PUNJABMAILUSA.COM

ਐੱਚ-1ਬੀ ਵੀਜ਼ਾ ਸੋਧ ਐਕਟ;ਅਮਰੀਕਾ ‘ਚ ਨੌਕਰੀ ਮਿਲਣ ਦੀ ਆਸ ‘ਤੇ ਇਹ ਬਿੱਲ ਫੇਰ ਸਕਦੈ ਪਾਣੀ

ਐੱਚ-1ਬੀ ਵੀਜ਼ਾ ਸੋਧ ਐਕਟ;ਅਮਰੀਕਾ ‘ਚ ਨੌਕਰੀ ਮਿਲਣ ਦੀ ਆਸ ‘ਤੇ ਇਹ ਬਿੱਲ ਫੇਰ ਸਕਦੈ ਪਾਣੀ

ਐੱਚ-1ਬੀ ਵੀਜ਼ਾ ਸੋਧ ਐਕਟ;ਅਮਰੀਕਾ ‘ਚ ਨੌਕਰੀ ਮਿਲਣ ਦੀ ਆਸ ‘ਤੇ ਇਹ ਬਿੱਲ ਫੇਰ ਸਕਦੈ ਪਾਣੀ
July 13
10:31 2016

16
ਵਾਸ਼ਿੰਗਟਨ, 13 ਜੁਲਾਈ (ਪੰਜਾਬ ਮੇਲ)- ਦੋ ਅਮਰੀਕੀ ਸੰਸਦਾਂ ਦਾ ਦੁਵੱਲਾ ਸਮੂਹ ਅਮਰੀਕਾ ਦੇ ਹੇਠਲੇ ਸਦਨ ‘ਚ ਇਕ ਬਿੱਲ ਲੈ ਕੇ ਆਇਆ ਹੈ, ਜਿਸ ਨੂੰ ਜੇ ਪਾਸ ਕਰ ਦਿੱਤਾ ਗਿਆ, ਤਾਂ ਭਾਰਤੀ ਕੰਪਨੀਆਂ ਲਈ ਮੁਸੀਬਤ ਖੜ੍ਹੀ ਹੋ ਸਕਦੀ ਹੈ। ਮਤਲਬ ਜੇ ਇਹ ਬਿੱਲ ਪਾਸ ਹੁੰਦਾ ਹੈ, ਤਾਂ ਭਾਰਤੀ ਕੰਪਨੀਆਂ ਆਈ.ਟੀ. ਪੇਸ਼ੇਵਰਾਂ ਨੂੰ ਐੱਚ-1ਬੀ ਅਤੇ ਐੱਲ-1 ਵਰਕ ਵੀਜ਼ਾ ਤਹਿਤ ਨੌਕਰੀ ਨਹੀਂ ਦੇ ਸਕਣਗੀਆਂ। ਇਸ ਨੂੰ ਅਮਰੀਕਾ ‘ਚ ਕੰਮ ਕਰ ਰਹੀਆਂ ਆਈ.ਟੀ. ਦੀਆਂ ਵੱਡੀਆਂ ਭਾਰਤੀਆਂ ਕੰਪਨੀਆਂ ਦੇ ਕੰਮਕਾਜ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਦੇ ਤੌਰ ‘ਤੇ ਦੇਖਿਆ ਜਾ ਰਿਹਾ ਹੈ। ਇਹ ਪ੍ਰਸਤਾਵ ਨਿਊਜਰਸੀ ਤੋਂ ਡੈਮੋਕ੍ਰੇਟਿਕ ਪਾਰਟੀ ਦੇ ਸੰਸਦ ਮੈਂਬਰ ਬਿਲ ਪਾਸਕ੍ਰੇਲ ਅਤੇ ਕੈਲੀਫੋਰਨੀਆ ਤੋਂ ਰਿਪਬਲਿਕਨ ਸੰਸਦ ਮੈਂਬਰ ਡਾਨਾ ਰੋਹਰਬੇਚਰ ਨੇ ਪੇਸ਼ ਕੀਤਾ ਹੈ। ਦੱਸਣਯੋਗ ਹੈ ਕਿ ਅਮਰੀਕਾ ਸਥਿਤ ਵੱਡੀਆਂ ਭਾਰਤੀ ਆਈ.