ਕਰਤਾਰਪੁਰ ਕੋਰੀਡੋਰ ਪ੍ਰੋਜੈਕਟ ਨੂੰ ਖੁੱਲ੍ਹਵਾਉਣ ਸਬੰਧੀ ਅਮਰੀਕਾ ਦਾ ਵਫ਼ਦ ਨਵਜੋਤ ਸਿੰਘ ਸਿੱਧੂ ਨੂੰ ਮਿਲਿਆ

ਵਾਸ਼ਿੰਗਟਨ, 9 ਜਨਵਰੀ (ਰਾਜ ਗੋਗਨਾ/ਪੰਜਾਬ ਮੇਲ)- ਕਰਤਾਰਪੁਰ ਕੋਰੀਡੋਰ ਪ੍ਰੋਜੈਕਟ ਨੂੰ ਖੁੱਲ੍ਹਵਾਉਣ ਸਬੰਧੀ ਜੋ ਉਪਰਾਲਾ ਨਵਜੋਤ ਸਿੰਘ ਸਿੱਧੂ ਕੈਬਨਿਟ ਮੰਤਰੀ ਪੰਜਾਬ ਵਲੋਂ ਕੀਤਾ ਗਿਆ, ਉਸ ਸਬੰਧੀ ਉਨ੍ਹਾਂ ਦੀ ਰਿਹਾਇਸ਼ ‘ਤੇ ਡਾ. ਸੁਰਿੰਦਰ ਸਿੰਘ ਗਿੱਲ ਨੇ ਸਿੱਖਸ ਆਫ ਅਮਰੀਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਦਾ ਵਧਾਈ ਸੰਦੇਸ਼ ਦੇਣ ਸੰਬੰਧੀ ਨਵਜੋਤ ਸਿੰਘ ਸਿੱਧੂ ਦੇ ਘਰ ਪਹੁੰਚੇ। ਜਿੱਥੇ ਉਨ੍ਹਾਂ ਸਿੱਖਸ ਆਫ ਅਮਰੀਕਾ ਵਲੋਂ ਨਵਜੋਤ ਸਿੰਘ ਸਿੱਧੂ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕਰਨ ਸਬੰਧੀ ਦੱਸਿਆ ਤੇ ਉਨ੍ਹਾਂ ਨੂੰ ਅਮਰੀਕਾ ਆਉਣ ਲਈ ਉਂਨਾਂ ਤੋਂ ਸਮਾਂ ਮੰਗਿਆ।
ਇਸ ਮੀਟਿੰਗ ਵਿਚ ਡਾ. ਸੁਰਿੰਦਰ ਸਿੰਘ ਗਿੱਲ, ਸ਼ਵਿੰਦਰ ਸਿੰਘ, ਮਮਤਾ ਨਿਕੇਤਨ ਅਤੇ ਡਾ. ਰਣਜੀਤ ਸਿੰਘ ਰਾਣਾ ਵੀ ਹਾਜ਼ਰ ਸਨ। ਇਸ ਮੀਟਿੰਗ ਦੁਰਾਨ ਸਿੱਖਸ ਆਫ ਅਮਰੀਕਾ ਦੇ ਪ੍ਰਧਾਨ ਕੰਵਲਜੀਤ ਸਿੰਘ ਸੋਨੀ, ਬਲਜਿੰਦਰ ਸਿੰਘ ਸ਼ੰਮੀ ਡਾਇਰੈਕਟਰ, ਸੁਰਿੰਦਰ ਰਹੇਜਾ ਬਾਰੇ ਜ਼ਿਕਰ ਕੀਤਾ ਕਿ ਇਹ ਟੀਮ ਸਿੱਖਾਂ ਦੀ ਹਰ ਮੁਸ਼ਕਲ ਸਬੰਧੀ ਸਰਕਾਰ ਨੂੰ ਜਾਣੂੰ ਕਰਾਉਂਦੀ ਹੈ।
ਜਿਸ ਸਬੰਧੀ 4 ਜੁਲਾਈ 2019 ਨੂੰ ਨਵਜੋਤ ਸਿੰਘ ਸਿੱਧੂ ਕੈਬਨਿਟ ਮੰਤਰੀ ਨੂੰ ਅਮਰੀਕਾ ਆਉਣ ਸਬੰਧੀ ਸਹਿਮਤੀ ਪ੍ਰਗਟਾਈ ਅਤੇ ਉਹ ਸਿੱਖ ਡੇ ਪਰੇਡ ਵਿਚ ਨਵਜੋਤ ਸਿੰਘ ਸਿੱਧੂ ਨੂੰ ਬਤੌਰ ਮੁੱਖ ਮਹਿਮਾਨ ਸ਼ਾਮਲ ਕਰਵਾਏਗਾ।