PUNJABMAILUSA.COM

ਐੱਨ.ਆਰ.ਆਈ. ਨੇ ਬਚਾਈ ਲੜਕੀ ਦੀ ਇੱਜ਼ਤ

ਐੱਨ.ਆਰ.ਆਈ. ਨੇ ਬਚਾਈ ਲੜਕੀ ਦੀ ਇੱਜ਼ਤ

ਐੱਨ.ਆਰ.ਆਈ. ਨੇ ਬਚਾਈ ਲੜਕੀ ਦੀ ਇੱਜ਼ਤ
February 12
16:33 2018

ਨਵਾਂਸ਼ਹਿਰ, 12 ਫਰਵਰੀ (ਪੰਜਾਬ ਮੇਲ)- ਥਾਣਾ ਸਦਰ ਅਧੀਨ ਪੈਂਦੇ ਇਕ ਪਿੰਡ ‘ਚ ਪਖਾਨੇ ਗਈ ਨਾਬਾਲਗ ਲੜਕੀ ਨਾਲ ਦੁਸ਼ਕਰਮ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਗੰਨੇ ਦੇ ਸੰਘਣੇ ਖੇਤ ਤੋਂ ਅਰਧ ਨਗਨ ਹਾਲਤ ‘ਚ ਕਿਸੇ ਤਰ੍ਹਾਂ ਦਰਿੰਦੇ ਤੋਂ ਬਚ ਕੇ ਨਿਕਲੀ ਲੜਕੀ ਨੂੰ ਸੈਰ ਲਈ ਨਿਕਲੇ ਇਕ ਐੱਨ.ਆਰ.ਆਈ. ਨੇ ਆਪਣੀ ਚਾਦਰ ਨਾਲ ਢੱਕ ਕੇ ਉਸ ਦੇ ਸਨਮਾਨ ਦੀ ਰੱਖਿਆ ਕੀਤੀ। ਪਿੰਡ ਦੇ ਗੁਰਦੁਆਰਾ ਸਾਹਿਬ ‘ਤੇ ਕੀਤੀ ਗਈ ਅਨਾਊਸਮੈਂਟ ‘ਤੇ ਪਿੰਡ ਦੇ ਨੌਜਵਾਨਾਂ ਨੇ ਕਮਾਦ ਦੇ ਖੇਤ ਨੂੰ ਘੇਰ ਕੇ ਦੋਸ਼ੀ ਵਿਅਕਤੀ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਦੋਸ਼ੀ ਚਕਮਾ ਦੇਕੇ ਫਰਾਰ ਹੋ ਗਿਆ। ਮੌਕੇ ‘ਤੇ ਪੁੱਜੇ ਥਾਣਾ ਸਦਰ ਦੇ ਐੱਸ.ਐੱਚ.ਓ.ਇੰਸਪੈਕਟਰ ਗੁਰਮੁਖ ਸਿੰਘ ਦੀ ਪੁਲਿਸ ਪਾਰਟੀ ਨੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪ੍ਰਵਾਸੀ ਭਾਰਤੀ ਚਰਨਜੀਤ ਸਿੰਘ ਨੇ ਦੱਸਿਆ ਕਿ ਉਹ ਕੁੱਝ ਦਿਨ ਪਹਿਲਾਂ ਵਿਦੇਸ਼ ਤੋਂ ਆਪਣੇ ਪਿੰਡ ਆਇਆ ਸੀ। ਰੋਜ਼ਾਨਾ ਵਾਂਗ ਸੋਮਵਾਰ ਸਵੇਰੇ ਕਰੀਬ 8 ਵਜੇ ਜਦੋਂ ਸੈਰ ਲਈ ਨਿਕਲਿਆ ਤਾਂ ਪਿੰਡ ਦੀ ਰੇਲਵੇ ਪੱਟੜੀ ਕੋਲ ਸਥਿਤ ਗੰਨੇ ਦੇ ਕਮਾਦ ਤੋਂ ਉਸਨੂੰ ਲੜਕੀ ਦੀ ਚੀਖਣ ਦੀ ਆਵਾਜ਼ ਆਈ, ਜਦੋਂ ਉਹ ਖੇਤ ਵੱਲ ਗਿਆ ਤਾਂ ਕਰੀਬ 15-16 ਸਾਲ ਦੀ ਲੜਕੀ ਜੋ ਪ੍ਰਵਾਸੀ ਲੱਗ ਰਹੀ ਸੀ, ਅਰਧ ਨਗਨ ਹਾਲਤ ‘ਚ ਭੱਜਦੀ ਹੋਈ ਉਸ ਕੋਲ ਆ ਗਈ ਅਤੇ ਬਚਾਉਣ ਦੀ ਗੁਹਾਰ ਲਗਾਉਣ ਲੱਗੀ। ਐੱਨ.ਆਰ.