PUNJABMAILUSA.COM

ਕਰੁਣ ਨਾਇਰ ਬਣਿਆ ਟੈਸਟ ਮੈਚਾਂ ’ਚ ਤੀਹਰਾ ਸੈਂਕੜਾ ਲਾਉਣ ਵਾਲਾ ਦੂਜਾ ਭਾਰਤੀ ਬੱਲੇਬਾਜ਼

ਕਰੁਣ ਨਾਇਰ ਬਣਿਆ ਟੈਸਟ ਮੈਚਾਂ ’ਚ ਤੀਹਰਾ ਸੈਂਕੜਾ ਲਾਉਣ ਵਾਲਾ ਦੂਜਾ ਭਾਰਤੀ ਬੱਲੇਬਾਜ਼

ਕਰੁਣ ਨਾਇਰ ਬਣਿਆ ਟੈਸਟ ਮੈਚਾਂ ’ਚ ਤੀਹਰਾ ਸੈਂਕੜਾ ਲਾਉਣ ਵਾਲਾ ਦੂਜਾ ਭਾਰਤੀ ਬੱਲੇਬਾਜ਼
December 19
21:07 2016

Ind vs Eng fifth Test Match
ਚੇਨੱਈ, 19 ਦਸੰਬਰ(ਪੰਜਾਬ ਮੇਲ)- ਕਰੁਣ ਨਾਇਰ ਨੇ ਟੈਸਟ ਕ੍ਰਿਕਟ ਵਿੱਚ ਆਪਣੇ ਪਹਿਲੇ ਸੈਂਕੜੇ ਨੂੰ ਤੀਹਰੇ ਸੈਂਕੜੇ ਵਿੱਚ ਬਦਲ ਕੇ ਅੱਜ ਇੱਥੇ ਨਾਬਾਦ 303 ਦੌੜਾਂ ਦੀ ਰਿਕਾਰਡ ਪਾਰੀ ਖੇਡੀ ਜਿਸ ਨਾਲ ਭਾਰਤ ਨੇ ਆਪਣਾ ਹੁਣ ਤੱਕ ਦਾ ਸਭ ਤੋਂ ਵੱਧ ਸਕੋਰ ਬਣਾ ਕੇ ਇੰਗਲੈਂਡ ਖ਼ਿਲਾਫ਼ ਪੰਜਵੇਂ ਤੇ ਅੰਤਿਮ ਟੈਸਟ ਮੈਚ ਵਿੱਚ ਆਪਣੀ ਸਥਿਤੀ ਮਜ਼ਬੂਤ ਕਰ ਲਈ।
ਰਾਜਸਥਾਨ ਵਿੱਚ ਜਨਮੇ ਤੇ ਕਰਨਾਟਕ ਵੱਲੋਂ ਖੇਡਣ ਵਾਲੇ 25 ਸਾਲਾ ਨਾਇਰ ਨੇ ਰਿਕਾਰਡਾਂ ਤੋਂ ਭਰੀ ਆਪਣੀ ਪਾਰੀ ਵਿੱਚ 381 ਗੇਂਦਾਂ ਖੇਡੀਆਂ ਅਤੇ 32 ਚੌਕੇ ਤੇ ਚਾਰ ਛੱਕੇ ਲਾਏ। ਉਹ ਵੀਰੇਂਦਰ ਸਹਿਵਾਗ ਤੋਂ ਬਾਅਦ ਟੈਸਟ ਮੈਚਾਂ ਵਿੱਚ ਤੀਹਰਾ ਸੈਂਕੜਾ ਲਾਉਣ ਵਾਲਾ ਦੂਜਾ ਭਾਰਤੀ ਬੱਲੇਬਾਜ਼ ਹੈ। ਸਹਿਵਾਗ ਨੇ ਦੋ ਤੀਹਰੇ ਸੈਂਕੜੇ(319) ਤੇ (309) ਲਾਏ ਹਨ। ਨਾਇਰ ਦਾ ਤੀਹਰਾ ਸੈਂਕੜਾ ਪੂਰਾ ਹੁੰਦੇ ਹੀ ਕਪਤਾਨ ਵਿਰਾਟ ਕੋਹਲੀ ਨੇ ਸੱਤ ਵਿਕਟਾ ’ਤੇ 759 ਦੌੜਾਂ ਦੇ ਸਕੋਰ ’ਤੇ ਪਾਰੀ ਸਮਾਪਤ ਐਲਾਨ ਦਿੱਤੀ। ਇਹ ਭਾਰਤ ਦਾ ਟੈਸਟ ਮੈਚਾਂ ਵਿੱਚ ਸਭ ਤੋਂ ਵੱਧ ਸਕੋਰ ਵੀ ਹੈ। ਭਾਰਤੀ ਪਾਰੀ ਵਿੱਚ ਨਾਇਰ ਦੇ ਕਰਨਾਟਕ ਦੇ ਸਾਥੀ ਸਲਾਮੀ ਬੱਲੇਬਾਜ਼ ਲੋਕੇਸ਼ ਰਾਹੁਲ ਦੀਆਂ 199 ਦੌੜਾਂ ਵੀ ਸ਼ਾਮਲ ਹਨ।
