ਕਰੋਨਾਵਾਇਰਸ : ਭਾਰਤ ਵਿਚ ਵਿਚ ਹੁਣ ਤੱਕ 50 ਲੋਕਾਂ ਦੀ ਮੌਤ, ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 1965 ਹੋਈ

461
Share

ਨਵੀਂ ਦਿੱਲੀ, 2 ਅਪ੍ਰੈਲ (ਪੰਜਾਬ ਮੇਲ)- ਦੁਨੀਆ ਭਰ ‘ਚ ਕੋਰੋਨਾ ਵਾਇਰਸ ਦੀ ਮਾਰ ਜਾਰੀ ਹੈ। ਭਾਰਤ ‘ਚ ਵੀ ਇਹ ਮਹਾਮਾਰੀ ਤੇਜ਼ੀ ਨਾਲ ਫੈਲਦੀ ਜਾ ਰਹੀ ਹੈ। ਭਾਰਤ ‘ਚ ਹੁਣ ਤਕ ਇਸ ਵਾਇਰਸ ਦੇ ਕੇਸ 1965 ਤਕ ਪਹੁੰਚ ਗਏ ਹਨ ਅਤੇ 50 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਭਿਆਨਕ ਮਹਾਮਾਰੀ ਤੋਂ 148 ਦੇ ਕਰੀਬ ਲੋਕ ਠੀਕ ਵੀ ਹੋ ਗਏ ਹਨ। ਦੱਸ ਦੇਈਏ ਕਿ ਭਾਰਤ ‘ਚ ਪਿਛਲੇ 3-4 ਦਿਨਾਂ ਤੋਂ ਵਾਇਰਸ ਤੋਂ ਪੀੜਤਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਵਾਇਰਸ ਤੋਂ ਬਚਾਅ ਲਈ ਪੂਰਾ ਦੇਸ਼ ਇਸ ਸਮੇਂ ਲਾਕ ਡਾਊਨ ਹੈ, ਜੋ ਕਿ 14 ਅਪ੍ਰੈਲ ਤਕ ਰਹੇਗਾ। ਸਰਕਾਰ ਵਲੋਂ ਲੋਕਾਂ ਨੂੰ ਘਰਾਂ ‘ਚ ਹੀ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ।

ਇਸ ਤੋਂ ਇਲਾਵਾ ਸਰਕਾਰ ਲੋਕਾਂ ਨੂੰ ਇਸ ਵਾਇਰਸ ਪ੍ਰਤੀ ਜਾਗਰੂਕ ਕਰ ਰਹੀ ਹੈ। ਇਸ ਮਹਾਮਾਰੀ ਨਾਲ ਨਜਿੱਠਣ ਲਈ ਸਰਕਾਰ ਹਰ ਤਿਆਰੀ ਕਰ ਰਹੀ ਹੈ। ਮਰੀਜ਼ਾਂ ਦੀ ਵਧਦੀ ਗਿਣਤੀ ਨੂੰ ਦੇਖਦਿਆਂ ਰੇਲ ਮੰਤਰਾਲਾ ਨੇ ਸ਼ੱਕੀ ਮਰੀਜ਼ਾਂ ਨੂੰ ਵੱਖ-ਵੱਖ ਰੱਖਣ ਲਈ ਟਰੇਨਾਂ ਦੇ ਡਿੱਬਿਆਂ ਨੂੰ ਵਿਸ਼ੇਸ਼ ਰੂਪ ਨਾਲ ਤਿਆਰ ਕੀਤਾ ਹੈ। ਇਸ ਲਈ ਰੇਲ ਮੰਤਰਾਲਾ ਵਲੋਂ ਕਰੀਬ 5,000 ਰੇਲ ਡਿੱਬਿਆਂ ਨੂੰ ਆਈਸੋਲੇਸ਼ਨ ‘ਚ ਤਬਦੀਲ ਕਰ ਦਿੱਤਾ ਹੈ। ਸਰਕਾਰ ਵਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਜ਼ਰੂਰੀ ਬੇਨਤੀ ਹੈ ਕਿ ਘਰਾਂ ‘ਚ ਹੀ ਰਹੋ। ਇਸ ਵਾਇਰਸ ਨੂੰ ਰੋਕਣ ਦਾ ਇਕੋ-ਇਕ ਬਚਾਅ ਹੈ, ਲਾਕ ਡਾਊਨ। ਇਸ ਲਈ ਦੇਸ਼ ਦੀ ਜਨਤਾ ਦੀ ਸੁਰੱਖਿਆ ਲਈ ਪੁਲਸ ਪੂਰੀ ਮੂਸਤੈਦੀ ਨਾਲ ਕੰਮ ਕਰ ਰਹੀ ਹੈ।


Share