PUNJABMAILUSA.COM

ਐੱਚ-1ਬੀ ਵੀਜ਼ਾ ਸੰਬੰਧੀ ਕਾਨੂੰਨ ਬਣਨ ਨਾਲ ਵਧ ਸਕਦੀਆਂ ਨੇ ਭਾਰਤੀ ਲੋਕਾਂ ਦੀਆਂ ਪ੍ਰੇਸ਼ਾਨੀਆਂ

 Breaking News

ਐੱਚ-1ਬੀ ਵੀਜ਼ਾ ਸੰਬੰਧੀ ਕਾਨੂੰਨ ਬਣਨ ਨਾਲ ਵਧ ਸਕਦੀਆਂ ਨੇ ਭਾਰਤੀ ਲੋਕਾਂ ਦੀਆਂ ਪ੍ਰੇਸ਼ਾਨੀਆਂ

ਐੱਚ-1ਬੀ ਵੀਜ਼ਾ ਸੰਬੰਧੀ ਕਾਨੂੰਨ ਬਣਨ ਨਾਲ ਵਧ ਸਕਦੀਆਂ ਨੇ ਭਾਰਤੀ ਲੋਕਾਂ ਦੀਆਂ ਪ੍ਰੇਸ਼ਾਨੀਆਂ
January 03
10:51 2018