ਆਈ. ਨੇ ਦੱਸਿਆ ਕਿ ਉਸਨੇ ਆਪਣੇ ‘ਤੇ ਲਈ ਕੰਬਲੀ ਉਕਤ ਲੜਕੀ ‘ਤੇ ਦੇ ਦਿੱਤੀ, ਜਿਸ ਉਪਰੰਤ ਉਸਨੂੰ ਘਰ ਭੇਜਿਆ ਗਿਆ। ਉਸਨੇ ਦੱਸਿਆ ਕਿ ਦੋਸ਼ੀ ਨੂੰ ਫੜਨ ਲਈ ਕਮਾਦ ‘ਚ ਜਾਣ ਦੀ ਕੋਸ਼ਿਸ਼ ਕੀਤੀ ਪਰ ਕਮਾਦ ਸੰਘਣਾ ਹੋਣ ਕਰਕੇ ਮੀਂਹ ਕਾਰਨ ਉਹ ਅੰਦਰ ਨਹੀਂ ਜਾ ਸਕਿਆ। ਉਸਨੇ ਦੱਸਿਆ ਕਿ ਫੌਰੀ ਤੌਰ ‘ਤੇ ਉਹ ਪਿੰਡ ਦੇ ਗੁਰਦੁਆਰਾ ਸਾਹਿਬ ਗਿਆ ਤੇ ਉਸਨੇ ਅਨਾਊਸਮੈਂਟ ਕਰਵਾ ਕੇ ਪਿੰਡ ਦੇ ਨੌਜਵਾਨਾਂ ਤੋਂ ਸਹਾਇਤਾ ਮੰਗਣ ਉਪਰੰਤ ਦਰਜਨਾਂ ਲੋਕ ਉਸ ਥਾਂ ‘ਤੇ ਪੁੱਜ ਗਏ ਪਰ ਉਦੋਂ ਤੱਕ ਦੋਸ਼ੀ ਫਰਾਰ ਹੋ ਗਿਆ।
ਪੁਲਿਸ ਨੂੰ ਦਿੱਤੀ ਜਾਣਕਾਰੀ ‘ਚ ਪਤਾ ਲੱਗਾ ਕਿ ਪਖਾਨੇ ਲਈ ਗਈ ਅਨੀਤਾ (ਕਾਲਪਨਿਕ ਨਾਮ) ਨੂੰ ਪਹਿਲਾਂ ਤੋਂ ਹੀ ਸੇਧ ਲਗਾ ਕੇ ਬੈਠੇ ਇਕ ਨੌਜਵਾਨ (ਜਿਸਨੂੰ ਲੜਕੀ ਨਹੀਂ ਜਾਣਦੀ) ਨੇ ਦਬੋਚ ਲਿਆ ਤੇ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰਨ ਲੱਗਾ। ਦੋਸ਼ੀ ਨੇ ਲੜਕੀ ਦੇ ਕੱਪੜੇ ਪਾੜ ਕੇ ਉਸਨੂੰ ਅਰਧ ਨਗਨ ਕਰ ਦਿੱਤਾ ਪਰ ਕਿਸੇ ਤਰ੍ਹਾਂ ਉਹ ਬਚ ਨਿਕਲਣ ‘ਚ ਸਫਲ ਰਹੀ। ਇਸ ਦੌਰਾਨ ਦੋਸ਼ੀ ਦੇ ਬੂਟ ਦਾ ਇਕ ਪੈਰ ਵੀ ਪੁਲਿਸ ਨੇ ਬਰਾਮਦ ਕੀਤਾ ਹੈ।
ਦੁਸ਼ਕਰਮ ਦੀ ਕੋਸ਼ਿਸ਼ ਕਰਨ ਦੇ ਮਾਮਲੇ ‘ਚ ਪੁਲਿਸ ਦੀ ਸੂਈ ਕਿਸੇ ਪ੍ਰਵਾਸੀ ਮਜ਼ਦੂਰ ‘ਤੇ ਜਾ ਰਹੀ ਹੈ । ਐੱਸ.ਐੱਚ.ਓ.ਇੰਸਪੈਕਟਰ ਗੁਰਮੁੱਖ ਸਿੰਘ ਨੇ ਦੱਸਿਆ ਕਿ ਜੋ ਬੂਟ ਦਾ ਪੈਰ ਬਰਾਮਦ ਕੀਤਾ ਗਿਆ ਹੈ, ਉਸ ਤਰ੍ਹਾਂ ਦੇ ਬੂਟ ਆਮ ਤੌਰ ‘ਤੇ ਪ੍ਰਵਾਸੀ ਮਜ਼ਦੂਰ ਪਾਉਂਦੇ ਹਨ। ਇਸ ਲਈ ਨੇੜੇ-ਤੇੜੇ ਦੇ ਮਜ਼ਦੂਰਾਂ ਦੇ ਠੇਕੇਦਾਰਾਂ ਨਾਲ ਸੰਪਰਕ ਕਰਕੇ ਦੋਸ਼ੀ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਿਹੀ ਹੈ।
ਡੀ.ਐੱਸ.ਪੀ. (ਐੱਚ) ਮੁਖਤਿਆਰ ਰਾਏ ਨੇ ਦੱਸਿਆ ਕਿ ਪੀੜਤ ਲੜਕੀ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਨੇ ਮਾਮਲਾ ਦਰਜ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੈਡੀਕਲ ਰਿਪੋਰਟ ਉਪਰੰਤ ਹੀ ਪਤਾ ਲੱਗ ਸਕੇਗਾ ਕਿ ਮਾਮਲਾ ਕੇਵਲ ਦੁਸ਼ਕਰਮ ਦੀ ਕੋਸ਼ਿਸ਼ ਦਾ ਹੈ ਜਾਂ ਦੁਸ਼ਕਰਮ ਦਾ?