ਭਾਰਤ ਨੇ ਪਹਿਲੀ ਪਾਰੀ ਵਿੱਚ 282 ਦੌੜਾਂ ਦੀ ਬੜ੍ਹਤ ਹਾਸਲ ਕੀਤੀ। ਆਪਣੀ ਪਹਿਲੀ ਪਾਰੀ ਵਿੱਚ 477 ਦੌੜਾਂ ਬਣਾਉਣ ਵਾਲੇ ਇੰਗਲੈਂਡ ਨੂੰ ਚੌਥੇ ਦਿਨ ਪੰਜ ਓਵਰ ਖੇਡਣ ਦਾ ਮੌਕਾ ਮਿਲਿਆ ਜਿਸ ਵਿੱਚ ਉਸ ਨੇ ਬਿਨਾਂ ਕਿਸੇ ਨੁਕਸਾਨ ਤੋਂ 12 ਦੌੜਾਂ ਬਣਾਈਆਂ। ਉਹ ਹੁਣ ਵੀ ਭਾਰਤ ਤੋਂ 270 ਦੌੜਾਂ ਪਿੱਛੇ ਹੈ ਅਤੇ ਭਲਕੇ ਪੰਜਵੇਂ ਦਿਨ ਉਸ ਦੇ ਬੱਲੇਬਾਜ਼ਾਂ ਨੂੰ ਭਾਰਤੀ ਸਪਿੰਨਰਾਂ ਦੀ ਸਖ਼ਤ ਚੁਣੌਤੀ ਦਾ ਸਾਹਮਣਾ ਕਰਨਾ ਹੋਵੇਗਾ। ਸਟੰਪ ਉਖੜਨ ਦੇ ਸਮੇਂ ਕਪਤਾਨ ਐਲਸਟੇਅਰ ਕੁੱਕ ਤਿੰਨ ਤੇ ਕੀਟੋਨ ਜੈਨਿੰਗਜ਼ ਨੌਂ ਦੌੜਾਂ ’ਤੇ ਖੇਡ ਰਿਹਾ ਸੀ।
ਇਸ ਤੋਂ ਪਹਿਲਾਂ ਭਾਰਤ ਦਾ ਸਭ ਤੋਂ ਵੱਧ ਸਕੋਰ ਦਾ ਰਿਕਾਰਡ ਨੌਂ ਵਿਕਟਾਂ ’ਤੇ 726 ਦੌੜਾਂ ਰਿਹਾ ਸੀ ਜੋ ਕਿ ਉਸ ਨੇ ਸ੍ਰੀਲੰਕਾ ਖ਼ਿਲਾਫ਼ 2009 ਵਿੱਚ ਮੁੰਬਈ ’ਚ ਬਣਾਇਆ ਸੀ। ਇਹ ਇੰਗਲੈਂਡ ਖ਼ਿਲਾਫ਼ ਕਿਸੇ ਵੀ ਟੀਮ ਦਾ ਸਭ ਤੋਂ ਵੱਡਾ ਸਕੋਰ ਹੈ। ਭਾਰਤ ਨੇ ਵੈਸਟਇੰਡੀਜ਼ ਦਾ ਰਿਕਾਰਡ ਤੋੜਿਆ ਜਿਸ ਨੇ 2004 ਵਿੱਚ ਸੇਂਟ ਜੋਨਜ਼ ਵਿੱਚ ਪੰਜ ਵਿਕਟਾਂ ’ਤੇ 751 ਦੌੜਾਂ ਬਣਾਈਆਂ ਸਨ। ਆਪਣੀ ਰਿਕਾਰਡ ਪਾਰੀ ਦੌਰਾਨ ਨਾਇਰ ਨੇ ਰਵੀਚੰਦਰਨ ਅਸ਼ਵਿਨ(67) ਨਾਲ ਮਿਲ ਕੇ ਛੇਵੇਂ ਵਿਕਟ ਲਈ 181 ਦੌੜਾਂ ਤੇ ਫਿਰ ਰਵਿੰਦਰ ਜਡੇਜਾ(51) ਨਾਲ ਸੱਤਵੇਂ ਵਿਕਟ ਲਈ 138 ਦੌੜਾਂ ਦੀਆਂ ਦੋ ਵੱਡੀਆਂ ਸਾਂਝੇਦਾਰੀਆਂ ਕੀਤੀਆਂ।
