PUNJABMAILUSA.COM

ਕਤਲ ਕੇਸ ‘ਚ ਮੁਸ਼ੱਰਫ਼ ਵਿਰੁੱਧ ਗ਼ੈਰਜ਼ਮਾਨਤੀ ਵਾਰੰਟ ਜਾਰੀ

ਕਤਲ ਕੇਸ ‘ਚ ਮੁਸ਼ੱਰਫ਼ ਵਿਰੁੱਧ ਗ਼ੈਰਜ਼ਮਾਨਤੀ ਵਾਰੰਟ ਜਾਰੀ

ਕਤਲ ਕੇਸ ‘ਚ ਮੁਸ਼ੱਰਫ਼ ਵਿਰੁੱਧ ਗ਼ੈਰਜ਼ਮਾਨਤੀ ਵਾਰੰਟ ਜਾਰੀ
February 20
20:21 2016

musharaf
ਇਸਲਾਮਾਬਾਦ, 20 ਫਰਵਰੀ (ਪੰਜਾਬ ਮੇਲ)- ਲਾਲ ਮਸਜਿਦ ਦੇ ਮੌਲਵੀ ਅਬਦੁਲ ਰਾਸ਼ਿਦ ਗਾਜ਼ੀ ਦੇ ਕਤਲ ਕੇਸ ਦੇ ਸਬੰਧ ਵਿੱਚ ਪਾਕਿਸਤਾਨ ਦੇ ਸਾਬਕਾ ਫੌਜੀ ਸ਼ਾਸਕ ਪਰਵੇਜ਼ ਮੁਸ਼ੱਰਫ਼ ਵਿਰੁੱਧ ਅੱਜ ਗ਼ੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ। ਗਾਜ਼ੀ 2007 ਦੇ ਫੌਜੀ ਹਮਲੇ ਵਿੱਚ ਮਾਰਿਆ ਗਿਆ ਸੀ।
ਇੱਥੋਂ ਦੀ ਇਕ ਅਦਾਲਤ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤਾ ਕਿ ਮੁਸ਼ੱਰਫ਼ ਨੂੰ 16 ਮਾਰਚ ਨੂੰ ਉਸ ਦੇ ਸਾਹਮਣੇ ਪੇਸ਼ ਕੀਤਾ ਜਾਵੇ। ਅਦਾਲਤ ਨੇ ਮੁਸ਼ੱਰਫ਼ ਦੀ ਇਸ ਕੇਸ ਵਿੱਚ ਪੇਸ਼ੀ ਤੋਂ ਛੋਟ ਦੀ ਮੰਗ ਕਰਨ ਵਾਲੀ ਅਰਜ਼ੀ ਵੀ ਰੱਦ ਕਰ ਦਿੱਤੀ। ਜੀਓ ਨਿਊਜ਼ ਦੀ ਰਿਪੋਰਟ ਮੁਤਾਬਕ ਉਨ੍ਹਾਂ ਦੇ ਵਕੀਲ ਨੇ ਕਿਹਾ ਕਿ ਉਹ ਇਸ ਫੈਸਲੇ ਨੂੰ ਚੁਣੌਤੀ ਦੇਣਗੇ। 72 ਸਾਲਾ ਸਾਬਕਾ ਰਾਸ਼ਟਰਪਤੀ ਇਸ ਕੇਸ ਦੀਆਂ ਪਿਛਲੀਆਂ 55 ਸੁਣਵਾਈਆਂ ਦੌਰਾਨ ਕਦੇ ਵੀ ਅਦਾਲਤ ਵਿੱਚ ਪੇਸ਼ ਨਹੀਂ ਹੋਏ। ਇਸ ਕੇਸ ਵਿੱਚ ਇਹ ਉਨ੍ਹਾਂ ਵਿਰੁੱਧ ਚੌਥਾ ਗ਼ੈਰ ਜ਼ਮਾਨਤੀ ਗ੍ਰਿਫ਼ਤਾਰੀ ਵਾਰੰਟ ਹੈ। ਗਾਜ਼ੀ ਦੇ ਪਰਿਵਾਰ ਨੇ 2013 ਵਿੱਚ ਇਹ ਕੇਸ ਦਾਇਰ ਕਰ ਕੇ ਦੋਸ਼ ਲਾਇਆ ਸੀ ਕਿ ਮੁਸ਼ੱਰਫ਼ ਦੇ ਹੁਕਮਾਂ ’ਤੇ ਹੀ ਇਸਲਾਮਾਬਾਦ ਦੀ ਇਸ ਮਸਜਿਦ ਵਿੱਚ ਫੌਜੀ ਕਮਾਂਡੋ ਦਾਖ਼ਲ ਹੋਏ। ਇਸ ਕਾਰਨ ਰਾਸ਼ਿਦ ਦੇ ਕਤਲ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਹੈ। ਪਿਛਲੇ ਮਹੀਨੇ ਮੁਸ਼ੱਰਫ਼ ਨੂੰ ਬਲੋਚ ਆਗੂ ਨਵਾਬ ਅਕਬਰ ਖ਼ਾਨ ਬੁਗਤੀ ਦੇ 2006 ਦੇ ਕਤਲ ਕੇਸ ਵਿੱਚੋਂ ਅਤਿਵਾਦ ਵਿਰੋਧੀ ਇਕ ਅਦਾਲਤ ਨੇ ਬਰੀ ਕਰ ਦਿੱਤਾ ਸੀ। ਕਈ ਸੁਰਖੀਆਂ ਵਿੱਚ ਰਹਿਣ ਵਾਲੇ ਕੇਸਾਂ ਵਿੱਚੋਂ ਸਾਬਕਾ ਫੌਜੀ ਸ਼ਾਸਕ ਨੂੰ ਇਹ ਪਹਿਲੀ ਵੱਡੀ ਰਾਹਤ ਸੀ। ਉਹ 1999 ਵਿੱਚ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦਾ ਤਖ਼ਤਾ ਪਲਟਣ ਮਗਰੋਂ ਸੱਤਾ ਵਿੱਚ ਆਏ ਸਨ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਦਸਤਾਰ ਬਾਰੇ ਭਾਰਤੀ ਜੱਜ ਦੀ ਟਿੱਪਣੀ ਬੇਹੱਦ ਮੰਦਭਾਗੀ

