ਓਬਾਮਾ ਕੇਅਰ ਨੂੰ ਖਤਮ ਕਰਨ ਦੀ ਟਰੰਪ ਸਰਕਾਰ ਨੇ ਕੀਤੀ ਮੰਗ

386
Share

ਵਾਸ਼ਿੰਗਟਨ, 27 ਜੂਨ (ਪੰਜਾਬ ਮੇਲ)- ਅੱਧੇ ਤੋਂ ਜ਼ਿਆਦਾ ਸੂਬਿਆਂ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਵਿਚ ਵਾਧੇ ਨੂੰ ਦੇਖਦੇ ਹੋਏ ਟਰੰਪ ਪ੍ਰਸ਼ਾਸਨ ਨੇ ਸੁਪਰੀਮ ਕੋਰਟ ਤੋਂ ਅਫੋਰਡੇਬਲ ਕੇਅਰ ਐਕਟ ਨੂੰ ਪਲਟਣ ਦੀ ਮੰਗ ਕੀਤੀ ਹੈ। ਇਸ ਨੂੰ ਓਬਾਮਾ ਕੇਅਰ ਦੇ ਨਾਂ ਤੋਂ ਜਾਣਿਆ ਜਾਂਦਾ ਹੈ। ਸਰਕਾਰ ਨੇ ਦੱਸਿਆ ਕਿ ਕੋਵਿਡ 19 ਨੂੰ ਫੈਲਣ ਤੋਂ ਰੋਕਣ ਦੇ ਲਈ ਆਰਥਿਕ ਮੰਦੀ ਦੇ ਵਿਚ ਅਪਣਾ ਸਿਹਤ  ਬੀਮਾ ਖੋਹਣ ਵਾਲੇ ਕਰੀਬ 5 ਲੱਖ ਲੋਕਾਂ ਨੇ ਹੈਲਥ ਕੇਅਰ ਡੌਟ ਜੀਓਵੀ ਦੇ ਜ਼ਰੀਏ ਕਵਰੇਜ ਪ੍ਰਾਪਤ ਕੀਤੀ ਹੈ। ਪ੍ਰਸ਼ਾਸਨ ਦੀ ਵਿਧਾਨਿਕ ਟਿੱਪਣੀ ਵਿਚ ਵਾਇਰਸ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ। ਜੇਕਰ ਕੋਰਟ ਪ੍ਰਸ਼ਾਸਨ ਨਾਲ ਸਹਿਮਤ ਹੋ ਜਾਂਦਾ ਹੈ ਤਾਂ ਉਸ ਸਥਿਤੀ ਵਿਚ ਦੋ ਕਰੋੜ ਤੋਂ ਜ਼ਿਆਦਾ ਅਮਰੀਕੀ ਅਪਣਾ ਸਿਹਤ ਕਵਰੇਜ ਖੋਹ ਦੇਣਗੇ। ਪਹਿਲਾਂ ਤੋਂ ਹੀ ਸਿਹਤ ਦੀ ਗੰਭੀਰ ਸਥਿਤੀਆਂ ਦਾ ਸਾਹਮਣਾ ਕਰ ਰਹੇ ਲੋਕਾਂ ਦਾ ਸਰੰਖਸਣ ਵੀ ਖਤਮ ਹੋ ਜਾਵੇਗਾ ਅਤੇ ਉਹ ਖ਼ਤਰੇ  ਵਿਚ ਘਿਰ ਜਾਣਗੇ।

Share