ਓਹੀਓ ਦੇ ਮੇਅਰ ਨੇ ਕੈਮਰਾ ਚਾਲੂ ਨਾਂ ਕਰਨ ‘ਤੇ ਕੀਤੀ ਪੁਲਿਸ ਅਧਿਕਾਰੀ ਨੂੰ ਨੌਕਰੀ ਤੋਂ ਕੱਢਣ ਦੀ ਮੰਗ

75
Share

ਫਰਿਜ਼ਨੋ (ਕੈਲੀਫੋਰਨੀਆਂ), 24 ਦਸੰਬਰ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ/ਪੰਜਾਬ ਮੇਲ)- ਅਮਰੀਕੀ ਸੂਬੇ ਓਹੀਓ ਵਿੱਚ ਪੁਲਿਸ ਦੁਆਰਾ ਇੱਕ ਵਿਅਕਤੀ ਨੂੰ ਗੋਲੀ ਮਾਰਨ ਦੌਰਾਨ ਕੈਮਰੇ ਦੇ ਬੰਦ ਹੋਣ ਕਾਰਨ ਇੱਕ ਅਧਿਕਾਰੀ ਨੂੰ ਆਪਣੀ ਨੌਕਰੀ ਗਵਾਉਣੀ ਪੈ ਸਕਦੀ ਹੈ।ਇਸ ਮਾਮਲੇ ਵਿੱਚ ਓਹੀਓ ਦੇ ਕੋਲੰਬਸ ਵਿੱਚ ਪੁਲਿਸ ਨੇ ਮੰਗਲਵਾਰ ਸਵੇਰੇ ਇੱਕ ਨਿਹੱਥੇ ਕਾਲੇ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਪਰ ਇਸ ਕਾਰਵਾਈ ਦੌਰਾਨ ਉਹਨਾਂ ਨੇ ਆਪਣੇ ਕੋਲ ਪ੍ਰਾਪਤ ਸਾਧਨਾਂ ਦੇ ਰੂਪ ਵਜੋਂ ਸਰੀਰ ਦੇ ਕੈਮਰੇ ਚਾਲੂ ਨਹੀਂ ਕੀਤੇ ਸਨ, ਜਿਸ ਕਾਰਨ ਮੇਅਰ ਨੇ ਗੋਲੀ ਚਲਾਉਣ ਵਾਲੇ ਅਧਿਕਾਰੀ ਨੂੰ ਨੌਕਰੀ ਤੋਂ  ਹਟਾਉਣ ਦੀ ਮੰਗ ਕੀਤੀ ਹੈ। ਮੇਅਰ ਐਂਡਰਿਊ ਗਿੰਥਰ ਅਨੁਸਾਰ ਉਹ ਇਸ ਗੱਲ ਤੋਂ ਬਹੁਤ ਪ੍ਰੇਸ਼ਾਨ ਹਨ ਕਿ ਇਸ ਘਟਨਾ ਦੌਰਾਨ ਕੈਮਰੇ ਰਿਕਾਰਡਿੰਗ ਨਹੀਂ ਕਰ ਰਹੇ ਸਨ ।ਮੇਅਰ ਨੇ ਇਸ ਸੰਬੰਧੀ ਪੁਲਿਸ ਵਿਭਾਗ ਨੂੰ ਝਾੜ ਪਾਉਂਦਿਆਂ ਕਿਹਾ ਕਿ ਜੇਕਰ ਅਧਿਕਾਰੀ ਆਪਣੇ ਸਰੀਰ ਨਾਲ ਬੰਨ੍ਹੇ ਕੈਮਰੇ ਨੂੰ ਚਾਲੂ ਨਹੀਂ ਕਰਦੇ  ਤਾਂ ਤੁਸੀਂ ਉਹ ਕੋਲੰਬਸ ਦੇ ਲੋਕਾਂ ਦੀ ਸੇਵਾ ਅਤੇ ਰੱਖਿਆ ਵੀ ਨਹੀਂ ਕਰ ਸਕਦੇ ਅਤੇ ਗਿੰਥਰ ਨੇ ਪੁਲਿਸ ਚੀਫ ਕੁਇਨਲਾਨ ਨੂੰ ਗੋਲੀ ਚਲਾਉਣ ਵਾਲੇ ਅਧਿਕਾਰੀ ਨੂੰ ਨੌਕਰੀ ਤੋਂ ਫਾਰਗ ਕਰਕੇ ਉਸ ਦੇ ਬੈਜ ਅਤੇ ਬੰਦੂਕ ਲੈਣ ਬਾਰੇ ਕਿਹਾ ਹੈ। ਅਧਿਕਾਰੀਆਂ ਦੁਆਰਾ ਇਹ ਗੋਲੀਬਾਰੀ ਓਬਰਲਿਨ ਡਰਾਈਵ ਦੇ 1000 ਬਲਾਕ ਵਿੱਚ 23 ਸਾਲਾ ਬਲੈਕ ਮੈਨ ਕੈਸੀ ਗੁੱਡਸਨ ਨੂੰ ਅਧਿਕਾਰੀਆਂ ਦੁਆਰਾ ਗੋਲੀ ਮਾਰਨ ਤੋਂ ਦੋ ਹਫ਼ਤਿਆਂ ਬਾਅਦ ਵਾਪਰੀ ਹੈ।