ਦਸਤਾਰ ਬਾਰੇ ਭਾਰਤੀ ਜੱਜ ਦੀ ਟਿੱਪਣੀ ਬੇਹੱਦ ਮੰਦਭਾਗੀ

Read Full Article
    ਪੰਜਾਬ ਮੇਲ ਦੇ ਸੰਪਾਦਕ ਗੁਰਜਤਿੰਦਰ ਸਿੰਘ ਰੰਧਾਵਾ ਦੀਆਂ ਤਿੰਨ ਕਿਤਾਬਾਂ ਰਿਲੀਜ਼

ਪੰਜਾਬ ਮੇਲ ਦੇ ਸੰਪਾਦਕ ਗੁਰਜਤਿੰਦਰ ਸਿੰਘ ਰੰਧਾਵਾ ਦੀਆਂ ਤਿੰਨ ਕਿਤਾਬਾਂ ਰਿਲੀਜ਼

Read Full Article
    ਐੱਚ-1ਬੀ ਵੀਜ਼ਾ ਧਾਰਕਾਂ ਦੇ ਜੀਵਨ ਸਾਥੀਆਂ ਦੇ ਵਰਕ ਪਰਮਿਟ ਖਤਮ ਕਰਨ ਦੀ ਯੋਜਨਾ ਬਣਾ ਰਹੀ ਹੈ ਟਰੰਪ ਸਰਕਾਰ

ਐੱਚ-1ਬੀ ਵੀਜ਼ਾ ਧਾਰਕਾਂ ਦੇ ਜੀਵਨ ਸਾਥੀਆਂ ਦੇ ਵਰਕ ਪਰਮਿਟ ਖਤਮ ਕਰਨ ਦੀ ਯੋਜਨਾ ਬਣਾ ਰਹੀ ਹੈ ਟਰੰਪ ਸਰਕਾਰ

Read Full Article
    ਡਾ. ਬਾਬਾ ਬੁੱਧ ਸਿੰਘ ਢਾਹਾਂ ਆਪਣੀ ਜ਼ਿੰਦਗੀ ਨੂੰ ਸਫਲ ਕਰਦੇ ਹੋਏ ਅਮਰ ਹੋ ਗਏ

