PUNJABMAILUSA.COM

ਕਠੂਆ ਕਾਂਡ; ਸਾਂਝੀ ਰਾਮ ਨੇ ਬੇਟੇ ਨੂੰ ਬਚਾਉਣ ਲਈ ਕੀਤੀ ਬੱਚੀ ਦੀ ਹੱਤਿਆ

ਕਠੂਆ ਕਾਂਡ; ਸਾਂਝੀ ਰਾਮ ਨੇ ਬੇਟੇ ਨੂੰ ਬਚਾਉਣ ਲਈ ਕੀਤੀ ਬੱਚੀ ਦੀ ਹੱਤਿਆ

ਕਠੂਆ ਕਾਂਡ; ਸਾਂਝੀ ਰਾਮ ਨੇ ਬੇਟੇ ਨੂੰ ਬਚਾਉਣ ਲਈ ਕੀਤੀ ਬੱਚੀ ਦੀ ਹੱਤਿਆ
April 28
07:31 2018

ਜੰਮੂ, 28 ਅਪ੍ਰੈਲ (ਪੰਜਾਬ ਮੇਲ)-ਕਠੂਆ ਕਾਂਡ ਵਿਚ 8 ਸਾਲ ਦੀ ਬੱਚੀ ਨਾਲ ਜਬਰ-ਜ਼ਨਾਹ ਅਤੇ ਉਸ ਦੀ ਹੱਤਿਆ ਦੇ ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਨੇ ਕਿਹਾ ਕਿ ਮੁਲਜ਼ਮਾਂ ਵਿਚੋਂ ਇਕ ਮੁਲਜ਼ਮ ਸਾਂਝੀ ਰਾਮ ਨੇ ਪੁੱਛਗਿਛ ਦੌਰਾਨ ਕਬੂਲਿਆ ਕਿ ਉਸ ਨੂੰ ਬੱਚੀ ਦੇ ਅਗਵਾ ਦੇ 4 ਦਿਨ ਬਾਅਦ ਉਸ ਨਾਲ ਜਬਰ-ਜ਼ਨਾਹ ਹੋਣ ਦੀ ਗੱਲ ਪਤਾ ਲੱਗੀ। ਜਬਰ-ਜ਼ਨਾਹ ਵਿਚ ਆਪਣੇ ਬੇਟੇ ਦੇ ਸ਼ਾਮਲ ਹੋਣ ਦਾ ਪਤਾ ਲੱਗਣ ‘ਤੇ ਉਸ ਨੇ ਬੱਚੀ ਦੀ ਹੱਤਿਆ ਕਰਨ ਦਾ ਫੈਸਲਾ ਕੀਤਾ। ਜਾਂਚਕਰਤਾਵਾਂ ਨੇ ਦੱਸਿਆ ਕਿ 10 ਜਨਵਰੀ ਨੂੰ ਅਗਵਾ ਬੱਚੀ ਨਾਲ ਉਸੇ ਦਿਨ ਸਭ ਤੋਂ ਪਹਿਲਾਂ ਸਾਂਝੀ ਰਾਮ ਦੇ ਨਾਬਾਲਗ ਭਤੀਜੇ ਨੇ ਜਬਰ-ਜ਼ਨਾਹ ਕੀਤਾ ਸੀ। ਬੱਚੀ ਦੀ ਲਾਸ਼ 17 ਜਨਵਰੀ ਨੂੰ ਜੰਗਲ ਵਿਚੋਂ ਬਰਾਮਦ ਹੋਈ। ਨਾਬਾਲਗ ਦੇ ਇਲਾਵਾ ਸਾਂਝੀ ਰਾਮ, ਉਸ ਦੇ ਬੇਟੇ ਵਿਸ਼ਾਲ ਅਤੇ 5 ਹੋਰਨਾਂ ਨੂੰ ਉਕਤ ਮਾਮਲੇ ਵਿਚ ਮੁਲਜ਼ਮ ਬਣਾਇਆ ਗਿਆ ਹੈ। ਬੱਚੀ ਨੂੰ ਇਕ ਛੋਟੇ ਜਿਹੇ ਮੰਦਰ ‘ਦੇਵੀ ਸਥਾਨ’ ਵਿਚ ਰੱਖਿਆ ਗਿਆ ਸੀ, ਜਿਸ ਦਾ ਸਾਂਝੀ ਰਾਮ ਸੇਵਾਦਾਰ ਸੀ।
