ਕਰੋਨਾਵਾਇਰਸ: ਕੇਂਦਰ ਸਰਕਾਰ ਨੇ ਪੰਜਾਬ ਤੇ ਮਹਾਰਾਸ਼ਟਰ ’ਚ ਕਰੋਨਾ ਮਾਮਲੇ ਵਧਣ ਕਾਰਨ ਸਿਹਤ ਟੀਮਾਂ ਭੇਜੀਆਂ

88
Share

ਨਵੀਂ ਦਿੱਲੀ, 6 ਮਾਰਚ (ਪੰਜਾਬ ਮੇਲ)- ਮਹਾਰਾਸ਼ਟਰ ਅਤੇ ਪੰਜਾਬ ’ਚ ਕਰੋਨਾ ਮਾਮਲੇ ਤੇਜ਼ੀ ਨਾਲ ਵਾਧਾ ਹੋਣ ਤੋਂ ਬਾਅਦ ਕੇਂਦਰ ਸਰਕਾਰ ਨੇ ਇਨ੍ਹਾਂ ਰਾਜਾਂ ’ਚ ਉੱਚ ਪੱਧਰੀ ਸਿਹਤ ਟੀਮਾਂ ਭੇਜੀਆਂ ਹਨ। ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਇਹ ਟੀਮਾਂ ਕੋਰੋਨਾਵਾਇਰਸ ਦੀ ਨਿਗਰਾਨੀ ਤੇ ਕੰਟਰੋਲ ਸਣੇ ਹੋਰ ਕਈ ਉਪਾਅ ਕਰਨ ਲਈ ਰਾਜ ਦੇ ਸਿਹਤ ਵਿਭਾਗ ਦੀ ਸਹਾਇਤਾ ਲਈ ਭੇਜੀਆਂ ਜਾ ਰਹੀਆਂ ਹਨ। ਮਹਾਰਾਸ਼ਟਰ ਲਈ ਉੱਚ ਪੱਧਰੀ ਟੀਮ ਦੀ ਅਗਵਾਈ ਐੱਮ.ਐਚ.ਐੱਫ.ਡਬਲਯੂ ਦੇ ਆਫ਼ਤ ਪ੍ਰਬੰਧਨ ਸੈੱਲ ਦੇ ਸੀਨੀਅਰ ਸੀ.ਐੱਮ.ਓ.ਪੀ. ਰਵਿੰਦਰਨ ਕਰਨਗੇ। ਪੰਜਾਬ ਲਈ ਜਨ ਸਿਹਤ ਟੀਮ ਦੀ ਅਗਵਾਈ ਨਵੀਂ ਦਿੱਲੀ ਵਿਖੇ ਕੌਮੀ ਰੋਗ ਕੰਟਰੋਲ ਕੇਂਦਰ ਦੇ ਡਾਇਰੈਕਟਰ ਐੱਸ.ਕੇ. ਸਿੰਘ ਕਰਨਗੇ। ਮੰਤਰਾਲੇ ਨੇ ਕਿਹਾ ਕਿ ਇਹ ਪਾਰਟੀਆਂ ਅਜਿਹੇ ਖੇਤਰਾਂ ’ਚ ਜਾਣਗੀਆਂ, ਜਿਥੇ ਵਾਇਰਸ ਮਾਮਲੇ ਬਹੁਤ ਜ਼ਿਆਦਾ ਹਨ ਅਤੇ ਲਾਗ ਦੇ ਵਧਣ ਦੇ ਕਾਰਨਾਂ ਦਾ ਪਤਾ ਲਗਾਉਣਗੇ।

Share