About Author

Punjab Mail USA

Punjab Mail USA

Related Articles

ads

Latest Category Posts

    ਨਿਊਯਾਰਕ ਦੇ ਸਕੂਲਾਂ ‘ਚ ਸਿੱਖ ਧਰਮ ਤੇ ਰਿਵਾਇਤਾਂ ਬਾਰੇ ਪੜ੍ਹਾਇਆ ਜਾਵੇਗਾ

ਨਿਊਯਾਰਕ ਦੇ ਸਕੂਲਾਂ ‘ਚ ਸਿੱਖ ਧਰਮ ਤੇ ਰਿਵਾਇਤਾਂ ਬਾਰੇ ਪੜ੍ਹਾਇਆ ਜਾਵੇਗਾ

Read Full Article
    ਰਾਸ਼ਟਰਪਤੀ ਬਣਨ ਮਗਰੋਂ ਟਰੰਪ ਨੇ ਲਗਾਈ ਝੂਠੇ ਵਾਅਦਿਆਂ ਦੀ ਝੜ੍ਹੀ

ਰਾਸ਼ਟਰਪਤੀ ਬਣਨ ਮਗਰੋਂ ਟਰੰਪ ਨੇ ਲਗਾਈ ਝੂਠੇ ਵਾਅਦਿਆਂ ਦੀ ਝੜ੍ਹੀ

Read Full Article
    13 ਸਾਲ ਤੋਂ ਘੱਟ ਉਮਰ ਵਾਲੇ ਯੂਜ਼ਰਸ ਦੇ ਫੇਸਬੁੱਕ ਅਕਾਊਂਟ ਹੋਣਗੇ ਬੰਦ

13 ਸਾਲ ਤੋਂ ਘੱਟ ਉਮਰ ਵਾਲੇ ਯੂਜ਼ਰਸ ਦੇ ਫੇਸਬੁੱਕ ਅਕਾਊਂਟ ਹੋਣਗੇ ਬੰਦ

Read Full Article
    ਨਿਊਯਾਰਕ ਅਦਾਲਤ ਵਲੋਂ ਪੰਜਾਬਣ ਕੁੜੀ ਦੀ ਮੌਤ ਦੇ ਮਾਮਲੇ ‘ਚ ਦੋਸ਼ੀ ਦੋਸਤ ਨੂੰ 15 ਸਾਲ ਦੀ ਕੈਦ

