PUNJABMAILUSA.COM

ਐੱਨਡੀਏ ਦੇ ਹਰਿਵੰਸ ਬਣੇ ਰਾਜ ਸਭਾ ਦੇ ਡਿਪਟੀ ਚੇਅਰਮੈਨ

ਐੱਨਡੀਏ ਦੇ ਹਰਿਵੰਸ ਬਣੇ ਰਾਜ ਸਭਾ ਦੇ ਡਿਪਟੀ ਚੇਅਰਮੈਨ

ਐੱਨਡੀਏ ਦੇ ਹਰਿਵੰਸ ਬਣੇ ਰਾਜ ਸਭਾ ਦੇ ਡਿਪਟੀ ਚੇਅਰਮੈਨ
August 09
22:02 2018

ਨਵੀਂ ਦਿੱਲੀ, 9 ਅਗਸਤ (ਪੰਜਾਬ ਮੇਲ)- ਸੱਤਾਧਾਰੀ ਐਨਡੀਏ ਗੱਠਜੋੜ ਅਤੇ ਜਨਤਾ ਦਲ (ਯੂ) ਦੇ ਮੈਂਬਰ ਹਰੀਵੰਸ਼ ਨਰਾਇਣ ਸਿੰਘ ਅੱਜ ਰਾਜ ਸਭਾ ਦੇ ਉਪ ਸਭਾਪਤੀ ਚੁਣੇ ਗਏ ਹਨ। ਉਨ੍ਹਾਂ ਨੇ 125 ਵੋਟਾਂ ਹਾਸਲ ਕੀਤੀਆਂ ਅਤੇ ਉਨ੍ਹਾਂ ਦੇ ਵਿਰੋਧੀ ਕਾਂਗਰਸ ਪਾਰਟੀ ਦੇ ਉਮੀਦਵਾਰ ਬੀਕੇ ਹਰੀਪ੍ਰਸ਼ਾਦ ਨੂੰ 105 ਵੋਟਾਂ ਪਈਆਂ। ਸ੍ਰੀ ਪੀ ਜੇ ਕੁਰੀਅਨ ਦੇ ਅਹੁਦੇ ਦੀ ਮਿਆਦ ਪੁੱਗਣ ਤੋਂ ਬਾਅਦ ਪਹਿਲੀ ਜੁਲਾਈ ਤੋਂ ਇਹ ਅਹੁਦਾ ਖਾਲੀ ਪਿਆ ਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਸਾਰੇ ਸਦਨ ਨੇ ਸ੍ਰੀ ਹਰੀਵੰਸ਼ ਨੂੰ ਰਾਜ ਸਭਾ ਦੇ ਉਪ ਸਭਾਪਤੀ ਚੁਣੇ ਜਾਣ ਉੱਤੇ ਵਧਾਈ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਇਸ ਮੌਕੇ ਵਧਾਈ ਦਿੰਦਿਆਂ ਹਲਕੇ ਫੁਲਕੇ ਅੰਦਾਜ਼ ਵਿਚ ਕਿਹਾ, ‘‘ਅਬ ਸਭ ਕੁਛ ‘ਹਰੀ ਭਰੋਸੇ’ ਔਰ ਮੁਝੇ ਵਿਸ਼ਵਾਸ ਹੈ ਕਿ ਸਭੀ, ਇਧਰ ਹੋ ਯਾ ਉਧਰ, ਸਭੀ ਸੰਸਦੋਂ ਪਰ ਹਰੀ ਕ੍ਰਿਪਾ ਬਨੀ ਰਹੇਗੀ।’’ ਸੱਤਾਧਾਰੀ ਧਿਰ ਦੇ ਸਦਨ ਦੇ ਆਗੂ ਅਰੁਣ ਜੇਤਲੀ ਅਤੇ ਵਿਰੋਧੀ ਧਿਰ ਕਾਂਗਰਸ ਦੇ ਆਗੂ ਗੁਲਾਮ ਨਬੀ ਆਜ਼ਾਦ ਨੇ ਵੀ ਉਨ੍ਹਾਂ ਨੂੰ ਵਧਾਈ ਦਿੱਤੀ ਹੈ।
ਸ੍ਰੀ ਹਰੀਵੰਸ਼ ਦਾ ਨਾਂਅ ਰਾਮ ਪ੍ਰਸ਼ਾਦ ਸਿੰਘ ਨੇ ਤਜਵੀਜ਼ ਕੀਤਾ ਅਤੇ ਇਸ ਦੀ ਤਾਈਦ ਕੇਂਦਰੀ ਮੰਤਰੀ ਅਤੇ ਆਰਪੀਆਈ ਦੇ ਮੈਂਬਰ ਰਾਮਦਾਸ ਅਠਾਵਲੇ ਨੇ ਕੀਤੀ। ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ, ਸ਼ਿਵ ਸੈਨਾ ਦੇ ਸੰਜੇ ਰਾਉਤ ਅਤੇ ਅਕਾਲੀ ਦਲ ਦੇ ਸੁਖਦੇਵ ਸਿੰਘ ਢੀਂਡਸਾ ਨੇ ਵੀ ਉਨ੍ਹਾਂ ਦੇ ਨਾਂਅ ਦਾ ਸਮਰਥਨ ਕੀਤਾ। ਸਦਨ ਵਿੱਚ ਵੋਟਾਂ ਦੂਜੀ ਵਾਰ ਪਵਾਈਆਂ ਗਈਆਂ ਕਿਉਂਕਿ ਕੁੱਝ ਮੈਂਬਰਾਂ ਨੇ ਪਹਿਲੀ ਵੋਟਿੰਗ ਵਿੱਚ ਕੁੱਝ ਖਾਮੀਆ ਸਾਹਮਣੇ ਲਿਆਂਦੀਆਂ ਸਨ। ਪਹਿਲੀ ਵੋਟਿੰਗ ਦਾ ਨਤੀਜਾ 122 ਵੋਟਾਂ ਹਰੀਵੰਸ਼ ਦੇ ਹੱਕ ’ਚ, 98 ਵਿਰੋਧ ’ਚ ਅਤੇ ਦੋ ਗੈਰਹਾਜ਼ਰ ਦਾ ਸੀ। ਅੰਤਿਮ ਤੌਰ ਉੱਤੇ ਐਲਾਨੇ ਨਤੀਜੇ ਵਿੱਚ ਹਰੀਵੰਸ਼ ਨੂੰ 125 ਵੋਟਾਂ ਪਈਆਂ ਅਤੇ ਹਰੀਪ੍ਰਸ਼ਾਦ ਨੂੰ 105 ਵੋਟਾਂ ਮਿਲੀਆਂ ਅਤੇ ਦੋ ਮੈਂਬਰ ਗੈਰਹਾਜ਼ਰ ਪਾਏ ਗਏ। ਚੋਣ ਤੋਂ ਤੁਰੰਤ ਬਾਅਦ ਰਾਜ ਸਭਾ ਦੇ ਸਭਾਪਤੀ ਐੱਮ ਵੈਂਕਈਆ ਨਾਇਡੂ ਵੱਲੋਂ ਨਤੀਜਾ ਐਲਾਨਣ ੋਂ ਬਾਅਦ ਸ੍ਰੀ ਅਰੁਣ ਜੇਤਲੀ, ਗੁਲਾਮ ਨਬੀ ਆਜ਼ਾਦ ਅਤੇ ਸੰਸਦੀ ਮਾਮਲਿਆਂ ਦੇ ਮੰਤਰੀ ਆਨੰਤ ਕੁਮਾਰ, ਸ੍ਰੀ ਹਰੀਵੰਸ਼ ਨੂੰ ਸਦਨ ਵਿੱਚ ਉਪ ਸਭਾਪਤੀ ਦੀ ਸੀਟ ਤੱਕ ਲੈ ਕੇ ਗਏ। ਉਨ੍ਹਾਂ ਦੀ ਸੀਟ ਵਿਰੋਧੀ ਧਿਰ ਦੇ ਆਗੂ ਤੋਂ ਅਗਲੀ ਹੈ।
ਭਾਜਪਾ ਦੇ ਰਾਜ ਸਭਾ ਵਿੱਚ ਆਗੂ ਅਰੁਣ ਜੇਤਲੀ ਗੁਰਦਾ ਬਦਲਣ ਦੇ ਅਪਰੇਸ਼ਨ ਬਾਅਦ ਅੱਜ ਲੰਬੇ ਸਮੇਂ ਬਾਅਦ ਸਦਨ ਵਿੱਚ ਹਾਜ਼ਰ ਹੋਏ। ਪ੍ਰਧਾਨ ਮੰਤਰੀ ਅਤੇ ਸ੍ਰੀ ਆਜ਼ਾਦ ਨੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਆਜ਼ਾਦ ਨੇ ਉਨ੍ਹਾਂ ਨੂੰ ਥੋੜ੍ਹਾ ਸਮਾਂ ਹੋਰ ਆਰਾਮ ਕਰਨ ਦੀ ਸਲਾਹ ਵੀ ਦਿੱਤੀ। ਸ੍ਰੀ ਹਰੀਵੰਸ਼ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸ੍ਰੀ ਹਰੀਵੰਸ਼ ਚਾਰ ਦਹਾਕਿਆਂ ਤੱਕ ਪੱਤਰਕਾਰ ਵਜੋਂ ਸਰਗਰਮ ਰਹੇ ਹਨ। ਉਨ੍ਹਾਂ ਨੂੰ ਭਾਰਤੀ ਰਿਜ਼ਰਵ ਬੈਂਕ ਨੇ ਵੀ ਨੌਕਰੀ ਦੀ ਪੇਸ਼ਕਸ਼ ਕੀਤੀ ਸੀ ਪਰ ਉਨ੍ਹਾਂ ਨੇ ਸਵੀਕਾਰ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਭਾਵੇਂ ਨਤੀਜੇ ਬਾਰੇ ਪਤਾ ਹੀ ਸੀ ਪਰ ਪਰ ਵਿਧੀ ਅਨੁਸਾਰ ਵੋਟਾਂ ਪੈਣੀਆਂ ਸਨ ਅਤੇ ਇਸ ਦੇ ਨਾਲ ਨਵੇਂ ਮੈਂਬਰ ਨੂੰ ਟਰੇਨਿੰਗ ਵੀ ਮਿਲਦੀ ਹੈ ਕਿ ਸਦਨ ਵਿੱਚ ਵੋਟਾਂ ਕਿਵੇਂ ਪਾਈਆਂ ਜਾਂਦੀਆਂ ਹਨ। ਪੀਟੀਆਈ

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ਨੇ ਚੋਣਾਂ ਵਿਚ ਦਖ਼ਲ ਨੂੰ ਲੈ ਕੇ ਰੂਸ ‘ਤੇ ਚੁੱਕੀ ਉਂਗਲੀ

ਅਮਰੀਕਾ ਨੇ ਚੋਣਾਂ ਵਿਚ ਦਖ਼ਲ ਨੂੰ ਲੈ ਕੇ ਰੂਸ ‘ਤੇ ਚੁੱਕੀ ਉਂਗਲੀ

Read Full Article
    ਲਾਸ ਏਂਜਲਸ ਵਿਚ ਚਲਦੇ-ਚਲਦੇ ਲੋਕਾਂ ਦੀ ਹੋਵੇਗੀ ਚੈਕਿੰਗ

ਲਾਸ ਏਂਜਲਸ ਵਿਚ ਚਲਦੇ-ਚਲਦੇ ਲੋਕਾਂ ਦੀ ਹੋਵੇਗੀ ਚੈਕਿੰਗ

Read Full Article
    ਮੀਡੀਆ ਨੇ ਟਰੰਪ ਨੂੰ ਵਿਖਾਈ ਤਾਕਤ

ਮੀਡੀਆ ਨੇ ਟਰੰਪ ਨੂੰ ਵਿਖਾਈ ਤਾਕਤ

Read Full Article
    ਅਮਰੀਕਾ ‘ਚ ਵੱਸਦੇ ਭਾਰਤੀਆਂ ਨੇ ਅਟਲ ਬਿਹਾਰੀ ਵਾਜਪਾਈ ਨੂੰ ਦਿੱਤੀ ਸ਼ਰਧਾਂਜਲੀ

