ਕਬੱਡੀ ਪ੍ਰੇਮੀਆਂ ਲਈ ਖ਼ੁਸ਼ਖ਼ਬਰੀ; ਅਮੋਲਕ ਗਾਖਲ ਦੀ ਸਰਪ੍ਰਸਤੀ ’ਚ 16 ਸਤੰਬਰ ਨੂੰ ਹੋਵੇਗਾ ਕਬੱਡੀ ਕੱਪ

68
Share

ਦੁਨੀਆਂ ਭਰ ਦੇ ਸਟਾਰ ਖਿਡਾਰੀਆਂ ਨਾਲ ਸਜੀਆਂ ਪੰਜ ਟੀਮਾਂ ਲੈਣਗੀਆਂ ਹਿੱਸਾ
ਸੈਕਰਾਮੈਂਟੋ, 30 ਦਸੰਬਰ (ਪੰਜਾਬ ਮੇਲ)- ਯੂਨਾਈਟਿਡ ਸਪੋਰਟਸ ਕਲੱਬ ਕੈਲੀਫੋਰਨੀਆ ਵੱਲੋਂ ਅਮੋਲਕ ਸਿੰਘ ਗਾਖਲ ਦੀ ਸਰਪ੍ਰਸਤੀ ’ਚ 16 ਸਤੰਬਰ ਨੂੰ ਕਰਵਾਏ ਜਾ ਰਹੇ ਕਬੱਡੀ ਕੱਪ ਵਿਚ ਕਲੱਬ ਦੇ ਪਿਛਲੇ ਸਾਲ ਦੀ ਜੇਤੂ ਬੇਏਰੀਆ ਸਪੋਰਟਸ ਕਲੱਬ ਦੀ ਟੀਮ ਬਲਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਖੇਡੇਗੀ। ਅਮੋਲਕ ਸਿੰਘ ਗਾਖਲ ਅਤੇ ਮੱਖਣ ਸਿੰਘ ਬੈਂਸ ਨੇ ਦੱਸਿਆ ਕਿ ਕਬੱਡੀ ਕੱਪ ’ਚ ਦੁਨੀਆਂ ਭਰ ਦੇ ਸਟਾਰ ਖਿਡਾਰੀਆਂ ਨਾਲ ਸਜੀਆਂ ਪੰਜ ਟੀਮਾਂ ਹਿੱਸਾ ਲੈਣਗੀਆ। ਸ਼ੇਰੇ-ਪੰਜਾਬ ਸਪੋਰਟਸ ਕਲੱਬ ਲ਼ਾਸ ਬੈਨਸ (ਲੱਛਰ ਭਰਾ), ਰਇਲ ਕਿੰਗਜ਼ ਯੂ.ਐੱਸ.ਏ. (ਸੱਬਾ ਥਿਆੜਾ), ਮਿਡਵੈਸਟ ਕਬੱਡੀ ਟੀਮ (ਵਿਕੀ ਸਮੀਪੁਰੀਆ ਤੇ ਤਾਰੀ), ਕੈਨੇਡਾ ਕਬੱਡੀ ਟੀਮ (ਪੰਮਾ ਦਿਓਲ ਤੇ ਸੇਵਾ ਸਿੰਘ ਰੰਧਾਵਾ) ਅਤੇ ਅੰਡਰ 25 ਵਿਚ ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਅਕੈਡਮੀ ਸੈਕਰਾਮੈਂਟੋ (ਰਣਧੀਰ ਸਿੰਘ ਧੀਰਾ ਨਿੱਜਰ) ਦੀ ਅਗਵਾਈ ਵਿਚ ਭਾਗ ਲੈਣਗੀਆਂ। ਇਕਬਾਲ ਸਿੰਘ ਗਾਖਲ, ਤੀਰਥ ਗਾਖਲ ਅਤੇ ਮੱਖਣ ਧਾਲੀਵਾਲ ਨੇ ਦੱਸਿਆ ਕਿ ਹਰੇਕ ਟੀਮ ਨੂੰ 12 ਖਿਡਾਰੀ ਅਲਾਊਡ ਹੋਣਗੇ। ਕਬੱਡੀ ਪ੍ਰੇਮੀਆਂ ਨੂੰ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ।

Share