PUNJABMAILUSA.COM

ਕਤਰ ਏਅਰਵੇਜ਼ ਨੂੰ ਮੁਸਾਫ਼ਰਾਂ ਦੇ ਲੈਪਟਾਪ, ਕੰਪਿਊਟਰ ਲੈ ਕੇ ਸਫ਼ਰ ਕਰਨ ਦੀ ਅਮਰੀਕੀ ਪਾਬੰਦੀ ਤੋਂ ਮਿਲੀ ਛੋਟ

ਕਤਰ ਏਅਰਵੇਜ਼ ਨੂੰ ਮੁਸਾਫ਼ਰਾਂ ਦੇ ਲੈਪਟਾਪ, ਕੰਪਿਊਟਰ ਲੈ ਕੇ ਸਫ਼ਰ ਕਰਨ ਦੀ ਅਮਰੀਕੀ ਪਾਬੰਦੀ ਤੋਂ ਮਿਲੀ ਛੋਟ

ਕਤਰ ਏਅਰਵੇਜ਼ ਨੂੰ ਮੁਸਾਫ਼ਰਾਂ ਦੇ ਲੈਪਟਾਪ, ਕੰਪਿਊਟਰ ਲੈ ਕੇ ਸਫ਼ਰ ਕਰਨ ਦੀ ਅਮਰੀਕੀ ਪਾਬੰਦੀ ਤੋਂ ਮਿਲੀ ਛੋਟ
July 06
17:50 2017

ਦੋਹਾ, 6 ਜੁਲਾਈ (ਪੰਜਾਬ ਮੇਲ)- ਕਤਰ ਏਅਰਵੇਜ਼ ਨੇ ਅੱਜ ਐਲਾਨ ਕੀਤਾ ਹੈ ਕਿ ਉਸ ਦੀਆਂ ਦੋਹਾ ’ਚੋਂ ਉੱਡਦੀਆਂ ਉਡਾਣਾਂ ਨੂੰ ਮੁਸਾਫ਼ਰਾਂ ਦੇ ਲੈਪਟਾਪ ਤੇ ਟੈਬਲੈੱਟ ਕੰਪਿਊਟਰ ਲੈ ਕੇ ਸਫ਼ਰ ਕਰਨ ਦੀ ਅਮਰੀਕੀ ਪਾਬੰਦੀ ਤੋਂ ਛੋਟ ਮਿਲ ਗਈ ਹੈ। ਅਬੂ ਧਾਬੀ ਇਤਿਹਾਦ, ਦੁਬਈ ਦੀ ਅਮੀਰਾਤ ਤੇ ਤੁਰਕੀ ਏਅਰਲਾਈਨ ਤੋਂ ਬਾਅਦ ਕਤਰ ਏਅਰਵੇਜ਼ ਚੌਥੀ ਏਅਰਲਾਈਨ ਹੈ ਜਿਸ ਨੂੰ ਵਾਸ਼ਿੰਗਟਨ ਵੱਲੋਂ ਲਾਗੂ ਨਵੇਂ ਨੇਮ ਪੂਰੇ ਕਰਨ ’ਤੇ ਇਹ ਛੋਟ ਦਿੱਤੀ ਗਈ ਹੈ। ਯਾਦ ਰਹੇ ਕਿ ਵਾਸ਼ਿੰਗਟਨ ਨੇ ਲੰਘੇ ਮਾਰਚ ਮਹੀਨੇ ਵਿੱਚ ਤੁਰਕੀ, ਮੱਧ ਪੂਰਬ ਤੇ ਉੱਤਰੀ ਅਫ਼ਰੀਕਾ ਤੋਂ ਅਮਰੀਕਾ ਆਉਣ ਵਾਲੀਆਂ ਵੱਖ-ਵੱਖ ਏਅਰਲਾਈਨਾਂ ਦੀਆਂ ਦੱਸ ਸਿੱਧੀਆਂ ਉਡਾਣਾਂ ’ਤੇ ਪਾਬੰਦੀ ਲਾ ਦਿੱਤੀ ਸੀ।
ਏਅਰਲਾਈਨ ਨੇ ਇਕ ਬਿਆਨ ’ਚ ਕਿਹਾ,‘ਕਤਰ ਏਅਰਵੇਜ਼ ਨੂੰ ਇਹ ਐਲਾਨ ਕਰਦਿਆਂ ਖੁ਼ਸ਼ੀ ਹੋ ਰਹੀ ਹੈ ਹਾਮਦ ਕੌਮਾਂਤਰੀ ਹਵਾਈ ਅੱਡੇ ਤੋਂ ਅਮਰੀਕਾ ਜਾਣ ਵਾਲੀਆਂ ਕਤਰ ਏਅਰਵੇਜ਼ ਦੀਆਂ ਸਾਰੀਆਂ ਉਡਾਣਾਂ ’ਤੇ ਮੁਸਾਫ਼ਰਾਂ ਨੂੰ ਇਲੈਕਟਰਾਨਿਕ ਯੰਤਰ ਲਿਜਾਣ ਦੀ ਹੁਣ ਖੁੱਲ੍ਹ ਹੋਵੇਗੀ। ਕਤਰ ਏਅਰਵੇਜ਼ ਅਤੇ ਹਾਮਦ ਕੌਮਾਂਤਰੀ ਹਵਾਈ ਅੱਡਾ, ਅਮਰੀਕਾ ਦੇ ਗ੍ਰਹਿ ਸੁਰੱਖਿਆ ਵਿਭਾਗ ਵੱਲੋਂ ਜਾਰੀ ਸਾਰੇ ਸੁਰੱਖਿਆ ਦਿਸ਼ਾ ਨਿਰਦੇਸ਼ਾਂ ਨੂੰ ਪੂਰਾ ਕਰਦੇ ਹਨ।’ ਇਥੇ ਦੱਸਣਾ ਬਣਦਾ ਹੈ ਕਿ ਇਸਲਾਮਿਕ ਸਟੇਟ ਵੱਲੋਂ ਕਿਸੇ ਇਲੈਕਟਰੋਨਿਕ ਯੰਤਰ ਵਿੱਚ ਛੁਪਾ ਕੇ ਰੱਖੇ ਬੰਬ ਰਾਹੀਂ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਸੂਹ ਮਿਲਣ ’ਤੇ ਵਾਸ਼ਿੰਗਟਨ ਨੇ ਸਾਰੀਆਂ ਏਅਰਲਾਈਨਜ਼ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕਰਦਿਆਂ ਮੁਸਾਫ਼ਰਾਂ ਦੇ ਲੈਪਟੌਪ, ਟੈਬਲੈੱਟ ਤੇ ਹੋਰ ਇਲੈਕਟਰੋਨਿਕ ਯੰਤਰਾਂ ਸਮੇਤ ਸਫ਼ਰ ਕਰਨ ’ਤੇ ਪਾਬੰਦੀ ਲਾ ਦਿੱਤੀ ਸੀ। ਨਵੇਂ ਨੇਮਾਂ ਤਹਿਤ ਹਵਾਈ ਅੱਡਿਆਂ ’ਤੇ ਯੰਤਰਾਂ ਦੀ ਸਕਰੀਨਿੰਗ ਲਈ ਐਕਸਰੇ ਤੇ ਹੋਰ ਜਟਿਲ ਮਸ਼ੀਨਾਂ ਸਥਾਪਤ ਕਰਨ ਲਈ ਕਿਹਾ ਗਿਆ ਸੀ। ਮੋਬਾਈਲ ਫੋਨ ਤੋਂ ਵੱਡੇ ਹੋਰਨਾਂ ਇਲੈਕਟਰਾਨਿਕ ਯੰਤਰਾਂ ਨੂੰ ਲੱਗੇਜ ਦੇ ਨਾਲ ਲਿਜਾਣ ਦੀ ਹਦਾਇਤ ਸੀ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ‘ਚ ਇਮੀਗ੍ਰੇਸ਼ਨ ਵਿਭਾਗ ਵੱਲੋਂ ਸਟੋਰਾਂ ‘ਤੇ ਛਾਪੇਮਾਰੀ ਦੌਰਾਨ 21 ਗ੍ਰਿਫ਼ਤਾਰ

