PUNJABMAILUSA.COM

ਔਰਤਾਂ ਨੂੰ ਪੈਸੇ ਦੇਣ ਵਾਲੇ ਮਾਮਲੇ ਸਮੇਤ ਅੱਠ ਮਾਮਲਿਆਂ ‘ਚ ਟਰੰਪ ਦਾ ਵਕੀਲ ਦੋਸ਼ੀ ਕਰਾਰ

 Breaking News

ਔਰਤਾਂ ਨੂੰ ਪੈਸੇ ਦੇਣ ਵਾਲੇ ਮਾਮਲੇ ਸਮੇਤ ਅੱਠ ਮਾਮਲਿਆਂ ‘ਚ ਟਰੰਪ ਦਾ ਵਕੀਲ ਦੋਸ਼ੀ ਕਰਾਰ

ਔਰਤਾਂ ਨੂੰ ਪੈਸੇ ਦੇਣ ਵਾਲੇ ਮਾਮਲੇ ਸਮੇਤ ਅੱਠ ਮਾਮਲਿਆਂ ‘ਚ ਟਰੰਪ ਦਾ ਵਕੀਲ ਦੋਸ਼ੀ ਕਰਾਰ
August 24
09:15 2018

ਵਰਜੀਨੀਆ, 24 ਅਗਸਤ (ਪੰਜਾਬ ਮੇਲ)- ਡੋਨਾਲਡ ਟਰੰਪ ਦੇ ਸਾਬਕਾ ਵਕੀਲ ਮਾਈਕਲ ਡੀ. ਕੋਹੇਨ ਨੂੰ ਗ਼ੈਰ-ਕਾਨੂੰਨੀ ਭੁਗਤਾਨ ਕਰਨ, ਟੈਕਸ ਸਬੰਧੀ ਧੋਖਾਧੜੀ, ਬੈਂਕ ਫਰਾਡ ਤੇ ਚੋਣਾਂ ਵਿੱਚ ਵਿੱਤੀ ਗੜਬੜੀ ਸਮੇਤ ਅੱਠ ਮਾਮਲਿਆਂ ਵਿੱਚ ਦੋਸ਼ੀ ਠਹਿਰਾਇਆ ਗਿਆ ਹੈ। ਸੁਣਵਾਈ ਦੌਰਾਨ ਕੋਹੇਨ ਨੇ ਅਦਾਲਤ ਨੂੰ ਦੱਸਿਆ ਕਿ ਉਸ ਨੇ ਰਾਸ਼ਟਰਪਤੀ ਟਰੰਪ ਦੇ ਕਹਿਣ ‘ਤੇ ਹੀ 2016 ਦੀਆਂ ਚੋਣਾਂ ਦੌਰਾਨ ਪੌਰਨ ਸਟਾਰ ਤੇ ਪਲੇਅਬੌਏ ਮੈਗ਼ਜ਼ੀਨ ਦੀ ਸਾਬਕਾ ਮਾਡਲ ਨੂੰ ਚੁੱਪ ਰਹਿਣ ਲਈ ਪੈਸੇ ਦਿੱਤੇ ਸਨ। ਅਜਿਹਾ ਕਰਨ ਦਾ ਮੁੱਖ ਮਕਸਦ ਚੋਣਾਂ ਨੂੰ ਪ੍ਰਭਾਵਿਤ ਕਰਨਾ ਸੀ। ਮੈਨਹੱਟਨ ਸਥਿਤ ਯੂਨਾਈਟਿਡ ਸਟੇਟਸ ਡਿਸਟ੍ਰਿਕਟ ਕੋਰਟ ਵਿੱਚ ਕੋਹੇਨ ਨੇ ਟਰੰਪ ‘ਤੇ ਵੀ ਇਸ ਮਾਮਲੇ ਵਿੱਚ ਸ਼ਾਮਲ ਹੋਣ ਦਾ ਦੋਸ਼ ਲਾਇਆ। ਉਧਰ, ਵਰਜੀਨੀਆ ਦੀ ਅਦਾਲਤ ਦੇ ਸਾਬਕਾ ਕੈਂਪੇਨਿੰਗ ਚੇਅਰਮੈਨ ਪੌਲ ਮੈਨਫੋਰਟ ਨੂੰ ਵਰਜੀਨੀਆ ਫੈਡਰਲ ਕੋਰਟ ਨੇ ਮੰਗਲਵਾਰ ਨੂੰ ਵਿੱਤੀ ਮਾਮਲਿਆਂ ਵਿੱਚ ਦੋਸ਼ੀ ਪਾਇਆ ਗਿਆ। ਉਨ੍ਹਾਂ ਨੂੰ 80 ਸਾਲ ਦੀ ਸਜ਼ਾ ਵੀ ਹੋ ਸਕਦੀ ਹੈ। ਇਨ੍ਹਾਂ ਮਾਮਲਿਆਂ ਵਿੱਚ ਫਸੇ ਹਨ ਕੋਹੇਨ: ਮਾਈਕਲ ਕੋਹੇਨ ‘ਤੇ ਇਲਜ਼ਾਮ ਸੀ ਕਿ ਰਾਸ਼ਟਰਪਤੀ ਚੋਣਾਂ ਦੌਰਾਨ ਟੈਕਸ ਸਬੰਧੀ ਗੜਬੜੀਆਂ ਕੀਤੀਆਂ। ਇਸ ਦੇ ਨਾਲ ਹੀ ਉਸ ‘ਤੇ ਦੋ ਔਰਤਾਂ ਨੂੰ ਗ਼ੈਰ ਕਾਨੂੰਨੀ ਤਰੀਕੇ ਨਾਲ ਭੁਗਤਾਨ ਵੀ ਕੀਤਾ ਸੀ। ਸੁਣਵਾਈ ਦੌਰਾਨ ਕੋਹੇਨ ਨੇ ਫੈਡਰਸ ਜੱਜ ਵਿਲੀਅਮ ਪਾਉਲੇ ਨੂੰ ਦੱਸਿਆ ਕਿ ਦੋ ਔਰਤਾਂ ਨੂੰ 1.30 ਲੱਖ ਤੇ 1.50 ਲੱਖ ਡਾਲਰ ਦਿੱਤੇ ਗਏ। ਉਨ੍ਹਾਂ ਔਰਤਾਂ ਦਾ ਦਾਅਵਾ ਸੀ ਕਿ ਉਨ੍ਹਾਂ ਦੇ ਟਰੰਪ ਨਾਲ ਸਬੰਧ ਸਨ। ਕੋਹੇਨ ਨੇ ਕਿਹਾ ਸੀ ਕਿ ਚੋਣਾਂ ‘ਤੇ ਅਸਰ ਨਾ ਹੋਣ ਦੇਣ ਲਈ ਉਸ ਦੇ ਬੌਸ (ਟਰੰਪ) ਦੇ ਕਹਿਣ ‘ਤੇ ਸੌਦੇਬਾਜ਼ੀ ਕੀਤੀ ਸੀ। ਇਸ ਤੋਂ ਇਲਾਵਾ ਕੋਹੇਨ ਨੂੰ 20 ਮਿਲੀਅਨ ਡਾਲਰ ਦੇ ਬੈਂਕ ਫਰਾਡ ਵਿੱਚ ਸ਼ਾਮਲ ਪਾਇਆ ਗਿਆ।

