ਕਰਮਨ ਸ਼ਹਿਰ ਦੇ ‘ਵਾਲਮਾਰਟ’ ਸੀਨੀਅਰ ਗ੍ਰੈਜੂਏਟ ਸਮਾਗਮ

315
ਕਰਮਨ ਸ਼ਹਿਰ ਦੇ ਸੁਪਰ ਸਟੋਰ 'ਵਾਲਮਾਰਟ' ਵੱਲੋਂ ਕਰਵਾਏ ਗਏ ਸੀਨੀਅਰ ਗ੍ਰੈਜੂਏਟ ਸਮਾਗਮ ਦੌਰਾਨ ਦਾ ਦ੍ਰਿਸ਼।
Share

ਕਰਮਨ, 3 ਜੂਨ (ਪੰਜਾਬ ਮੇਲ)- ਕੋਵਿਡ-19 ਦੇ ਚੱਲਦਿਆਂ ਦੁਨੀਆਂ ਭਰ ਦੇ ਸਕੂਲ ਬੰਦ ਹੋ ਗਏ ਅਤੇ ਸਾਰੀ ਪੜ੍ਹਾਈ ਆਨਲਾਈਨ ਕਰ ਦਿੱਤੀ ਗਈ। ਜਿਸ ਕਾਰਨ ਸਾਲ 2020 ਦੌਰਾਨ ਸਾਰੇ ਸਕੂਲਾਂ ਵਿਚ ਹੋਣ ਵਾਲੇ ਗ੍ਰੈਜੂਏਸ਼ਨ ਸਮਾਗਮ ਰੱਦ ਹੋ ਗਏ। ਜਦਕਿ ਇੱਥੋਂ ਦੇ ਬੱਚਿਆਂ, ਮਾਪਿਆਂ ਅਤੇ ਅਧਿਆਪਕਾਂ ਲਈ ਹਾਈ ਸਕੂਲ ਤੋਂ ਗ੍ਰੈਜੂਏਸ਼ਨ ਨੂੰ ਬਹੁਤ ਮਹੱਤਵ ਦਿੱਤਾ ਜਾਂਦਾ ਹੈ। ਸਕੂਲਾਂ ਵਿਚ ਵੱਡੇ ਪੱਧਰ ‘ਤੇ ਸਮਾਗਮ ਹੁੰਦੇ ਹਨ। ਜਿਸ ਦੌਰਾਨ ਸਾਰੇ ਗ੍ਰੈਜੂਏਟ ਬੱਚਿਆਂ ਨੂੰ ਉਨ੍ਹਾਂ ਦੇ ਹਾਈ ਸਕੂਲ ਡਿਪਲੋਮੇ ਦੇਣ ਤੋਂ ਇਲਾਵਾ ਹੋਰ ਵੱਖ-ਵੱਖ ਅਕਾਦਮਿਕ ਅਤੇ ਖੇਡਾਂ ਵਿਚ ਮਾਣ ਪ੍ਰਾਪਤ ਕਰਨ ‘ਤੇ ਸਨਮਾਨਿਤ ਕੀਤਾ ਜਾਂਦਾ ਹੈ। ਯੋਗ ਬੱਚਿਆਂ ਨੂੰ ਅਗਲੀ ਪੜ੍ਹਾਈ ਲਈ ਵਜ਼ੀਫ਼ੇ ਵੀ ਦਿੱਤੇ ਜਾਂਦੇ ਹਨ। ਪਰ ਇਸ ਸਾਲ ਕੋਰੋਨਾਵਾਇਰਸ ਕਰਕੇ ਇਹ ਸਮਾਗਮ ਨਹੀਂ ਹੋ ਸਕੇ, ਪਰ ਸੋਸ਼ਲ ਡਿਸਟੈਂਸ ਨੂੰ ਮੁੱਖ ਰੱਖਦੇ ਹੋਏ ਬੱਚਿਆਂ ਨੂੰ ਡਿਪਲੋਮੇ ਅਤੇ ਬਾਕੀ ਸਨਮਾਨ ਦਿੱਤੇ।
ਫਰਿਜ਼ਨੋ ਨਜ਼ਦੀਕੀ ਸ਼ਹਿਰ ਕਰਮਨ ਦੇ ਸੁਪਰ ਸਟੋਰ ‘ਵਾਲਮਾਰਟ’ ਨੇ ਜਿੱਥੇ ਹਾਈ ਸਕੂਲ ਦੇ ਬਹੁਤ ਸਾਰੇ ਬੱਚਿਆਂ ਨੂੰ ਸਕੂਲ ਬੰਦ ਦੌਰਾਨ ਕੰਮ ਦਿੱਤਾ, ਉੱਥੇ ਉਨ੍ਹਾਂ ਦੇ ਸਨਮਾਨ ਵਿਚ ਆਪਣੇ ਕਰਮਨ ਵਾਲੇ ਸਟੋਰ ਦੇ ਅੰਦਰ ਉਚੇਚਾ ਸਮਾਗਮ ਕੀਤਾ। ਜਿੱਥੇ ਬੱਚੇ ਆਪਣੇ ਕੈਪ ਅਤੇ ਗਾਊਨ (Cap and Gown) ਪਾ ਕੇ ਅੰਦਰ ਦਾਖਲ ਹੋਏ ਅਤੇ ਉੱਥੇ ਉਨ੍ਹਾਂ ਦੀ ਪਹਿਚਾਣ ਕਰਾਉਂਦੇ ਹੋਏ ਸਰਟੀਫ਼ਿਕੇਟ ਅਤੇ ਗਿਫਟ ਕਾਰਡ ਦਿੱਤੇ ਗਏ। ਇਸ ਤਰ੍ਹਾਂ ਬੱਚਿਆਂ ਨੂੰ ਮਾਣ-ਸਨਮਾਨ ਦਿੰਦੇ ਹੋਏ, ਉਨ੍ਹਾਂ ਦੀ ਖ਼ੁਸ਼ੀ ਨੂੰ ਹੋਰ ਵਧਾਇਆ। ਜਿਸ ਤੋਂ ਬੱਚੇ ਅਤੇ ਬੱਚਿਆਂ ਦੇ ਮਾਪੇ ਬਹੁਤ ਖੁਸ਼ ਸਨ। ਵਾਲਮਾਰਟ ਦੇ ਇਸ ਉਪਰਾਲੇ ਦੀ ਸਭ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ।


Share