ਓਹੀਓ ਦੇ ਕਲੱਬ ਵਿੱਚ ਗੋਲੀਬਾਰੀ, ਇਕ ਮੌਤ, 14 ਜ਼ਖ਼ਮੀ

ਨਿਊਯਾਰਕ, 26 ਮਾਰਚ (ਪੰਜਾਬ ਮੇਲ)-ਹਾਲੇ ਲੰਡਨ ‘ਚ ਹੋਏ ਹਮਲੇ ਨਾਲ ਲੋਕ ਸੰਭਲੇ ਵੀ ਨਹੀਂ ਸੀ ਕਿ ਅਮਰੀਕਾ ਦੇ ਓਹੀਓ ‘ਚ ਇਕ ਨਾਈਟ ਕਲੱਬ ‘ਚ ਗੋਲੀਬਾਰੀ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਓਹੀਓ ਦੇ ਸਿਨਸਿਨਾਟੀ ਸਥਿਤ ਇਕ ਨਾਈਟ ਕਲੱਬ ‘ਚ ਐਤਵਾਰ ਤੜਕੇ 2 ਵਜੇ ਵਾਪਰੀ ਗੋਲੀਬਾਰੀ ਦੀ ਘਟਨਾ ‘ਚ ਇਕ ਵਿਅਕਤੀ ਦੀ ਮੌਤ ਹੋ ਗਈ, ਜਦੋਂਕਿ 14 ਲੋਕ ਜ਼ਖ਼ਮੀ ਹੋਏ ਹਨ। ਇਕ ਲੋਕਲ ਟੀਵੀ ਚੈਨਲ ਨੇ ਸਥਾਨਕ ਪੁਲਿਸ ਵਿਭਾਗ ਦੇ ਹਵਾਲੇ ਨਾਲ ਇਹ ਖ਼ਬਰ ਦਿੱਤੀ ਹੈ। ਪੁਲਿਸ ਨੇ ਇਸ ਹਮਲੇ ਦੀ ਪੁਸ਼ਟੀ ਕੀਤੀ ਹੈ ਤੇ ਕਿਹਾ Âੈ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹਾਲੇ ਤੱਕ ਕਿਸੇ ਨੂੰ ਵੀ ਹਿਰਾਸਤ ‘ਚ ਨਹੀਂ ਲਿਆ। ਹਾਲਾਂਕਿ ਕੁੱਝ ਰਿਪੋਰਟਾਂ ‘ਚ ਦਾਅਵਾ ਕੀਤਾ ਗਿਆ ਹੈ ਕਿ ਮੁਲਜ਼ਮ ਹਾਲੇ ਵੀ ਆਜ਼ਾਦ ਘੁੰਮ ਰਿਹਾ ਹੈ। ਵਾਰਦਾਤ ਇਥੋਂ ਦੇ ਕੈਮੀਓ ਕਲੱਬ ‘ਚ ਵਾਪਰੀ ਜਿਹੜਾ ਸ਼ਹਿਰ ਦੇ ਪੂਰਬ ਵਲ ਸਥਿਤ ਹੈ। ਪੀੜਤਾਂ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਹੈ। ਚੇਤੇ ਰਹੇ ਕਿ ਲਗਭਗ ਸਵਾ ਸਾਲ ਪਹਿਲਾਂ ਫਲੋਰਿਡਾ ਦੇ ਓਰਲੈਂਡੋ ਸਥਿਤ ਇਕ ਨਾਈਟ ਕਲੱਬ ‘ਚ ਇਕ ਅੱਤਵਾਦੀ ਨੇ ਗੋਲੀਆਂ ਚਲਾ ਕੇ 49 ਲੋਕਾਂ ਨੂੰ ਮਾਰ ਦਿੱਤਾ ਸੀ। ਇਸ ਘਟਨਾ ‘ਚ 53 ਲੋਕ ਜ਼ਖ਼ਮੀ ਹੋਏ ਸਨ। ਜਿਹੜੇ ਕਲੱਬ ‘ਚ ਇਹ ਘਟਨਾ ਵਾਪਰੀ ਉਥੇ ਐਲਜੀਬੀਟੀਕਊ ਭਾਈਚਾਰੇ ਦੇ ਬਹੁਤ ਸਾਰੇ ਲੋਕ ਮੌਜੂਦ ਸੀ।
There are no comments at the moment, do you want to add one?
Write a comment