PUNJABMAILUSA.COM

ਐਸ.ਜੀ.ਪੀ.ਸੀ. ਦਾ ਸਾਲ 2017-18 ਲਈ 11.6 ਅਰਬ ਰੁਪਏ ਦਾ ਬਜਟ ਪ੍ਰਵਾਨ

ਐਸ.ਜੀ.ਪੀ.ਸੀ. ਦਾ ਸਾਲ 2017-18 ਲਈ 11.6 ਅਰਬ ਰੁਪਏ ਦਾ ਬਜਟ ਪ੍ਰਵਾਨ

ਐਸ.ਜੀ.ਪੀ.ਸੀ. ਦਾ ਸਾਲ 2017-18 ਲਈ 11.6 ਅਰਬ ਰੁਪਏ ਦਾ ਬਜਟ ਪ੍ਰਵਾਨ
March 30
03:36 2017

sgoc'
ਅੰਮ੍ਰਿਤਸਰ, 29 ਮਾਰਚ (ਪੰਜਾਬ ਮੇਲ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਨੇ ਅੱਜ ਇੱਥੇ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਬਜਟ ਇਜਲਾਸ ਦੌਰਾਨ ਵਿੱਤੀ ਵਰ੍ਹੇ 2017-18 ਵਾਸਤੇ 11 ਅਰਬ 6 ਕਰੋੜ 59 ਲੱਖ 98 ਹਜ਼ਾਰ ਰੁਪਏ ਦਾ ਸਾਲਾਨਾ ਬਜਟ ਪ੍ਰਵਾਨ ਕੀਤਾ। ਇਹ ਬਜਟ ਪਿਛਲੇ ਵਿੱਤੀ ਵਰ੍ਹੇ ਨਾਲੋਂ 8.65 ਫੀਸਦ ਵੱਧ ਹੈ।
ਇਜਲਾਸ ਦੌਰਾਨ ਦੋ ਤਖ਼ਤਾਂ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਗਿਆਨੀ ਗੁਰਮੁਖ ਸਿੰਘ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਹਾਜ਼ਰ ਸਨ। ਇਜਲਾਸ ਦੀ ਪ੍ਰਧਾਨਗੀ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕੀਤੀ, ਜਦੋਂ ਕਿ ਬਜਟ ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਪੇਸ਼ ਕੀਤਾ। ਬਜਟ ਨੂੰ ਪੰਜ ਵੱਖ ਵੱਖ ਭਾਗਾਂ ਵਿੱਚ ਵੰਡਿਆ ਗਿਆ, ਜਿਸ ਦੇ ਪਹਿਲੇ ਭਾਗ ਵਿੱਚ ਜਨਰਲ, ਟਰੱਸਟ ਤੇ ਵਿੱਦਿਆ ਫੰਡ ਲਈ ਇਕ ਅਰਬ 48 ਕਰੋੜ 69 ਲੱਖ ਰੁਪਏ ਰੱਖੇ ਗਏ ਹਨ। ਦੂਜੇ ਭਾਗ ਵਿੱਚ ਧਰਮ ਪ੍ਰਚਾਰ ਕਮੇਟੀ ਲਈ 73 ਕਰੋੜ ਰੁਪਏ ਖਰਚਣ ਦਾ ਅਨੁਮਾਨ ਹੈ। ਸੈਕਸ਼ਨ 85 ਹੇਠ ਆਉਂਦੇ 78 ਗੁਰਦੁਆਰਿਆਂ ਅਤੇ ਇਨ੍ਹਾਂ ਨਾਲ ਜੋੜੇ ਗਏ 24 ਹੋਰ ਗੁਰਦੁਆਰਿਆਂ ਵਾਸਤੇ 6 ਅਰਬ 49 ਕਰੋੜ 48 ਲੱਖ 15 ਹਜ਼ਾਰ ਰੁਪਏ ਰੱਖੇ ਗਏ ਹਨ। ਪਿਛਲੇ ਵਰ੍ਹੇ ਬਜਟ 10 ਅਰਬ 64 ਕਰੋੜ ਰੁਪਏ ਸੀ ਪਰ ਨੋਟਬੰਦੀ ਕਾਰਨ ਆਮਦਨ ਲਗਪਗ 46 ਕਰੋੜ ਰੁਪਏ ਘਟੀ, ਜਿਸ ਕਾਰਨ ਪਿਛਲੇ ਵਰ੍ਹੇ ਦਾ ਬਜਟ ਘਟ ਕੇ ਦਸ ਅਰਬ 18 ਕਰੋੜ 49 ਲੱਖ ਰੁਪਏ ਰਹਿ ਗਿਆ। ਜਨਰਲ ਸਕੱਤਰ ਸ੍ਰੀ ਚਾਵਲਾ ਨੇ ਦੱਸਿਆ ਕਿ ਅਕਾਲੀ ਮਾਰਕੀਟ ਵਿੱਚ ਸ਼੍ਰੋਮਣੀ ਕਮੇਟੀ ਦੀ ਜ਼ਮੀਨ ’ਤੇ ਇਕ ਹਜ਼ਾਰ ਕਮਰਿਆਂ ਦੀ ਸਰਾਂ ਬਣਾਉਣ ਦੀ ਤਜਵੀਜ਼ ਹੈ।
ਕਮੇਟੀ ਨੇ ਇਮਤਿਹਾਨ ਪਾਸ ਕਰਨ ਵਾਲੇ ਸਾਬਤ ਸੂਰਤ ਸਿੱਖ ਬੱਚਿਆਂ ਲਈ ਨਕਦ ਪੁਰਸਕਾਰਾਂ ਦਾ ਐਲਾਨ ਕੀਤਾ। ਕਮੇਟੀ ਦੇ ਪ੍ਰਬੰਧ ਹੇਠ ਚੱਲ ਰਹੇ ਸਕੂਲਾਂ ਵਿੱਚ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਧਾਰਮਿਕ ਵਿੱਦਿਆ ਲਾਜ਼ਮੀ ਕੀਤੀ ਗਈ ਹੈ। ਇਜਲਾਸ ਦੌਰਾਨ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ, ਸਾਬਕਾ ਮੰਤਰੀ ਗੁਰਦੇਵ ਸਿੰਘ ਬਾਦਲ, ਤਰਨਾ ਦਲ ਦੇ ਮੁਖੀ ਬਾਬਾ ਮੱਖਣ ਸਿੰਘ ਅਤੇ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸੋਗ ਮਤੇ ਪਾਏ ਗਏ। ਇਸ ਤੋਂ ਇਲਾਵਾ 17 ਆਮ ਮਤੇ ਪਾਸ ਕੀਤੇ ਗਏ।

