ਕਰੋਨਾਵਾਇਰਸ ਨਾਲ ਪੰਜਾਬ ‘ਚ ਇੱਕ ਦਿਨ ’ਚ ਰਿਕਾਰਡ 56 ਮੌਤਾਂ

421
Share

ਚੰਡੀਗੜ੍ਹ, 30 ਅਗਸਤ (ਪੰਜਾਬ ਮੇਲ)- ਪੰਜਾਬ ਵਿੱਚ ਕਰੋਨਾਵਾਇਰਸ ਨਾਲ ਇੱਕ ਦਿਨ ’ਚ ਰਿਕਾਰਡ 56 ਮੌਤਾਂ ਹੋਈਆਂ ਹਨ। ਸੂਬੇ ’ਚ ਮਰਨ ਵਾਲਿਆਂ ਦੀ ਗਿਣਤੀ ਦਾ ਅੰਕੜਾ ਵਧ ਕੇ 1404 ਤੱਕ ਪਹੁੰਚ ਗਿਆ ਹੈ। ਸਭ ਤੋਂ ਵੱਧ 15 ਮੌਤਾਂ ਲੁਧਿਆਣਾ ’ਚ ਹੋਈਆਂ ਹਨ। ਪਟਿਆਲਾ ’ਚ 8, ਜਲੰਧਰ ’ਚ 7, ਸੰਗਰੂਰ ’ਚ 5, ਬਠਿੰਡਾ ਅਤੇ ਕਪੂਰਥਲਾ ’ਚ 4-4, ਅੰਮ੍ਰਿਤਸਰ ’ਚ 3, ਫਤਿਹਗੜ੍ਹ ਸਾਹਿਬ ਅਤੇ ਹੁਸ਼ਿਆਰਪੁਰ ’ਚ ਦੋ-ਦੋ, ਫਰੀਦਕੋਟ, ਫਿਰੋਜ਼ਪੁਰ, ਮੋਗਾ, ਮੁਹਾਲੀ, ਮੁਕਤਸਰ ਅਤੇ ਪਠਾਨਕੋਟ ’ਚ ਇੱਕ-ਇਕ ਵਿਅਕਤੀ ਦੀ ਮੌਤ ਹੋਈ ਹੈ। ਲੁਧਿਆਣਾ ਵਿੱਚ ਹੁਣ ਤੱਕ 395, ਪਟਿਆਲਾ ’ਚ 162 ਅਤੇ ਜਲੰਧਰ ’ਚ 158 ਮੌਤਾਂ ਹੋ ਚੁੱਕੀਆਂ ਹਨ। ਅੱਜ ਇੱਕੋ ਦਿਨ ਵਿੱਚ 1689 ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਪੰਜਾਬ ਦਾ ਲਗਪਗ ਹਰ ਖੇਤਰ ਕਰੋਨਾ ਦੀ ਮਾਰ ਹੇਠ ਹੈ।


Share