ਉਨ੍ਹਾਂ ਦੱਸਿਆ ਕਿ ਹਿੰਦੂ ਦਬਦਬੇ ਵਾਲੇ ਇਲਾਕੇ ਵਿਚੋਂ ਘੁਮੱਕੜ ਫਿਰਕੇ ਦੇ ਲੋਕਾਂ ਨੂੰ ਡਰਾਉਣ ਅਤੇ ਹਟਾਉਣ ਲਈ ਇਹ ਪੂਰੀ ਸਾਜ਼ਿਸ਼ ਰਚੀ ਗਈ।
ਸਾਂਝੀ ਰਾਮ ਦੇ ਵਕੀਲ ਅੰਕੁਰ ਸ਼ਰਮਾ ਨੇ ਜਾਂਚਕਰਤਾਵਾਂ ਵਲੋਂ ਕੀਤੇ ਜਾ ਰਹੇ ਘਟਨਾ ਦੇ ਉਕਤ ਵਰਣਨ ‘ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਹ ਆਪਣੀ ਬਚਾਅ ਰਣਨੀਤੀ ਨਹੀਂ ਦੱਸ ਸਕਦੇ। ਜਾਂਚਕਰਤਾਵਾਂ ਮੁਤਾਬਕ ਸਾਂਝੀ ਰਾਮ ਨੂੰ ਉਕਤ ਘਟਨਾ ਦੀ ਜਾਣਕਾਰੀ 17 ਜਨਵਰੀ ਨੂੰ ਮਿਲੀ, ਜਦੋਂ ਉਸ ਦੇ ਭਤੀਜੇ ਨੇ ਆਪਣਾ ਗੁਨਾਹ ਕਬੂਲਿਆ। ਉਸ ਨੇ ਜਾਂਚਕਰਤਾਵਾਂ ਨੂੰ ਦੱਸਿਆ ਕਿ ਉਸ ਨੇ ‘ਦੇਵੀ ਸਥਾਨ’ ਵਿਚ ਪੂਜਾ ਕੀਤੀ ਅਤੇ ਭਤੀਜੇ ਨੂੰ ਪ੍ਰਸ਼ਾਦ ਘਰ ਲਿਜਾਣ ਲਈ ਕਿਹਾ ਪਰ ਉਸ ਦੇ ਦੇਰ ਕਰਨ ‘ਤੇ ਉਸ ਨੇ ਗੁੱਸੇ ਵਿਚ ਉਸ ਦੀ ਕੁੱਟਮਾਰ ਕੀਤੀ।
ਹਾਲਾਂਕਿ ਨਾਬਾਲਗ ਨੇ ਸੋਚਿਆ ਕਿ ਉਸ ਦੇ ਚਾਚੇ ਨੂੰ ਲੜਕੀ ਨਾਲ ਜਬਰ-ਜ਼ਨਾਹ ਕਰਨ ਦੀ ਗੱਲ ਦਾ ਪਤਾ ਲੱਗ ਗਿਆ ਹੈ, ਜਿਸ ‘ਤੇ ਉਸ ਨੇ ਖੁਦ ਹੀ ਸਾਰੀ ਗੱਲ ਕਬੂਲ ਕਰ ਲਈ। ਉਸ ਨੇ ਆਪਣੇ ਚਚੇਰੇ ਭਰਾ ਵਿਸ਼ਾਲ (ਸਾਂਝੀ ਰਾਮ ਦਾ ਬੇਟਾ) ਨੂੰ ਉਕਤ ਮਾਮਲੇ ‘ਚ ਫਸਾਇਆ ਅਤੇ ਕਿਹਾ ਕਿ ਦੋਹਾਂ ਨੇ ਮੰਦਰ ਦੇ ਅੰਦਰ ਉਸ ਨਾਲ ਜਬਰ-ਜ਼ਨਾਹ ਕੀਤਾ ਹੈ।
