ਕਰੋਨਾ ਕਾਰਨ ਪੰਜਾਬ ‘ਚ 27 ਹੋਰ ਮੌਤਾਂ

193
Share

ਚੰਡੀਗੜ੍ਹ, 11 ਦਸੰਬਰ (ਪੰਜਾਬ ਮੇਲ)- ਪੰਜਾਬ ਵਿੱਚ ਬੀਤੇ ਚੌਵੀ ਘੰਟਿਆਂ ਦੌਰਾਨ 27 ਮੌਤਾਂ ਹੋਈਆਂ ਹਨ ਤੇ ਇਸ ਤਰ੍ਹਾਂ ਰਾਜ ਵਿੱਚ ਹੁਣ ਤੱਕ 5007 ਜਾਨਾਂ ਕਰੋਨਾ ਕਾਰਨ ਜਾ ਚੁੱਕੀਆਂ ਹਨ। ਦੇਸ਼ ਵਿਚ ਬੀਤੇ ਚੌਵੀ ਘੰਟਿਆਂ ਦੌਰਾਨ 29398 ਨਵੇਂ ਕੇਸਾਂ ਆਏ ਹਨ। ਇਸ ਮਹੀਨੇ ਇਹ ਦੂਜੀ ਵਾਰ ਹੈ ਜਦੋਂ ਇਕ ਦਿਨ ਵਿੱਚ ਕੇਸ 30 ਹਜ਼ਾਰ ਤੋਂ ਘੱਟ ਹਨ। ਇਸ ਤਰ੍ਹਾਂ ਹੁਣ ਤੱਕ ਕੁੱਲ ਮਰੀਜ਼ਾਂ ਦੀ ਗਿਣਤੀ 9796769 ਹੋ ਗਈ ਹੈ। ਤਾਜ਼ਾ 414 ਮੌਤਾਂ ਨਾਲ ਹੁਣ ਤੱਕ ਕੁੱਲ 1,42,186 ਮੌਤਾਂ ਹੋ ਚੁੱਕੀਆਂ ਹਨ।


Share