PUNJABMAILUSA.COM

ਕਰਤਾਰਪੁਰ ਲਾਂਘੇ ਦਾ ਮੁਬਾਰਕ ਫੈਸਲਾ

 Breaking News

ਕਰਤਾਰਪੁਰ ਲਾਂਘੇ ਦਾ ਮੁਬਾਰਕ ਫੈਸਲਾ

ਕਰਤਾਰਪੁਰ ਲਾਂਘੇ ਦਾ ਮੁਬਾਰਕ ਫੈਸਲਾ
November 28
11:50 2018

ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ 916-320-9444
70 ਸਾਲ ਦੀ ਲੰਬੀ ਉਡੀਕ ਤੋਂ ਬਾਅਦ ਕਰੋੜਾਂ ਨਾਨਕ ਨਾਮ ਲੇਵਾ ਸ਼ਰਧਾਲੂਆਂ ਨੂੰ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਖੁੱਲ੍ਹੇ ਦਰਸ਼ਨ-ਦੀਦਾਰ ਲਈ ਰਸਤਾ ਖੋਲ੍ਹਣ ਦਾ ਮੁਬਾਰਕ ਫੈਸਲਾ ਹੋਇਆ ਹੈ। ਇਸ ਫੈਸਲੇ ਉਪਰ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਨੇ ਅਮਲ ਵੀ ਆਰੰਭ ਦਿੱਤਾ ਹੈ। ਭਾਰਤ ਵਿਚ ਡੇਰਾ ਬਾਬਾ ਨਾਨਕ ਤੋਂ ਕੌਮਾਂਤਰੀ ਸਰਹੱਦ ਤੱਕ ਚਾਰ ਮਾਰਗੀ ਸੜਕ ਬਣਾਉਣ ਅਤੇ ਸਰਹੱਦ ਉਪਰ ਵੱਡਾ ਦੁਆਰ ਬਣਾਉਣ ਦਾ ਕੰਮ ਆਰੰਭ ਕਰਨ ਲਈ ਭਾਰਤ ਦੇ ਉਪ ਰਾਸ਼ਟਰਪਤੀ ਨੀਂਹ ਪੱਥਰ ਵੀ ਰੱਖ ਚੁੱਕੇ ਹਨ ਅਤੇ ਇਸੇ ਤਰ੍ਹਾਂ ਪਾਕਿਸਤਾਨ ਸਰਕਾਰ ਵੱਲੋਂ ਕਰਤਾਰਪੁਰ ਦੇ ਗੁਰਦੁਆਰਾ ਸਾਹਿਬ ਤੋਂ ਸਰਹੱਦ ਤੱਕ ਕੋਰੀਡੋਰ ਬਣਾਉਣ ਅਤੇ ਸੰਗਤਾਂ ਦੀ ਸਹੂਲਤ ਦੀਆਂ ਹੋਰ ਲੋੜਾਂ ਪੂਰੀਆਂ ਕਰਨ ਲਈ ਉਥੋਂ ਦੇ ਪ੍ਰਧਾਨ ਮੰਤਰੀ ਨੇ ਨੀਂਹ ਪੱਥਰ ਰੱਖ ਦਿੱਤਾ ਹੈ। ਦੋਵੇਂ ਸਰਕਾਰਾਂ ਵੱਲੋਂ ਜਿਸ ਤੇਜ਼ੀ ਅਤੇ ਸੁਹਿਰਦਤਾ ਨਾਲ ਪਹਿਲਾਂ ਇਹ ਫੈਸਲਾ ਲਿਆ ਗਿਆ ਅਤੇ ਫੌਰੀ ਇਸ ਉਪਰ ਅਮਲ ਵੀ ਆਰੰਭ ਦਿੱਤਾ ਹੈ, ਉਸ ਨਾਲ ਇਹ ਆਸ ਬੱਝ ਗਈ ਹੈ ਕਿ ਆਉਣ ਵਾਲੇ ਪੰਜ ਕੁ ਮਹੀਨਿਆਂ ਤੱਕ ਦੋਵੇਂ ਪਾਸੀ ਕੋਰੀਡੋਰ ਬਣਾਉਣ ਦਾ ਇਹ ਕਾਰਜ ਮੁਕੰਮਲ ਕਰ ਲਿਆ ਜਾਵੇਗਾ। ਸਿੱਖ ਸੰਗਤ 1947 ਤੋਂ ਬਾਅਦ ਹੀ ਪੰਥ ਤੋਂ ਵਿਛੋੜੇ ਗਏ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ-ਦੀਦਾਰ ਅਤੇ ਸੇਵਾ ਸੰਭਾਲ ਲਈ ਹਰ ਰੋਜ਼ ਸਵੇਰ-ਸ਼ਾਮ ਅਰਦਾਸ ਕਰਦੀ ਆ ਰਹੀ ਸੀ। ਇਸ ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਧਿਆਨ ਵਿਚ ਰੱਖਦਿਆਂ ਪਹਿਲੀ ਵਾਰ 25 ਜਨਵਰੀ 1952 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਮੋਹਨ ਸਿੰਘ ਨਾਗੋਕੇ ਵੱਲੋਂ ਪਾਕਿਸਤਾਨ ਵਿਚਲੇ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ-ਦੀਦਾਰ ਅਤੇ ਸੇਵਾ-ਸੰਭਾਲ ਦਾ ਦਾਨ ਬਖਸ਼ਣ ਲਈ ਇਹ ਸ਼ਬਦ ਸਿੱਖ ਅਰਦਾਸ ਵਿਚ ਸ਼ਾਮਲ ਕੀਤੇ ਗਏ ਸਨ। ਭਾਵੇਂ ਸਾਰੇ ਸਿੱਖ ਗੁਰਧਾਮਾਂ ਲਈ ਅਜਿਹਾ ਲਾਂਘਾ ਮਿਲਣਾ ਤਾਂ ਸੰਭਵ ਨਹੀਂ ਪਰ ਰਾਵੀ ਕੰਢੇ ਬਣਿਆ ਕਰਤਾਰਪੁਰ ਦਾ ਗੁਰਦੁਆਰਾ ਸਾਹਿਬ ਸਰਹੱਦ ਤੋਂ ਸਿਰਫ ਢਾਈ ਕੁ ਕਿਲੋਮੀਟਰ ਦੀ ਵਿੱਥ ਉਪਰ ਹੀ ਹੈ। ਇਸ ਅਸਥਾਨ ਉਪਰ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਆਖਰੀ ਪੌਣੇ 18 ਸਾਲ ਦੇ ਕਰੀਬ ਸਮਾਂ ਇਥੇ ਹੀ ਬਿਤਾਇਆ ਸੀ। ਇਸ ਜਗ੍ਹਾ ਉਪਰ ਖੇਤੀ ਕਰਦਿਆਂ ਉਨ੍ਹਾਂ ‘ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ’ ਦਾ ਉਪਦੇਸ਼ ਸਾਰੀ ਦੁਨੀਆਂ ਨੂੰ ਦਿੱਤਾ ਸੀ। ਇਹ ਉਪਦੇਸ਼ ਜਿੰਨਾ ਸਹੀ ਅਤੇ ਸੱਚਾ ਉਸ ਸਮੇਂ ਸੀ, ਓਨਾ ਹੀ ਅੱਜ ਹੈ। ਦੋਵਾਂ ਸਰਕਾਰਾਂ ਵੱਲੋਂ ਕੀਤੇ ਇਸ ਫੈਸਲੇ ਦੀ ਪੂਰੀ ਦੁਨੀਆਂ ਵਿਚ ਵਸੀ ਸਿੱਖ ਸੰਗਤ ਅਤੇ ਹੋਰ ਨਾਨਕ ਨਾਮਲੇਵਾ ਲੋਕਾਂ ਵੱਲੋਂ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਖਾਸ ਕਰਕੇ ਪ੍ਰਵਾਸੀ ਸਿੱਖਾਂ ਨੂੰ ਇਸ ਫੈਸਲੇ ਨਾਲ ਬੇਹੱਦ ਖੁਸ਼ੀ ਅਤੇ ਤਸੱਲੀ ਮਿਲੀ ਹੈ। ਹਾਲਾਂਕਿ ਵਿਦੇਸ਼ਾਂ ਵਿਚ ਵਸਦੇ ਸਿੱਖ ਬੜੀ ਆਸਾਨੀ ਨਾਲ ਵੀਜ਼ਾ ਲੈ ਕੇ ਪਾਕਿਸਤਾਨ ਵਿਚਲੇ ਗੁਰਧਾਮਾਂ ਦੇ ਦਰਸ਼ਨ ਕਰ ਸਕਦੇ ਹਨ। ਪਰ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਫੈਸਲੇ ਨਾਲ ਇਕ ਵਿਸ਼ੇਸ਼ ਤਰ੍ਹਾਂ ਦੀ ਖੁਸ਼ੀ ਮਹਿਸੂਸ ਹੋ ਰਹੀ ਹੈ। ਪ੍ਰਵਾਸੀ ਪੰਜਾਬੀ ਹੁਣ ਪੰਜਾਬ ਵਿਚ ਆਪਣੇ ਪਿੰਡਾਂ ਅਤੇ ਹੋਰ ਸਕੇ ਸੰਬੰਧੀਆਂ ਨੂੰ ਮਿਲਣ ਜਾਣ ਸਮੇਂ ਕਿਸੇ ਵੇਲੇ ਵੀ ਕੁੱਝ ਘੰਟਿਆਂ ਦੀ ਵਿਹਲ ਕੱਢ ਕੇ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾ ਸਕਣਗੇ। ਦੋਵਾਂ ਸਰਕਾਰਾਂ ਵੱਲੋਂ ਕੀਤਾ ਗਿਆ ਇਹ ਫੈਸਲਾ, ਜਿੱਥੇ ਧਾਰਮਿਕ ਅਤੇ ਜਜ਼ਬਾਤੀ ਭਾਵਨਾਵਾਂ ਵਾਲਾ ਹੈ, ਉਥੇ ਇਸ ਫੈਸਲੇ ਨਾਲ ਪਾਕਿਸਤਾਨ ਅਤੇ ਭਾਰਤ ਸਰਕਾਰਾਂ ਵਿਚਕਾਰ ਚਲੀ ਆ ਰਹੀ ਕੁੜੱਤਣ ਦੂਰ ਹੋਣ ਦਾ ਵੀ ਰਸਤਾ ਖੁੱਲ੍ਹ ਗਿਆ ਹੈ।
ਦੁਨੀਆਂ ਭਰ ਵਿਚ ਵੱਖ-ਵੱਖ ਦੇਸ਼ਾਂ ਦਾ ਆਪਣੇ ਗੁਆਂਢੀ ਨਾਲ ਸਭ ਤੋਂ ਵੱਧ ਵਪਾਰ ਹੁੰਦਾ ਹੈ। ਯੂਰਪੀਅਨ ਮੁਲਕ ਵਪਾਰਕ ਤੌਰ ‘ਤੇ ਇਕ ਦੂਜੇ ‘ਤੇ ਬੇਹੱਦ ਨਿਰਭਰ ਹਨ। ਅਮਰੀਕਾ ਅਤੇ ਕੈਨੇਡਾ ਵਿਚਕਾਰ ਵੀ ਬੇਹੱਦ ਪੀਡੀਆਂ ਵਪਾਰਕ ਗੰਢਾਂ ਹਨ। ਪਰ ਦੱਖਣੀ ਏਸ਼ੀਆਈ ਖਿੱਤੇ ਵਿਚ ਭਾਰਤ ਅਤੇ ਪਾਕਿਸਤਾਨ ਅਜਿਹੇ ਮੁਲਕ ਹਨ, ਜੋ ਪਿਛਲੇ 70 ਸਾਲ ਤੋਂ ਦੁਸ਼ਮਣੀ ਦੀ ਅੱਗ ਵਿਚ ਬਲਦੇ ਆ ਰਹੇ ਹਨ। ਦੋਵਾਂ ਦੇਸ਼ਾਂ ਵਿਚਕਾਰ 3 ਜੰਗਾਂ ਵੀ ਹੋ ਚੁੱਕੀਆਂ ਹਨ। ਸਰਹੱਦ ਉਪਰ ਤਨਾਅ ਅਤੇ ਫੌਜਾਂ ਦੀ ਤਾਇਨਾਤੀ ਤਾਂ ਆਮ ਗੱਲ ਹੈ। ਨਵੇਂ ਫੈਸਲੇ ਨਾਲ ਇਹ ਆਸ ਬੱਝੀ ਹੈ ਕਿ ਬਾਬੇ ਨਾਨਕ ਦੀ ਧਰਤੀ ਉਪਰ ਜਾਣ ਲਈ ਜਿਸ ਤਰ੍ਹਾਂ ਦਰਵਾਜ਼ੇ ਖੁੱਲ੍ਹੇ ਹਨ, ਉਸੇ ਤਰ੍ਹਾਂ ਦੋਹਾਂ ਦੇਸ਼ਾਂ ਵਿਚਕਾਰ ਅਗਲੇ ਸਮੇਂ ਵਿਚ ਵਪਾਰਕ, ਸੱਭਿਆਚਾਰਕ ਅਤੇ ਹੋਰ ਖੇਤਰਾਂ ਵਿਚ ਵੀ ਦਰਵਾਜ਼ੇ ਖੁੱਲ੍ਹ ਸਕਦੇ ਹਨ। ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਸਿੱਖ ਮਨਾਂ ਅੰਦਰ ਪਿਛਲੇ 70 ਸਾਲ ਤੋਂ ਹੀ ਇਹ ਵਿਚਾਰ ਮਘਦਾ ਆ ਰਿਹਾ ਸੀ। ਪਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਉਪਰ 66 ਸਾਲ ਤੋਂ ਤਾਂ ਸਿੱਖ ਸੰਗਤ ਹਰ ਰੋਜ਼ ਸਵੇਰ-ਸ਼ਾਮ ਅਰਦਾਸ ਕਰਦੀ ਆ ਰਹੀ ਸੀ। ਪਰ ਕੌਮਾਂਤਰੀ ਕ੍ਰਿਕਟਰ ਇਮਰਾਨ ਖਾਨ ਦੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਸਮੇਂ ਹੋਏ ਸਮਾਗਮ ‘ਚ ਪੰਜਾਬ ਦੇ ਵਜ਼ੀਰ ਨਵਜੋਤ ਸਿੰਘ ਸਿੱਧੂ ਦੇ ਸ਼ਾਮਲ ਹੋਣ ਨਾਲ ਇਹ ਮਸਲਾ ਇਕਦਮ ਜ਼ੋਰ ਨਾਲ ਉਭਰਿਆ। ਸ. ਸਿੱਧੂ ਨੇ ਕਰਤਾਰਪੁਰ ਲਾਂਘੇ ਦੀ ਗੱਲ ਪਾਕਿਸਤਾਨੀ ਫੌਜ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਕੋਲ ਉਠਾਈ ਅਤੇ ਜਨਰਲ ਬਾਜਵਾ ਨੇ ਛੇਤੀ ਹੀ ਇਸ ਬਾਰੇ ਫੈਸਲਾ ਲੈਣ ਦਾ ਭਰੋਸਾ ਦਿੱਤਾ ਸੀ। ਉਸੇ ਸਮੇਂ ਤੋਂ ਇਸ ਮਾਮਲੇ ਨੂੰ ਲੈ ਕੇ ਭਾਰਤ ਅਤੇ ਖਾਸਕਰ ਪੰਜਾਬ ਵਿਚ ਸਿਆਸਤ ਖੇਡਣੀ ਸ਼ੁਰੂ ਕਰ ਦਿੱਤੀ ਗਈ ਸੀ। ਵੱਖ-ਵੱਖ ਰਾਜਸੀ ਨੇਤਾਵਾਂ ਨੇ ਇਸ ਮਸਲੇ ਦਾ ਕ੍ਰੈਡਿਟ ਲੈਣ ਲਈ ਬਿਆਨਬਾਜ਼ੀ ਸ਼ੁਰੂ ਕਰ ਦਿੱਤੀ। ਹੁਣ ਜਦੋਂ ਦੋਵਾਂ ਸਰਕਾਰਾਂ ਨੇ ਲਾਂਘਾ ਖੋਲ੍ਹਣ ਦਾ ਫੈਸਲਾ ਕਰ ਲਿਆ, ਤਾਂ ਮੁੜ ਫਿਰ ਸਿਆਸੀ ਲਾਹਾ ਲੈਣ ਦੀ ਦੌੜ ਸ਼ੁਰੂ ਹੋ ਗਈ। ਡੂੰਘੇ ਸਿਆਸੀ ਤੇ ਧਾਰਮਿਕ ਸੰਕਟ ਵਿਚ ਧਸੀ ਅਕਾਲੀ ਲੀਡਰਸ਼ਿਪ ਇਸ ਮਾਮਲੇ ਨੂੰ ਲੈ ਕੇ ਸਿੱਖਾਂ ਵਿਚ ਪੈਰ ਧਰਾ ਕਰਨ ਦਾ ਯਤਨ ਕਰਨ ਲੱਗੀ। ਇੱਥੋਂ ਤੱਕ ਕਿ ਮੋਦੀ ਸਰਕਾਰ ਵਿਚ ਆਪਣਾ ਰਸੂਖ ਵਰਤ ਕੇ ਅਕਾਲੀ ਨੇਤਾਵਾਂ ਨੇ ਨੀਂਹ ਪੱਥਰ ਉਪਰ ਆਪਣੇ ਨਾਂ ਵੀ ਲਿਖਵਾ ਲਏ ਅਤੇ ਸਟੇਜ ਉਪਰ ਆਪਣੀਆਂ ਸੀਟਾਂ ਵੀ ਰਾਖਵੀਆਂ ਕਰ ਲਈਆਂ। ਪਰ ਅਕਾਲੀ ਲੀਡਰਸ਼ਿਪ ਦੀ ਉਸ ਸਮੇਂ ਬੜੀ ਕਿਰਕਰੀ ਹੋਈ, ਜਦ ਨੀਂਹ ਪੱਥਰ ਰੱਖਣ ਦੇ ਸਮਾਗਮ ਦੌਰਾਨ ਹੀ ਕਾਂਗਰਸੀ ਆਗੂਆਂ ਵੱਲੋਂ ਅਕਾਲੀ ਨੇਤਾਵਾਂ ਦੇ ਨਾਂ ਨੀਂਹ ਪੱਥਰ ਉਪਰ ਲਿਖੇ ਜਾਣ ਨੂੰ ਪ੍ਰੋਟੋਕਾਲ ਦੇ ਖਿਲਾਫ ਦੱਸਿਆ। ਖੜ੍ਹੇ ਪੈਰ ਅਕਾਲੀ ਲੀਡਰਾਂ ਦੇ ਨਾਵਾਂ ਵਾਲਾ ਨੀਂਹ ਪੱਥਰ ਹਟਾ ਕੇ ਡਿਜ਼ੀਟਲ ਨੀਂਹ ਪੱਥਰ ਰਾਹੀਂ ਸਟੇਜ ਉਪਰ ਹੀ ਇਹ ਰਸਮ ਅਦਾ ਕੀਤੀ ਗਈ। ਸਟੇਜ ਉਪਰ ਕਾਂਗਰਸੀ ਅਤੇ ਅਕਾਲੀ ਆਗੂ ਜਿਸ ਤਰ੍ਹਾਂ ਇਕ ਦੂਜੇ ਨਾਲ ਉਲਝੇ, ਉਸ ਨੇ ਵੀ ਇਸ ਇਤਿਹਾਸਕ ਮੌਕੇ ਦੀ ਕਦਰ ਘਟਾਈ ਕਰਨ ਦਾ ਕੰਮ ਹੀ ਕੀਤਾ ਹੈ।
ਪਾਕਿਸਤਾਨ ਵਿਚ ਕੋਰੀਡੋਰ ਦਾ ਨੀਂਹ ਪੱਥਰ ਰੱਖੇ ਜਾਣ ਸਮੇਂ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਦੇ ਵਜ਼ੀਰ ਨਵਜੋਤ ਸਿੰਘ ਸਿੱਧੂ ਨੂੰ ਸੱਦਾ ਪੱਤਰ ਭੇਜਿਆ ਗਿਆ ਸੀ। ਸੁਸ਼ਮਾ ਸਵਰਾਜ ਨੇ ਸਿਹਤ ਠੀਕ ਨਾ ਹੋਣ ਕਾਰਨ ਜਾਣ ਤੋਂ ਅਸਮਰਥਾ ਪ੍ਰਗਟਾਈ ਅਤੇ ਦੋ ਕੇਂਦਰੀ ਮੰਤਰੀਆਂ ਨੂੰ ਭੇਜਣ ਦੀ ਜ਼ਿੰਮੇਵਾਰੀ ਲਗਾਈ। ਪਰ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਸਰਕਾਰ ਵੱਲੋਂ ਭਾਰਤ ਅੰਦਰ ਗੜਬੜੀ ਕਰਵਾਉਣ ਦੇ ਦੋਸ਼ ਲਗਾ ਕੇ ਇਸ ਨੀਂਹ ਪੱਥਰ ਸਮਾਗਮ ਵਿਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ। ਕੈਪਟਨ ਅਮਰਿੰਦਰ ਸਿੰਘ ਦੇ ਇਸ ਵਤੀਰੇ ਨੂੰ ਆਮ ਲੋਕਾਂ ਵਿਚ ਕੁਵੇਲੇ ਦਾ ਰਾਗ ਕਿਹਾ ਜਾ ਰਿਹਾ ਹੈ।
ਭਾਰਤ ਨਾਲ ਪਾਕਿਸਤਾਨ ਦੇ ਸਬੰਧ ਉਸ ਵੇਲੇ ਵੀ ਤਲਖੀ ਭਰੇ ਸਨ, ਜਦ 2002 ਤੋਂ 2007 ‘ਚ ਪੰਜਾਬ ਵਿਚ ਆਪਣੀ ਸਰਕਾਰ ਸਮੇਂ ਉਹ ਪਾਕਿਸਤਾਨ ਵਿਚ ਜਾਂਦੇ ਰਹੇ ਹਨ। ਇਸ ਵੇਲੇ ਪਾਕਿਸਤਾਨ ਜਾਣ ਦਾ ਬੜਾ ਇਤਿਹਾਸਕ ਮੌਕਾ ਸੀ। ਦੁਨੀਆਂ ਭਰ ਨੂੰ ਸ਼ਾਂਤੀ ਦਾ ਸੰਦੇਸ਼ ਦੇਣ ਵਾਲੇ ਬਾਬੇ ਨਾਨਕ ਦੀ ਧਰਤੀ ਉਪਰ ਲਾਂਘਾ ਖੋਲ੍ਹਣ ਦੀ ਰਸਮ ਦੇ ਸਮਾਗਮਾਂ ਵਿਚ ਉਨ੍ਹਾਂ ਸ਼ਾਮਲ ਹੋਣ ਜਾਣਾ ਸੀ। ਅਜਿਹੇ ਮੌਕੇ ਨੂੰ ਤਾਹਨੇ-ਮਿਹਣੇ ਜਾਂ ਦੋਵਾਂ ਦੇਸ਼ਾਂ ਵਿਚਕਾਰ ਤਲਖੀਆਂ ਦੇ ਵਹਾਅ ‘ਚ ਰੋੜਨਾ ਬੇਹੱਦ ਮੰਦਭਾਗਾ ਫੈਸਲਾ ਹੈ।
ਪੂਰੀ ਦੁਨੀਆਂ ਖਾਸਕਰ ਭਾਰਤ ਤੇ ਪਾਕਿਸਤਾਨ ਦੇ ਲੋਕ ਇਸ ਕਦਮ ਨੂੰ ਸ਼ੁੱਭ ਸੰਕੇਤ ਸਮਝ ਰਹੇ ਹਨ ਅਤੇ ਇਸ ਕਦਮ ਰਾਹੀਂ ਉਹ ਦੋਵੇਂ ਦੇਸ਼ਾਂ ਵਿਚਕਾਰ ਆਪਸੀ ਸਦਭਾਵਨਾ ਅਤੇ ਸ਼ਾਂਤੀ ਵੱਲ ਵਧਣ ਦੀ ਕਾਮਨਾ ਰੱਖ ਰਹੇ ਹਨ। ਅਜਿਹੇ ਮੌਕੇ ਰਾਜਸੀ ਨੇਤਾਵਾਂ ਵੱਲੋਂ ਆਪੋ-ਆਪਣੇ ਰਾਜਸੀ ਹਿਤਾਂ ਨੂੰ ਅੱਗੇ ਵਧਾਉਣ ਵਾਲੀਆਂ ਗੱਲਾਂ ਕਰਨੀਆਂ ਕਿਸੇ ਵੀ ਤਰ੍ਹਾਂ ਸ਼ੋਭਦੀਆਂ ਨਹੀਂ। ਸਾਡੀ ਅਜੇ ਵੀ ਇਹ ਨਿਹਚਾ ਹੈ ਕਿ ਸਾਰੇ ਰਾਜਸੀ ਲੋਕ ਲਾਂਘੇ ਬਾਰੇ ਲਏ ਫੈਸਲੇ ਦੀ ਭਾਵਨਾ ਨੂੰ ਅੱਗੇ ਵਧਾਉਣ ਅਤੇ ਦੋਵਾਂ ਦੇਸ਼ਾਂ ਵਿਚਕਾਰ ਸੰਬੰਧਾਂ ਨੂੰ ਚੰਗੇਰਾ ਬਣਾਉਣ ਲਈ ਅੱਗੇ ਆਉਣ। ਬਾਬਾ ਨਾਨਕ ਸਾਰਿਆਂ ਨੂੰ ਸੁਮੱਤ ਬਖਸ਼ੇ।