ਮਾਮਲੇ ਵਿਚ ਦਰਜ ਦੋਸ਼-ਪੱਤਰ ਮੁਤਾਬਕ ਇਹ ਜਾਣਨ ਤੋਂ ਬਾਅਦ ਸਾਂਝੀ ਰਾਮ ਨੇ ਤੈਅ ਕੀਤਾ ਕਿ ਬੱਚੀ ਨੂੰ ਮਾਰ ਦਿੱਤਾ ਜਾਣਾ ਚਾਹੀਦਾ ਹੈ ਤਾਂ ਕਿ ਘੁਮੱਕੜ ਫਿਰਕੇ ਨੂੰ ਦੌੜਾਉਣ ਦੇ ਆਪਣੇ ਮਕਸਦ ਨੂੰ ਪੂਰਾ ਕੀਤਾ ਜਾਵੇ ਪਰ ਚੀਜ਼ਾਂ ਯੋਜਨਾ ਦੇ ਮੁਤਾਬਕ ਨਹੀਂ ਹੋਈਆਂ। ਉਹ ਬੱਚੀ ਨੂੰ ਹੀਰਾ ਨਗਰ ਨਹਿਰ ਵਿਚ ਸੁੱਟਣਾ ਚਾਹੁੰਦੇ ਸਨ ਪਰ ਵਾਹਨ ਦਾ ਇੰਤਜ਼ਾਮ ਨਾ ਹੋਣ ਕਾਰਨ ਉਸ ਨੂੰ ਵਾਪਸ ਮੰਦਰ ਲਿਆਂਦਾ ਗਿਆ। ਜਾਂਚਕਰਤਾਵਾਂ ਨੇ ਪਾਇਆ ਕਿ 14 ਜਨਵਰੀ ਨੂੰ ਬੱਚੀ ਦੀ ਹੱਤਿਆ ਕਰ ਦਿੱਤੀ ਗਈ, ਕਿਉਂਕਿ ਸਾਂਝੀ ਰਾਮ ਆਪਣੇ ਬੇਟੇ ਤਕ ਪਹੁੰਚਣ ਵਾਲੇ ਹਰ ਸੁਰਾਗ ਨੂੰ ਮਿਟਾ ਦੇਣਾ ਚਾਹੁੰਦਾ ਸੀ। ਸਾਂਝੀ ਰਾਮ ਨੇ ਆਪਣੇ ਭਤੀਜੇ ਨੂੰ ਜ਼ੁਲਮ ਸਵੀਕਾਰ ਕਰਨ ਲਈ ਤਿਆਰ ਕਰ ਲਿਆ ਸੀ ਪਰ ਵਿਸ਼ਾਲ ਨੂੰ ਇਸ ਸਭ ਤੋਂ ਦੂਰ ਰੱਖਿਆ ਅਤੇ ਉਸ ਨੂੰ ਭਰੋਸਾ ਦਿੱਤਾ ਸੀ ਕਿ ਉਹ ਉਸ ਨੂੰ ਰਿਮਾਂਡ ਹੋਮ ਤੋਂ ਜਲਦੀ ਬਾਹਰ ਕੱਢ ਲਵੇਗਾ।
ਹੇਠਲੀ ਅਦਾਲਤ ਵਿਚ ਮਾਮਲੇ ਦੀ ਸੁਣਵਾਈ ‘ਤੇ 7 ਮਈ ਤਕ ਰੋਕ
ਸੁਪਰੀਮ ਕੋਰਟ ਨੇ ਕਠੂਆ ਜਬਰ-ਜ਼ਨਾਹ ਮਾਮਲੇ ਦੀ ਹੇਠਲੀ ਅਦਾਲਤ ਵਿਚ ਸੁਣਵਾਈ ‘ਤੇ 7 ਮਈ ਤਕ ਲਈ ਅੱਜ ਰੋਕ ਲਾ ਦਿੱਤੀ। ਕਠੂਆ ਦੀ ਹੇਠਲੀ ਅਦਾਲਤ ਨੇ ਉਕਤ ਮਾਮਲੇ ਨੂੰ ਕੱਲ ਸੁਣਵਾਈ ਲਈ ਸੂਚੀਬੱਧ ਕੀਤਾ ਸੀ। ਸਰਵ ਉੱਚ ਅਦਾਲਤ ਨੇ ਕਿਹਾ ਕਿ ਉਹ ਸਬੰਧਿਤ ਮੁਕੱਦਮੇ ਨੂੰ ਚੰਡੀਗੜ੍ਹ ਤਬਦੀਲ ਕਰਨ ਨੂੰ ਲੈ ਕੇ ਮ੍ਰਿਤਕਾ ਦੇ ਪਿਤਾ ਦੀ ਪਟੀਸ਼ਨ ਅਤੇ ਮਾਮਲੇ ਦੀ ਜਾਂਚ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੂੰ ਸੌਂਪਣ ਦੇ 2 ਮੁਲਜ਼ਮਾਂ ਦੀ ਅਪੀਲ ‘ਤੇ ਵਿਚਾਰ ਕਰੇਗੀ।

