PUNJABMAILUSA.COM

ਓਮਾਨ ਯਾਤਰਾ ਦੌਰਾਨ ਭਾਰਤ ਤੇ ਓਮਾਨ ਵਿਚਾਲੇ ਰੱਖਿਆ ਖੇਤਰ ‘ਚ ਸਹਿਯੋਗ ਵਧਾਉਣ ਸਮੇਤ 8 ਸਮਝੌਤਿਆਂ ‘ਤੇ ਦਸਤਖਤ

ਓਮਾਨ ਯਾਤਰਾ ਦੌਰਾਨ ਭਾਰਤ ਤੇ ਓਮਾਨ ਵਿਚਾਲੇ ਰੱਖਿਆ ਖੇਤਰ ‘ਚ ਸਹਿਯੋਗ ਵਧਾਉਣ ਸਮੇਤ 8 ਸਮਝੌਤਿਆਂ ‘ਤੇ ਦਸਤਖਤ

ਓਮਾਨ ਯਾਤਰਾ ਦੌਰਾਨ ਭਾਰਤ ਤੇ ਓਮਾਨ ਵਿਚਾਲੇ ਰੱਖਿਆ ਖੇਤਰ ‘ਚ ਸਹਿਯੋਗ ਵਧਾਉਣ ਸਮੇਤ 8 ਸਮਝੌਤਿਆਂ ‘ਤੇ ਦਸਤਖਤ
February 12
16:31 2018