ਡਾ. ਬਾਬਾ ਬੁੱਧ ਸਿੰਘ ਢਾਹਾਂ ਆਪਣੀ ਜ਼ਿੰਦਗੀ ਨੂੰ ਸਫਲ ਕਰਦੇ ਹੋਏ ਅਮਰ ਹੋ ਗਏ

Read Full Article
    ਨਿਊਜਰਸੀ ਸੂਬੇ ਦੇ ਸਿਟੀ ਹੋਬੋਕਨ ਦੇ ਸਿਟੀ ਹਾਲ ‘ਚ ਨਿਸ਼ਾਨ ਸਾਹਿਬ ਝੁਲਾਇਆ ਗਿਆ

ਨਿਊਜਰਸੀ ਸੂਬੇ ਦੇ ਸਿਟੀ ਹੋਬੋਕਨ ਦੇ ਸਿਟੀ ਹਾਲ ‘ਚ ਨਿਸ਼ਾਨ ਸਾਹਿਬ ਝੁਲਾਇਆ ਗਿਆ

Read Full Article
    ਬੈਲਗਹਿੰਮ ਸਿਟੀ ਹਾਲ ਦੇ ਸਾਹਮਣੇ ਗ਼ਦਰੀ ਬਾਬਿਆਂ ਦੀ ਯਾਦ ‘ਚ ਗੇਟ ਦਾ ਉਦਘਾਟਨ

ਬੈਲਗਹਿੰਮ ਸਿਟੀ ਹਾਲ ਦੇ ਸਾਹਮਣੇ ਗ਼ਦਰੀ ਬਾਬਿਆਂ ਦੀ ਯਾਦ ‘ਚ ਗੇਟ ਦਾ ਉਦਘਾਟਨ

Read Full Article
    ਫਰੀਮਾਂਟ ਵਿਖੇ ਹਫਤਾਵਾਰੀ ਦੀਵਾਨ ਦੌਰਾਨ ਵਿਸ਼ੇਸ਼ ਸ਼ਹੀਦੀ ਸਮਾਗਮ ਕਰਵਾਏ ਗਏ

ਫਰੀਮਾਂਟ ਵਿਖੇ ਹਫਤਾਵਾਰੀ ਦੀਵਾਨ ਦੌਰਾਨ ਵਿਸ਼ੇਸ਼ ਸ਼ਹੀਦੀ ਸਮਾਗਮ ਕਰਵਾਏ ਗਏ

Read Full Article
    ਭਾਰਤੀ ਮੂਲ ਦੇ 20 ਲੋਕ ਅਮਰੀਕਾ ‘ਚ ਲੜਨਗੇ ਸੰਸਦੀ ਚੋਣਾਂ

ਭਾਰਤੀ ਮੂਲ ਦੇ 20 ਲੋਕ ਅਮਰੀਕਾ ‘ਚ ਲੜਨਗੇ ਸੰਸਦੀ ਚੋਣਾਂ

Read Full Article
    ਈਰਾਨ ਨੇ ਅਮਰੀਕਾ ਨੂੰ ਕੀਤਾ ਆਗਾਹ; ਤਹਿਰਾਨ ਪ੍ਰਮਾਣੂ ਸਮਝੌਤੇ ਨੂੰ ਬਦਲਣ ਲਈ ਪਾਇਆ ਜਾ ਰਿਹਾ ਦਬਾਅ ਬੇਹੱਦ ਖਤਰਨਾਕ

ਈਰਾਨ ਨੇ ਅਮਰੀਕਾ ਨੂੰ ਕੀਤਾ ਆਗਾਹ; ਤਹਿਰਾਨ ਪ੍ਰਮਾਣੂ ਸਮਝੌਤੇ ਨੂੰ ਬਦਲਣ ਲਈ ਪਾਇਆ ਜਾ ਰਿਹਾ ਦਬਾਅ ਬੇਹੱਦ ਖਤਰਨਾਕ

Read Full Article
    ਇੰਡੀਆਨਾ ‘ਚ ਅਪਰੈਲ ਨੂੰ ਨੈਸ਼ਨਲ ਸਿੱਖ ਹੈਰੀਟੇਜ ਮਹੀਨੇ ਵਜੋਂ ਮਨਾਉਣ ਦਾ ਐਲਾਨ