ਮੈਨਫੋਰਟ ਨੇ ਇਹ ਗੜਬੜੀਆਂ ਕੀਤੀਆਂ: ਇਸਤਗਾਸਾ ਪੱਖ ਦੇ ਵਕੀਲ ਨੇ ਕਿਹਾ ਕਿ ਸਾਲ 2010 ਤੋਂ 2014 ਦੌਰਾਨ ਮੈਨਫੋਰਟ ਨੇ ਵਿਦੇਸ਼ੀ ਬੈਂਕਾਂ ਵਿੱਚ 65 ਮਿਲੀਅਨ ਡਾਲਰ ਜਮ੍ਹਾ ਕੀਤੇ ਸਨ। ਉੱਥੇ ਹੀ, 15 ਮਿਲੀਅਨ ਡਾਲਰ ਲਗ਼ਜ਼ਰੀ ਵਸਤਾਂ ਖਰੀਦਣ ਲਈ ਖ਼ਰਚ ਕੀਤੇ ਸਨ। ਵਕੀਲ ਮੁਤਾਬਕ ਮੈਨਫੋਰਟ ਨੇ ਬੈਂਕਾਂ ਨੂੰ ਝੂਠ ਬੋਲ ਕੇ 20 ਮਿਲੀਅਨ ਡਾਲਰ ਵਿਦੇਸ਼ ਭੇਜੇ ਸਨ। ਨਾਲ ਹੀ, ਟਰੰਪ ਦੀ ਚੋਣ ਮੁਹਿੰਮ ਦੌਰਾਨ ਆਪਣੇ ਅਹੁਦੇ ਦਾ ਲਾਹਾ ਲੈਂਦਿਆਂ ਫੈਡਰਲ ਸੇਵਿੰਗ ਬੈਂਕ ਤੋਂ ਕਰਜ਼ ਵੀ ਲੈ ਲਿਆ ਸੀ।

ਚੋਣਾਂ ‘ਤੇ ਪਵੇਗਾ ਅਸਰ: ਦੋ ਪੁਰਾਣੇ ਕਰੀਬੀਆਂ ਦੇ ਧੋਖਾਧੜੀ ਵਿੱਚ ਫਸਣ ਤੇ ਦੋ ਔਰਤਾਂ ਨੂੰ ਗ਼ੈਰ ਕਾਨੂੰਨੀ ਤਰੀਕੇ ਨਾਲ ਪੈਸੇ ਦੇਣ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਟਰੰਪ ਹੁਣ ਬੈਕਫੁੱਟ ‘ਤੇ ਧੱਕੇ ਜਾ ਚੁੱਕੇ ਹਨ। ਫਿਲਹਾਲ ਉਨ੍ਹਾਂ ਇਸ ਬਾਰੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਉਂਝ, ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਕੋਹੇਨ ਦੇ ਇਲਜ਼ਾਮ ਨਾਲ ਟਰੰਪ ‘ਤੇ ਦੋਸ਼ ਸਾਬਤ ਨਹੀਂ ਹੁੰਦਾ। ਪਰ ਨਵੰਬਰ ਵਿੱਚ ਹੋਣ ਵਾਲੀਆਂ ਅੱਧ-ਮਿਆਦੀ ਚੋਣਾਂ ਵਿੱਚ ਡੈਮੋਕ੍ਰੈਟਿਕਸ ਨੂੰ ਲਾਭ ਹੋ ਸਕਦਾ ਹੈ।

About Author

Punjab Mail USA

Punjab Mail USA

Related Articles

ads

Latest Category Posts

    ਭਾਰਤ ਸਰਕਾਰ ਅਮਰੀਕਾ ਤੋਂ ਖਰੀਦੇਗੀ ਦੁਨੀਆ ਦਾ ਸਭ ਤੋਂ ਘਾਤਕ ਹੈਲੀਕਾਪਟਰ

ਭਾਰਤ ਸਰਕਾਰ ਅਮਰੀਕਾ ਤੋਂ ਖਰੀਦੇਗੀ ਦੁਨੀਆ ਦਾ ਸਭ ਤੋਂ ਘਾਤਕ ਹੈਲੀਕਾਪਟਰ

Read Full Article
    ਸਾਊਦੀ ਪਿੰਰਸ ਨੇ ਕਰਵਾਈ ਖਸ਼ੋਗੀ ਦੀ ਹੱਤਿਆ!

ਸਾਊਦੀ ਪਿੰਰਸ ਨੇ ਕਰਵਾਈ ਖਸ਼ੋਗੀ ਦੀ ਹੱਤਿਆ!

