ਐੱਫ.ਡੀ.ਏ. ਵੱਲੋਂ 65 ਸਾਲ ਤੋਂ ਉਪਰ ਤੇ ਅਤਿ ਜ਼ੋਖਮ ਵਾਲੇ ਮਾਮਲਿਆਂ ’ਚ ਤੀਸਰਾ ਟੀਕਾ ਲਾਉਣ ਦੀ ਸਿਫਾਰਿਸ਼

265
Share

ਸੈਕਰਾਮੈਂਟੋ, 18 ਸਤੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਲੰਬਾ ਸਮਾਂ ਵਿਚਾਰ ਵਟਾਂਦਰੇ ਉਪਰੰਤ ਇਕ ਪ੍ਰਮੁੱਖ ਸੰਘੀ ਸਲਾਹਕਾਰ ਕਮੇਟੀ ਨੇ 65 ਸਾਲ ਤੋਂ ਉਪਰ ਤੇ ਕੋਰੋਨਾ ਦੇ ਗੰਭੀਰ ਜੋਖਮ ਵਾਲੇ ਮਾਮਲਿਆਂ ਵਿਚ ਫਾਈਜ਼ਰ- ਬਾਇਓਨਟੈਕ ਕੋਵਿਡ-19 ਦੀ ਤੀਸਰੀ ਖੁਰਾਕ ਲਾਉਣ ਦੀ ਸਿਫਾਰਿਸ਼ ਕੀਤੀ ਹੈ। ਇਹ ‘ਬੂਸਟਰ ਵੈਕਸੀਨੇਸ਼ਨ’ ਉਨਾਂ ਵਿਅਕਤੀਆਂ ਨੂੰ ਲਾਈ ਜਾਵੇਗੀ, ਜਿਨਾਂ ਦੇ ਮੁਕੰਮਲ ਟੀਕਾਕਰਣ ਨੂੰ 6 ਮਹੀਨੇ ਦਾ ਸਮਾਂ ਹੋ ਗਿਆ ਹੋਵੇਗਾ। ਸ਼ੁਰੂ ’ਚ ਇਹ ਸਵਾਲ ਪੈਦਾ ਹੋਇਆ ਸੀ ਕਿ ਕਿਉਂ ਨਾ 16 ਸਾਲ ਤੋਂ ਉਪਰ ਹਰ ਇਕ ਨੂੰ ‘ਬੂਸਟਰ ਵੈਕਸੀਨੇਸ਼ਨ’ ਲਾਈ ਜਾਵੇ ਪਰੰਤੂ ਹੁਣ ਫੂਡ ਐਂਡ ਡਰੱਗ ਪ੍ਰਸ਼ਾਸ਼ਨ ਦੀ ਵੈਕਸੀਨ ਤੇ ਬਾਇਆਲੋਜੀ ਉਤਪਾਦਨਾਂ ਬਾਰੇ ਸਲਾਹਕਾਰ ਕਮੇਟੀ ਨੇ ਕਿਹਾ ਹੈ ਕਿ 65 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਤੀਸਰੀ ਖੁਰਾਕ ਦੀ ਲੋੜ ਸਬੰਧੀ ਲੋੜੀਂਦੇ ਸਬੂਤ ਨਾ ਕਾਫੀ ਹਨ। ਕਮੇਟੀ ਮੈਂਬਰਾਂ ਨੇ ਸਪੱਸ਼ਟ ਕੀਤਾ ਹੈ ਕਿ ਅਤਿ ਜ਼ੋਖਮ ਵਾਲੇ ਮਾਮਲਿਆਂ ਵਿਚ ਸਿਹਤ ਸੰਭਾਲ ਵਰਕਰ ਤੇ ਉਹ ਲੋਕ ਆਉਂਦੇ ਹਨ, ਜਿਨ੍ਹਾਂ ਨੂੰ ਕੰਮ ਦੌਰਾਨ ਕੋਵਿਡ ਦੇ ਵਧੇਰੇ ਖਤਰੇ ਦੀ ਸੰਭਾਵਨਾ ਹੋਵੇ।

Share