ਵਾਸ਼ਿੰਗਟਨ, 3 ਜਨਵਰੀ (ਪੰਜਾਬ ਮੇਲ)- ਸਾਲ 2017 ਉਨ੍ਹਾਂ ਲੋਕਾਂ ਲਈ ਸਭ ਤੋਂ ਵੱਡੀ ਪਰੇਸ਼ਾਨੀ ਦਾ ਸਬਬ ਬਣਿਆ, ਜਿਹੜੇ ਪੜ੍ਹ-ਲਿਖ ਕੇ ਐੱਚ-1ਬੀ ਵੀਜ਼ਾ ‘ਤੇ ਅਮਰੀਕਾ ਵਿਚ ਨੌਕਰੀ ਕਰਨ ਜਾਂਦੇ ਹਨ। ਇਨ੍ਹਾਂ ਲੋਕਾਂ ਵਿਚ ਜ਼ਿਆਦਾਤਰ ਭਾਰਤੀ ਸ਼ਾਮਲ ਹਨ। ਐੱਚ-1ਬੀ ਵੀਜ਼ਾ ਸੰਬੰਧੀ ਕਾਨੂੰਨ ਬਣ ਜਾਣ ‘ਤੇ ਅਮਰੀਕਾ ਵਿਚ ਨੌਕਰੀ ਕਰਨ ਦੇ ਚਾਹਵਾਨ ਹੋਰ ਨੌਜਵਾਨਾਂ ਵਾਂਗ ਭਾਰਤੀ ਲੋਕਾਂ ਦੀਆਂ ਪਰੇਸ਼ਾਨੀਆਂ ਹੋਰ ਵੱਧ ਸਕਦੀਆਂ ਹਨ। ਅਮਰੀਕਾ ਇਕ ਨਵਾਂ ਕਾਨੂੰਨ ਲਿਆਉਣ ਦੀ ਤਿਆਰੀ ਵਿਚ ਹੈ। ਇਸ ਨਾਲ ਐੱਚ-1ਬੀ ਵੀਜ਼ਾ ਲੈਣ ਦਾ ਪ੍ਰੋਸੈੱਸ ਹੋਰ ਔਖਾ ਹੋ ਜਾਵੇਗਾ।
ਐੱਚ-1ਬੀ ਇੰਮੀਗ੍ਰੇਸ਼ਨ ਐਂਡ ਨੈਸ਼ਨਲਿਟੀ ਐਕਟ ਦੀ ਧਾਰਾ 101 (ਏ) (15) (ਐੱਚ) ਤਹਿਤ ਗੈਰਪ੍ਰਵਾਸੀ ਵੀਜ਼ਾ ਹੈ। ਇਹ ਸੰਯੁਕਤ ਰਾਜ ਅਮਰੀਕਾ ਦੇ ਕਾਰੋਬਾਰੀਆਂ ਨੂੰ ਵਿਸ਼ੇਸ਼ ਕਿੱਤਿਆਂ ਵਿਚ ਅਸਥਾਈ ਤੌਰ ‘ਤੇ ਵਿਦੇਸ਼ੀ ਕਾਮਿਆਂ ਨੂੰ ਨੌਕਰੀ ਦੇਣ ਦੀ ਇਜਾਜ਼ਤ ਦਿੰਦਾ ਹੈ। ਇਨ੍ਹਾਂ ਵਿਚ ਅਜਿਹੀਆਂ ਨੌਕਰੀਆਂ ਸ਼ਾਮਲ ਹਨ, ਜਿਨ੍ਹਾਂ ਵਿਚ ਸਿਧਾਂਤਕ ਜਾਂ ਤਕਨੀਕੀ ਮਾਹਰਾਂ ਦੀ ਲੋੜ ਹੁੰਦੀ ਹੈ। ਐੱਚ-1ਬੀ ਦੇ ਨਿਯਮਾਂ ਤਹਿਤ ਰਹਿਣ ਦਾ ਸਮਾਂ 3 ਸਾਲ ਦਾ ਹੁੰਦਾ ਹੈ, ਜਿਸ ਨੂੰ 6 ਸਾਲ ਤੱਕ ਵਧਾਇਆ ਜਾ ਸਕਦਾ ਹੈ।
ਸੰਯੁਕਤ ਰਾਜ ਅਮਰੀਕਾ ਵਿਚ ਹਰ ਸਾਲ ਜਾਰੀ ਕੀਤੇ ਜਾਣ ਵਾਲੇ ਐੱਚ-1ਬੀ ਵੀਜ਼ਾ ਦੀ ਗਿਣਤੀ ਕਾਂਗਰਸ ਦੇ ਹੁਕਮਾਂ ‘ਤੇ ਨਿਰਭਰ ਹੁੰਦੀ ਹੈ। ਹਰ ਇਕ ਐੱਚ-1ਬੀ ਕੋਟਾ ਇਕ ਖਾਸ ਵਿੱਤੀ ਸਾਲ ‘ਤੇ ਲਾਗੂ ਹੁੰਦਾ ਹੈ, ਜਿਸ ਦੀ ਸ਼ੁਰੂਆਤ 1 ਅਕਤੂਬਰ ਤੋਂ ਹੁੰਦੀ ਹੈ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਸੁਰੱਖਿਆਵਾਦੀ ਨੀਤੀਆਂ ਨੇ ਸਾਰੇ ਦੇਸ਼ਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਇਸ ਨਾਲ ਅਮਰੀਕਾ ਜਾਣ ਵਾਲੇ ਭਾਰਤੀਆਂ ਨੂੰ ਵੀਜ਼ਾ ਮਿਲਣ ਵਿਚ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡੋਨਾਲਡ ਟਰੰਪ ਰਾਸ਼ਟਰਪਤੀ ਬਨਣ ਮਗਰੋਂ ਵਿਦੇਸ਼ ਨੀਤੀ ‘ਤੇ ਸਖਤ ਹੋ ਗਏ ਹਨ। ਸਾਲ 2017 ‘ਚ ਟਰੰਪ ਨੇ ਐੱਚ-1ਬੀ ਵੀਜ਼ਾ ਨਿਯਮਾਂ ਵਿਚ ਸਖਤ ਬਦਲਾਅ ਕੀਤੇ।
ਐੱਚ1-ਬੀ ਵੀਜ਼ਾ (immigrant worker visa) ਇਕ ਤਰ੍ਹਾਂ ਦੀ ਤੱਤਕਾਲ ਸੇਵਾ ਹੈ। 15 ਦਿਨਾਂ ਅੰਦਰ 1225 ਡਾਲਰ ਦੀ ਫੀਸ ਦੇ ਕੇ ਅਮਰੀਕਾ ਲਈ ਵੀਜ਼ਾ ਮਿਲ ਜਾਂਦਾ ਹੈ। ਅਮਰੀਕਾ ਨੇ 3 ਅਪ੍ਰੈਲ ਤੋਂ ਬਾਅਦ ਇਸ ਸੇਵਾ ‘ਤੇ ਤੁਰੰਤ ਰੋਕ ਲਗਾ ਦਿੱਤੀ। ਇਕ ਅਨੁਮਾਨ ਮੁਤਾਬਕ ਤਿੰਨ ਲੱਖ ਭਾਰਤੀ ਐੱਚ-1ਬੀ ਵੀਜ਼ੇ ‘ਤੇ ਅਮਰੀਕਾ ਵਿਚ ਕੰਮ ਕਰ ਰਹੇ ਹਨ।

About Author

Punjab Mail USA

Punjab Mail USA

Related Articles

ads

Latest Category Posts

    ਆਰਮੀ ਬੇਸ ਦੇ ਟੈਂਟ ‘ਤੇ ਹੈਲੀਕਾਪਟਰ ਡਿੱਗਿਆ, 22 ਜ਼ਖ਼ਮੀ

ਆਰਮੀ ਬੇਸ ਦੇ ਟੈਂਟ ‘ਤੇ ਹੈਲੀਕਾਪਟਰ ਡਿੱਗਿਆ, 22 ਜ਼ਖ਼ਮੀ

Read Full Article
    ਟੈਕਸਸ ਵਿਚ ਭਾਰਤੀ ਕਾਰੋਬਾਰੀ ਦੀ ਹੱਤਿਆ ਦੇ ਦੋਸ਼ੀ ਨੂੰ ਦਿੱਤੀ ਮੌਤ ਦੀ ਸਜ਼ਾ

