ਔੌਖੀ ਘੜੀ ‘ਚ ਲੋੜਵੰਦਾ ਦਾ ਸਾਥ ਦੇ ਕੇ ਡਾ.ਐੱਸ.ਪੀ. ਓਬਰਾਏ ਨੇ ਲਿਖੀ ਨਵੀ ਇਬਾਰਤ

598
Share

ਪੰਜਾਬ ਦੇ ਹਰੇਕ ਜ਼ਿਲ੍ਹੇ ਅੰਦਰ ਰਾਸ਼ਨ ਤੋ ਬਾਅਦ ਵੱਡੀ ਮਾਤਰਾ ‘ਚ ਭੇਜਿਆ ਡਾਕਟਰੀ ਵਰਤੋ ਵਾਲਾ ਸਮਾਨ

ਕਦੇ ਪਿੱਛੇ ਨਹੀ ਹਟਾਗੇ, ਨਿਰੰਤਰ ਜਾਰੀ ਰਹੇਗੀ ਸਪਲਾਈ : ਡਾ.ਓਬਰਾਏ

ਅੰਮ੍ਰਿਤਸਰ, 23 ਅਪ੍ਰੈਲ (ਪੰਜਾਬ ਮੇਲ) – ਆਪੋ ਧਾਪੀ ਦੇ ਇਸ ਯੁੱਗ ਅੰਦਰ ਵੀ ਹਰੇਕ ਔਖੀ ਘੜੀ ‘ਚ ਸਮਾਜ ਦੀ ਬਿਹਤਰੀ ਲਈ ਸਰਕਾਰਾ ਤੋ ਵੀ ਪਹਿਲਾ ਅੱਗੇ ਆ ਕੇ ਨਿਰਸੁਆਰਥ ਵੱਡੇ ਤੇ ਵਿਲੱਖਣ ਸੇਵਾ ਕਾਰਜ ਨੇਪਰੇ ਚੜ੍ਹਾਉਣ ਵਾਲੇ ਦੁਬਈ ਦੇ ਉੱਘੇ ਕਾਰੋਬਾਰੀ ਡਾ.ਐੱਸ.ਪੀ. ਸਿੰਘ ਓਬਰਾਏ ਦੀ ਯੋਗ ਸਰਪ੍ਰਸਤੀ ਹੇਠ ਚੱਲਣ ਵਾਲੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋ ਪੰਜਾਬ ਦੇ  ਅੰਮ੍ਰਿਤਸਰ,ਪਟਿਆਲਾ,ਫ਼ਰੀਦਕੋਟ ਅਤੇ ਪੀ.ਜੀ.ਆਈ.ਮੈਡੀਕਲ ਕਾਲਜਾ ਤੋ ਇਲਾਵਾ ਸੂਬੇ ਦੇ ਸਾਰੇ ਹੀ ਸਰਕਾਰੀ ਹਸਪਤਾਲਾ, ਜ਼ਿਲ੍ਹਾ ਪੁਲਿਸ ਪ੍ਰਸ਼ਾਸਨਾ, ਪੀ.ਏ.ਪੀ.ਦੇ ਸੈਂਟਰਾ ਅਤੇ ਮੀਡੀਆ ਕਰਮੀਆ ਨੂੰ ਜਾਨਲੇਵਾ ਕਰੋਨਾ ਵਾਇਰਸ ਦੀ ਲਾਗ ਤੋ ਬਚਾਉਣ ਲਈ ਵੱਡੀ ਗਿਣਤੀ ‘ਚ ਪੀ.ਪੀ. ਈ.ਕਿੱਟਾ, ਐੱਨ.-95 ਮਾਸਕ,ਤੀਹਰੀ ਪਰਤ ਵਾਲੇ (ਧੋਣ ਯੋਗ) ਮਾਸਕ ਅਤੇ ਸੈਨੀਟਾਈਜ਼ਰ ਆਦਿ ਲੋੜੀ ਦਾ ਸਮਾਨ ਪੁੱਜਦਾ ਕਰ ਦਿੱਤਾ ਗਿਆ ਹੈ। ਸਰਬੱਤ ਦਾ ਭਲਾ ਟਰੱਸਟ ਵੱਲੋ  ਪੰਜਾਬ ਦੇ ਸਾਰੇ ਜ਼ਿਲ੍ਹਿਆ ਨੂੰ ਸਿਹਤ ਨਾਲ ਸਬੰਧਿਤ ਸਾਮਾਨ ਮੁਹੱਈਆ ਕਰਵਾਉਣ ਉਪਰੰਤ ਜਾਣਕਾਰੀ ਸਾਝੀ ਕਰਦਿਆ ਡਾ. ਐਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਪਹਿਲਾ ਪੰਜਾਬ ਦੇ ਸਾਰੇ ਜ਼ਿਲ੍ਹਿਆ ਤੋ ਇਲਾਵਾ ਹਿਮਾਚਲ ਪ੍ਰਦੇਸ਼ ਦੇ ਨਾਲਾਗੜ੍ਹ,ਰਾਜਸਥਾਨ ਦੇ ਸ੍ਰੀ ਗੰਗਾਨਗਰ ਅਤੇ ਚੰਡੀਗੜ੍ਹ ਅੰਦਰ ਟਰੱਸਟ ਦੀਆ ਇਕਾਈਆ ਨੂੰ ਪਹਿਲੇ ਪੜਾਅ ਤਹਿਤ ਕਰੀਬ ਸਵਾ ਕਰੋੜ ਦੀ ਲਾਗਤ ਨਾਲ ਵੱਡੀ ਮਾਤਰਾ ‘ਚ ਸੁੱਕਾ ਰਾਸ਼ਨ ਖਰੀਦ ਕੇ ਭੇਜਿਆ ਗਿਆ ਸੀ, ਜੋ ਟਰੱਸਟ ਦੇ ਮੈਂਬਰਾ ਵੱਲੋ ਜ਼ਿਲ੍ਹਾ ਪ੍ਰਸ਼ਾਸਨਾ ਦੀ ਮਦਦ ਨਾਲ ਕਰਫਿਊ ਕਾਰਨ ਬੇਰੁਜ਼ਗਾਰ ਹੋਏ ਲੋੜਵੰਦ ਦਿਹਾੜੀਦਾਰ ਮਜ਼ਦੂਰਾ ਦੇ ਪਰਿਵਾਰਾ ਨੂੰ ਵੰਡਿਆ ਜਾ ਰਿਹਾ ਹੈ। ਉਨ੍ਹਾ ਦੱਸਿਆ ਕਿ ਟਰੱਸਟ ਵੱਲੋ ਆਉੰਦੇ ਤਿੰਨ ਮਹੀਨਿਆ ਲਈ ਵੀ ਪ੍ਰਤੀ ਮਹੀਨਾ 35 ਹਜ਼ਾਰ ਲੋੜਵੰਦ ਪਰਿਵਾਰਾ ਲਈ ਸੁੱਕੇ ਰਾਸ਼ਨ ਦਾ ਆਰਡਰ ਦੇਣ ਉਪਰੰਤ ਉਨ੍ਹਾ ਵੱਲੋ ਪਿਛਲੇ 10 ਦਿਨਾ ਤੋ ਲਗਾਤਾਰ ਦਿਨ-ਰਾਤ ਕੰਮ ਕਰਦਿਆ ਪੂਰੀ ਵਿਉਤਬੰਦੀ ਨਾਲ ਮੈਡੀਕਲ ਕਾਲਜ ਅੰਮ੍ਰਿਤਸਰ,ਪਟਿਆਲਾ, ਫ਼ਰੀਦਕੋਟ ਅਤੇ ਪੀ.ਜੀ.ਆਈ. ਤੋ ਇਲਾਵਾ ਸਾਰੇ ਹੀ ਜ਼ਿਲ੍ਹਿਆ ਅੰਦਰ ਆਉਦੇ ਪ੍ਰਮੁੱਖ ਸਰਕਾਰੀ ਹਸਪਤਾਲਾ,ਜਿਲ੍ਹਾ ਪੁਲਿਸ ਪ੍ਰਸ਼ਾਸਨਾ, ਪੀ.ਏ.ਪੀ.ਵੱਲੋ ਖੋਲ੍ਹੇ ਤਿੰਨ ਸੈਂਟਰਾ ਅਤੇ ਮੀਡੀਆ ਕਰਮੀਆ ਲਈ ਜਾਨਲੇਵਾ ਕਰੋਨਾ ਵਾਇਰਸ ਦੀ ਲਾਗ ਤੋ ਬਚਣ ਲਈ ਹਜ਼ਾਰਾ ਦੀ ਗਿਣਤੀ ‘ਚ ਪੀ.ਪੀ. ਈ.ਕਿੱਟਾ, ਐੱਨ.