ਅਮਰੀਕਾ ‘ਚ ਵੱਸਦੇ ਭਾਰਤੀਆਂ ਨੇ ਅਟਲ ਬਿਹਾਰੀ ਵਾਜਪਾਈ ਨੂੰ ਦਿੱਤੀ ਸ਼ਰਧਾਂਜਲੀ

Read Full Article
    ਅਮਰੀਕਾ ‘ਚ ਇੱਕ ਹੋਰ ਸਿੱਖ ਦੀ ਸਟੋਰ ‘ਚ ਗੋਲੀਆਂ ਮਾਰ ਕੇ ਹੱਤਿਆ

ਅਮਰੀਕਾ ‘ਚ ਇੱਕ ਹੋਰ ਸਿੱਖ ਦੀ ਸਟੋਰ ‘ਚ ਗੋਲੀਆਂ ਮਾਰ ਕੇ ਹੱਤਿਆ

Read Full Article
    ਅਮਰੀਕਾ ਨੇ ਉੱਤਰੀ ਕੋਰੀਆ ਖਿਲਾਫ ਲਾਈਆਂ ਗਈਆਂ ਪਾਬੰਦੀਆਂ ਦਾ ਉਲੰਘਣ ਕਰਨ ਦੇ ਦੋਸ਼ ‘ਚ ਰੂਸ ਤੇ ਚੀਨ ਦੀਆਂ ਕੰਪਨੀਆਂ ‘ਤੇ ਲਾਈ ਪਾਬੰਦੀ

ਅਮਰੀਕਾ ਨੇ ਉੱਤਰੀ ਕੋਰੀਆ ਖਿਲਾਫ ਲਾਈਆਂ ਗਈਆਂ ਪਾਬੰਦੀਆਂ ਦਾ ਉਲੰਘਣ ਕਰਨ ਦੇ ਦੋਸ਼ ‘ਚ ਰੂਸ ਤੇ ਚੀਨ ਦੀਆਂ ਕੰਪਨੀਆਂ ‘ਤੇ ਲਾਈ ਪਾਬੰਦੀ

Read Full Article
    ਨਿਊਯਾਰਕ ‘ਚ 9/11 ਹਮਲੇ ਤੋਂ ਬਾਅਦ ਧੂੰਏਂ ਕਾਰਨ 10 ਹਜ਼ਾਰ ਲੋਕਾਂ ਨੂੰ ਕੈਂਸਰ ਹੋਇਆ

ਨਿਊਯਾਰਕ ‘ਚ 9/11 ਹਮਲੇ ਤੋਂ ਬਾਅਦ ਧੂੰਏਂ ਕਾਰਨ 10 ਹਜ਼ਾਰ ਲੋਕਾਂ ਨੂੰ ਕੈਂਸਰ ਹੋਇਆ

Read Full Article
    ਖਤਰਨਾਕ ਨੇ ਇਮੀਗਰਾਂਟਸ ਬਾਰੇ ਟਰੰਪ ਦੇ ਨਵੇਂ ਫੈਸਲੇ

ਖਤਰਨਾਕ ਨੇ ਇਮੀਗਰਾਂਟਸ ਬਾਰੇ ਟਰੰਪ ਦੇ ਨਵੇਂ ਫੈਸਲੇ

Read Full Article
    ਸਿੱਖ ਜਥੇਬੰਦੀਆਂ ਵੱਲੋਂ ਸਥਾਨਕ ਅਧਿਕਾਰੀਆਂ ਨੂੰ ਸਿੱਖਾਂ ‘ਤੇ ਵੱਧ ਰਹੇ ਹਮਲਿਆਂ ਬਾਰੇ ਜਾਣੂ ਕਰਵਾਇਆ

