ਓਬਾਮਾ ਨੇ ਕੀਤਾ ਹਿਲੇਰੀ ਲਈ ਚੋਣ ਪ੍ਰਚਾਰ

obama
ਵਾਸ਼ਿੰਗਟਨ, 15 ਅਕਤੂਬਰ (ਪੰਜਾਬ ਮੇਲ)- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਓਹੀਓ ਦੇ ਕਲੀਵਲੈਂਡ ਵਿਚ ਡੈਮੋਕ੍ਰੇਟਿਕ ਉਮੀਦਵਾਰ ਹਿਲੇਰੀ ਕਲਿੰਟਨ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ। ਇਸ ਮੌਕੇ ਉਨ੍ਹਾਂ ਰਿਬਪਲਿਕਨ ਨੇਤਾ ਡੋਨਾਲਡ ਟਰੰਪ ਉੱਤੇ ਜੰਮ ਕੇ ਹਮਲੇ ਵੀ ਕੀਤੇ। ਓਬਾਮਾ ਨੇ ਸ਼ਨਿੱਚਰਵਾਰ ਨੂੰ ਆਪਣੇ ਦੇਸ਼ ਵਾਸੀਆਂ ਨੂੰ ਟਰੰਪ ਦੇ ਝਾਂਸੇ ਵਿਚ ਨਾ ਆਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਟਰੰਪ ਲੋਕਾਂ ਨੂੰ ਲੁਭਾਉਣ ਲਈ ਜੋ ਕੁਝ ਵੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਦੇਸ਼ ਵਾਸੀਆਂ ਨੂੰ ਉਸ ਦੇ ਝਾਂਸੇ ‘ਚ ਨਹੀਂ ਆਉਣਾ ਚਾਹੀਦਾ ਹੈ। ਓਬਾਮਾ ਨੇ ਕਲੀਵਲੈਂਡ ‘ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਦੇਸ਼ ਵਾਸੀਆਂ ਨੂੰ ਇਕ ਅਜਿਹੀ ਮਹਿਲਾ ਨੂੰ ਚੁਣਨ ਦਾ ਮੌਕਾ ਮਿਲ ਰਿਹਾ ਹੈ ਜੋ ਇਸ ਦੇਸ਼ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਲਈ ਆਪਣੀ ਪੂਰੀ ਜ਼ਿੰਦਗੀ ਸਮਰਪਿਤ ਕਰਨ ਜਾ ਰਹੀ ਹੈ। ਉਨ੍ਹਾਂ ਅੰਤ ਵਿਚ ਡੋਨਾਲਡ ਟਰੰਪ ਨੂੰ ਚੋਣਾਂ ਵਿਚ ਮੁੱਢੋ ਰੱਦ ਕਰ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਟਰੰਪ ਰਾਸ਼ਟਰਪਤੀ ਬਣਨ ਦੇ ਕਾਬਿਲ ਨਹੀਂ ਹਨ।

Leave a Reply