-95 ਮਾਸਕ,ਸੈਨੀਟਾਈਜ਼ਰ ਜਦ ਕਿ ਲੱਖਾ ਦੀ ਗਿਣਤੀ ‘ਚ ਤੀਹਰੀ ਪਰਤ ਵਾਲੇ ਮਾਸਕ (ਧੋਣ ਯੋਗ) ਆਦਿ ਲੋੜੀ—ਦਾ ਸਮਾਨ ਭੇਜ ਦਿੱਤਾ ਗਿਆ ਹੈ। ਜਿਸ ਦੀ ਬਦੌਲਤ ਕਰੋਨਾ ਜੰਗ ਨੂੰ ਹਰਾਉਣ ਲਈ ਮੂਹਰਲੀ ਕਤਾਰ ‘ਚ ਲੜ ਰਹੇ ਡਾਕਟਰਾ, ਸਿਹਤ ਵਿਭਾਗ ਦੇ ਹੋਰਨਾ ਕਰਮਚਾਰੀਆ, ਪੁਲਸ ਮੁਲਾਜ਼ਮਾ ਤੋ ਇਲਾਵਾ ਘਰ-ਘਰ ਖ਼ਬਰਾ ਪਹੁੰਚਾਉਣ ਵਾਲੇ ਪੱਤਰਕਾਰ ਸਾਥੀਆ ਨੂੰ ਵੀ ਵੱਡੀ ਸਹੂਲਤ ਮਿਲੇਗੀ। ਡਾ. ਓਬਰਾਏ ਨੇ ਇਹ ਵੀ ਦੱਸਿਆ ਕਿ ਟਰੱਸਟ ਵੱਲੋ 20 ਵੈਂਟੀਲੇਟਰ ਆਰਡਰ ਕੀਤੇ ਗਏ ਹਨ ਜਿਨ੍ਹਾ ਵਿੱਚੋ 8 ਵੈਂਟੀਲੇਟਰ ਪ੍ਰਸ਼ਾਸ਼ਨ ਦੀ ਮੰਗ ‘ਤੇ ਵੱਖ-ਵੱਖ ਹਸਪਤਾਲਾ ਨੂੰ ਦਿੱਤੇ ਜਾ ਚੁੱਕੇ ਹਨ ਅਤੇ ਬਾਕੀ 12 ਵੈਂਟੀਲੇਟਰ ਵੀ ਜਲਦ ਹੀ ਲੋੜੀਦੀਆ ਥਾਵਾ ਤੇ ਦੇ ਦਿੱਤੇ ਜਾਣਗੇ। ਉਨ੍ਹਾ ਦੱਸਿਆ ਕਿ ਟਰੱਸਟ ਵੱਲੋ ਪਹਿਲਾ ਵੀ 40 ਇਨਫਰਾਰੈੱਡ ਥਰਮਾਮੀਟਰ ਦਿੱਤੇ ਜਾ ਚੁੱਕੇ ਹਨ ਜਦ ਕਿ 200 ਹੋਰ ਬਹੁਤ ਛੇਤੀ ਦਿੱਤੇ ਜਾਣਗੇ। ਇਸ ਤੋ ਇਲਾਵਾ ਕਣਕ ਦਾ ਸੀਜ਼ਨ ਸ਼ੁਰੂ ਹੋਣ ਤੇ ਮਾਰਕਫੈੱਡ ਨੇ ਉਨ੍ਹਾ ਪਾਸੋ ਮੰਡੀਆ ‘ਚ ਕੰਮ ਕਰਨ ਵਾਲੀ ਲੇਬਰ ਵਾਸਤੇ 20 ਹਜ਼ਾਰ ਮਾਸਕ ਦੀ ਮੰਗ ਕੀਤੀ ਗਈ ਸੀ,ਜਿਸ ਨੂੰ ਪੂਰਿਆ ਕਰ ਦਿੱਤਾ ਗਿਆ। ਉਨ੍ਹਾ ਕਿਹਾ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋ ਕੀਤੀ ਜਾ ਰਹੀ ਇਹ ਸਾਰੀ ਸੇਵਾ ਨਿਰੰਤਰ ਜਾਰੀ ਰੱਖੀ ਜਾਵੇਗੀ ਅਤੇ ਕਿਸੇ ਵੀ ਜ਼ਿਲ੍ਹੇ ਦੇ ਪ੍ਰਸ਼ਾਸ਼ਨ ਵੱਲੋ ਮੰਗ ਕਰਨ ਤੇ ਉਸ ਨੂੰ ਲੋੜੀਦਾ ਸਾਮਾਨ ਮੁਹੱਈਆ ਕਰਵਾਇਆ ਜਾਵੇਗਾ।


Share