ਨਾਇਰ ਨੇ ਲੈੱਗ ਸਪਿੰਨਰ ਆਦਿਲ ਰਸ਼ੀਦ ਦੀ ਗੇਂਦ ਪੁਆਇੰਟ ਤੋਂ ਚਾਰ ਦੌੜਾਂ ਲਈ ਭੇਜ ਕੇ ਆਪਣਾ ਤੀਹਰਾ ਸੈਂਕੜਾ ਪੂਰਾ ਕੀਤਾ ਅਤੇ ਫਿਰ ਐਮ.ਏ. ਚਿਦੰਬਰਮ ਸਟੇਡੀਮਅ ਵਿੱਚ ਮੌਜੂਦ ਦਰਸ਼ਕਾਂ ਤੇ ਆਪਣੇ ਸਾਥੀਆਂ ਦਾ ਆਭਾਰ ਪ੍ਰਗਟਾਇਆ। ਨਾਇਰ ਦਾ ਇਹ ਪਹਿਲੀ ਸ਼੍ਰੇਣੀ ਮੈਚਾਂ ਵਿੱਚ ਦੂਜਾ ਤੀਹਰਾ ਸੈਂਕੜਾ ਹੈ। ਉਸ ਨੇ ਪਿਛਲੇ ਸਾਲ ਮਾਰਚ ਵਿੱਚ ਕਰਨਾਟਕ ਵੱਲੋਂ ਤਾਮਿਲਨਾਡੂ ਖ਼ਿਲਾਫ਼ ਮੁੰਬਈ ਵਿੱਚ ਰਣਜੀ ਟਰਾਫੀ ਫਾਈਨਲ ਵਿੱਚ ਵੀ 328 ਦੌੜਾਂ ਬਣਾਈਆਂ ਸਨ। ਇਹੀ ਨਹੀਂ ਉਹ ਟੈਸਟ ਮੈਚਾਂ ਵਿੱਚ ਆਪਣੇ ਪਹਿਲੇ ਸੈਂਕੜੇ ਨੂੰ ਤੀਹਰੇ ਸੈਂਕੜੇ ਵਿੱਚ ਤਬਦੀਲ ਕਰਨ ਵਾਲਾ ਦੁਨੀਆਂ ਦਾ ਤੀਜਾ ਬੱਲੇਬਾਜ਼ ਬਣ ਗਿਆ ਹੈ। ਉਸ ਤੋਂ ਪਹਿਲਾਂ ਵੈਸਟਇੰਡੀਜ਼ ਦੇ ਸਰ ਗਾਰਫੀਲਡ ਸੋਬਰਜ਼(ਨਾਬਾਦ 365) ਅਤੇ ਆਸਟਰੇਲੀਆ ਦੇ ਬਾਬ ਸਿੰਪਸਨ(311) ਨੇ ਇਹ ਕਾਰਨਾਮਾ ਕੀਤਾ ਸੀ।
ਨਾਇਰ ਨੇ ਸਵੇਰੇ 71 ਦੌੜਾਂ ਤੋਂ ਆਪਣੀ ਪਾਰੀ ਅੱਗੇ ਵਧਾਈ ਸੀ। ਉਸ ਨੇ ਪਹਿਲੇ ਸੈਸ਼ਨ ਵਿੱਚ ਬੈਨ ਸਟੋਕਸ ਦੀ ਗੇਂਦ ’ਤੇ ਚੌਕਾ ਲਾ ਕੇ ਸੈਂਕੜਾ ਪੂਰਾ ਕੀਤਾ ਅਤੇ ਫਿਰ ਕਾਫੀ ਤੇਜੀ ਦਿਖਾਈ। ਚਾਹ ਦੀ ਬਰੇਕ ਤੋਂ ਬਾਅਦ ਉਸ ਨੇ ਜੈਨਿੰਗਜ਼ ਦੀ ਗੇਂਦ ’ਤੇ ਚੌਕਾ ਲਾ ਕੇ ਆਪਣਾ ਦੂਹਰਾ ਸੈਂਕੜਾ ਪੂਰਾ ਕੀਤਾ ਅਤੇ ਫਿਰ ਅਗਲੀਆਂ 100 ਦੌੜਾਂ ਕੇਵਲ 75 ਗੇਂਦਾਂ ਵਿੱਚ ਪੂਰੀ ਕੀਤੀਆਂ। ਉਸ ਨੇ ਮੋਈਨ ਅਲੀ ਤੇ ਰਸ਼ੀਦ ਦੀਆਂ ਗੇਂਦਾਂ ’ਤੇ ਛੱਕੇ ਵੀ ਲਾਏ। ਪਿੱਚ ਤੋਂ ਸਪਿੰਨਰਾਂ ਨੂੰ ਕਾਫੀ ਜ਼ਿਆਦਾ ਟਰਨ ਮਿਲ ਰਿਹਾ ਹੈ ਅਤੇ ਨਾਇਰ ਨੇ ਇਸ ਦਾ ਫਾਇਦਾ ਉਠਾਇਆ। ਇਸ ਦੌਰਾਨ ਕਿਸਮਤ ਨੇ ਵੀ ਉਸ ਦਾ ਸਾਥ ਦਿੱਤਾ।