About Author

Punjab Mail USA

Punjab Mail USA

Related Articles

ads

Latest Category Posts

    ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਹਰਜੀਤ ਗਰੇਵਾਲ਼ ਪੰਜਾਬੀ ਲਹਿਰਾਂ ਦੇ ਸਟੁਡੀਓ ਪੁੱਜੇ

ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਹਰਜੀਤ ਗਰੇਵਾਲ਼ ਪੰਜਾਬੀ ਲਹਿਰਾਂ ਦੇ ਸਟੁਡੀਓ ਪੁੱਜੇ

Read Full Article
    ਭਾਰਤ ‘ਚ ਜਮਹੂਰੀਅਤ ਦੇ ਨਾਂ ‘ਤੇ ਚੱਲ ਰਹੀ ਰਜਵਾੜਾਸ਼ਾਹੀ

ਭਾਰਤ ‘ਚ ਜਮਹੂਰੀਅਤ ਦੇ ਨਾਂ ‘ਤੇ ਚੱਲ ਰਹੀ ਰਜਵਾੜਾਸ਼ਾਹੀ

Read Full Article
    ਕੈਲੀਫੋਰਨੀਆ ਦੀ ਵੋਟਰ ਸੂਚੀ ਪੰਜਾਬੀ ਜ਼ੁਬਾਨ ਵਿਚ ਕਰਾਉਣ ਲਈ ਏਜੰਡਾ ਪੇਸ਼

ਕੈਲੀਫੋਰਨੀਆ ਦੀ ਵੋਟਰ ਸੂਚੀ ਪੰਜਾਬੀ ਜ਼ੁਬਾਨ ਵਿਚ ਕਰਾਉਣ ਲਈ ਏਜੰਡਾ ਪੇਸ਼

Read Full Article
    ਅਮਰੀਕਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਈਸਟਰ ਮੌਕੇ ਸ੍ਰੀਲੰਕਾ ‘ਚ ਹੋਏ ਹਮਲਿਆਂ ਦੀ ਨਿੰਦਾ

ਅਮਰੀਕਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਈਸਟਰ ਮੌਕੇ ਸ੍ਰੀਲੰਕਾ ‘ਚ ਹੋਏ ਹਮਲਿਆਂ ਦੀ ਨਿੰਦਾ

Read Full Article
    ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ 19ਵੀਂ ਅੰਤਰਰਾਸ਼ਟਰੀ ਕਾਨਫਰੰਸ 28 ਅਪ੍ਰੈਲ ਨੂੰ

ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ 19ਵੀਂ ਅੰਤਰਰਾਸ਼ਟਰੀ ਕਾਨਫਰੰਸ 28 ਅਪ੍ਰੈਲ ਨੂੰ

Read Full Article
    ਸਿਆਟਲ ਵਿਚ ਖਾਲਸਾ ਸਾਜਣਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ 4 ਮਈ ਨੂੰ; ਤਿਆਰੀਆਂ ਮੁਕੰਮਲ

ਸਿਆਟਲ ਵਿਚ ਖਾਲਸਾ ਸਾਜਣਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ 4 ਮਈ ਨੂੰ; ਤਿਆਰੀਆਂ ਮੁਕੰਮਲ

Read Full Article
    ਅਮਰੀਕਾ ‘ਚ ਗ਼ੈਰਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਣ ਦੀ ਕੋਸ਼ਿਸ਼ ਦੌਰਾਨ 2 ਪੰਜਾਬੀ ਗ੍ਰਿਫ਼ਤਾਰ

ਅਮਰੀਕਾ ‘ਚ ਗ਼ੈਰਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਣ ਦੀ ਕੋਸ਼ਿਸ਼ ਦੌਰਾਨ 2 ਪੰਜਾਬੀ ਗ੍ਰਿਫ਼ਤਾਰ

Read Full Article
    ਹੈਲਥ ਕੇਅਰ ਫਰਾਡ ‘ਚ ਭਾਰਤੀ ਮੂਲ ਦੀ ਡਾਕਟਰ ਨੂੰ 2 ਸਾਲ ਦੀ ਕੈਦ

ਹੈਲਥ ਕੇਅਰ ਫਰਾਡ ‘ਚ ਭਾਰਤੀ ਮੂਲ ਦੀ ਡਾਕਟਰ ਨੂੰ 2 ਸਾਲ ਦੀ ਕੈਦ

Read Full Article
    ਅਮਰੀਕਾ ‘ਚ ਸ਼ਰਨਾਰਥੀਆਂ ਨੂੰ ਨਾਜਾਇਜ਼ ਰੂਪ ‘ਚ ਹਿਰਾਸਤ ‘ਚ ਲੈਣ ਵਾਲਾ ਦੱਖਣਪੰਥੀ ਸੰਗਠਨ ਦਾ ਮੈਂਬਰ ਗਿ੍ਫ਼ਤਾਰ