About Author

Punjab Mail USA

Punjab Mail USA

Related Articles

ads

Latest Category Posts

    ਪਾਈਕ ਕਾਊਂਟੀ ਵਿਚ ਇੱਕੋ ਪਰਿਵਾਰ ਦੇ 8 ਲੋਕਾਂ ਦੀ ਹੱਤਿਆ ਕਰਨ ਵਾਲਾ ਮੁਲਜ਼ਮ ਕਾਬੂ

ਪਾਈਕ ਕਾਊਂਟੀ ਵਿਚ ਇੱਕੋ ਪਰਿਵਾਰ ਦੇ 8 ਲੋਕਾਂ ਦੀ ਹੱਤਿਆ ਕਰਨ ਵਾਲਾ ਮੁਲਜ਼ਮ ਕਾਬੂ

Read Full Article
    ਰਿਪੋਰਟ : ਯੁੱਧ ਹੋਇਆ ਤਾਂ ਹਾਰ ਜਾਵੇਗਾ ਅਮਰੀਕਾ

ਰਿਪੋਰਟ : ਯੁੱਧ ਹੋਇਆ ਤਾਂ ਹਾਰ ਜਾਵੇਗਾ ਅਮਰੀਕਾ

Read Full Article
    ਡੂੰਘੇ ਸੰਕਟ ‘ਚੋਂ ਲੰਘ ਰਹੀ ਹੈ ਅਕਾਲੀ ਲੀਡਰਸ਼ਿਪ

ਡੂੰਘੇ ਸੰਕਟ ‘ਚੋਂ ਲੰਘ ਰਹੀ ਹੈ ਅਕਾਲੀ ਲੀਡਰਸ਼ਿਪ

Read Full Article
    ਕੈਲੀਫੋਰਨੀਆ ‘ਚ ਭਿਆਨਕ ਅੱਗ ਨਾਲ ਭਾਰੀ ਤਬਾਹੀ; ਪੈਰਾਡਾਈਜ਼ ਸ਼ਹਿਰ ਪੂਰੀ ਤਰ੍ਹਾਂ ਹੋਇਆ ਤਬਾਹ

