PUNJABMAILUSA.COM

ਓਨੀਹੰਗਾ ਖੁੱਲ੍ਹੇ ਦਫਤਰ ‘ਚ ਲੋਕਾਂ ਦੀ ਗਿਣਤੀ ਵਧਣ ਲੱਗੀ ਤੇ ਸਰਕਾਰੀ ਕੰਮਾਂ ਵਿਚ ਰਾਹਤ ਮਿਲਣੀ ਸ਼ੁਰੂ

ਓਨੀਹੰਗਾ ਖੁੱਲ੍ਹੇ ਦਫਤਰ ‘ਚ ਲੋਕਾਂ ਦੀ ਗਿਣਤੀ ਵਧਣ ਲੱਗੀ ਤੇ ਸਰਕਾਰੀ ਕੰਮਾਂ ਵਿਚ ਰਾਹਤ ਮਿਲਣੀ ਸ਼ੁਰੂ

ਓਨੀਹੰਗਾ ਖੁੱਲ੍ਹੇ ਦਫਤਰ ‘ਚ ਲੋਕਾਂ ਦੀ ਗਿਣਤੀ ਵਧਣ ਲੱਗੀ ਤੇ ਸਰਕਾਰੀ ਕੰਮਾਂ ਵਿਚ ਰਾਹਤ ਮਿਲਣੀ ਸ਼ੁਰੂ
November 09
17:50 2017

ਔਕਲੈਂਡ, 9 ਨਵੰਬਰ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)-ਬੀਤੀ 6 ਨਵੰਬਰ ਤੋਂ ਓਨੀਹੰਗਾ ਵਿਖੇ ‘ਇੰਡੀਅਨ ਕੌਂਸਲੇਟ’ ਦੇ ਉਪ ਦਫਤਰ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 3 ਵਜੇ ਤੋਂ 5.30 ਤੱਕ ਇਹ ਦਫਤਰ ਹੁਣ ਖੁੱਲ੍ਹਣ ਲੱਗਾ ਹੈ ਅਤੇ ਇਥੇ ਕੰਮ ਕਰਾਉਣ ਵਾਲੇ ਲੋਕਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਭਾਰਤ ਸਰਕਾਰ ਵੱਲੋਂ ਪਿਛਲੇ ਦਿਨੀਂ ਆਨਰੇਰੀ ਕੌਂਸਿਲ ਜਨਰਲ ਨਿਯੁਕਤ ਕੀਤੇ ਗਏ ਸ੍ਰੀ ਭਵਦੀਪ ਢਿੱਲੋਂ ਦਿੱਤੇ ਸਮੇਂ ਅਨੁਸਾਰ ਯਕੀਨੀ ਬਣਾ ਰਹੇ ਹਨ ਕਿ ਉਹ ਦਫਤਰ ਦੇ ਵਿਚ ਮੌਜੂਦ ਰਹਿਣ ਅਤੇ ਲੋਕਾਂ ਦੇ ਕੰਮਾਂ ਵਿਚ ਸਹਾਇਤਾ ਕਰਕੇ ਸਾਰੇ ਪੁਰਾਣੇ ਗਿਲੇ ਸ਼ਿਕਵੇ ਧੋ ਦੇਣ। ਜਿਹੜੇ ਕੰਮ ਵਲਿੰਗਟਨ ਦਫਤਰ ਵਿਖੇ ਜਾ ਕੇ ਲੋਕਾਂ ਨੂੰ ਕਰਵਾਉਣ ਲਈ ਮਜ਼ਬੂਰ ਹੋਣਾ ਪੈਂਦਾ ਸੀ, ਹੁਣ ਉਹ ਓਨੀਹੰਗਾ ਵਿਖੇ ਹੀ ਹੋਣ ਲੱਗੇ ਹਨ। ਇਸ ਵੇਲੇ ਇਸ ਦਫਤਰ ਦੇ ਵਿਚ ਲਾਈਫ ਸਰਟੀਫਿਕੇਟ, ਜਨਮ ਦਿਨ ਸਰਟੀਫਿਕੇਟ ਤਸਦੀਕ ਅਤੇ ਪਾਵਰ ਆਫ ਅਟਾਰਨੀ ਆਦਿ ਜਾਰੀ ਹੋਣ ਲੱਗੇ ਹਨ। ਪੀ.ਸੀ.ਸੀ. ਵੀ ਅਗਲੇ ਸਾਲ ਇਥੇ ਹੀ ਅਪਲਾਈ ਹੋਣ ਲੱਗੇਗੀ।
ਪਹਿਲਾ ਸ਼ਖਸ਼ ਬੇਹੱਦ ਖੁਸ਼: ਇਸ ਦਫਤਰ ਵਿਚ ਸਭ ਤੋਂ ਪਹਿਲੇ ਆ ਕੇ ਆਪਣਾ ਕੰਮ ਕਰਵਾਉਣ ਵਾਲੇ 70 ਸਾਲਾ ਅਨੰਦ ਸਿੰਘ ਬਹੁਤ ਖੁਸ਼ ਰਹੇ। ਹੌਵਿਕ ਈਸਟ ਤੋਂ ਪਹੁੰਚੇ ਉਨ੍ਹਾਂ ਆਪਣਾ ਤਜ਼ਰਬਾ ਦੱਸਿਆ ਕਿ ਉਹ ਪਿਛਲੇ 4-5 ਸਾਲਾਂ ਤੋਂ ਵਲਿੰਗਟਨ ਵਿਖੇ ਲਾਈਫ ਸਰਟੀਫਿਕੇਟ ਬਨਾਉਣ ਰਾਤ ਨੂੰ ਬੱਸ ਵਿਚ ਜਾਂਦਾ ਸੀ ਤੇ ਅਗਲੀ ਰਾਤ ਮੁੜ ਕੇ ਆਉਂਦਾ ਸੀ ਪਰ ਹੁਣ ਇਕ ਤਰ੍ਹਾਂ ਨਾਲ ਘਰ ਵਿਚ ਹੀ ਸਾਰਾ ਕੰਮ ਹੋ ਗਿਆ। ਇਸੀ ਤਰ੍ਹਾਂ ਮਧੂ ਭਾਈ ਪਟੇਲ, ਸ੍ਰੀ ਵਿਕਰਮ ਸਿੰਘ, ਡਾ. ਉਪਿੰਦਰਾ ਸਕਲਾਨੀ (ਚੇਅਰਮੈਨ ਉਕਰਾਖੰਡ ਐਸੋਸੀਏਸ਼ਨ) ਨੇ ਦੱਸਿਆ ਕਿ ਉਨ੍ਹਾਂ ਦੇ ਸੈਂਕੜੇ ਡਾਲਰ ਇਸ ਦਫਤਰ ਦੇ ਖੁੱਲਣ ਨਾਲ ਬਚ ਗਏ ਹਨ। ਬਹੁਤ ਸਾਰੇ ਲੋਕਾਂ ਦੀ ਇਨਕੁਆਰੀ ਉਨ੍ਹਾਂ ਕੋਲ ਜਾਣ ਲੱਗੀ ਹੈ ਅਤੇ ਹੌਲੀ-ਹੌਲੀ ਲੋਕਾਂ ਦੇ ਸਾਰੇ ਹਾਈ ਕਮਿਸ਼ਨ ਨਾਲ ਸਬੰਧਿਤ ਸਰਕਾਰੀ ਕੰਮ ਸੂਤ ਆਉਣ ਲੱਗਣਗੇ। ਬੱਸ ਲੋੜ ਹੈ ਲੋਕਾਂ ਦਾ ਵਿਸ਼ਵਾਸ਼ ਬਣਾਈ ਰੱਖਣ ਦਾ।