ਨਿਊਯਾਰਕ ਅਦਾਲਤ ਵਲੋਂ ਪੰਜਾਬਣ ਕੁੜੀ ਦੀ ਮੌਤ ਦੇ ਮਾਮਲੇ ‘ਚ ਦੋਸ਼ੀ ਦੋਸਤ ਨੂੰ 15 ਸਾਲ ਦੀ ਕੈਦ

Read Full Article
    ਡਾਕਟਰ ਰਿਚਰਡ ਸਟ੍ਰਾਸ ਖਿਲਾਫ ਸੈਕਸ ਸਕੈਂਡਲ ਮਾਮਲਾ; 200 ਤੋਂ ਜ਼ਿਆਦਾ ਸਾਬਕਾ ਵਿਦਿਆਰਥੀਆਂ ਤੇ ਯੂਨੀਵਰਸਿਟੀ ਦੇ ਕਰਮਚਾਰੀਆਂ ਤੋਂ ਜਾਂਚ ਅਧਿਕਾਰੀਆਂ ਨੇ ਕੀਤੀ ਪੁੱਛਗਿਛ

ਡਾਕਟਰ ਰਿਚਰਡ ਸਟ੍ਰਾਸ ਖਿਲਾਫ ਸੈਕਸ ਸਕੈਂਡਲ ਮਾਮਲਾ; 200 ਤੋਂ ਜ਼ਿਆਦਾ ਸਾਬਕਾ ਵਿਦਿਆਰਥੀਆਂ ਤੇ ਯੂਨੀਵਰਸਿਟੀ ਦੇ ਕਰਮਚਾਰੀਆਂ ਤੋਂ ਜਾਂਚ ਅਧਿਕਾਰੀਆਂ ਨੇ ਕੀਤੀ ਪੁੱਛਗਿਛ

Read Full Article
    ਵਕੀਲ ਦਾ ਆਪਣੇ ਮੁਵੱਕਿਲ ਨਾਲ ਹੋਈ ਗੱਲਬਾਤ ਰਿਕਾਰਡ ਕਰਨਾ ਗੈਰ-ਕਾਨੂੰਨੀ : ਡੋਨਾਲਡ ਟਰੰਪ

ਵਕੀਲ ਦਾ ਆਪਣੇ ਮੁਵੱਕਿਲ ਨਾਲ ਹੋਈ ਗੱਲਬਾਤ ਰਿਕਾਰਡ ਕਰਨਾ ਗੈਰ-ਕਾਨੂੰਨੀ : ਡੋਨਾਲਡ ਟਰੰਪ

Read Full Article
    ਯੂਕ੍ਰੇਨ ਨੂੰ 20 ਕਰੋੜ ਡਾਲਰ ਦੀ ਰਾਸ਼ੀ ਮੁਹੱਈਆ ਕਰਵਾਏਗਾ ਅਮਰੀਕਾ

ਯੂਕ੍ਰੇਨ ਨੂੰ 20 ਕਰੋੜ ਡਾਲਰ ਦੀ ਰਾਸ਼ੀ ਮੁਹੱਈਆ ਕਰਵਾਏਗਾ ਅਮਰੀਕਾ

Read Full Article
    ਅਮਰੀਕਾ ਨੇ ਪੂਰਬੀ ਯੂਕ੍ਰੇਨ ਵਿਚ ਰਾਏਸ਼ੁਮਾਰੀ ਦੇ ਰੂਸ ਦੇ ਮਤੇ ਨੂੰ ਕੀਤਾ ਖਾਰਿਜ

ਅਮਰੀਕਾ ਨੇ ਪੂਰਬੀ ਯੂਕ੍ਰੇਨ ਵਿਚ ਰਾਏਸ਼ੁਮਾਰੀ ਦੇ ਰੂਸ ਦੇ ਮਤੇ ਨੂੰ ਕੀਤਾ ਖਾਰਿਜ

Read Full Article
    ਗੂਗਲ ‘ਤੇ ‘ਈਡੀਅਟ’ ਲਿਖਣ ‘ਤੇ ਸਾਹਮਣੇ ਆ ਰਹੀਆਂ ਹਨ ਅਮਰੀਕੀ ਰਾਸ਼ਟਰਪਤੀ ਦੀਆਂ ਤਸਵੀਰਾਂ

