ਕਰਤਾਰ ਸਿੰਘ ਪਹਿਲਵਾਨ ਦੇ ਭਤੀਜੇ ਕਰਮਜੀਤ ਸਿੰਘ ਢਿੱਲੋਂ ਤੇ ਮਨਰੂਪ ਕੌਰ ਦੀ ਨਵਜੋੜੀ ਨੂੰ ਅਰਵਿੰਦ ਕੇਜ਼ਰੀਵਾਲ ਨੇ ਆਸ਼ੀਰਵਾਦ ਦਿੱਤਾ

ਜਲੰਧਰ, 30 ਨਵੰਬਰ (ਪੰਜਾਬ ਮੇਲ)- ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜਲੰਧਰ ਪਹੁੰਚ ਕੇ ਵਿਸ਼ਵ ਚੈਂਪੀਅਨ ਪਦਮ ਸ਼੍ਰੀ ਕਰਤਾਰ ਸਿੰਘ ਦੇ ਭਤੀਜੇ ਤੇ ਸਿਆਟਲ (ਅਮਰੀਕਾ) ਨਿਵਾਸੀ ਅੰਤਰਰਾਸ਼ਟਰੀ ਕੁਸ਼ਤੀ ਰੈਫਰੀ ਗੁਰਚਰਨ ਸਿੰਘ ਢਿੱਲੋਂ ਦੇ ਸਪੁੱਤਰ ਕਰਮਜੀਤ ਸਿੰਘ ਢਿੱਲੋਂ ਤੇ ਮਨਰੂਪ ਕੌਰ ਦੀ ਸ਼ਾਦੀ ਮੌਕੇ ਨਵਜੋੜੀ ਨੂੰ ਆਸ਼ੀਰਵਾਦ ਦਿੱਤਾ। ਇਸ ਮੌਕੇ ਅਰਵਿੰਦ ਕੇਜਰੀਵਾਲ ਰਿਸੈਪਸ਼ਨ ‘ਚ ਪਹੁੰਚੇ, ਮਹਿਮਾਨਾਂ ਲਈ ਖਿੱਚ ਦਾ ਕੇਂਦਰ ਬਣੇ ਅਤੇ ਉਨ੍ਹਾਂ ਨੂੰ ਮਿਲ ਕੇ ਫੋਟੋਆਂ ਖਿਚਵਾਉਣ ਵਾਲਿਆਂ ਦੀ ਭੀੜ ਇਕੱਠੀ ਹੋ ਗਈ। ਅਰਵਿੰਦ ਕੇਜਰੀਵਾਲ ਪੰਜਾਬੀ ਸੱਭਿਆਚਾਰ ਤੇ ਵਿਰਸੇ ਦੇ ਰੀਤੀ-ਰਿਵਾਜ਼ਾਂ ਨੂੰ ਵੇਖ ਕੇ ਪ੍ਰਸੰਨ ਹੋਏ ਅਤੇ ਪੰਜਾਬੀਆਂ ਦੀ ਸ਼ਲਾਘਾ ਕੀਤੀ। ਇਸ ਸਬੰਧ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਤਰਨ-ਤਾਰਨ ਤੋਂ ਚੋਣ ਲੜ ਰਹੇ ਰੁਸਤਮ-ਏ-ਹਿੰਦ-ਅਰਜੁਨਾ ਅਵਾਰਡੀ ਕਰਤਾਰ ਸਿੰਘ ਨੇ ਕੇਜਰੀਵਾਲ ਦਾ ਵਿਸ਼ੇਸ਼ ਸਮਾਗਮ ‘ਤੇ ਪਹੁੰਚ ਨਵਜੋੜੀ ਨੂੰ ਆਸ਼ੀਰਵਾਦ ਦੇਣ ਲਈ ਧੰਨਵਾਦ ਕੀਤਾ।
There are no comments at the moment, do you want to add one?
Write a comment