ਕੁੱਲ 34 ਦੌੜਾਂ ਦੇ ਨਿੱਜੀ ਯੋਗ ’ਤੇ ਕੁੱਕ ਨੇ ਉਸ ਨੂੰ ਜੀਵਨਦਾਨ ਦਿੱਤਾ ਸੀ। ਅੱਜ ਵੀ ਦੋ ਵਾਰ ਉਹ ਆਊਟ ਹੋਣ ਤੋਂ ਬਚਿਆ। ਪਹਿਲੇ ਮੌਕੇ ’ਤੇ ਜਦੋਂ ਉਹ 216 ਦੌੜਾਂ ’ਤੇ ਸੀ ਤਾਂ ਜੈਕ ਬਾਲ ਦੀ ਗੇਂਦ ’ਤੇ ਜੋਅ ਰੂਟ ਨੇ ਸਲਿੱਪ ਵਿੱਚ ਉਸ ਦਾ ਕੈਚ ਛੱਡਿਆ ਜਦੋਂਕਿ 246 ਦੌੜਾਂ ਦੇ ਨਿੱਜੀ ਯੋਗ ’ਤੇ ਜੌਨੀ ਬੇਅਰਸਟੋ ਉਸ ਨੂੰ ਸਟੰਪ ਕਰਨ ਤੋਂ ਚੂਕ ਗਿਆ ਸੀ। ਇਨ੍ਹਾਂ ਕੁਝ ਮੌਕਿਆਂ ਨੂੰ ਛੱਡ ਕੇ ਨਾਇਰ ਦੀ ਪਾਰੀ ਲਾਜਵਾਬ ਰਹੀ ਅਤੇ ਉਸ ਨੇ ਇੰਗਲੈਂਡ ਦੇ ਤੇਜ਼ ਤੇ ਸਪਿੰਨ ਕਿਸੇ ਵੀ ਤਰ੍ਹਾਂ ਦੇ ਗੇਂਦਬਾਜ਼ਾਂ ਨੂੰ ਖ਼ੁਦ ’ਤੇ ਹਾਵੀ ਨਹੀਂ ਹੋਣ ਦਿੱਤਾ। ਕੱਲ੍ਹ ਦੇ ਮੁਕਾਬਲੇ ਉਹ ਅੱਜ ਜ਼ਿਆਦਾ ਵਧੀਆ ਖੇਡਿਆ। ਉਸ ਨੇ ਅੱਜ ਬਣਾਈਆਂ 232 ਦੌੜਾਂ ਲਈ ਕੇਵਲ 245 ਗੇਂਦਾਂ ਖੇਡੀਆਂ।
ਭਾਰਤ ਨੇ ਸਵੇਰੇ ਚਾਰ ਵਿਕਟਾਂ ’ਤੇ 391 ਦੌੜਾਂ ਤੋਂ ਅੱਗੇ ਖੇਡਦੇ ਹੋਏ ਪਹਿਲੇ ਸੈਸ਼ਨ ਵਿੱਚ 72 ਦੌੜਾਂ ਬਣਾਈਆਂ ਅਤੇ ਮੁਰਲੀ ਵਿਜੈ(29) ਦਾ ਵਿਕਟ ਗੁਆਇਆ ਪਰ ਦੂਜੇ ਸੈਸ਼ਨ ਵਿੱਚ ਨਾਇਰ ਤੇ ਅਸ਼ਵਿਨ ਨੇ ਇੰਗਲੈਂਡ ਨੂੰ ਕੋਈ ਸਫ਼ਲਤਾ ਹੱਥ ਨਹੀਂ ਲੱਗਣ ਦਿੱਤੀ। ਇਸ ਦੌਰਾਨ ਇਨ੍ਹਾਂ ਦੋਵਾਂ ਨੇ 119 ਦੌੜਾਂ ਜੋੜੀਆਂ। ਤੀਜੇ ਸੈਸ਼ਨ ਵਿੱਚ 177 ਦੌੜਾਂ ਬਣੀਆਂ ਅਤੇ ਇਸ ਵਿਚਕਾਰ ਦੋ ਵਿਕਟਾਂ ਗਈਆਂ। ਇਸ ਤੋਂ ਇਲਾਵਾ ਅਸ਼ਵਿਨ ਨੇ 149 ਗੇਂਦਾਂ ’ਤੇ ਛੇ ਚੌਕੇ ਤੇ ਇਕ ਲਾਇਆ। ਉਸ ਨੇ ਜੈਨਿੰਗਜ਼ ਦੀ ਗੇਂਦ ’ਤੇ ਚੌਕਾ ਲਾ ਕੇ ਆਪਣੇ ਕਰੀਅਰ ਦਾ ਦਸਵਾਂ ਅਰਧਸੈਂਕੜਾ ਪੂਰਾ ਕੀਤਾ। ਇੰਗਲੈਂਡ ਵੱਲੋਂ ਬਰਾਡ ਨੇ 80 ਦੌੜਾਂ ਦੇ ਕੇ ਦੋ ਜਦੋਂਕਿ ਡਾਸਨ ਨੇ 129 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। -ਪੀਟੀਆਈ

