PUNJABMAILUSA.COM

ਓਰੇਗਨ ਜੇਲ੍ਹ ‘ਚ ਬੰਦ ਪੰਜਾਬੀਆਂ ਨੂੰ ਮਿਲੀ ਵੱਡੀ ਰਾਹਤ

 Breaking News

ਓਰੇਗਨ ਜੇਲ੍ਹ ‘ਚ ਬੰਦ ਪੰਜਾਬੀਆਂ ਨੂੰ ਮਿਲੀ ਵੱਡੀ ਰਾਹਤ

ਓਰੇਗਨ ਜੇਲ੍ਹ ‘ਚ ਬੰਦ ਪੰਜਾਬੀਆਂ ਨੂੰ ਮਿਲੀ ਵੱਡੀ ਰਾਹਤ
June 27
10:31 2018

ਸਿੱਖ ਜੱਥੇਬੰਦੀਆਂ ਵੱਲੋਂ ਕੀਤੀ ਜਾ ਰਹੀ ਹੈ ਪੈਰਵਾਈ
ਅਮਰੀਕਨ ਸਿੱਖ ਕਾਕਸ ਵੱਲੋਂ ਵੱਖ-ਵੱਖ ਕਾਂਗਰਸਮੈਨਾਂ ਅਤੇ ਹੋਰ ਆਗੂਆਂ ਨਾਲ ਕੀਤੀ ਗਈ ਮੁਲਾਕਾਤ
ਸ਼ੈਰੀਡਨ (ਓਰੇਗਨ), 27 ਜੂਨ (ਪੰਜਾਬ ਮੇਲ)- ਪਿਛਲੇ 1 ਮਹੀਨੇ ਤੋਂ ਸਥਾਨਕ ਜੇਲ੍ਹ ‘ਚ ਬੰਦ ਕੀਤੇ 120 ਦੇ ਕਰੀਬ ਪ੍ਰਵਾਸੀਆਂ ਨੂੰ ਵੱਡੀ ਰਾਹਤ ਮਿਲੀ ਹੈ। ਇਨ੍ਹਾਂ ਵਿਚੋਂ 100 ਦੇ ਕਰੀਬ ਭਾਰਤੀ ਹਨ, ਜਿਨ੍ਹਾਂ ਵਿਚੋਂ 52 ਦੇ ਕਰੀਬ ਪੰਜਾਬ ਨਾਲ ਸੰਬੰਧਤ ਹਨ। ਇਸ ਬਾਰੇ ਪੰਜਾਬ ਮੇਲ ਨੂੰ ਜਾਣਕਾਰੀ ਦਿੰਦਿਆਂ ਅਮਰੀਕਨ ਸਿੱਖ ਕਾਕਸ ਕਮੇਟੀ ਦੇ ਹਰਪ੍ਰੀਤ ਸਿੰਘ ਸੰਧੂ ਨੇ ਦੱਸਿਆ ਕਿ ਮੰਗਲਵਾਰ ਨੂੰ ਇਕ ਵਫਦ ਨੇ ਸਥਾਨਕ ਕਾਂਗਰਸਮੈਨ ਅਰਲ ਬਲੂਮਨੋਰ ਅਤੇ ਕਾਂਗਰਸ ਵੂਮੈਨ ਸੁਜ਼ਾਨੋ ਬੋਨਾਮੀਕੀ ਤੋਂ ਇਲਾਵਾ ਡਿਲਨ ਬਰਗਸਟੱਡ ਤੇ ਲੂਜ਼ ਰਾਇਨਾ ਨਾਲ ਮੁਲਾਕਾਤਾਂ ਕੀਤੀਆਂ। ਇਸ ਵਫਦ ਵਿਚ ਗੁਰਜੀਤ ਸਿੰਘ, ਮੋਹਨ ਸਿੰਘ ਗਰੇਵਾਲ, ਕਮਲ ਸਿੰਘ ਬੈਂਸ, ਸਰਬਜੀਤ ਸਿੰਘ ਤੇਜਾ, ਬਹਾਦਰ ਸਿੰਘ ਸੈਲਮ, ਨਵਨੀਤ ਕੌਰ, ਪਵਨੀਤ ਸਿੰਘ, ਜਸਕਰਨ ਸਿੰਘ ਸੰਧੂ ਤੋਂ ਇਲਾਵਾ ਹੋਰ ਵੀ ਆਗੂ ਸ਼ਾਮਲ ਸਨ। ਉਨ੍ਹਾਂ ਨੂੰ ਫੜੇ ਗਏ ਪੰਜਾਬੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਇਹ ਲੋਕ ਪੰਜਾਬ ਤੋਂ ਸਤਾਏ ਹੋਏ ਇਥੇ ਪਹੁੰਚੇ ਹਨ ਅਤੇ ਇਨ੍ਹਾਂ ਨੂੰ ਅਮਰੀਕਾ ‘ਚ ਪਨਾਹ ਮਿਲਣਾ ਬਹੁਤ ਜ਼ਰੂਰੀ ਹੈ।