ਅਮਰੀਕਾ ‘ਚ ਇਮੀਗ੍ਰੇਸ਼ਨ ਵਿਭਾਗ ਵੱਲੋਂ ਸਟੋਰਾਂ ‘ਤੇ ਛਾਪੇਮਾਰੀ ਦੌਰਾਨ 21 ਗ੍ਰਿਫ਼ਤਾਰ

Read Full Article
    ਗੁਰਦੁਆਰਾ ਸਿੰਘ ਸਭਾ ਮਿਲਪੀਟਸ ਵਿਖੇ ਡਾ. ਪ੍ਰਿਤਪਾਲ ਸਿੰਘ ਦੇ ਮਾਤਾ ਜੀ ਦੇ ਅਕਾਲ ਚਲਾਣੇ ਦੀ ਅੰਤਿਮ ਅਰਦਾਸ

ਗੁਰਦੁਆਰਾ ਸਿੰਘ ਸਭਾ ਮਿਲਪੀਟਸ ਵਿਖੇ ਡਾ. ਪ੍ਰਿਤਪਾਲ ਸਿੰਘ ਦੇ ਮਾਤਾ ਜੀ ਦੇ ਅਕਾਲ ਚਲਾਣੇ ਦੀ ਅੰਤਿਮ ਅਰਦਾਸ

Read Full Article
    ਕੈਲੀਫੋਰਨੀਆ ਸਟੇਟ ਸਕੱਤਰ ਐਲਕਸ ਪਡੀਲਾ ਨੇ ਟਰੰਪ ਦੀਆਂ ਇੰਮੀਗ੍ਰਾਂਟ ਵਿਰੋਧੀ ਟਿੱਪਣੀਆਂ ਦੀ ਕੀਤੀ ਆਲੋਚਨਾ

ਕੈਲੀਫੋਰਨੀਆ ਸਟੇਟ ਸਕੱਤਰ ਐਲਕਸ ਪਡੀਲਾ ਨੇ ਟਰੰਪ ਦੀਆਂ ਇੰਮੀਗ੍ਰਾਂਟ ਵਿਰੋਧੀ ਟਿੱਪਣੀਆਂ ਦੀ ਕੀਤੀ ਆਲੋਚਨਾ

Read Full Article
    13 ਬੱਚਿਆਂ ਨੂੰ ਘਰ ‘ਚ ਬੰਧਕ ਬਣਾਉਣ ਦੇ ਦੋਸ਼ ਹੇਠ ਪਤੀ-ਪਤਨੀ ਗ੍ਰਿਫਤਾਰ

13 ਬੱਚਿਆਂ ਨੂੰ ਘਰ ‘ਚ ਬੰਧਕ ਬਣਾਉਣ ਦੇ ਦੋਸ਼ ਹੇਠ ਪਤੀ-ਪਤਨੀ ਗ੍ਰਿਫਤਾਰ

Read Full Article
    ਅਮਰੀਕਾ ਵਿਚਲੇ ਗ਼ੈਰਕਾਨੂੰਨੀ ਪ੍ਰਵਾਸੀਆਂ ਦੀਆਂ ਵਧੀਆਂ ਮੁਸ਼ਕਲਾਂ

ਅਮਰੀਕਾ ਵਿਚਲੇ ਗ਼ੈਰਕਾਨੂੰਨੀ ਪ੍ਰਵਾਸੀਆਂ ਦੀਆਂ ਵਧੀਆਂ ਮੁਸ਼ਕਲਾਂ

Read Full Article
    ਨੀਟੂ ਸਿੰਘ ਕਾਹਲੋਂ ਵੱਲੋਂ ਸੈਨਹੋਜ਼ੇ ਗੁਰਦੁਆਰਾ ਕਮੇਟੀ ਤੋਂ ਅਸਤੀਫਾ

ਨੀਟੂ ਸਿੰਘ ਕਾਹਲੋਂ ਵੱਲੋਂ ਸੈਨਹੋਜ਼ੇ ਗੁਰਦੁਆਰਾ ਕਮੇਟੀ ਤੋਂ ਅਸਤੀਫਾ

Read Full Article
    ਰੁਸਤਮ-ਏ-ਹਿੰਦ ਸੁਖਚੈਨ ਸਿੰਘ ਚੀਮਾ ਤੇ ਨਾਜਰ ਸਿੰਘ ਪਹਿਲਵਾਨ ਦੀ ਮੌਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ

ਰੁਸਤਮ-ਏ-ਹਿੰਦ ਸੁਖਚੈਨ ਸਿੰਘ ਚੀਮਾ ਤੇ ਨਾਜਰ ਸਿੰਘ ਪਹਿਲਵਾਨ ਦੀ ਮੌਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ

Read Full Article
    ਫਰਿਜ਼ਨੋ ਇਲਾਕੇ ਦੇ ਸਮੂਹ ਪੰਜਾਬੀਆਂ ਨੇ ਲੋਹੜੀ ਤੇ ਮਾਘੀ ਬੜੀ ਧੂਮਧਾਮ ਨਾਲ ਮਨਾਈ

ਫਰਿਜ਼ਨੋ ਇਲਾਕੇ ਦੇ ਸਮੂਹ ਪੰਜਾਬੀਆਂ ਨੇ ਲੋਹੜੀ ਤੇ ਮਾਘੀ ਬੜੀ ਧੂਮਧਾਮ ਨਾਲ ਮਨਾਈ

Read Full Article
    ਫਰਿਜ਼ਨੋ ਵਿਖੇ ਲੋਹੜੀ ਧੂਮਧਾਮ ਨਾਲ ਮਨਾਈ ਗਈ

ਫਰਿਜ਼ਨੋ ਵਿਖੇ ਲੋਹੜੀ ਧੂਮਧਾਮ ਨਾਲ ਮਨਾਈ ਗਈ

Read Full Article
    ਕੈਲੀਫੋਰਨੀਆ ‘ਚ ਆਪਣੇ 13 ਬੱਚਿਆਂ ਨੂੰ ਬੰਧਕ ਬਣਾ ਕੇ ਰੱਖਣ ਵਾਲਾ ਜੋੜਾ ਗ੍ਰਿਫ਼ਤਾਰ

ਕੈਲੀਫੋਰਨੀਆ ‘ਚ ਆਪਣੇ 13 ਬੱਚਿਆਂ ਨੂੰ ਬੰਧਕ ਬਣਾ ਕੇ ਰੱਖਣ ਵਾਲਾ ਜੋੜਾ ਗ੍ਰਿਫ਼ਤਾਰ

Read Full Article
    ਅਮਰੀਕਾ ‘ਚ ਗੈਰ ਕਾਨੂੰਨੀ ਢੰਗ ਨਾਲ ਰਹੇ ਰਹੇ ਲੋਕਾਂ ’ਤੇ ਸੰਕਟ ਦੇ ਬੱਦਲ

ਅਮਰੀਕਾ ‘ਚ ਗੈਰ ਕਾਨੂੰਨੀ ਢੰਗ ਨਾਲ ਰਹੇ ਰਹੇ ਲੋਕਾਂ ’ਤੇ ਸੰਕਟ ਦੇ ਬੱਦਲ

Read Full Article
    2020 ਤੱਕ ਭਾਰਤੀ ਮੂਲ ਦਾ ਵਿਅਕਤੀ ਹੋਵੇਗਾ ਅਮਰੀਕੀ ਰਾਸ਼ਟਰਪਤੀ!

2020 ਤੱਕ ਭਾਰਤੀ ਮੂਲ ਦਾ ਵਿਅਕਤੀ ਹੋਵੇਗਾ ਅਮਰੀਕੀ ਰਾਸ਼ਟਰਪਤੀ!

Read Full Article
    ਅਮਰੀਕੀ ਰਾਜਦੂਤ ਜੌਨ ਫਿਲੀ ਵੱਲੋਂ ਅਸਤੀਫ਼ਾ

ਅਮਰੀਕੀ ਰਾਜਦੂਤ ਜੌਨ ਫਿਲੀ ਵੱਲੋਂ ਅਸਤੀਫ਼ਾ

Read Full Article
    ਕੈਲੀਫੋਰਨੀਆ ‘ਚ ਮਿੱਟੀ ਧਸਣ ਦੀ ਘਟਨਾ ‘ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 19 ਹੋਈ

ਕੈਲੀਫੋਰਨੀਆ ‘ਚ ਮਿੱਟੀ ਧਸਣ ਦੀ ਘਟਨਾ ‘ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 19 ਹੋਈ

Read Full Article
    ਪੰਜਾਬੀ ਵੱਲੋਂ ਬਰੈਂਪਟਨ ‘ਚ ਪਤਨੀ ਤੇ ਸੱਸ ਦਾ ਕਤਲ

ਪੰਜਾਬੀ ਵੱਲੋਂ ਬਰੈਂਪਟਨ ‘ਚ ਪਤਨੀ ਤੇ ਸੱਸ ਦਾ ਕਤਲ

Read Full Article