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਅਮਰੀਕਾ ‘ਚ ਅਲਬਾਮਾ ਸਟੇਟ ਯੂਨੀਵਰਸਿਟੀ ਨੇੜੇ ਵਾਪਰੀ ਗੋਲੀਬਾਰੀ ਦੀ ਘਟਨਾ; 2 ਦੀ ਮੌਤ, 3 ਜ਼ਖਮੀ

ਅਮਰੀਕਾ ‘ਚ ਅਲਬਾਮਾ ਸਟੇਟ ਯੂਨੀਵਰਸਿਟੀ ਨੇੜੇ ਵਾਪਰੀ ਗੋਲੀਬਾਰੀ ਦੀ ਘਟਨਾ; 2 ਦੀ ਮੌਤ, 3 ਜ਼ਖਮੀ

Read Full Article
    ਅਮਰੀਕਾ ‘ਚ ਹਿਰਾਸਤ ਕੇਂਦਰ ‘ਚ ਭੁੱਖ ਹੜਤਾਲ ‘ਤੇ ਬੈਠੇ ਭਾਰਤੀ ਇਮੀਗ੍ਰਾਂਟ ਨੂੰ ਪਾਈਪ ਰਾਹੀਂ ਜ਼ਬਰਦਸਤੀ ਖਵਾਇਆ ਖਾਣਾ