Read Full Article
    ਉਤਰੀ ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਅੱਗ ਤੋਂ ਨਿਕਲੇ ਧੂੰਏਂ ਕਾਰਨ 200 ਉਡਾਣਾਂ ਪ੍ਰਭਾਵਤ

ਉਤਰੀ ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਅੱਗ ਤੋਂ ਨਿਕਲੇ ਧੂੰਏਂ ਕਾਰਨ 200 ਉਡਾਣਾਂ ਪ੍ਰਭਾਵਤ

Read Full Article
    ਅਮਰੀਕਾ ਕੋਰਟ ਦਾ ਟਰੰਪ ਪ੍ਰਸ਼ਾਸਨ ਨੂੰ ਆਦੇਸ਼, ਸੀਐਨਐਨ ਪੱਤਰਕਾਰ ਜਿਮ ਅਕੋਸਟਾ ਦੇ ਵਾਈਟ ਹਾਊਸ ਪਾਸ ਨੂੰ ਕਰੇ ਬਹਾਲ

ਅਮਰੀਕਾ ਕੋਰਟ ਦਾ ਟਰੰਪ ਪ੍ਰਸ਼ਾਸਨ ਨੂੰ ਆਦੇਸ਼, ਸੀਐਨਐਨ ਪੱਤਰਕਾਰ ਜਿਮ ਅਕੋਸਟਾ ਦੇ ਵਾਈਟ ਹਾਊਸ ਪਾਸ ਨੂੰ ਕਰੇ ਬਹਾਲ

Read Full Article
    ਕੈਲੀਫੋਰਨੀਆ ਦੇ ਜੰਗਲਾਂ ਵਿੱਚ ਭੜਕੀ ਅੱਗ ਨੇ ਹੁਣ ਤੱਕ ਲਈ 63 ਦੀ ਜਾਨ, 12,000 ਇਮਾਰਤਾਂ ਸੜ ਕੇ ਸੁਆਹ

ਕੈਲੀਫੋਰਨੀਆ ਦੇ ਜੰਗਲਾਂ ਵਿੱਚ ਭੜਕੀ ਅੱਗ ਨੇ ਹੁਣ ਤੱਕ ਲਈ 63 ਦੀ ਜਾਨ, 12,000 ਇਮਾਰਤਾਂ ਸੜ ਕੇ ਸੁਆਹ

Read Full Article
    ਵਿਕੀਲੀਕਸ ਦੇ ਬਾਨੀ ਜੂਲੀਅਨ ਅਸਾਂਜ ਖ਼ਿਲਾਫ਼ ਅਮਰੀਕਾ ’ਚ ਲੱਗੇ ਅਹਿਮ ਦਸਤਾਵੇਜ਼ ਜਨਤਕ ਕਰਨ ਦੇ ਦੋਸ਼

ਵਿਕੀਲੀਕਸ ਦੇ ਬਾਨੀ ਜੂਲੀਅਨ ਅਸਾਂਜ ਖ਼ਿਲਾਫ਼ ਅਮਰੀਕਾ ’ਚ ਲੱਗੇ ਅਹਿਮ ਦਸਤਾਵੇਜ਼ ਜਨਤਕ ਕਰਨ ਦੇ ਦੋਸ਼

Read Full Article
    ਮੇਲਾਨੀਆ ਟਰੰਪ ਦੀ ਸ਼ਿਕਾਇਤ ‘ਤੇ ਮੀਰਾ ਰਿਕਾਰਡੇਲ ਦੀ ਵ੍ਹਾਈਟ ਹਾਊਸ ਤੋਂ ਛੁੱਟੀ