ਇਸ ਘਟਨਾ ਵਿੱਚ ਦੋ ਕਾਰਾਂ ਵਿੱਚ ਸਵਾਰ ਦੋ ਅਧਿਕਾਰੀਆਂ ਦੁਆਰਾ ਮੰਗਲਵਾਰ ਨੂੰ ਸਵੇਰੇ 11 ਵਜੇ ਗੱਡੀ ਸੰਬੰਧੀ ਹੋਏ ਝਗੜੇ ਦੀ ਸੂਚਨਾ ਮਿਲਣ ਤੇ ਕਾਰਵਾਈ ਕੀਤੀ ਗਈ ਜਿਸ ਦੌਰਾਨ ਉਨ੍ਹਾਂ ਨੂੰ ਇੱਕ ਗੈਰੇਜ ਵਿੱਚ 47 ਸਾਲਾ ਵਿਅਕਤੀ ਮਿਲਿਆ । ਪੁਲਿਸ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਡੀ ਕੈਮਰੇ ਦੀ ਫੁਟੇਜ ਦੇ ਅਧਾਰ ‘ਤੇ, ਪੀੜਤ ਆਪਣੇ ਖੱਬੇ ਹੱਥ ਵਿੱਚ ਸੈਲ ਫ਼ੋਨ ਲੈ ਕੇ ਇੱਕ ਅਫਸਰ ਵੱਲ ਜਾ ਰਿਹਾ ਸੀ ਤਾਂ ਇੱਕ ਅਧਿਕਾਰੀ ਨੇ ਉਸ ਵਿਅਕਤੀ ‘ਤੇ ਗੋਲੀ ਚਲਾ ਦਿੱਤੀ ਜਿਸਦੀ ਕਿ ਇੱਕ ਘੰਟੇ ਬਾਅਦ ਉਸਦੀ ਰਿਵਰਸਾਈਡ ਹਸਪਤਾਲ ਵਿੱਚ ਮੌਤ ਹੋ ਗਈ ਸੀ।ਪੁਲਿਸ ਦੁਆਰਾ ਮ੍ਰਿਤਕ ਅਤੇ ਇਸ ਘਟਨਾ ਵਿੱਚ ਸ਼ਾਮਲ ਅਧਿਕਾਰੀਆਂ ਦਾ ਨਾਮ ਦੱਸਣਾ ਅਜੇ ਬਾਕੀ ਹੈ। ਪੁਲਿਸ ਚੀਫ ਥਾਮਸ ਕੁਇਨਲਾਨ ਅਨੁਸਾਰ ਵਿਭਾਗ ਨੇ ਇਸ ਤਰ੍ਹਾਂ ਦੀਆਂ ਮੁਠਭੇੜਾਂ ਦਾ ਵੀਡੀਓ ਅਤੇ ਆਡੀਓ ਰਿਕਾਰਡ ਬਣਾਉਣ  ਲਈ ਇਨ੍ਹਾਂ ਕੈਮਰਿਆਂ ਵਿੱਚ ਲੱਖਾਂ ਡਾਲਰ ਦਾ ਨਿਵੇਸ਼ ਕੀਤਾ ਹੈ ਜਿਸ ਨਾਲ ਪਾਰਦਰਸ਼ਤਾ ਦੇ ਨਾਲ ਜਨਤਾ ਅਤੇ ਅਧਿਕਾਰੀਆਂ ਦੀ ਸੁਰੱਖਿਆ ਵਿੱਚ ਸਹਾਇਤਾ ਮਿਲਦੀ ਹੈ। ਇਸ ਕੇਸ ਨੂੰ ਓਹੀਓ ਬਿਊਰੋ ਆਫ ਕ੍ਰਿਮੀਨਲ ਇਨਵੈਸਟੀਗੇਸ਼ਨ ਦੁਆਰਾ ਦੇਖਿਆ ਜਾਵੇਗਾ ਅਤੇ ਸੰਬੰਧਿਤ ਅਧਿਕਾਰੀ ਕੇਸ ਵਿੱਚ ਸਹੀ ਸਾਬਤ ਹੋਣ ਤੱਕ
ਡਿਊਟੀ ‘ਤੇ ਵਾਪਿਸ ਨਹੀਂ ਆਵੇਗਾ।

Share