ਸ. ਸੰਧੂ ਨੇ ਦੱਸਿਆ ਕਿ ਇਨ੍ਹਾਂ ਬੰਦੀਆਂ ਨੂੰ ਪਹਿਲਾਂ 22 ਘੰਟੇ ਸੈਲਾਂ ਦੇ ਅੰਦਰ ਰੱਖਿਆ ਜਾਂਦਾ ਸੀ ਅਤੇ ਸਿਰਫ ਦੋ ਘੰਟੇ ਬਾਹਰ ਕੱਢਿਆ ਜਾਂਦਾ ਸੀ। ਉਨ੍ਹਾਂ ਇਨ੍ਹਾਂ ਨੂੰ ਸਵੇਰੇ 8.30 ਤੋਂ ਲੈ ਕੇ ਸ਼ਾਮ 3 ਵਜੇ ਤੱਕ ਸੈੱਲਾਂ ਤੋਂ ਬਾਹਰ ਰੱਖਿਆ ਜਾਵੇਗਾ। ਇਨ੍ਹਾਂ ਬੰਦੀਆਂ ਨੂੰ ਟੈਲੀਫੋਨ ਕਰਨ ਦੀ ਇਜਾਜ਼ਤ ਮਿਲੇਗੀ ਅਤੇ ਇਸ ਦੇ ਨਾਲ-ਨਾਲ ਹੁਣ ਇਹ ਆਪਣੇ ਵਕੀਲ ਰਾਹੀਂ ਅਗਲੇਰੀ ਕਾਰਵਾਈ ਕਰ ਸਕਣਗੇ। ਹਰਪ੍ਰੀਤ ਸਿੰਘ ਸੰਧੂ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਡੀਵਰਟਨ (ਗੁਰਦੁਆਰਾ ਸਿੱਖ ਸੈਂਟਰ ਆਫ ਓਰੇਗਨ, ਡੀਵਰਟਨ) ਅਤੇ ਗੁਰੂ ਰਾਮਦਾਸ ਗੁਰਦੁਆਰਾ ਪੋਰਟਲੈਂਡ ਅਤੇ ਵੈਨਕੂਵਰ ਦੀ ਕਮੇਟੀ ਮੈਂਬਰਾਂ ਨੇ ਇਨ੍ਹਾਂ ਬੰਦੀਆਂ ਨੂੰ ਨਿਜ਼ਾਤ ਦਿਵਾਉਣ ਵਿਚ ਬੜੀ ਭੱਜ-ਦੌੜ ਕੀਤੀ ਹੈ। ਵੱਖ-ਵੱਖ ਆਗੂਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਪੰਜਾਬੀਆਂ ਦੇ ਅਮਰੀਕਾ ‘ਚ ਆਉਣ ਦੇ ਕਾਰਨਾਂ ਬਾਰੇ ਦੱਸਿਆ। ਇਸੇ ਕਰਕੇ ਹੁਣ ਇਨ੍ਹਾਂ ਬੰਦੀਆਂ ਨੇ ‘ਆਈਸ’ ਵਾਲਿਆਂ ਨੇ ਟਰਾਂਸਲੇਸ਼ਨ ਦੀ ਸਹੂਲਤ ਦੇ ਦਿੱਤੀ ਹੈ, ਤਾਂਕਿ ਇਹ ਬੰਦੀ ਆਪਣੇ ਵਕੀਲ ਨਾਲ ਮਿਲ ਕੇ ਆਪਣਾ ਕੇਸ ਲੜ ਸਕਣ। ਵਕੀਲਾਂ ਵੱਲੋਂ ਇਨ੍ਹਾਂ ਪੰਜਾਬੀਆਂ ਨੂੰ ਅਮਰੀਕਾ ‘ਚ ਉਨ੍ਹਾਂ ਦੇ ਬਣਦੇ ਹੱਕ ਦੱਸੇ ਜਾਣਗੇ। ਗੁਰਦੁਆਰਾ ਸਾਹਿਬ ਦੀ ਕਮੇਟੀਆਂ ਵੱਲੋਂ ਇਨ੍ਹਾਂ ਬੰਦੀਆਂ ਨੂੰ ਆਉਣ ਵਾਲੇ ਸਮੇਂ ਵਿਚ ਸਪਾਂਸਰਸ਼ਿਪ ਅਤੇ ਰਹਿਣ ਦੀ ਸਹੂਲਤ ਦਿੱਤੀ ਜਾ ਸਕਦੀ ਹੈ। ਇਸ ਦੇ ਨਾਲ-ਨਾਲ ਖਾਣੇ ਅਤੇ ਕੱਪੜੇ ਦਾ ਖਰਚਾ ਵੀ ਕੀਤਾ ਜਾਵੇਗਾ। ਪਿਛਲੇ ਦਿਨੀਂ ਇਨ੍ਹਾਂ ਗੁਰਦੁਆਰਾ ਕਮੇਟੀਆਂ ਵੱਲੋਂ 700 ਦੇ ਕਰੀਬ ਬੰਦੇ ਇਸ ਜੇਲ੍ਹ ਦੇ ਬਾਹਰ ਇਕੱਤਰ ਕੀਤੇ ਗਏ, ਤਾਂਕਿ ਜੇਲ੍ਹ ਅਧਿਕਾਰੀਆਂ ਨੂੰ ਪਤਾ ਲੱਗ ਸਕੇ ਕਿ ਇਨ੍ਹਾਂ ਬੰਦੀਆਂ ਮਗਰ ਸਥਾਨਕ ਲੋਕ ਹਨ।
ਇਸ ਦੌਰਾਨ ਇਸ ਕੇਸ ਨੂੰ ਯੂ.ਐੱਸ. ਜ਼ਿਲ੍ਹਾ ਜੱਜ ਮਾਈਕਲ ਸਾਈਮਨ ਨੇ ਵੀ ਮਿਲਣ ਦੀ ਤੁਰੰਤ ਆਰਜ਼ੀ ਆਗਿਆ ਦਿੱਤੀ ਹੈ। ਪਰ ਇਹ ਆਗਿਆ ਸਿਰਫ ਵਕੀਲਾਂ ਨੂੰ ਹੋਵੇਗੀ। ਫੈਡਰਲ ਜੱਜ ਨੇ ਆਪਣੇ ਹੁਕਮਾਂ ਵਿਚ ਕਿਹਾ ਹੈ ਕਿ ਜਿਹੜੇ 120 ਵਿਅਕਤੀ ਸਿਆਸੀ ਸ਼ਰਨ ਲੈਣਾ ਚਾਹੁੰਦੇ ਹਨ, ਉਨ੍ਹਾਂ ਨਾਲ ਤੁਰੰਤ ਉਨ੍ਹਾਂ ਦੇ ਵਕੀਲ ਨੂੰ ਮਿਲਣ ਦਿੱਤਾ ਜਾਵੇ। ਇਥੇ ਦੱਸਣਯੋਗ ਹੈ ਕਿ ਓਰੇਗਨ ਦੀਆਂ ਵੱਡੀਆਂ ਸਮਾਜ ਸੇਵੀ ਸੰਸਥਾਵਾਂ ਏ.ਸੀ.ਐੱਲ.ਯੂ. ਅਤੇ ਆਈ.ਐੱਲ.ਐੱਲ. ਵੱਲੋਂ ਅਦਾਲਤ ਨੂੰ ਮਿਲਣ ਦੀ ਇਜਾਜ਼ਤ ਲਈ ਪਟੀਸ਼ਨ ਪਾਈ ਗਈ ਸੀ।
ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ ਅਤੇ ਪ੍ਰਧਾਨ ਜਸਵੰਤ ਸਿੰਘ ਹੋਠੀ ਨੇ ਸਮੁੱਚੀ ਸਿੱਖ ਜਥੇਬੰਦੀਆਂ ਦਾ ਇਸ ਕੇਸ ਨੂੰ ਆਪਣੇ ਹੱਥ ਵਿਚ ਲੈਣ ਲਈ ਧੰਨਵਾਦ ਕੀਤਾ ਅਤੇ ਖੁਸ਼ੀ ਪ੍ਰਗਟ ਕੀਤੀ।