ਟੀ. ਕੰਪਨੀਆਂ ਦੀ ਆਮਦਨ ਦਾ ਢਾਂਚਾ ਕਾਫੀ ਹੱਦ ਤੱਕ ਅਮਰੀਕਾ ‘ਚ ਐੱਚ-1ਬੀ ਅਤੇ ਐੱਲ-1 ਵੀਜ਼ਾ ‘ਤੇ ਨਿਰਭਰ ਰਹਿੰਦਾ ਹੈ। ਇਹ ਹੀ ਕਾਰਨ ਹੈ ਕਿ ਇਹ ਬਿੱਲ ਉਨ੍ਹਾਂ ਦੇ ਕਾਰੋਬਾਰ ‘ਤੇ ਜ਼ਿਆਦਾ ਪ੍ਰਭਾਵ ਪਾ ਸਕਦਾ ਹੈ।
ਜ਼ਿਆਦਾ ਕਰਮਚਾਰੀ ਐੱਚ-1ਬੀ ਅਤੇ ਐੱਲ-1 ਵੀਜ਼ਾ ਧਾਰਕ : ਇਸ ਨੂੰ ਇੰਝ ਵੀ ਸਮਝਿਆ ਜਾ ਸਕਦਾ ਹੈ ਕਿ ਐੱਚ-1ਬੀ ਅਤੇ ਐੱਲ-1 ਵੀਜ਼ਾ ਸੋਧ ਐਕਟ 2016 ਲਿਆਂਦੇ ਜਾਣ ਨਾਲ 50 ਤੋਂ ਜ਼ਿਆਦਾ ਕਰਮਚਾਰੀ ਵਾਲੀਆਂ ਕੰਪਨੀਆਂ ਉਨ੍ਹਾਂ ਲੋਕਾਂ ਨੂੰ ਨੌਕਰੀ ਨਹੀਂ ਦੇ ਸਕਣਗੀਆਂ, ਜਿਹੜੇ ਐੱਚ-1ਬੀ ਵੀਜ਼ਾ ‘ਤੇ ਅਮਰੀਕਾ ਕੰਮ ਕਰਨ ਆਉਂਦੇ ਹਨ। ਇਹ ਗੌਰ ਕਰਨ ਵਾਲੀ ਗੱਲ ਹੈ ਕਿ ਜ਼ਿਆਦਾਤਰ ਭਾਰਤੀ ਕੰਪਨੀਆਂ ‘ਚ 50 ਫੀਸਦੀ ਤੋਂ ਜ਼ਿਆਦਾ ਕਰਮਚਾਰੀ ਐੱਚ-1ਬੀ ਅਤੇ ਐੱਲ-1 ਵੀਜ਼ਾ ਧਾਰਕ ਹਨ। ਦੱਸਣਯੋਗ ਹੈ ਕਿ ਇਸ ਬਿੱਲ ਨੂੰ ਲਿਆਉਣ ਵਾਲੇ ਪ੍ਰਾਯੋਜਕ ਉਨ੍ਹਾਂ ਅਮਰੀਕੀ ਰਾਜਾਂ ਤੋਂ ਹਨ, ਜਿਥੇ ਸਭ ਤੋਂ ਜ਼ਿਆਦਾ ਭਾਰਤੀ ਅਮਰੀਕੀ ਰਹਿੰਦੇ ਹਨ। ਸੰਸਦ ਮੈਂਬਰ ਬਿਲ ਪਾਸਰੇਲ ਦਾ ਕਹਿਣਾ ਹੈ ਕਿ ਅਮਰੀਕਾ ‘ਚ ਉੱਚ ਡਿਗਰੀਆਂ ਵਾਲੇ ਕਈ ਹਾਈਟੈੱਕ ਪੇਸ਼ੇਵਰ ਤਿਆਰ ਹੋ ਰਹੇ ਹਨ ਪਰ ਉਨ੍ਹਾਂ ਕੋਲ ਨੌਕਰੀਆਂ ਨਹੀਂ ਹਨ। ਵਿਦੇਸ਼ੀ ਕਰਮਚਾਰੀਆਂ ਤੋਂ ਕੰਮ ਕਰਵਾ ਕੇ ਕਈ ਕੰਪਨੀਆਂ ਵੀਜ਼ਾ ਪ੍ਰੋਗਰਾਮ ਦੀ ਦੁਰਵਰਤੋਂ ਕਰ ਰਹੀਆਂ ਹਨ ਅਤੇ ਆਪਣੇ ਫਾਇਦੇ ਲਈ ਸਾਡੇ ਵਰਕ-ਫੋਰਸ ਦੀ ਕਟੌਤੀ ਕਰ ਰਹੀਆਂ ਹਨ।