ਅਮਰੀਕਾ ‘ਚ ਸ਼ਰਨਾਰਥੀਆਂ ਨੂੰ ਨਾਜਾਇਜ਼ ਰੂਪ ‘ਚ ਹਿਰਾਸਤ ‘ਚ ਲੈਣ ਵਾਲਾ ਦੱਖਣਪੰਥੀ ਸੰਗਠਨ ਦਾ ਮੈਂਬਰ ਗਿ੍ਫ਼ਤਾਰ

Read Full Article
    ਅਮਰੀਕਾ ਚ ਭਾਰਤਵੰਸ਼ੀ ਡਾਕਟਰ ‘ਤੇ ਹੈਲਥ ਕੇਅਰ ਫਰਾਡ ਦੇ ਮਾਮਲੇ ‘ਚ ਦੋਸ਼ ਤੈਅ

ਅਮਰੀਕਾ ਚ ਭਾਰਤਵੰਸ਼ੀ ਡਾਕਟਰ ‘ਤੇ ਹੈਲਥ ਕੇਅਰ ਫਰਾਡ ਦੇ ਮਾਮਲੇ ‘ਚ ਦੋਸ਼ ਤੈਅ

Read Full Article
    ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਕੈਲੇਫੋਰਨੀਆ ‘ਚ ਮਿਲੀ ਵੱਡੀ ਰਾਹਤ

ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਕੈਲੇਫੋਰਨੀਆ ‘ਚ ਮਿਲੀ ਵੱਡੀ ਰਾਹਤ

Read Full Article
    ਮੁਕੇਸ਼ ਅੰਬਾਨੀ ਸਣੇ 100 ਪ੍ਰਭਾਵਸ਼ਾਲੀ ਲੋਕਾਂ ਦੀ ਲਿਸਟ ਵਿਚ 3 ਭਾਰਤੀ

ਮੁਕੇਸ਼ ਅੰਬਾਨੀ ਸਣੇ 100 ਪ੍ਰਭਾਵਸ਼ਾਲੀ ਲੋਕਾਂ ਦੀ ਲਿਸਟ ਵਿਚ 3 ਭਾਰਤੀ

Read Full Article
    ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਦਿਵਸ ਦੀਆਂ ਪਾਕਿਸਤਾਨ ‘ਚ ਜ਼ੋਰਦਾਰ ਤਿਆਰੀਆਂ

ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਦਿਵਸ ਦੀਆਂ ਪਾਕਿਸਤਾਨ ‘ਚ ਜ਼ੋਰਦਾਰ ਤਿਆਰੀਆਂ

Read Full Article
    ਪ੍ਰਵਾਸੀ ਸਿੱਖਾਂ ਦਾ ਨਨਕਾਣਾ ਸਾਹਿਬ ਵਿਖੇ ਗੁਰਪੁਰਬ ‘ਤੇ ਹੋਵੇਗਾ ਭਰਵਾਂ ਸੁਆਗਤ ਗਵਰਨਰ ਪੰਜਾਬ

ਪ੍ਰਵਾਸੀ ਸਿੱਖਾਂ ਦਾ ਨਨਕਾਣਾ ਸਾਹਿਬ ਵਿਖੇ ਗੁਰਪੁਰਬ ‘ਤੇ ਹੋਵੇਗਾ ਭਰਵਾਂ ਸੁਆਗਤ ਗਵਰਨਰ ਪੰਜਾਬ

Read Full Article
    ਗੁਰਜਤਿੰਦਰ ਰੰਧਾਵਾ ਨੂੰ ਕੈਲੀਫੋਰਨੀਆ ਸੈਕਟਰੀ ਆਫ ਸਟੇਟ ਦਾ ਐਡਵਾਈਜ਼ਰੀ ਬੋਰਡ ਮੈਂਬਰ ਕੀਤਾ ਗਿਆ ਨਿਯੁਕਤ

ਗੁਰਜਤਿੰਦਰ ਰੰਧਾਵਾ ਨੂੰ ਕੈਲੀਫੋਰਨੀਆ ਸੈਕਟਰੀ ਆਫ ਸਟੇਟ ਦਾ ਐਡਵਾਈਜ਼ਰੀ ਬੋਰਡ ਮੈਂਬਰ ਕੀਤਾ ਗਿਆ ਨਿਯੁਕਤ

Read Full Article