PUNJABMAILUSA.COM

ਕਰੀਬ 1,38,899 ਭਾਰਤੀ ਜਲਦ ਜਾਣਗੇ ਮੰਗਲ ਗ੍ਰਹਿ ਦੀ ਯਾਤਰਾ ‘ਤੇ

ਕਰੀਬ 1,38,899 ਭਾਰਤੀ ਜਲਦ ਜਾਣਗੇ ਮੰਗਲ ਗ੍ਰਹਿ ਦੀ ਯਾਤਰਾ ‘ਤੇ

ਕਰੀਬ 1,38,899 ਭਾਰਤੀ ਜਲਦ ਜਾਣਗੇ ਮੰਗਲ ਗ੍ਰਹਿ ਦੀ ਯਾਤਰਾ ‘ਤੇ
November 09
17:36 2017

ਮੁੰਬਈ, 9 ਨਵੰਬਰ (ਪੰਜਾਬ ਮੇਲ)- ਕਰੀਬ 1,38,899 ਭਾਰਤੀ ਜਲਦ ਮੰਗਲ ਗ੍ਰਹਿ ਦੀ ਯਾਤਰਾ ‘ਤੇ ਜਾਣਗੇ। ਇਨ੍ਹਾਂ ਲੋਕਾਂ ਨੇ ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ‘ਇਨਸਾਇਟ’ ਮਿਸ਼ਨ ਦੇ ਤਹਿਤ ਲਾਲ ਗ੍ਰਹਿ ‘ਤੇ ਜਾਣ ਲਈ ਟਿਕਟ ਬੁੱਕ ਕਰਵਾਈ ਹੈ। ਇਹ ਮਿਸ਼ਨ ਮਈ 2018 ‘ਚ ਲਾਂਚ ਹੋਣਾ ਹੈ। ਨਾਸਾ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਆਪਣਾ ਨਾਂ ਦਿੱਤਾ ਹੈ ਉਨ੍ਹਾਂ ਨੂੰ ਆਨਲਾਈਨ ਬੋਰਡਿੰਗ ਪਾਸ ਦਿੱਤਾ ਜਾਵੇਗਾ। ਜਿਹੜੇ ਨਾਂ ਦਿੱਤੇ ਗਏ ਹਨ ਉਨ੍ਹਾਂ ਨੂੰ ਇਕ ਸਿਲਿਕਾਨ ਚਿਪ ‘ਤੇ ਇਲੈਕਟ੍ਰਾਨ ਬੀਮ ਨਾਲ ਲਿਖਿਆ ਜਾਵੇਗਾ। ਚਿਪ ‘ਤੇ ਲਿਖੇ ਗਏ ਅਖਰ ਇਕ ਵਾਲ ਦੇ ਹਜ਼ਾਰਵੇਂ ਹਿੱਸੇ ਤੋਂ ਵੀ ਪਤਲਾ ਹੋਵੇਗਾ। ਇਸ ਤੋਂ ਬਾਅਦ ਇਹ ਚਿਪ ਮੰਗਲ ‘ਤੇ ਭੇਜੀ ਜਾਵੇਗੀ। ਨਾਸਾ ਦੇ ਮੰਗਲ ਮਿਸ਼ਨ ਲਈ ਨਾਂ ਭੇਜਣ ਵਾਲਿਆਂ ‘ਚ ਭਾਰਤੀ ਕਾਫੀ ਅੱਗੇ ਰਹੇ। ਇਸ ਮਿਸ਼ਨ ਲਈ ਨਾਸਾ ਨੂੰ ਦੁਨੀਆ ਭਰ ਤੋਂ ਕੁਲ 24,29,807 ਅਰਜ਼ੀਆਂ ਮਿਲੀਆਂ। ਨਾਸਾ ਮੁਤਾਬਕ ਬੁੱਧਵਾਰ ਨੂੰ ਦੇਸ਼ ਭਰ ਤੋਂ ਨਾਂ ਭੇਜਣ ਵਾਲਿਆਂ ਦੀ ਸੂਚੀ ‘ਚ ਭਾਰਤ ਤੀਜੇ ਨੰਬਰ ‘ਤੇ ਰਿਹਾ।
ਸੂਚੀ ‘ਚ ਪਹਿਲਾਂ ਸਥਾਨ ਅਮਰੀਕਾ ਦਾ ਹੈ। ਅਮਰੀਕਾ ਤੋਂ 6,76,773 ਲੋਕਾਂ ਨੇ ਆਪਣੇ ਨਾਂ ਮੰਗਲ ਮਿਸ਼ਨ ਲਈ ਭੇਜੇ ਹਨ। ਇਸ ਤੋਂ ਬਾਅਦ ਚੀਨ ਦੇ 2,62,752 ਲੋਕਾਂ ਨੇ ਮਿਸ਼ਨ ਲਈ ਰਜਿਸਟ੍ਰੇਸ਼ਨ ਕਰਵਾਇਆ ਹੈ। ਭਾਰਤ ਤੀਜੇ ਨੰਬਰ ‘ਤੇ ਹੈ। ਪੁਲਾੜ ਮਾਹਿਰਾਂ ਦਾ ਕਹਿਣਾ ਹੈ ਕਿ ਸੂਚੀ ‘ਚ ਅਮਰੀਕਾ ਦਾ ਅੱਗੇ ਰਹਿਣਾ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿਉਂਕਿ ਇਹ ਨਾਸਾ ਦਾ ਮਿਸ਼ਨ ਹੈ। ਹਾਲਾਂਕਿ ਉਨ੍ਹਾਂ ਨੇ ਇਹ ਵੀ ਮੰਨਿਆ ਕਿ ਚੀਨ ਤੋਂ ਬਾਅਦ ਭਾਰਤ ਦਾ ਤੀਜੇ ਨੰਬਰ ‘ਤੇ ਰਹਿਣਾ ਕਾਫੀ ਅਹਿਮ ਹੈ। ਮਾਹਿਰਾਂ ਮੁਤਾਬਕ ਭਾਰਤ ਦਾ ਤੀਜੇ ਨੰਬਰ ‘ਤੇ ਰਹਿਣ ਦੇ ਦੋ ਵੱਡੇ ਕਾਰਨ ਹਨ। ਪਹਿਲਾ ਭਾਰਤ ਦੇ ਮੰਗਲ ਮਿਸ਼ਨ ਤੋਂ ਬਾਅਦ ਤੋਂ ਇਥੋਂ ਦੇ ਨਾਗਰਿਕਾਂ ‘ਚ ਉਤਸ਼ਾਹ ਤੇ ਰੂਚੀ ਪੈਦਾ ਹੋਣਾ ਹੈ, ਤਾਂ ਦੂਜਾ ਕਾਰਨ ਹੈ ਭਾਰਤ ‘ਚ ਅਮਰੀਕਾ ਵਿਚਾਲੇ ਪੁਲਾੜ ਖੇਤਰ ‘ਚ ਵਧਦਾ ਸਹਿਯੋਗ ਹੈ। ਨਾਸਾ ਦੇ ਜੈੱਟ ਲਿਬਰੇਸ਼ਨ ਨੇ ਦੱਸਿਆ ਕਿ ਰਜਿਸਟ੍ਰੇਸ਼ਨ ਕਰਵਾਉਣ ਦੀ ਆਖਰੀ ਤਰੀਕ ਬੀਤੇ ਹਫਤੇ ਲੰਘ ਚੁੱਕੀ ਹੈ ਤੇ ਹੁਣ ਕੋਈ ਨਵਾਂ ਨਾਂ ਸਵੀਕਾਰ ਨਹੀਂ ਕੀਤਾ ਜਾਵੇਗਾ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ਸ਼ਾਂਤੀ ਸਥਾਪਨਾ ਲਈ 200 ਫੌਜੀਆਂ ਨੂੰ ਰੱਖੇਗਾ ਸੀਰੀਆ ‘ਚ