ਅਮਰੀਕਾ ‘ਚ ਹਿਰਾਸਤ ਕੇਂਦਰ ‘ਚ ਭੁੱਖ ਹੜਤਾਲ ‘ਤੇ ਬੈਠੇ ਭਾਰਤੀ ਇਮੀਗ੍ਰਾਂਟ ਨੂੰ ਪਾਈਪ ਰਾਹੀਂ ਜ਼ਬਰਦਸਤੀ ਖਵਾਇਆ ਖਾਣਾ

Read Full Article
    ਭਾਰਤੀ-ਅਮਰੀਕੀ ਸੰਸਦ ਮੈਂਬਰ ਰੋਅ ਖੰਨਾ ‘ਕਾਂਗਰੈਸ਼ਨਲ ਪਾਕਿਸਤਾਨ ਕੌਕਸ’ ‘ਚ ਹੋਏ ਸ਼ਾਮਲ

ਭਾਰਤੀ-ਅਮਰੀਕੀ ਸੰਸਦ ਮੈਂਬਰ ਰੋਅ ਖੰਨਾ ‘ਕਾਂਗਰੈਸ਼ਨਲ ਪਾਕਿਸਤਾਨ ਕੌਕਸ’ ‘ਚ ਹੋਏ ਸ਼ਾਮਲ

Read Full Article
    ਫਿਲਾਡੇਲਫੀਆ ਵਿਚ ਗੋਲੀਬਾਰੀ, ਛੇ ਪੁਲਿਸ ਕਰਮੀ ਜ਼ਖਮੀ

ਫਿਲਾਡੇਲਫੀਆ ਵਿਚ ਗੋਲੀਬਾਰੀ, ਛੇ ਪੁਲਿਸ ਕਰਮੀ ਜ਼ਖਮੀ

Read Full Article
    ਸਿਆਸਤ ਤੋਂ ਉਪਰ ਉਠ ਮਨਾਇਆ ਜਾਵੇ ਬਾਬੇ ਨਾਨਕ ਦਾ ਪ੍ਰਕਾਸ਼ ਉਤਸਵ

ਸਿਆਸਤ ਤੋਂ ਉਪਰ ਉਠ ਮਨਾਇਆ ਜਾਵੇ ਬਾਬੇ ਨਾਨਕ ਦਾ ਪ੍ਰਕਾਸ਼ ਉਤਸਵ

Read Full Article
    ਅਮਰੀਕਾ ‘ਚ ਗਰੀਨ ਕਾਰਡ ਲੈਣ ਲਈ ਛੱਡਣੀਆਂ ਪੈਣਗੀਆਂ ਸਰਕਾਰੀ ਸਹੂਲਤਾਂ

ਅਮਰੀਕਾ ‘ਚ ਗਰੀਨ ਕਾਰਡ ਲੈਣ ਲਈ ਛੱਡਣੀਆਂ ਪੈਣਗੀਆਂ ਸਰਕਾਰੀ ਸਹੂਲਤਾਂ

Read Full Article
    ਐਲਕ ਗਰੋਵ ਪਾਰਕ ਦੀਆਂ ਤੀਆਂ ‘ਚ ਲੱਗੀਆਂ ਰੌਣਕਾਂ

ਐਲਕ ਗਰੋਵ ਪਾਰਕ ਦੀਆਂ ਤੀਆਂ ‘ਚ ਲੱਗੀਆਂ ਰੌਣਕਾਂ

Read Full Article
    15ਵੇਂ ਵਿਸ਼ਵ ਕਬੱਡੀ ਕੱਪ ਨੂੰ ਹਰ ਪਾਸਿਓਂ ਮਿਲ ਰਿਹੈ ਵੱਡਾ ਸਹਿਯੋਗ : ਸਹੋਤਾ ਭਰਾ

15ਵੇਂ ਵਿਸ਼ਵ ਕਬੱਡੀ ਕੱਪ ਨੂੰ ਹਰ ਪਾਸਿਓਂ ਮਿਲ ਰਿਹੈ ਵੱਡਾ ਸਹਿਯੋਗ : ਸਹੋਤਾ ਭਰਾ

Read Full Article
    ਵਾਸ਼ਿੰਗਟਨ ਡੀ.ਸੀ. ਵਿਖੇ ਬਜ਼ੁਰਗ ਸਿੱਖ ‘ਤੇ ਨਸਲੀ ਹਮਲਾ

ਵਾਸ਼ਿੰਗਟਨ ਡੀ.ਸੀ. ਵਿਖੇ ਬਜ਼ੁਰਗ ਸਿੱਖ ‘ਤੇ ਨਸਲੀ ਹਮਲਾ

Read Full Article
    ਅਮਰੀਕਾ ‘ਚ 2020 ‘ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਮੁੜ ਹੈਕਿੰਗ ਦਾ ਖਤਰਾ