ਸਿੱਖ ਜਥੇਬੰਦੀਆਂ ਵੱਲੋਂ ਸਥਾਨਕ ਅਧਿਕਾਰੀਆਂ ਨੂੰ ਸਿੱਖਾਂ ‘ਤੇ ਵੱਧ ਰਹੇ ਹਮਲਿਆਂ ਬਾਰੇ ਜਾਣੂ ਕਰਵਾਇਆ

Read Full Article
    ਐਲਕ ਗਰੋਵ ਪਾਰਕ ਦੀਆਂ ਤੀਆਂ ‘ਚ ਔਰਤਾਂ ਦਾ ਹੋਇਆ ਰਿਕਾਰਡਤੋੜ ਇਕੱਠ

ਐਲਕ ਗਰੋਵ ਪਾਰਕ ਦੀਆਂ ਤੀਆਂ ‘ਚ ਔਰਤਾਂ ਦਾ ਹੋਇਆ ਰਿਕਾਰਡਤੋੜ ਇਕੱਠ

Read Full Article
    ਭਾਈ ਗੁਰਦਾਸ ਜੀ ਦੀ ਸ਼ਖਸੀਅਤ ਬਾਰੇ ਗੁਰਦੁਆਰਾ ਸਿੰਘ ਸਭਾ ਮਿਲਪੀਟਸ ‘ਚ ਪ੍ਰਭਾਵਸ਼ਾਲੀ ਸੈਮੀਨਾਰ ਹੋਇਆ

ਭਾਈ ਗੁਰਦਾਸ ਜੀ ਦੀ ਸ਼ਖਸੀਅਤ ਬਾਰੇ ਗੁਰਦੁਆਰਾ ਸਿੰਘ ਸਭਾ ਮਿਲਪੀਟਸ ‘ਚ ਪ੍ਰਭਾਵਸ਼ਾਲੀ ਸੈਮੀਨਾਰ ਹੋਇਆ

Read Full Article
    ਸਿਆਟਲ ‘ਚ ਬੱਚਿਆਂ ਦੇ ਖੇਡ ਕੈਂਪ ਦੀ ਸਮਾਪਤੀ ਸਮਾਰੋਹ ਮੌਕੇ 19 ਅਗਸਤ ਨੂੰ ਖੇਡ ਮੁਕਾਬਲੇ

ਸਿਆਟਲ ‘ਚ ਬੱਚਿਆਂ ਦੇ ਖੇਡ ਕੈਂਪ ਦੀ ਸਮਾਪਤੀ ਸਮਾਰੋਹ ਮੌਕੇ 19 ਅਗਸਤ ਨੂੰ ਖੇਡ ਮੁਕਾਬਲੇ

Read Full Article
    ਅਮਰੀਕਾ ਦੇ ਰਿਚਮੰਡ ਇਲਾਕੇ ‘ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਅਮਰੀਕਾ ਦੇ ਰਿਚਮੰਡ ਇਲਾਕੇ ‘ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

Read Full Article
    ਚੀਨੀ ਕੰਪਨੀਆਂ ‘ਤੇ ਅਮਰੀਕੀ ਸਰਕਾਰ ਦਾ ਐਕਸ਼ਨ; ਨਵਾਂ ਕਾਨੂੰਨ ਕੀਤਾ ਪਾਸ

ਚੀਨੀ ਕੰਪਨੀਆਂ ‘ਤੇ ਅਮਰੀਕੀ ਸਰਕਾਰ ਦਾ ਐਕਸ਼ਨ; ਨਵਾਂ ਕਾਨੂੰਨ ਕੀਤਾ ਪਾਸ

Read Full Article
    ਕੈਲੀਫੋਰਨੀਆ ਦੇ ਜੰਗਲ ਵਿਚ ਅੱਗ ਲਗਾਉਣ ਵਾਲਾ ਕਾਬੂ

ਕੈਲੀਫੋਰਨੀਆ ਦੇ ਜੰਗਲ ਵਿਚ ਅੱਗ ਲਗਾਉਣ ਵਾਲਾ ਕਾਬੂ

Read Full Article