ਅਮਰੀਕਾ ਸ਼ਾਂਤੀ ਸਥਾਪਨਾ ਲਈ 200 ਫੌਜੀਆਂ ਨੂੰ ਰੱਖੇਗਾ ਸੀਰੀਆ ‘ਚ

Read Full Article
    ਐੱਫ.ਬੀ.ਆਈ. ਦੇ ਸਾਬਕਾ ਪ੍ਰਮੁੱਖ ਨੇ ਟਰੰਪ ਨੂੰ ਦੱਸਿਆ ‘ਰੂਸੀ ਏਜੰਟ’

ਐੱਫ.ਬੀ.ਆਈ. ਦੇ ਸਾਬਕਾ ਪ੍ਰਮੁੱਖ ਨੇ ਟਰੰਪ ਨੂੰ ਦੱਸਿਆ ‘ਰੂਸੀ ਏਜੰਟ’

Read Full Article
    ਭਾਰਤੀ ਦੀ ਫਲੋਰੀਡਾ ‘ਚ ਗੋਲੀ ਮਾਰ ਕੇ ਹੱਤਿਆ

ਭਾਰਤੀ ਦੀ ਫਲੋਰੀਡਾ ‘ਚ ਗੋਲੀ ਮਾਰ ਕੇ ਹੱਤਿਆ

Read Full Article
    ਨਿਊਜਰਸੀ ‘ਚ ਦਰਦਨਾਕ ਹਾਦਸੇ ‘ਚ ਪੰਜਾਬੀ ਸਮੇਤ ਤਿੰਨ ਲੋਕਾਂ ਦੀ ਮੌਤ

ਨਿਊਜਰਸੀ ‘ਚ ਦਰਦਨਾਕ ਹਾਦਸੇ ‘ਚ ਪੰਜਾਬੀ ਸਮੇਤ ਤਿੰਨ ਲੋਕਾਂ ਦੀ ਮੌਤ

Read Full Article
    ਮੇਰੇ ਖ਼ਿਲਾਫ਼ ਸਾਜ਼ਿਸ਼ ਰਚ ਰਹੇ ਡਿਪਟੀ ਅਟਾਰਨੀ ਜਨਰਲ : ਟਰੰਪ

ਮੇਰੇ ਖ਼ਿਲਾਫ਼ ਸਾਜ਼ਿਸ਼ ਰਚ ਰਹੇ ਡਿਪਟੀ ਅਟਾਰਨੀ ਜਨਰਲ : ਟਰੰਪ

Read Full Article
    ਪੁਲਵਾਮਾ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਦੇਵੇ ਪਾਕਿਸਤਾਨ : ਅਮਰੀਕਾ

ਪੁਲਵਾਮਾ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਦੇਵੇ ਪਾਕਿਸਤਾਨ : ਅਮਰੀਕਾ

Read Full Article
    ਕਿਮ ਕੁਮਾਰੀ ਨੇ ਜਿਤਿਆ ‘ਮਿਸ ਇੰਡੀਆ ਯੂਐੱਸਏ’ 2019 ਦਾ ਖਿਤਾਬ

ਕਿਮ ਕੁਮਾਰੀ ਨੇ ਜਿਤਿਆ ‘ਮਿਸ ਇੰਡੀਆ ਯੂਐੱਸਏ’ 2019 ਦਾ ਖਿਤਾਬ

Read Full Article
    ਪੁਲਵਾਮਾ ਹਾਦਸੇ ਬਾਰੇ ਨਾ ਖੇਡੀ ਜਾਵੇ ਸਿਆਸਤ

ਪੁਲਵਾਮਾ ਹਾਦਸੇ ਬਾਰੇ ਨਾ ਖੇਡੀ ਜਾਵੇ ਸਿਆਸਤ

Read Full Article
    ਯੂਬਾ ਸਿਟੀ ‘ਚ ਸਿੱਖ ਵਿਅਕਤੀ ‘ਤੇ ਹੋਇਆ ਨਫ਼ਰਤੀ ਹਮਲਾ

ਯੂਬਾ ਸਿਟੀ ‘ਚ ਸਿੱਖ ਵਿਅਕਤੀ ‘ਤੇ ਹੋਇਆ ਨਫ਼ਰਤੀ ਹਮਲਾ

Read Full Article
    ਜਲ੍ਹਿਆਂਵਾਲੇ ਬਾਗ ਦੀ 100ਵੀਂ ਬਰਸੀ ਨੂੰ ਸਮਰਪਿਤ ਸਮਾਗਮ 6 ਅਤੇ 7 ਅਪ੍ਰੈਲ ਨੂੰ

ਜਲ੍ਹਿਆਂਵਾਲੇ ਬਾਗ ਦੀ 100ਵੀਂ ਬਰਸੀ ਨੂੰ ਸਮਰਪਿਤ ਸਮਾਗਮ 6 ਅਤੇ 7 ਅਪ੍ਰੈਲ ਨੂੰ

Read Full Article
    ਟਰੰਪ ਦੇ ਚੋਣ ਇੰਚਾਰਜ ਰਹੇ ਮੈਨਫੋਰਟ ਨੂੰ ਹੋ ਸਕਦੀ ਹੈ 24 ਸਾਲ ਦੀ ਸਜ਼ਾ

ਟਰੰਪ ਦੇ ਚੋਣ ਇੰਚਾਰਜ ਰਹੇ ਮੈਨਫੋਰਟ ਨੂੰ ਹੋ ਸਕਦੀ ਹੈ 24 ਸਾਲ ਦੀ ਸਜ਼ਾ

Read Full Article
    ਟੈਕਸਾਸ ‘ਚ ਭਾਰਤੀ ਮੂਲ ਦਾ ਜੋੜਾ ਮ੍ਰਿਤਕ ਹਾਲਤ ‘ਚ ਮਿਲਿਆ

ਟੈਕਸਾਸ ‘ਚ ਭਾਰਤੀ ਮੂਲ ਦਾ ਜੋੜਾ ਮ੍ਰਿਤਕ ਹਾਲਤ ‘ਚ ਮਿਲਿਆ

Read Full Article
    ਗੁਰਦੁਆਰਾ ਸਾਹਿਬ ਫਰੀਮਾਂਟ ਦੀ ਨਵੀਂ ਪ੍ਰਬੰਧਕੀ ਕਮੇਟੀ ਦਾ ਐਲਾਨ

ਗੁਰਦੁਆਰਾ ਸਾਹਿਬ ਫਰੀਮਾਂਟ ਦੀ ਨਵੀਂ ਪ੍ਰਬੰਧਕੀ ਕਮੇਟੀ ਦਾ ਐਲਾਨ

Read Full Article
    ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

Read Full Article
    ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

Read Full Article