ਅਮਰੀਕਾ ‘ਚ 2020 ‘ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਮੁੜ ਹੈਕਿੰਗ ਦਾ ਖਤਰਾ

Read Full Article
    ਮਾਊਂਟੇਨ ਹਾਊਸ ਨਿਵਾਸੀ ਸਿੱਧੂ ਪਰਿਵਾਰ ਨੂੰ ਜਵਾਨ ਪੁੱਤ ਦੀ ਮੌਤ ‘ਤੇ ਸਦਮਾ

ਮਾਊਂਟੇਨ ਹਾਊਸ ਨਿਵਾਸੀ ਸਿੱਧੂ ਪਰਿਵਾਰ ਨੂੰ ਜਵਾਨ ਪੁੱਤ ਦੀ ਮੌਤ ‘ਤੇ ਸਦਮਾ

Read Full Article
    ਅਮਰੀਕਾ ਦੇ 22 ਰਾਜਾਂ ਅਤੇ 7 ਸ਼ਹਿਰਾਂ ਨੇ ਟਰੰਪ ਵਿਰੁੱਧ ਦਾਇਰ ਕੀਤਾ ਮੁਕੱਦਮਾ

ਅਮਰੀਕਾ ਦੇ 22 ਰਾਜਾਂ ਅਤੇ 7 ਸ਼ਹਿਰਾਂ ਨੇ ਟਰੰਪ ਵਿਰੁੱਧ ਦਾਇਰ ਕੀਤਾ ਮੁਕੱਦਮਾ

Read Full Article
    ਅਮਰੀਕਾ ‘ਚ 2020 ‘ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਮੁੜ ਹੈਕਿੰਗ ਦਾ ਖਤਰਾ

ਅਮਰੀਕਾ ‘ਚ 2020 ‘ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਮੁੜ ਹੈਕਿੰਗ ਦਾ ਖਤਰਾ

Read Full Article
    ਕਿਊਬਾ ਦੇ ਸਾਬਕਾ ਰਾਸ਼ਟਰਪਤੀ ਫਿਦੇਲ ਕਾਸਤ੍ਰੋ ਨੂੰ ਮਾਰਨ ਲਈ ਅਮਰੀਕੀ ਖੁਫੀਆ ਏਜੰਸੀ ਸੀ.ਆਈ.ਏ. ਨੇ 638 ਸਾਜਿਸ਼ਾਂ ਰੱਚੀਆਂ

ਕਿਊਬਾ ਦੇ ਸਾਬਕਾ ਰਾਸ਼ਟਰਪਤੀ ਫਿਦੇਲ ਕਾਸਤ੍ਰੋ ਨੂੰ ਮਾਰਨ ਲਈ ਅਮਰੀਕੀ ਖੁਫੀਆ ਏਜੰਸੀ ਸੀ.ਆਈ.ਏ. ਨੇ 638 ਸਾਜਿਸ਼ਾਂ ਰੱਚੀਆਂ

Read Full Article
    ਅਮਰੀਕੀ ਕਾਂਗਰਸ ਦੇ ਮੈਂਬਰ ਵੱਲੋਂ ਕਸ਼ਮੀਰ ਮੁੱਦੇ ‘ਤੇ ਲਿਖੇ ਪੱਤਰ ਲਈ ਭਾਰਤੀ ਭਾਈਚਾਰੇ ਕੋਲ ਮੰਗੀ ਮੁਆਫੀ

ਅਮਰੀਕੀ ਕਾਂਗਰਸ ਦੇ ਮੈਂਬਰ ਵੱਲੋਂ ਕਸ਼ਮੀਰ ਮੁੱਦੇ ‘ਤੇ ਲਿਖੇ ਪੱਤਰ ਲਈ ਭਾਰਤੀ ਭਾਈਚਾਰੇ ਕੋਲ ਮੰਗੀ ਮੁਆਫੀ

Read Full Article