ਕੀ ਹੈ ਐੱਚ-1ਬੀ ਵੀਜ਼ਾ : ਅਮਰੀਕਾ ਦਾ ਐੱਚ-1ਬੀ ਵੀਜ਼ਾ ਤਹਿਤ ਅਮਰੀਕੀ ਕੰਪਨੀਆਂ ਉਨ੍ਹਾਂ ਵਿਦੇਸ਼ੀ ਕਰਮਚਾਰੀਆਂ ਨੂੰ ਕੰਮ ਲਈ ਬੁਲਾ ਸਕਦੀਆਂ ਹਨ, ਜਿਨ੍ਹਾਂ ‘ਚ ਕਿਸੇ ਤਰ੍ਹਾਂ ਤਕਨੀਕੀ ਹੁਨਰ ਹੈ। ਇਸ ਵੀਜ਼ਾ ਤਹਿਤ ਇਕ ਅਮਰੀਕੀ ਕੰਪਨੀ ਵਿਦੇਸ਼ੀ ਕਰਮਚਾਰੀ ਨੂੰ 6 ਸਾਲ ਤੱਕ ਨੌਕਰੀ ‘ਤੇ ਰੱਖ ਸਕਦੀ ਹੈ। ਅਮਰੀਕਾ ਦਾ ਗਰੀਨ ਕਾਰਡ ਹਾਸਲ ਕਰਨ ਦੀ ਤੁਲਨਾ ‘ਚ ਇਹ ਵੀਜ਼ਾ ਛੇਤੀ ਹਾਸਲ ਕੀਤਾ ਜਾ ਸਕਦਾ ਹੈ ਅਤੇ ਇਹ ਹੀ ਕਾਰਨ ਹੈ ਕਿ ਜ਼ਿਆਦਾਤਰ ਭਾਰਤੀ ਕੰਪਨੀਆਂ ਆਪਣੇ ਸਟਾਫ ਨੂੰ ਲੰਬੇ ਸਮੇਂ ਲਈ ਇਸ ਵਰਕ ਵੀਜ਼ਾ ਤਹਿਤ ਅਮਰੀਕਾ ਬੁਲਾ ਲੈਂਦੀਆਂ ਹਨ। ਕਈ ਭਾਰਤੀ ਕੰਪਨੀਆਂ ‘ਚ ਕੰਮ ਕਰਨ ਵਾਲੇ ਆਈ.ਟੀ. ਪੇਸ਼ੇਵਰ ਇਸ ਵੀਜ਼ਾ ‘ਤੇ ਅਮਰੀਕਾ ‘ਚ ਨੌਕਰੀ ਕਰ ਰਹੇ ਹਨ ਅਤੇ ਇਸ ਬਿੱਲ ਦੇ ਆਉਣ ਨਾਲ ਇਸ ਤਰ੍ਹਾਂ ਨੌਕਰੀ ‘ਤੇ ਰੱਖਿਆ ਜਾਣਾ ਮੁਸ਼ਕਲ ਹੋ ਸਕਦਾ ਹੈ। ਸੰਸਦ ਮੈਂਬਰਾਂ ਦਾ ਕਹਿਣਾ ਹੈ ਕਿ ਇਸ ਐਕਟ ਦੇ ਆਉਣ ਨਾਲ ਵੀਜ਼ਾ ਪ੍ਰੋਗਰਾਮ ਦੀਆਂ ਕਮੀਆਂ ਦੂਰ ਕੀਤੀਆਂ ਜਾ ਸਕਦੀਆਂ ਹਨ, ਨਾਲ ਹੀ ਇਸ ਨਾਲ ਧੋਖਾਧੜੀ ਦੇ ਮਾਮਲੇ ਵੀ ਘੱਟ ਹੋਣਗੇ, ਅਮਰੀਕੀ ਕਰਮਚਾਰੀਆਂ ਨਾਲ ਵੀਜ਼ਾ ਧਾਰਕਾਂ ਨੂੰ ਵੀ ਕਾਫੀ ਸੁਰੱਖਿਆ ਮਿਲੇਗੀ, ਵਿਦੇਸ਼ੀਆਂ ਨੂੰ ਨੌਕਰੀ ਦੇਣ ਦੇ ਮਾਮਲੇ ‘ਚ ਪਾਰਦਰਸ਼ਤਾ ਹੋਵੇਗੀ ਅਤੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨੂੰ ਢੁੱਕਵੀਂ ਸਜ਼ਾ ਵੀ ਮਿਲੇਗੀ।