ਕੈਲੀਫੋਰਨੀਆ ‘ਚ ਭਿਆਨਕ ਅੱਗ ਨਾਲ ਭਾਰੀ ਤਬਾਹੀ; ਪੈਰਾਡਾਈਜ਼ ਸ਼ਹਿਰ ਪੂਰੀ ਤਰ੍ਹਾਂ ਹੋਇਆ ਤਬਾਹ

Read Full Article
    ਗੁਰਦੁਆਰਾ ਸਾਹਿਬ ਬਰਾਡਸ਼ਾਹ ਵਿਖੇ ਵੈਟਰਨਸ ਡੇਅ ਮਨਾਇਆ ਗਿਆ

ਗੁਰਦੁਆਰਾ ਸਾਹਿਬ ਬਰਾਡਸ਼ਾਹ ਵਿਖੇ ਵੈਟਰਨਸ ਡੇਅ ਮਨਾਇਆ ਗਿਆ

Read Full Article
    ਫਰੀਮਾਂਟ ਦੀਆਂ ਸਾਲਾਨਾ ਦੌੜਾਂ ‘ਚ ਦਾਦੇ-ਪੋਤੇ ਨੇ ਕੀਤੀ ਜਿੱਤ ਹਾਸਲ

ਫਰੀਮਾਂਟ ਦੀਆਂ ਸਾਲਾਨਾ ਦੌੜਾਂ ‘ਚ ਦਾਦੇ-ਪੋਤੇ ਨੇ ਕੀਤੀ ਜਿੱਤ ਹਾਸਲ

Read Full Article
    ਅਮਰੀਕਾ ‘ਚ ਰਾਸ਼ਟਰਪਤੀ ਚੋਣ ਲੜਨ ਦਾ ਵਿਚਾਰ ਕਰ ਰਹੀ ਪਹਿਲੀ ਹਿੰਦੂ ਕਾਨੂੰਨਸਾਜ਼ ਤੁਲਸੀ ਗਬਾਰਡ

ਅਮਰੀਕਾ ‘ਚ ਰਾਸ਼ਟਰਪਤੀ ਚੋਣ ਲੜਨ ਦਾ ਵਿਚਾਰ ਕਰ ਰਹੀ ਪਹਿਲੀ ਹਿੰਦੂ ਕਾਨੂੰਨਸਾਜ਼ ਤੁਲਸੀ ਗਬਾਰਡ

Read Full Article
    ਕੈਲੀਫੋਰਨੀਆ ਵਿਚ ਲੱਗੀ ਅੱਗ ਨਾਲ 31 ਦੀ ਮੌਤ, 228 ਲਾਪਤਾ

ਕੈਲੀਫੋਰਨੀਆ ਵਿਚ ਲੱਗੀ ਅੱਗ ਨਾਲ 31 ਦੀ ਮੌਤ, 228 ਲਾਪਤਾ

Read Full Article
    ਨਿਊਜਰਸੀ ਸ਼ਹਿਰ ‘ਚ ਰਹਿੰਦੇ ਸ਼ਖਸ ਨੇ ਇਕ ਦਿਨ ‘ਚ ਜਿੱਤੀਆਂ ਇਕੱਠੀਆਂ ਤਿੰਨ ਲਾਟਰੀਆਂ