ਟੈਕਸਸ ਵਿਚ ਭਾਰਤੀ ਕਾਰੋਬਾਰੀ ਦੀ ਹੱਤਿਆ ਦੇ ਦੋਸ਼ੀ ਨੂੰ ਦਿੱਤੀ ਮੌਤ ਦੀ ਸਜ਼ਾ

Read Full Article
    ਓਰੇਗਨ ਸਟੇਟ ਦੇ ਸ਼ਹਿਰ ਸ਼ੈਰੀਡਨ ਜੇਲ੍ਹ ‘ਚ 52 ਪੰਜਾਬੀਆਂ ਸਮੇਤ ਕਿਸੇ ਨੂੰ ਸੰਗਲਾਂ ਨਾਲ ਨਹੀਂ ਬੰਨ੍ਹਿਆ!

ਓਰੇਗਨ ਸਟੇਟ ਦੇ ਸ਼ਹਿਰ ਸ਼ੈਰੀਡਨ ਜੇਲ੍ਹ ‘ਚ 52 ਪੰਜਾਬੀਆਂ ਸਮੇਤ ਕਿਸੇ ਨੂੰ ਸੰਗਲਾਂ ਨਾਲ ਨਹੀਂ ਬੰਨ੍ਹਿਆ!

Read Full Article
    ਵਾਈਟ ਹਾਊਸ ਜਹਾਜ਼ ਕੰਪਨੀ ਬੋਇੰਗ ਕੋਲੋਂ ਖਰੀਦੇਗਾ ਦੋ ਏਅਰਫਰਸ ਵਨ ਜਹਾਜ਼

ਵਾਈਟ ਹਾਊਸ ਜਹਾਜ਼ ਕੰਪਨੀ ਬੋਇੰਗ ਕੋਲੋਂ ਖਰੀਦੇਗਾ ਦੋ ਏਅਰਫਰਸ ਵਨ ਜਹਾਜ਼

Read Full Article
    ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਣੇ ਅਮੇਜ਼ਨ ਦੇ ਸੰਸਥਾਪਕ ਜੈਫ ਬਿਜੋਸ

ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਣੇ ਅਮੇਜ਼ਨ ਦੇ ਸੰਸਥਾਪਕ ਜੈਫ ਬਿਜੋਸ

Read Full Article
    ਵਿਦੇਸ਼ੀ ਪੂੰਜੀ ਨਿਵੇਸ਼ ‘ਚ ਵੀ ਪਛੜੀ ਮੋਦੀ ਸਰਕਾਰ

ਵਿਦੇਸ਼ੀ ਪੂੰਜੀ ਨਿਵੇਸ਼ ‘ਚ ਵੀ ਪਛੜੀ ਮੋਦੀ ਸਰਕਾਰ

Read Full Article
    ਕਨੈਕਟੀਕਟ ਸਟੇਟ ਅਸੈਂਬਲੀ ‘ਚ 1 ਨਵੰਬਰ ‘ਸਿੱਖ ਜੈਨੋਸਾਈਡ ਰਿਮੈਂਬਰੈਂਸ ਡੇਅ’ ਵਜੋਂ ਮਨਾਉਣ ਦਾ ਬਿੱਲ ਪਾਸ

ਕਨੈਕਟੀਕਟ ਸਟੇਟ ਅਸੈਂਬਲੀ ‘ਚ 1 ਨਵੰਬਰ ‘ਸਿੱਖ ਜੈਨੋਸਾਈਡ ਰਿਮੈਂਬਰੈਂਸ ਡੇਅ’ ਵਜੋਂ ਮਨਾਉਣ ਦਾ ਬਿੱਲ ਪਾਸ