ਫੀਸ ਵਧਾਉਣ ‘ਤੇ ਵੀ ਐੱਚ-1ਬੀ ਵੀਜ਼ਾ ਲੈਣ ‘ਚ ਭਾਰਤ ਮੋਹਰੀ : ਵਾਸ਼ਿੰਗਟਨ-ਅਮਰੀਕਾ ਸਰਕਾਰ ਤੋਂ ਹਾਲੇ ਵੀ ਐੱਚ-1ਬੀ ਵੀਜ਼ਾ ਲੈਣ ਵਾਲਿਆਂ ‘ਚ ਭਾਰਤ ਸਭ ਤੋਂ ਵੱਡਾ ਹਿੱਸੇਦਾਰ ਬਣਿਆ ਹੋਇਆ ਹੈ। ਫੀਸ ਵਧਣ ਮਗਰੋਂ ਵੀ ਇਸ ਮੋਰਚੇ ‘ਤੇ ਭਾਰਤ ਪਿੱਛੇ ਨਹੀਂ ਹੈ। ਭਾਰਤ ਹਾਲੇ ਵੀ ਵੱਡੀ ਗਿਣਤੀ ‘ਚ ਐੱਚ-1ਬੀ ਅਤੇ ਐੱਲ-1 ਵੀਜ਼ਾ ਲੈ ਰਿਹਾ ਹੈ।
ਇਥੋਂ ਤੱਕ ਕਿ ਫੀਸ ਵਧਣ ‘ਤੇ ਵੀ ਭਾਰਤ ਦੇ ਵੀਜ਼ਾ ਲੈਣ ਦੇ ਆਕਾਰ ‘ਤੇ ਕੋਈ ਫਰਕ ਨਹੀਂ ਪਿਆ ਹੈ ਅਤੇ 70 ਫੀਸਦੀ ਐੱਚ-1ਬੀ ਵੀਜ਼ਾ ਲੈ ਰਿਹਾ ਹੈ। 9/11 ਸਿਹਤ ਅਤੇ ਮੁਆਵਜ਼ਾ ਐਕਟ ਤਹਿਤ ਅਮਰੀਕਾ ਨੇ ਐੱਚ-1ਬੀ ਵੀਜ਼ਾ ਦੀਆਂ ਕੁੱਝ ਸ੍ਰੇਣੀਆਂ ‘ਤੇ 4000 ਅਮਰੀਕੀ ਡਾਲਰ ਅਤੇ ਐੱਲ-1 ਵੀਜ਼ਾ ‘ਤੇ 4500 ਅਮਰੀਕੀ ਡਾਲਰ ਦਾ ਵਿਸ਼ੇਸ਼ ਟੈਕਸ ਲਾ ਦਿੱਤਾ ਹੈ। ਫੀਸ ਵਧਣ ਨਾਲ ਲਗਭਗ ਸਾਰੀਆਂ ਭਾਰਤੀ ਆਈ.ਟੀ. ਕੰਪਨੀਆਂ ਨੂੰ 8000 ਅਤੇ 10,000 ਅਮਰੀਕੀ ਡਾਲਰ ਵਿਚਾਲੇ ਐੱਚ-1ਬੀ ਵੀਜ਼ਾ ‘ਤੇ ਭੁਗਤਾਨ ਕਰਨਾ ਪਏਗਾ। ਨੈਸਕਾਮ ਮੁਤਾਬਿਕ ਭਾਰਤ ਦੇ ਤਕਨੀਕੀ ਖੇਤਰ ‘ਤੇ ਸਾਲਾਨਾ 40 ਕਰੋੜ ਅਮਰੀਕੀ ਡਾਲਰ ਦਾ ਅਸਰ ਅਨੁਮਾਨਿਤ ਹੈ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਅਫਗਾਨਿਸਤਾਨ ਬਾਰੇ ਟਰੰਪ ਦੀ ਟਿੱਪਣੀ ‘ਤੇ ਅਫਗਾਨ ਰਾਸ਼ਟਰਪਤੀ ਨੇ ਅਮਰੀਕੀ ਸਰਕਾਰ ਤੋਂ ਮੰਗਿਆ ਸਪੱਸ਼ਟੀਕਰਨ