ਨਵੀਂ ਦਿੱਲੀ, 12 ਫਰਵਰੀ (ਪੰਜਾਬ ਮੇਲ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਓਮਾਨ ਯਾਤਰਾ ਅਤੇ ਪੈਟਰੋਲੀਅਮ ਸਰੋਤਾਂ ਨਾਲ ਭਰਪੂਰ ਖਾੜੀ ਦੇਸ਼ਾਂ ਦੇ ਚੋਟੀ ਆਗੂਆਂ ਨਾਲ ਗੱਲਬਾਤ ਦੌਰਾਨ ਸਾਰੇ ਖੇਤਰਾਂ ‘ਚ ਦੋ-ਪੱਖੀ ਸੰਬੰਧਾਂ ‘ਚ ਮਹੱਤਵਪੂਰਨ ਮਜ਼ਬੂਤੀ ਹੋਵੇਗੀ। ਓਮਾਨ ਦੀ 2 ਰੋਜ਼ਾ ਯਾਤਰਾ ਪੂਰੀ ਕਰਨ ਤੋਂ ਪਹਿਲਾਂ ਮੋਦੀ ਨੇ ਟਵੀਟ ਕੀਤਾ ਕਿ ਓਮਾਨ ਦੀ ਯਾਤਰਾ ਉਨ੍ਹਾਂ ਯਾਤਰਾਵਾਂ ‘ਚੋਂ ਹੈ, ਜਿਸ ਨੂੰ ਮੈਂ ਲੰਬੇ ਸਮੇਂ ਤਕ ਯਾਦ ਰੱਖਾਂਗਾ। ਉਨ੍ਹਾਂ ਨੇ ਇਸ ਯਾਤਰਾ ਦੌਰਾਨ ਦੋਵੇਂ ਦੇਸ਼ਾਂ ਵਿਚਾਲੇ ਰੱਖਿਆ ਖੇਤਰ ‘ਚ ਸਹਿਯੋਗ ਵਧਾਉਣ ਸਮੇਤ 8 ਸਮਝੌਤਿਆਂ ‘ਤੇ ਦਸਤਖਤ ਕੀਤੇ।
ਮੋਦੀ ਨੇ ਕਿਹਾ ਕਿ ਇਸ ਯਾਤਰਾ ਨਾਲ ਸਾਡੇ ਉੱਦਮੀ ਲੋਕਾਂ ਵਿਚਾਲੇ ਸਦੀਆਂ ਪੁਰਾਣੇ ਸੰਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ‘ਚ ਸਹਾਇਤਾ ਮਿਲੀ ਹੈ। ਇਸ ਨਾਲ ਵਪਾਰ ਅਤੇ ਨਿਵੇਸ਼ ਸੰਬੰਧਾਂ ਸਮੇਤ ਸਾਰੇ ਖੇਤਰਾਂ ‘ਚ ਸਾਡੇ ਸੰਬੰਧਾਂ ‘ਚ ਮਹੱਤਵਪੂਰਣ ਗਤੀ ਮਿਲੇਗੀ। ਪ੍ਰਧਾਨ ਮੰਤਰੀ ਨੇ ਓਮਾਨ ਦੇ ਸੁਲਤਾਨ ਕਬੂਸ (ਬਿਨ ਸਾਦ ਅਲ ਸਾਦ) ਵਲੋਂ ਉਨ੍ਹਾਂ ਦਾ ਬਹੁਤ ਵਧੀਆ ਢੰਗ ਨਾਲ ਸਵਾਗਤ ਕਰਨ ‘ਤੇ ਧੰਨਵਾਦ ਕੀਤਾ।
ਮੋਦੀ ਨੇ ਸ਼ਾਨਦਾਰ ਸਮਰਥਨ, ਸੁਲਤਾਨ ਵਲੋਂ ਪਿਆਰ ਭਾਵਨਾ ਨਾਲ ਸਤਿਕਾਰ ਕਰਨ ਅਤੇ ਓਮਾਨ ਦੀ 3 ਰੋਜ਼ਾ ਯਾਤਰਾ ਪੂਰੀ ਹੋਣ ‘ਤੇ ਓਮਾਨ ਦੀ ਜਨਤਾ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕਰਨ ‘ਤੇ ਧੰਨਵਾਦ ਕੀਤਾ। ਮੋਦੀ ਤਿੰੰਨ ਦੇਸ਼ਾਂ ਦੀ ਯਾਤਰਾ ਦੌਰਾਨ ਆਪਣੇ ਆਖਰੀ ਪੜਾਅ ‘ਚ ਦੁਬਈ ਪਹੁੰਚੇ ਅਤੇ ਸੁਲਤਾਨ ਕਬੂਸ ਨਾਲ ਵੱਖ-ਵੱਖ ਮੁੱਦਿਆਂ ‘ਤੇ ਚਰਚਾ ਕੀਤੀ। ਓਮਾਨ ਦੀ ਅਧਿਕਾਰਿਕ ਸਮਾਚਾਰ ਏਜੰਸੀ ਦੀ ਰਿਪੋਰਟ ਮੁਤਾਬਕ ਬੈਠਕ ਦੌਰਾਨ ਦੋਵੇਂ ਦੇਸ਼ਾਂ ਵਿਚਾਲੇ ਮੌਜੂਦਾ ਸਹਿਯੋਗ ਦੇ ਕਈ ਪਹਿਲੂਆਂ ਅਤੇ ਉਸ ‘ਚ ਮਜ਼ਬੂਤੀ ਲਿਆਉਣ ਦੀ ਚਰਚਾ ਕੀਤੀ ਗਈ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਕਰ ਕੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਓਮਾਨ ਦੇ ਸੁਲਤਾਨ ਕਬੂਸ ਨਾਲ ਪ੍ਰਤੀਨਿਧੀਮੰਡਲ ਪੱਧਰ ਦੀ ਗੱਲਬਾਤ ਕੀਤੇ। ਦੋਵੇਂ ਰਣਨੀਤਕ ਸਾਂਝੇਦਾਰੀਆਂ ਵਿਚਾਲੇ ਵਪਾਰ, ਨਿਵੇਸ਼, ਊਰਜਾ, ਸੁਰੱਖਿਆ, ਖਾਧ ਸੁਰੱਖਿਆ ਅਤੇ ਖੇਤਰੀ ਮੁੱਦਿਆਂ ਵਿਚਾਲੇ ਸਹਿਯੋਗ ਵਧਾਉਣ ਬਾਰੇ ‘ਚ ਗੱਲਬਾਤ ਹੋਈ। ਸੁਲਤਾਨ ਕਬੂਸ ਨੇ ਓਮਾਨ ਦੇ ਵਿਕਾਸ ‘ਚ ਭਾਰਤੀਆਂ ਦੀ ਸਖ਼ਤ ਮਿਹਨਤ ਅਤੇ ਇਮਾਨਦਾਰ ਯੋਗਦਾਨ ਦੀ ਸ਼ਲਾਘਾ ਕੀਤੀ। ਗੱਲਬਾਤ ਤੋਂ ਬਾਅਦ ਦੋਵਾਂ ਪੱਖਾਂ ਨੇ 8 ਸਮਝੌਤਿਆਂ ‘ਤੇ ਦਸਤਖਤ ਕੀਤੇ। ਇਸ ‘ਚ ਵਪਾਰਕ ਮਾਮਲਿਆਂ ‘ਚ ਕਾਨੂੰਨੀ ਅਤੇ ਨਿਆਇਕ ਸਹਿਯੋਗ ‘ਤੇ ਇਕ ਐਮ. ਓ. ਯੂ. (ਸਹਿਮਤੀ ਪੱਤਰ) ਵੀ ਸ਼ਾਮਲ ਹੈ। ਦੋਵੇਂ ਦੇਸ਼ਾਂ ਨੇ ਵਿਦੇਸ਼ ਸੇਵਾ ਸੰਸਥਾਨ, ਵਿਦੇਸ਼ ਮਾਮਲਿਆਂ ਦੇ ਮੰਤਰਾਲੇ, ਭਾਰਤ ਅਤੇ ਓਮਾਨ ਡਿਪਲੋਮੈਟਿਕ ਇੰਸਟੀਚਿਊਟ ਵਿਚਾਲੇ ਸਹਿਯੋਗ ਨੂੰ ਲੈ ਕੇ ਸਮਝੌਤੇ ‘ਤੇ ਦਸਤਖਤ ਕੀਤੇ। ਦੋਵਾਂ ਦੇਸ਼ਾਂ ਨੇ ਸੈਨਿਕ ਸਹਿਯੋਗ ਦੇ ਸਮਝੌਤੇ ‘ਤੇ ਵੀ ਦਸਤਖਤ ਕੀਤੇ।

