ਕਮਲ ਨਾਥ ਬਣੇ ਪੰਜਾਬ ਕਾਂਗਰਸ ਦੇ ਇੰਚਾਰਜ

June 12
12:20
2016
ਨਵੀਂ ਦਿੱਲੀ, 12 ਜੂਨ (ਪੰਜਾਬ ਮੇਲ)-ਕਾਂਗਰਸ ਹਾਈਕਮਾਨ ਸੋਨਿਆ ਗਾਂਧੀ ਨੇ ਪੰਜਾਬ ਕਾਂਗਰਸ ਵਿੱਚ ਅਹਿਮ ਫੇਰਬਦਲ ਕਰਦੇ ਹੋਏ ਕਮਲ ਨਾਥ ਨੂੰ ਪੰਜਾਬ ਦਾ ਇੰਚਾਰਜ ਬਣਾ ਦਿੱਤਾ ਹੈ। 2017 ਪੰਜਾਬ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਇਹ ਫੇਰ ਬਦਲ ਬਹੁਤ ਅਹਿਮ ਹੈ।
ਹਾਈਕਮਾਨ ਨੇ ਪਾਰਟੀ ਦੀ ਸੀਨੀਅਰ ਲੀਡਰ ਸ਼ਕੀਲ ਮੁਹੰਮਦ ਤੋਂ ਇਹ ਚਾਰਜ ਵਾਪਸ ਲੈ ਕੇ ਕਮਲਨਾਥ ਨੂੰ ਦਿੱਤਾ ਹੈ। ਇਹ ਫੈਸਲਾ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਕਾਂਗਰਸ ਦੇ ਉਪ-ਪ੍ਰਧਾਨ ਰਾਹੁਲ ਗਾਂਧੀ ਕੱਲ੍ਹ ਪੰਜਾਬ ਆ ਰਹੇ ਹਨ। ਉਹ ਪਾਰਟੀ ਦੀ ਸੂਬਾ ਇਕਾਈ ਵਲੋਂ ਕੀਤੇ ਜਾ ਰਹੇ ਅਕਾਲੀ-ਭਾਜਪਾ ਸਰਕਾਰ ਧਰਨੇ ਦੇ ਪ੍ਰਧਾਨਗੀ ਕਰਨਗੇ।
ਦੱਸਣਯੋਗ ਹੈ ਕਿ ਸ਼ਕੀਲ ਅਹਿਮਦ ਤੇ ਕੈਪਟਨ ਅਮਰਿੰਦਰ ਸਿੰਘ ਦਰਮਿਆਨ ਕਾਫੀ ਖਿਚੋਤਣ ਚੱਲਦੀ ਰਹੀ ਸੀ ਤੇ ਕਾਂਗਰਸ ਹਾਈਕਮਾਨ ਦੇ ਸ਼ਾਇਦ ਇਸੇ ਨੂੰ ਦੇਖਦਿਆਂ ਇਹ ਫੈਸਲਾ ਲਿਆ ਹੈ। ਕਮਲ ਨਾਥ ਦਾ ਨਾਂਅ 1984 ਦੇ ਦੰਗਿਆਂ ਨਾਲ ਵੀ ਜੋੜਿਆ ਜਾਂਦਾ ਰਿਹਾ ਹੈ ਪਰ ਉਨ੍ਹਾਂ ‘ਤੇ ਕੋਈ ਕੇਸ ਨਹੀਂ ਹੈ।
There are no comments at the moment, do you want to add one?
Write a comment