ਨਿਊਜਰਸੀ ਸ਼ਹਿਰ ‘ਚ ਰਹਿੰਦੇ ਸ਼ਖਸ ਨੇ ਇਕ ਦਿਨ ‘ਚ ਜਿੱਤੀਆਂ ਇਕੱਠੀਆਂ ਤਿੰਨ ਲਾਟਰੀਆਂ

Read Full Article
    ਸਾਬਕਾ ਗਵਰਨਰ ਦਾ ਦਾਅਵਾ, ਨੋਟਬੰਦੀ ਤੇ ਜੀਐਸਟੀ ਨੇ ਤਬਾਹੀ ਮਚਾਈ

ਸਾਬਕਾ ਗਵਰਨਰ ਦਾ ਦਾਅਵਾ, ਨੋਟਬੰਦੀ ਤੇ ਜੀਐਸਟੀ ਨੇ ਤਬਾਹੀ ਮਚਾਈ

Read Full Article
    ਪੰਜਾਬੀ-ਅਮਰੀਕੀ ਬਿਜ਼ਨਸਮੈਨ ਹੈਰੀ ਸੰਧੂ ਚੁਣੇ ਗਏ ਅਨਾਹੀਮ ਸ਼ਹਿਰ ਦੇ ਮੇਅਰ

ਪੰਜਾਬੀ-ਅਮਰੀਕੀ ਬਿਜ਼ਨਸਮੈਨ ਹੈਰੀ ਸੰਧੂ ਚੁਣੇ ਗਏ ਅਨਾਹੀਮ ਸ਼ਹਿਰ ਦੇ ਮੇਅਰ

Read Full Article
    ਟਰੰਪ ਲੈਣਗੇ ਐਚ-4 ਵੀਜ਼ੇ ‘ਤੇ ਕੰਮ ਕਰਨ ਦੀ ਮਨਜ਼ੂਰੀ ਰੱਦ ਕਰਨ ‘ਤੇ ਜਨਤਾ ਦੀ ਰਾਇ

ਟਰੰਪ ਲੈਣਗੇ ਐਚ-4 ਵੀਜ਼ੇ ‘ਤੇ ਕੰਮ ਕਰਨ ਦੀ ਮਨਜ਼ੂਰੀ ਰੱਦ ਕਰਨ ‘ਤੇ ਜਨਤਾ ਦੀ ਰਾਇ

Read Full Article
    ਅਮਰੀਕਾ ਮੈਕਸਿਕੋ ਦੀ ਦੱਖਣੀ ਸਰਹੱਦ ਪਾਰ ਕਰਕੇ ਆਉਣ ਵਾਲਿਆਂ ਨੂੰ ਨਹੀਂ ਦੇਵੇਗਾ ਪਨਾਹ

ਅਮਰੀਕਾ ਮੈਕਸਿਕੋ ਦੀ ਦੱਖਣੀ ਸਰਹੱਦ ਪਾਰ ਕਰਕੇ ਆਉਣ ਵਾਲਿਆਂ ਨੂੰ ਨਹੀਂ ਦੇਵੇਗਾ ਪਨਾਹ

Read Full Article
    2017 ‘ਚ ਅਮਰੀਕਾ ਜਾਣ ਵਾਲੇ ਭਾਰਤੀਆਂ ਦੀ ਗਿਣਤੀ ‘ਚ ਹੋਇਆ 6 ਫੀਸਦੀ ਵਾਧਾ

2017 ‘ਚ ਅਮਰੀਕਾ ਜਾਣ ਵਾਲੇ ਭਾਰਤੀਆਂ ਦੀ ਗਿਣਤੀ ‘ਚ ਹੋਇਆ 6 ਫੀਸਦੀ ਵਾਧਾ

Read Full Article
    ਪ੍ਰੈੱਸ ਕਾਨਫਰੰਸ ਦੌਰਾਨ ਟਰੰਪ ਨੇ ਪੱਤਰਕਾਰ ‘ਤੇ ਲਾਇਆ ਨਸਲੀ ਸਵਾਲ ਪੁੱਛਣ ਦਾ ਦੋਸ਼

ਪ੍ਰੈੱਸ ਕਾਨਫਰੰਸ ਦੌਰਾਨ ਟਰੰਪ ਨੇ ਪੱਤਰਕਾਰ ‘ਤੇ ਲਾਇਆ ਨਸਲੀ ਸਵਾਲ ਪੁੱਛਣ ਦਾ ਦੋਸ਼

Read Full Article