ਮੇਲਾਨੀਆ ਟਰੰਪ ਦੀ ਸ਼ਿਕਾਇਤ ‘ਤੇ ਮੀਰਾ ਰਿਕਾਰਡੇਲ ਦੀ ਵ੍ਹਾਈਟ ਹਾਊਸ ਤੋਂ ਛੁੱਟੀ

Read Full Article
    ਜੰਗ ਹੋਣ ‘ਤੇ ਚੀਨ ਜਾਂ ਰੂਸ ਕੋਲੋਂ ਹਾਰ ਸਕਦਾ ਹੈ ਅਮਰੀਕਾ

ਜੰਗ ਹੋਣ ‘ਤੇ ਚੀਨ ਜਾਂ ਰੂਸ ਕੋਲੋਂ ਹਾਰ ਸਕਦਾ ਹੈ ਅਮਰੀਕਾ

Read Full Article
    ਅਮਰੀਕੀ-ਮੈਕਸਿਕੋ ਸਰਹੱਦ ‘ਤੇ  600 ਤੋਂ ਜ਼ਿਆਦਾ ਗੈਰ ਕਾਨੂੰਨੀ ਪਰਵਾਸੀ ਗ੍ਰਿਫ਼ਤਾਰ

ਅਮਰੀਕੀ-ਮੈਕਸਿਕੋ ਸਰਹੱਦ ‘ਤੇ 600 ਤੋਂ ਜ਼ਿਆਦਾ ਗੈਰ ਕਾਨੂੰਨੀ ਪਰਵਾਸੀ ਗ੍ਰਿਫ਼ਤਾਰ

Read Full Article
    ਟਰੰਪ ਨੇ ਪਤਨੀ ਦੀ ਸ਼ਿਕਾਇਤ ‘ਤੇ ਉਪ ਕੌਮੀ ਸੁਰੱਖਿਆ ਸਲਾਹਕਾਰ ਹਟਾਈ

ਟਰੰਪ ਨੇ ਪਤਨੀ ਦੀ ਸ਼ਿਕਾਇਤ ‘ਤੇ ਉਪ ਕੌਮੀ ਸੁਰੱਖਿਆ ਸਲਾਹਕਾਰ ਹਟਾਈ

Read Full Article
    25 ਸਾਲਾਂ ‘ਚ ਮੰਗਲ ‘ਤੇ ਹੋਵੇਗਾ ਇਨਸਾਨ: ਨਾਸਾ

25 ਸਾਲਾਂ ‘ਚ ਮੰਗਲ ‘ਤੇ ਹੋਵੇਗਾ ਇਨਸਾਨ: ਨਾਸਾ

Read Full Article
    ਅਮਰੀਕਾ ‘ਚ ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਵਧੀਆਂ

ਅਮਰੀਕਾ ‘ਚ ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਵਧੀਆਂ

Read Full Article
    ਟਰੰਪ ਨੇ ਭਾਰਤਵੰਸ਼ੀ ਨਿਓਮੀ ਰਾਓ ਨੂੰ ਨਾਮਜ਼ਦ ਕੀਤਾ ਜੱਜ

ਟਰੰਪ ਨੇ ਭਾਰਤਵੰਸ਼ੀ ਨਿਓਮੀ ਰਾਓ ਨੂੰ ਨਾਮਜ਼ਦ ਕੀਤਾ ਜੱਜ

Read Full Article
    ਪਾਈਕ ਕਾਊਂਟੀ ਵਿਚ ਇੱਕੋ ਪਰਿਵਾਰ ਦੇ 8 ਲੋਕਾਂ ਦੀ ਹੱਤਿਆ ਕਰਨ ਵਾਲਾ ਮੁਲਜ਼ਮ ਕਾਬੂ

ਪਾਈਕ ਕਾਊਂਟੀ ਵਿਚ ਇੱਕੋ ਪਰਿਵਾਰ ਦੇ 8 ਲੋਕਾਂ ਦੀ ਹੱਤਿਆ ਕਰਨ ਵਾਲਾ ਮੁਲਜ਼ਮ ਕਾਬੂ

Read Full Article
    ਰਿਪੋਰਟ : ਯੁੱਧ ਹੋਇਆ ਤਾਂ ਹਾਰ ਜਾਵੇਗਾ ਅਮਰੀਕਾ

ਰਿਪੋਰਟ : ਯੁੱਧ ਹੋਇਆ ਤਾਂ ਹਾਰ ਜਾਵੇਗਾ ਅਮਰੀਕਾ

Read Full Article