About Author

Punjab Mail USA

Punjab Mail USA

Related Articles

ads

Latest Category Posts

    ਪੁਲਵਾਮਾ ਹਾਦਸੇ ਬਾਰੇ ਨਾ ਖੇਡੀ ਜਾਵੇ ਸਿਆਸਤ

ਪੁਲਵਾਮਾ ਹਾਦਸੇ ਬਾਰੇ ਨਾ ਖੇਡੀ ਜਾਵੇ ਸਿਆਸਤ

Read Full Article
    ਯੂਬਾ ਸਿਟੀ ‘ਚ ਸਿੱਖ ਵਿਅਕਤੀ ‘ਤੇ ਹੋਇਆ ਨਫ਼ਰਤੀ ਹਮਲਾ

ਯੂਬਾ ਸਿਟੀ ‘ਚ ਸਿੱਖ ਵਿਅਕਤੀ ‘ਤੇ ਹੋਇਆ ਨਫ਼ਰਤੀ ਹਮਲਾ

Read Full Article
    ਜਲ੍ਹਿਆਂਵਾਲੇ ਬਾਗ ਦੀ 100ਵੀਂ ਬਰਸੀ ਨੂੰ ਸਮਰਪਿਤ ਸਮਾਗਮ 6 ਅਤੇ 7 ਅਪ੍ਰੈਲ ਨੂੰ

ਜਲ੍ਹਿਆਂਵਾਲੇ ਬਾਗ ਦੀ 100ਵੀਂ ਬਰਸੀ ਨੂੰ ਸਮਰਪਿਤ ਸਮਾਗਮ 6 ਅਤੇ 7 ਅਪ੍ਰੈਲ ਨੂੰ

Read Full Article
    ਟਰੰਪ ਦੇ ਚੋਣ ਇੰਚਾਰਜ ਰਹੇ ਮੈਨਫੋਰਟ ਨੂੰ ਹੋ ਸਕਦੀ ਹੈ 24 ਸਾਲ ਦੀ ਸਜ਼ਾ

ਟਰੰਪ ਦੇ ਚੋਣ ਇੰਚਾਰਜ ਰਹੇ ਮੈਨਫੋਰਟ ਨੂੰ ਹੋ ਸਕਦੀ ਹੈ 24 ਸਾਲ ਦੀ ਸਜ਼ਾ

Read Full Article
    ਟੈਕਸਾਸ ‘ਚ ਭਾਰਤੀ ਮੂਲ ਦਾ ਜੋੜਾ ਮ੍ਰਿਤਕ ਹਾਲਤ ‘ਚ ਮਿਲਿਆ

ਟੈਕਸਾਸ ‘ਚ ਭਾਰਤੀ ਮੂਲ ਦਾ ਜੋੜਾ ਮ੍ਰਿਤਕ ਹਾਲਤ ‘ਚ ਮਿਲਿਆ

Read Full Article
    ਗੁਰਦੁਆਰਾ ਸਾਹਿਬ ਫਰੀਮਾਂਟ ਦੀ ਨਵੀਂ ਪ੍ਰਬੰਧਕੀ ਕਮੇਟੀ ਦਾ ਐਲਾਨ

ਗੁਰਦੁਆਰਾ ਸਾਹਿਬ ਫਰੀਮਾਂਟ ਦੀ ਨਵੀਂ ਪ੍ਰਬੰਧਕੀ ਕਮੇਟੀ ਦਾ ਐਲਾਨ

Read Full Article
    ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

Read Full Article
    ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

Read Full Article
    ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

Read Full Article
    ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

Read Full Article
    ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

Read Full Article
    ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

Read Full Article
    ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

Read Full Article
    ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

Read Full Article
    ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

Read Full Article