ਕਰਤਾਰਪੁਰ ਲਾਂਘੇ ‘ਤੇ ਗੱਲਬਾਤ ਕਰਨ ਲਈ ਭਾਰਤ ਨੇ ਕਬੂਲਿਆ ਪਾਕਿਸਤਾਨ ਦਾ ਸੱਦਾ

February 08
17:35
2019
ਨਵੀਂ ਦਿੱਲੀ, 8 ਫਰਵਰੀ (ਪੰਜਾਬ ਮੇਲ)-ਕਰਤਾਰਪੁਰ ਲਾਂਘੇ ‘ਤੇ ਗੱਲਬਾਤ ਕਰਨ ਲਈ ਭਾਰਤ ਨੇ ਪਾਕਿਸਤਾਨ ਦਾ ਸੱਦਾ ਕਬੂਲ ਕਰ ਲਿਆ ਹੈ। ਕਰਤਾਰਪੁਰ ਲਾਂਘੇ ਤੇ ਗੱਲਬਾਤ ਕਰਨ ਲਈ ਪਾਕਿਸਤਾਨ ਸਰਕਾਰ ਦਾ ਇੱਕ ਵਫ਼ਦ 13 ਮਾਰਚ ਨੂੰ ਭਾਰਤ ਆਵੇਗਾ। ਜਿਸ ਦੌਰਾਨ ਦੋਹਾਂ ਮੁਲਕਾਂ ਲਈ ਇਹ ਅਹਿਮ ਮੀਟਿੰਗ ਕਰਤਾਰਪੁਰ ਲਾਂਘੇ ਤੋਂ ਇਲਾਵਾ ਗੁਆਂਢੀ ਰਿਸ਼ਤਿਆਂ ‘ਚ ਮਿਠਾਸ ਭਰਨ ਦਾ ਵੀ ਕੰਮ ਕਰੇਗੀ। ਭਾਰਤ ਨੇ ਪਾਕਿ ਵਲੋਂ ਦਿੱਤੇ ਇਸ ਸੱਦੇ ਦਾ ਸੁਆਗਤ ਕੀਤਾ ਹੈ।