ਅਫਗਾਨਿਸਤਾਨ ਬਾਰੇ ਟਰੰਪ ਦੀ ਟਿੱਪਣੀ ‘ਤੇ ਅਫਗਾਨ ਰਾਸ਼ਟਰਪਤੀ ਨੇ ਅਮਰੀਕੀ ਸਰਕਾਰ ਤੋਂ ਮੰਗਿਆ ਸਪੱਸ਼ਟੀਕਰਨ

Read Full Article
    ਪੂਰਬੀ ਅਮਰੀਕਾ ਵਿੱਚ ਗਰਮੀ ਦਾ ਕਹਿਰ, ਛੇ ਲੋਕਾਂ ਦੀ ਮੌਤ

ਪੂਰਬੀ ਅਮਰੀਕਾ ਵਿੱਚ ਗਰਮੀ ਦਾ ਕਹਿਰ, ਛੇ ਲੋਕਾਂ ਦੀ ਮੌਤ

Read Full Article
    ਅਮਰੀਕਾ ‘ਚ ਪੁਲਿਸ ਅਧਿਕਾਰੀ ਨੇ ਅਸ਼ਵੇਤ ਮਹਿਲਾ ਸੰਸਦ ਮੈਂਬਰ ਨੂੰ ਫੇਸਬੁੱਕ ‘ਤੇ ਦਿੱਤੀ ਗੋਲੀ ਮਾਰਨ ਦੀ ਧਮਕੀ

ਅਮਰੀਕਾ ‘ਚ ਪੁਲਿਸ ਅਧਿਕਾਰੀ ਨੇ ਅਸ਼ਵੇਤ ਮਹਿਲਾ ਸੰਸਦ ਮੈਂਬਰ ਨੂੰ ਫੇਸਬੁੱਕ ‘ਤੇ ਦਿੱਤੀ ਗੋਲੀ ਮਾਰਨ ਦੀ ਧਮਕੀ

Read Full Article
    ਅਮਰੀਕਾ ‘ਚ ਪਾਕਿਸਤਾਨੀ ਦੂਤਘਰ ਵੱਲੋਂ ਲਾਬਿਸਟ ਦੇ ਤੌਰ ‘ਤੇ ਟਾਮ ਰੇਨੋਲਡਸ ਨੂੰ ਨਿਯੁਕਤ

ਅਮਰੀਕਾ ‘ਚ ਪਾਕਿਸਤਾਨੀ ਦੂਤਘਰ ਵੱਲੋਂ ਲਾਬਿਸਟ ਦੇ ਤੌਰ ‘ਤੇ ਟਾਮ ਰੇਨੋਲਡਸ ਨੂੰ ਨਿਯੁਕਤ

Read Full Article
    ਫਲੋਰਲ ਪਾਰਕ ਵਿਚ 52 ਸਾਲਾ ਸ਼ਖਸ ਨੇ ਮੰਦਰ ਨੇੜੇ ਕੀਤਾ ਹਿੰਦੂ ਪੁਜਾਰੀ ‘ਤੇ ਹਮਲਾ

ਫਲੋਰਲ ਪਾਰਕ ਵਿਚ 52 ਸਾਲਾ ਸ਼ਖਸ ਨੇ ਮੰਦਰ ਨੇੜੇ ਕੀਤਾ ਹਿੰਦੂ ਪੁਜਾਰੀ ‘ਤੇ ਹਮਲਾ

Read Full Article
    ਟਰੰਪ ਵੱਲੋਂ ਯੂਜ਼ੀਨ ਸਕਾਲੀਆ ਨਵਾਂ ਲੇਬਰ ਮੰਤਰੀ ਨਾਮਜ਼ਦ

ਟਰੰਪ ਵੱਲੋਂ ਯੂਜ਼ੀਨ ਸਕਾਲੀਆ ਨਵਾਂ ਲੇਬਰ ਮੰਤਰੀ ਨਾਮਜ਼ਦ

Read Full Article
    ‘ਸਈਦ ਦੀਆਂ ਗ੍ਰਿਫਤਾਰੀ ਨਾਲ ਅੱਤਵਾਦੀ ਗਤੀਵਿਧੀਆਂ ‘ਚ ਨਹੀਂ ਪਿਆ ਕੋਈ ਫਰਕ’

‘ਸਈਦ ਦੀਆਂ ਗ੍ਰਿਫਤਾਰੀ ਨਾਲ ਅੱਤਵਾਦੀ ਗਤੀਵਿਧੀਆਂ ‘ਚ ਨਹੀਂ ਪਿਆ ਕੋਈ ਫਰਕ’