About Author

Punjab Mail USA

Punjab Mail USA

Related Articles

ads

Latest Category Posts

   

Read Full Article
    ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

Read Full Article
    APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

Read Full Article
    ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

Read Full Article
    ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

Read Full Article
    ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

Read Full Article
    ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

Read Full Article
    ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

Read Full Article
    ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

Read Full Article
    ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

Read Full Article
    ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

Read Full Article
    ਅਮਰੀਕਾ  ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

ਅਮਰੀਕਾ ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

Read Full Article
    ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

Read Full Article
    ਅਮਰੀਕਾ ਦੇ ਜ਼ਿਆਦਾਤਰ ਵਾਸੀ ਟਰੰਪ ‘ਤੇ ਮਹਾਦੋਸ਼ ਚਲਾਉਣ ਦੇ ਪੱਖ ‘ਚ ਨਹੀਂ

ਅਮਰੀਕਾ ਦੇ ਜ਼ਿਆਦਾਤਰ ਵਾਸੀ ਟਰੰਪ ‘ਤੇ ਮਹਾਦੋਸ਼ ਚਲਾਉਣ ਦੇ ਪੱਖ ‘ਚ ਨਹੀਂ

Read Full Article
    ‘ਭਾਰਤੀ ਸੰਵਿਧਾਨ ‘ਚ ਘੱਟ ਗਿਣਤੀਆਂ ਲਈ ਸਾਰੇ ਅਧਿਕਾਰ ਸਥਾਪਿਤ’

‘ਭਾਰਤੀ ਸੰਵਿਧਾਨ ‘ਚ ਘੱਟ ਗਿਣਤੀਆਂ ਲਈ ਸਾਰੇ ਅਧਿਕਾਰ ਸਥਾਪਿਤ’

Read Full Article