About Author

Punjab Mail USA

Punjab Mail USA

Related Articles

ads

Latest Category Posts

    ਭਾਰਤ ਸਰਕਾਰ ਖਤਮ ਕੀਤੀ ਗਈ ਕਾਲੀ ਸੂਚੀ ਦੇ ਨਾਂ ਨਸ਼ਰ ਕਰੇ

ਭਾਰਤ ਸਰਕਾਰ ਖਤਮ ਕੀਤੀ ਗਈ ਕਾਲੀ ਸੂਚੀ ਦੇ ਨਾਂ ਨਸ਼ਰ ਕਰੇ

Read Full Article
    ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਯੂਨੀਅਨ ਸਿਟੀ ਦਾ 15ਵਾਂ ਵਿਸ਼ਵ ਕਬੱਡੀ ਕੱਪ ਵਿਲੱਖਣ ਇਤਿਹਾਸ ਸਿਰਜ ਗਿਆ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਯੂਨੀਅਨ ਸਿਟੀ ਦਾ 15ਵਾਂ ਵਿਸ਼ਵ ਕਬੱਡੀ ਕੱਪ ਵਿਲੱਖਣ ਇਤਿਹਾਸ ਸਿਰਜ ਗਿਆ

Read Full Article
    ਏ.ਜੀ.ਪੀ.ਸੀ. ਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਸਾਂਭ-ਸੰਭਾਲ ਬਾਰੇ ਵਿਚਾਰ ਚਰਚਾ ਛੇੜੀ

ਏ.ਜੀ.ਪੀ.ਸੀ. ਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਸਾਂਭ-ਸੰਭਾਲ ਬਾਰੇ ਵਿਚਾਰ ਚਰਚਾ ਛੇੜੀ

Read Full Article
    ਮਜ਼ੇ ਲਈ 400 ਲੋਕਾਂ ਦਾ ਕਤਲ ਕਰਨ ਦੀ ਧਮਕੀ ਦੇਣ ਵਾਲੀ ਗ੍ਰਿਫ਼ਤਾਰ

ਮਜ਼ੇ ਲਈ 400 ਲੋਕਾਂ ਦਾ ਕਤਲ ਕਰਨ ਦੀ ਧਮਕੀ ਦੇਣ ਵਾਲੀ ਗ੍ਰਿਫ਼ਤਾਰ

Read Full Article
    ਇੰਡੀਅਨ ਅਮਰੀਕਨ ਸੀਨੀਅਰ ਸੁਸਾਇਟੀ ਇੰਡੀਆਨਾ ਵੱਲੋਂ ਬਜ਼ੁਰਗਾਂ ਲਈ ਉਪਰਾਲਾ

ਇੰਡੀਅਨ ਅਮਰੀਕਨ ਸੀਨੀਅਰ ਸੁਸਾਇਟੀ ਇੰਡੀਆਨਾ ਵੱਲੋਂ ਬਜ਼ੁਰਗਾਂ ਲਈ ਉਪਰਾਲਾ

Read Full Article
    ਅਮਰੀਕੀ ਰਾਸ਼ਟਰਪਤੀ ਚੋਣਾਂ; ਤੀਜੀ ਪ੍ਰਾਇਮਰੀ ਬਹਿਸ ‘ਚ ਬਿਡੇਨ ਦੀ ਦਾਅਵੇਦਾਰੀ ਹੋਈ ਮਜ਼ਬੂਤ

ਅਮਰੀਕੀ ਰਾਸ਼ਟਰਪਤੀ ਚੋਣਾਂ; ਤੀਜੀ ਪ੍ਰਾਇਮਰੀ ਬਹਿਸ ‘ਚ ਬਿਡੇਨ ਦੀ ਦਾਅਵੇਦਾਰੀ ਹੋਈ ਮਜ਼ਬੂਤ

Read Full Article
    ਅਮਰੀਕੀ ਸੁਪਰੀਮ ਕੋਰਟ ਵੱਲੋਂ ਟਰੰਪ ਦੀ ਪ੍ਰਵਾਸੀਆਂ ਨੂੰ ਸ਼ਰਨ ਨਾ ਦੇਣ ਦੀ ਨੀਤੀ ਨੂੰ ਹਰੀ ਝੰਡੀ