Read Full Article
    ਟਰੰਪ ਪ੍ਰਸ਼ਾਸਨ ਵੱਲੋਂ ਮੈਰਿਟ ਆਧਾਰਿਤ ਕਾਨੂੰਨੀ ਇਮੀਗਰੇਸ਼ਨ ਵਧਾਉਣ ਬਾਰੇ ਵਿਚਾਰਾਂ

ਟਰੰਪ ਪ੍ਰਸ਼ਾਸਨ ਵੱਲੋਂ ਮੈਰਿਟ ਆਧਾਰਿਤ ਕਾਨੂੰਨੀ ਇਮੀਗਰੇਸ਼ਨ ਵਧਾਉਣ ਬਾਰੇ ਵਿਚਾਰਾਂ

Read Full Article
    ਅਮਰੀਕਾ ਵੱਲੋਂ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨਾਲ ਜੁੜੀਆਂ ਸੰਸਥਾਵਾਂ ਅਤੇ 12 ਵਿਅਕਤੀਆਂ ‘ਤੇ ਪਾਬੰਦੀਆਂ

ਅਮਰੀਕਾ ਵੱਲੋਂ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨਾਲ ਜੁੜੀਆਂ ਸੰਸਥਾਵਾਂ ਅਤੇ 12 ਵਿਅਕਤੀਆਂ ‘ਤੇ ਪਾਬੰਦੀਆਂ

Read Full Article
    ਅਮਰੀਕੀ ਜੰਗੀ ਜਹਾਜ਼ ਨੇ ਈਰਾਨੀ ਡਰੋਨ ਕੀਤਾ ਢੇਰ

ਅਮਰੀਕੀ ਜੰਗੀ ਜਹਾਜ਼ ਨੇ ਈਰਾਨੀ ਡਰੋਨ ਕੀਤਾ ਢੇਰ

Read Full Article
    ਅਮਰੀਕਾ ਨੇ ਰੋਕੀ ਪਾਕਿ ਦੀ ਸੁਰੱਖਿਆ ਮਦਦ

ਅਮਰੀਕਾ ਨੇ ਰੋਕੀ ਪਾਕਿ ਦੀ ਸੁਰੱਖਿਆ ਮਦਦ

Read Full Article
    ਵਾਸ਼ਿੰਗਟਨ ਡੀ.ਸੀ ਵਿੱਚ ਸਿੱਖ ਭਾਈਚਾਰੇ ਨੇ ਸੰਯੁਕਤ ਅਰਬ ਅਮੀਰਾਤ ਦੇ ਇਕ ਉੱਚ ਪੱਧਰੀ ਸਰਕਾਰੀ ਅਤੇ ਇੰਟਰਫੇਥ ਡੈਲੀਗੇਸ਼ਨ ਦਾ ਭਰਵਾਂ ਸਵਾਗਤ ਕੀਤਾ

ਵਾਸ਼ਿੰਗਟਨ ਡੀ.ਸੀ ਵਿੱਚ ਸਿੱਖ ਭਾਈਚਾਰੇ ਨੇ ਸੰਯੁਕਤ ਅਰਬ ਅਮੀਰਾਤ ਦੇ ਇਕ ਉੱਚ ਪੱਧਰੀ ਸਰਕਾਰੀ ਅਤੇ ਇੰਟਰਫੇਥ ਡੈਲੀਗੇਸ਼ਨ ਦਾ ਭਰਵਾਂ ਸਵਾਗਤ ਕੀਤਾ

Read Full Article
    ਅਮਰੀਕੀ ਸਦਨ ‘ਚ ਟਰੰਪ ਖਿਲਾਫ ਮਹਾਦੋਸ਼ ਚਲਾਉਣ ਵਾਲਾ ਮਤਾ ਖ਼ਾਰਜ

ਅਮਰੀਕੀ ਸਦਨ ‘ਚ ਟਰੰਪ ਖਿਲਾਫ ਮਹਾਦੋਸ਼ ਚਲਾਉਣ ਵਾਲਾ ਮਤਾ ਖ਼ਾਰਜ

Read Full Article
    ਅਮਰੀਕੀ ਸੰਸਦ ਵੱਲੋਂ ਸਾਊਦੀ ਅਰਬ ਨੂੰ ਹਥਿਆਰ ਵੇਚਣ ‘ਤੇ ਰੋਕ

ਅਮਰੀਕੀ ਸੰਸਦ ਵੱਲੋਂ ਸਾਊਦੀ ਅਰਬ ਨੂੰ ਹਥਿਆਰ ਵੇਚਣ ‘ਤੇ ਰੋਕ

Read Full Article
    ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

Read Full Article