ਗੂਗਲ ‘ਤੇ ‘ਈਡੀਅਟ’ ਲਿਖਣ ‘ਤੇ ਸਾਹਮਣੇ ਆ ਰਹੀਆਂ ਹਨ ਅਮਰੀਕੀ ਰਾਸ਼ਟਰਪਤੀ ਦੀਆਂ ਤਸਵੀਰਾਂ

Read Full Article
    ਅਮਰੀਕਾ ‘ਚ ਸੈਲਾਨੀ ਕਿਸ਼ਤੀ ਪਲਟੀ, 17 ਲੋਕਾਂ ਦੀ ਮੌਤ

ਅਮਰੀਕਾ ‘ਚ ਸੈਲਾਨੀ ਕਿਸ਼ਤੀ ਪਲਟੀ, 17 ਲੋਕਾਂ ਦੀ ਮੌਤ

Read Full Article
    ਆਰਮੀ ਬੇਸ ਦੇ ਟੈਂਟ ‘ਤੇ ਹੈਲੀਕਾਪਟਰ ਡਿੱਗਿਆ, 22 ਜ਼ਖ਼ਮੀ

ਆਰਮੀ ਬੇਸ ਦੇ ਟੈਂਟ ‘ਤੇ ਹੈਲੀਕਾਪਟਰ ਡਿੱਗਿਆ, 22 ਜ਼ਖ਼ਮੀ

Read Full Article
    ਟੈਕਸਸ ਵਿਚ ਭਾਰਤੀ ਕਾਰੋਬਾਰੀ ਦੀ ਹੱਤਿਆ ਦੇ ਦੋਸ਼ੀ ਨੂੰ ਦਿੱਤੀ ਮੌਤ ਦੀ ਸਜ਼ਾ

ਟੈਕਸਸ ਵਿਚ ਭਾਰਤੀ ਕਾਰੋਬਾਰੀ ਦੀ ਹੱਤਿਆ ਦੇ ਦੋਸ਼ੀ ਨੂੰ ਦਿੱਤੀ ਮੌਤ ਦੀ ਸਜ਼ਾ

Read Full Article
    ਓਰੇਗਨ ਸਟੇਟ ਦੇ ਸ਼ਹਿਰ ਸ਼ੈਰੀਡਨ ਜੇਲ੍ਹ ‘ਚ 52 ਪੰਜਾਬੀਆਂ ਸਮੇਤ ਕਿਸੇ ਨੂੰ ਸੰਗਲਾਂ ਨਾਲ ਨਹੀਂ ਬੰਨ੍ਹਿਆ!

ਓਰੇਗਨ ਸਟੇਟ ਦੇ ਸ਼ਹਿਰ ਸ਼ੈਰੀਡਨ ਜੇਲ੍ਹ ‘ਚ 52 ਪੰਜਾਬੀਆਂ ਸਮੇਤ ਕਿਸੇ ਨੂੰ ਸੰਗਲਾਂ ਨਾਲ ਨਹੀਂ ਬੰਨ੍ਹਿਆ!

Read Full Article
    ਵਾਈਟ ਹਾਊਸ ਜਹਾਜ਼ ਕੰਪਨੀ ਬੋਇੰਗ ਕੋਲੋਂ ਖਰੀਦੇਗਾ ਦੋ ਏਅਰਫਰਸ ਵਨ ਜਹਾਜ਼

ਵਾਈਟ ਹਾਊਸ ਜਹਾਜ਼ ਕੰਪਨੀ ਬੋਇੰਗ ਕੋਲੋਂ ਖਰੀਦੇਗਾ ਦੋ ਏਅਰਫਰਸ ਵਨ ਜਹਾਜ਼

Read Full Article
    ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਣੇ ਅਮੇਜ਼ਨ ਦੇ ਸੰਸਥਾਪਕ ਜੈਫ ਬਿਜੋਸ

ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਣੇ ਅਮੇਜ਼ਨ ਦੇ ਸੰਸਥਾਪਕ ਜੈਫ ਬਿਜੋਸ

Read Full Article