ਅਮਰੀਕੀ ਸੁਪਰੀਮ ਕੋਰਟ ਵੱਲੋਂ ਟਰੰਪ ਦੀ ਪ੍ਰਵਾਸੀਆਂ ਨੂੰ ਸ਼ਰਨ ਨਾ ਦੇਣ ਦੀ ਨੀਤੀ ਨੂੰ ਹਰੀ ਝੰਡੀ

Read Full Article
    ਅਠਾਰਵੀਂ ਬਰਸੀ ‘ਤੇ ਬਲਬੀਰ ਸਿੰਘ ਸੋਢੀ ਨੂੰ ਸ਼ਰਧਾ ਦੇ ਫੁੱਲ ਭੇਂਟ

ਅਠਾਰਵੀਂ ਬਰਸੀ ‘ਤੇ ਬਲਬੀਰ ਸਿੰਘ ਸੋਢੀ ਨੂੰ ਸ਼ਰਧਾ ਦੇ ਫੁੱਲ ਭੇਂਟ

Read Full Article
    ਇੰਡਸਵੈਲੀ ਅਮਰੀਕਨ ਚੈਂਬਰ ਆਫ ਕਾਮਰਸ ਵੱਲੋਂ ਚਿਰੰਜੀ ਲਾਲ ਦਾ ਸਨਮਾਨ

ਇੰਡਸਵੈਲੀ ਅਮਰੀਕਨ ਚੈਂਬਰ ਆਫ ਕਾਮਰਸ ਵੱਲੋਂ ਚਿਰੰਜੀ ਲਾਲ ਦਾ ਸਨਮਾਨ

Read Full Article
    ਜਨਮੇਜਾ ਸਿੰਘ ਜੌਹਲ ਦਾ ਸੈਕਰਾਮੈਂਟੋ ਵਿਖੇ ਸਨਮਾਨ

ਜਨਮੇਜਾ ਸਿੰਘ ਜੌਹਲ ਦਾ ਸੈਕਰਾਮੈਂਟੋ ਵਿਖੇ ਸਨਮਾਨ

Read Full Article
    ਫਰਿਜ਼ਨੋ ਵਿਖੇ ਹੋਈ 5 ਕੇ ਰੇਸ ‘ਚ ਪੰਜਾਬੀਆਂ ਨੇ ਗੰਡੇ ਝੰਡੇ

ਫਰਿਜ਼ਨੋ ਵਿਖੇ ਹੋਈ 5 ਕੇ ਰੇਸ ‘ਚ ਪੰਜਾਬੀਆਂ ਨੇ ਗੰਡੇ ਝੰਡੇ

Read Full Article
    ਅਮਰਜੀਤ ਸਿੰਘ ਬਰਾੜ ਦਾ ਫਰਿਜ਼ਨੋ ਵਿਖੇ ਵਿਸ਼ੇਸ਼ ਸਨਮਾਨ

ਅਮਰਜੀਤ ਸਿੰਘ ਬਰਾੜ ਦਾ ਫਰਿਜ਼ਨੋ ਵਿਖੇ ਵਿਸ਼ੇਸ਼ ਸਨਮਾਨ

Read Full Article
    ਨਿਊਜਰਸੀ ‘ਚ ਪੰਜਾਬੀ ਨੌਜਵਾਨ ਦੀ ਅਚਾਨਕ ਹੋਈ ਮੌਤ

ਨਿਊਜਰਸੀ ‘ਚ ਪੰਜਾਬੀ ਨੌਜਵਾਨ ਦੀ ਅਚਾਨਕ ਹੋਈ ਮੌਤ

Read Full Article
    ਅਮਰੀਕਾ ‘ਚ 22 ਸਤੰਬਰ ਨੂੰ ਟਰੰਪ-ਮੋਦੀ ਕਰਨਗੇ ਮੁਲਾਕਾਤ

ਅਮਰੀਕਾ ‘ਚ 22 ਸਤੰਬਰ ਨੂੰ ਟਰੰਪ-ਮੋਦੀ ਕਰਨਗੇ ਮੁਲਾਕਾਤ

Read Full Article
    ਭਾਰਤੀ ਮੂਲ ਦੇ ਡਾਕਟਰ ਜੋੜੇ ਨੇ ਮੈਡੀਕਲ ਕਾਲਜ ਨੂੰ 1775 ਕਰੋੜ ਰੁਪਏ ਦਾਨ ‘ਚ ਦਿੱਤੇ

ਭਾਰਤੀ ਮੂਲ ਦੇ ਡਾਕਟਰ ਜੋੜੇ ਨੇ ਮੈਡੀਕਲ ਕਾਲਜ ਨੂੰ 1775 ਕਰੋੜ ਰੁਪਏ ਦਾਨ ‘ਚ ਦਿੱਤੇ

Read Full Article