Read Full Article
    ਔਰੇਗਨ ਸੂਬੇ  ਦੇ ਸਕੂਲਾਂ ‘ਚ ਗਦਰ  ਲਹਿਰ ਬਾਰੇ ਪੜਾਇਆ ਜਾਵੇਗਾ

ਔਰੇਗਨ ਸੂਬੇ ਦੇ ਸਕੂਲਾਂ ‘ਚ ਗਦਰ ਲਹਿਰ ਬਾਰੇ ਪੜਾਇਆ ਜਾਵੇਗਾ

Read Full Article
    ਐਲਕ ਗਰੋਵ ਪਾਰਕ ਦੀਆਂ ਤੀਆਂ ਦੀਆਂ ਤਿਆਰੀਆਂ ਜ਼ੋਰਾਂ ‘ਤੇ

ਐਲਕ ਗਰੋਵ ਪਾਰਕ ਦੀਆਂ ਤੀਆਂ ਦੀਆਂ ਤਿਆਰੀਆਂ ਜ਼ੋਰਾਂ ‘ਤੇ

Read Full Article
    ਸਿਆਟਲ ‘ਚ ਫੁਲਕਾਰੀ ਤੀਆਂ ਦਾ ਮੇਲਾ 22 ਜੁਲਾਈ ਨੂੰ ਹੋਵੇਗਾ

ਸਿਆਟਲ ‘ਚ ਫੁਲਕਾਰੀ ਤੀਆਂ ਦਾ ਮੇਲਾ 22 ਜੁਲਾਈ ਨੂੰ ਹੋਵੇਗਾ

Read Full Article
    ਪੰਜਾਬੀ ਜਿੱਥੇ ਵੀ ਵਸੇ, ਉਥੇ ਘਰ ਤੇ ਗੁਰਦੁਆਰਾ ਜ਼ਰੂਰ ਬਣਾਇਆ

ਪੰਜਾਬੀ ਜਿੱਥੇ ਵੀ ਵਸੇ, ਉਥੇ ਘਰ ਤੇ ਗੁਰਦੁਆਰਾ ਜ਼ਰੂਰ ਬਣਾਇਆ

Read Full Article
    ਅਫਗਾਨਿਸਤਾਨ ‘ਚ ਰਹਿਣ ਵਾਲੇ ਹਿੰਦੂ ਤੇ ਸਿੱਖ ਭਾਰਤੀ ਪ੍ਰਵਾਸੀ ਨਹੀਂ, ਸਾਡੇ ਆਪਣੇ ਲੋਕ : ਅਫਗਾਨ ਰਾਜਦੂਤ

ਅਫਗਾਨਿਸਤਾਨ ‘ਚ ਰਹਿਣ ਵਾਲੇ ਹਿੰਦੂ ਤੇ ਸਿੱਖ ਭਾਰਤੀ ਪ੍ਰਵਾਸੀ ਨਹੀਂ, ਸਾਡੇ ਆਪਣੇ ਲੋਕ : ਅਫਗਾਨ ਰਾਜਦੂਤ

Read Full Article
    ਰੇਡੀਏਟਰ ਤੋਂ ਪਾਣੀ ਪੀ ਕੇ ਇਕ ਹਫ਼ਤੇ ਤੱਕ ਜ਼ਿੰਦਾ ਰਹੀ ਓਰੇਗਨ ਦੀ ਔਰਤ

ਰੇਡੀਏਟਰ ਤੋਂ ਪਾਣੀ ਪੀ ਕੇ ਇਕ ਹਫ਼ਤੇ ਤੱਕ ਜ਼ਿੰਦਾ ਰਹੀ ਓਰੇਗਨ ਦੀ ਔਰਤ

Read Full Article
    ਅਮਰੀਕਾ ‘ਚ ਮੁਸਲਿਮ ਮਹਿਲਾ ਦੇ ਅੰਗਰੇਜ਼ੀ ਲਹਿਜੇ ਦਾ ਇਕ ਗੋਰੀ ਮਹਿਲਾ ਨੇ ਨਸਲੀ ਭਾਵਨਾ ਨਾਲ ਪ੍ਰੇਰਿਤ ਹੋ ਕੇ ਉਡਾਇਆ ਮਜ਼ਾਕ

ਅਮਰੀਕਾ ‘ਚ ਮੁਸਲਿਮ ਮਹਿਲਾ ਦੇ ਅੰਗਰੇਜ਼ੀ ਲਹਿਜੇ ਦਾ ਇਕ ਗੋਰੀ ਮਹਿਲਾ ਨੇ ਨਸਲੀ ਭਾਵਨਾ ਨਾਲ ਪ੍ਰੇਰਿਤ ਹੋ ਕੇ ਉਡਾਇਆ ਮਜ਼ਾਕ

Read Full Article
    ਅਮਰੀਕਾ ਨੇ ਪਾਕਿਸਤਾਨ ‘ਚ ਸਿਆਸੀ ਉਮੀਦਵਾਰਾਂ ‘ਤੇ ਹੋਏ ਹਮਲਿਆਂ ਦੀ ਕੀਤੀ ਸਖਤ ਨਿੰਦਾ

ਅਮਰੀਕਾ ਨੇ ਪਾਕਿਸਤਾਨ ‘ਚ ਸਿਆਸੀ ਉਮੀਦਵਾਰਾਂ ‘ਤੇ ਹੋਏ ਹਮਲਿਆਂ ਦੀ ਕੀਤੀ ਸਖਤ ਨਿੰਦਾ

Read Full Article