ਇੰਡੀਆਨਾ ‘ਚ ਅਪਰੈਲ ਨੂੰ ਨੈਸ਼ਨਲ ਸਿੱਖ ਹੈਰੀਟੇਜ ਮਹੀਨੇ ਵਜੋਂ ਮਨਾਉਣ ਦਾ ਐਲਾਨ

Read Full Article
    ਟਰੰਪ ਪ੍ਰਸ਼ਾਸਨ ਦੀ ਮਨੁੱਖੀ ਅਧਿਕਾਰਾਂ ਬਾਰੇ ਰਿਪੋਰਟ ‘ਚ ਮੋਦੀ ਸਰਕਾਰ ’ਤੇ ਸਵਾਲ

ਟਰੰਪ ਪ੍ਰਸ਼ਾਸਨ ਦੀ ਮਨੁੱਖੀ ਅਧਿਕਾਰਾਂ ਬਾਰੇ ਰਿਪੋਰਟ ‘ਚ ਮੋਦੀ ਸਰਕਾਰ ’ਤੇ ਸਵਾਲ

Read Full Article
    ਅਮਰੀਕੀ ਸੁਪਰੀਮ ਕੋਰਟ ਵੱਲੋਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨਾ ਸੰਵਿਧਾਨਕ ਤੌਰ ‘ਤੇ ਅਸਪੱਸ਼ਟ ਕਰਾਰ

ਅਮਰੀਕੀ ਸੁਪਰੀਮ ਕੋਰਟ ਵੱਲੋਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨਾ ਸੰਵਿਧਾਨਕ ਤੌਰ ‘ਤੇ ਅਸਪੱਸ਼ਟ ਕਰਾਰ

Read Full Article
    ਅਮਰੀਕੀ ਸਕੂਲ ਵਿਦਿਆਰਥਣ ਨੇ ਡਰੈੱਸ ਕੋਡ ਖਿਲਾਫ ਕੀਤਾ ‘ਬ੍ਰਾ ਬਾਈਕਾਟ’ ਦਾ ਐਲਾਨ

ਅਮਰੀਕੀ ਸਕੂਲ ਵਿਦਿਆਰਥਣ ਨੇ ਡਰੈੱਸ ਕੋਡ ਖਿਲਾਫ ਕੀਤਾ ‘ਬ੍ਰਾ ਬਾਈਕਾਟ’ ਦਾ ਐਲਾਨ

Read Full Article
    ਅਮਰੀਕੀ ਪੁਲਿਸ ਨੇ ਨਿਹੱਥੇ ਅਫਰੀਕੀ ਨਾਗਰਿਕ ਨੂੰ ਮਾਰੀਆਂ ਸਨ 30 ਗੋਲੀਆਂ

ਅਮਰੀਕੀ ਪੁਲਿਸ ਨੇ ਨਿਹੱਥੇ ਅਫਰੀਕੀ ਨਾਗਰਿਕ ਨੂੰ ਮਾਰੀਆਂ ਸਨ 30 ਗੋਲੀਆਂ

Read Full Article
    ਭਾਰਤੀ-ਅਮਰੀਕੀਆਂ ਨੇ ਕਠੂਆ ਅਤੇ ਉਨਾਵ ਮਾਮਲਿਆਂ ‘ਚ ਭਾਰਤੀ ਦੂਤਘਰ ਦੇ ਸਾਹਮਣੇ ਕੀਤਾ ਪ੍ਰਦਰਸ਼ਨ ; ਕੀਤੀ ਨਿਆਂ ਦੀ ਮੰਗ

ਭਾਰਤੀ-ਅਮਰੀਕੀਆਂ ਨੇ ਕਠੂਆ ਅਤੇ ਉਨਾਵ ਮਾਮਲਿਆਂ ‘ਚ ਭਾਰਤੀ ਦੂਤਘਰ ਦੇ ਸਾਹਮਣੇ ਕੀਤਾ ਪ੍ਰਦਰਸ਼ਨ ; ਕੀਤੀ ਨਿਆਂ ਦੀ ਮੰਗ

Read Full Article