About Author

admin

admin

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

Read Full Article
    ਅਮਰੀਕੀ ਹਵਾਈ ਜਹਾਜ਼ ‘ਚ ਸਵਾਰ ਵਿਅਕਤੀ ਕੋਲ ਸੀ ਬੰਦੂਕ; ਹਵਾਈ ਅੱਡੇ ‘ਤੇ ਸੁਰੱਖਿਆ ਜਾਂਚ ‘ਚ ਨਹੀਂ ਹੋ ਸਕੀ ਡਿਟੈਕਟ

ਅਮਰੀਕੀ ਹਵਾਈ ਜਹਾਜ਼ ‘ਚ ਸਵਾਰ ਵਿਅਕਤੀ ਕੋਲ ਸੀ ਬੰਦੂਕ; ਹਵਾਈ ਅੱਡੇ ‘ਤੇ ਸੁਰੱਖਿਆ ਜਾਂਚ ‘ਚ ਨਹੀਂ ਹੋ ਸਕੀ ਡਿਟੈਕਟ

Read Full Article
    ਟਰੰਪ ਵੱਲੋਂ ਦਿੱਤੀ ਚਿਤਾਵਨੀ ਦਾ ਤੁਰਕੀ ਨੇ ਦਿੱਤਾ ਮੂੰਹ ਤੋੜ ਜਵਾਬ

ਟਰੰਪ ਵੱਲੋਂ ਦਿੱਤੀ ਚਿਤਾਵਨੀ ਦਾ ਤੁਰਕੀ ਨੇ ਦਿੱਤਾ ਮੂੰਹ ਤੋੜ ਜਵਾਬ

Read Full Article
    ਅਮਰੀਕਾ ‘ਚ ਬਰਫੀਲੇ ਤੂਫਾਨ ਕਾਰਨ 5 ਲੋਕਾਂ ਦੀ ਮੌਤ

ਅਮਰੀਕਾ ‘ਚ ਬਰਫੀਲੇ ਤੂਫਾਨ ਕਾਰਨ 5 ਲੋਕਾਂ ਦੀ ਮੌਤ

Read Full Article
    ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

Read Full Article
    ਟਰੰਪ ਨੇ ਜਾਂਚ ਏਜੰਸੀ ਐੱਫ.ਬੀ.ਆਈ. ਨੂੰ ਲਿਆ ਲੰਬੇ ਹੱਥੀ

ਟਰੰਪ ਨੇ ਜਾਂਚ ਏਜੰਸੀ ਐੱਫ.ਬੀ.ਆਈ. ਨੂੰ ਲਿਆ ਲੰਬੇ ਹੱਥੀ

Read Full Article
    ਵਾਈਟ ਹਾਊਸ ਸਾਹਮਣੇ ਅਮਰੀਕੀ ਮੁਲਾਜ਼ਮਾਂ ਵੱਲੋਂ ਪ੍ਰਦਰਸ਼ਨ

ਵਾਈਟ ਹਾਊਸ ਸਾਹਮਣੇ ਅਮਰੀਕੀ ਮੁਲਾਜ਼ਮਾਂ ਵੱਲੋਂ ਪ੍ਰਦਰਸ਼ਨ

Read Full Article
    ਟਰੰਪ ਵੱਲੋਂ ਐੱਚ-1ਬੀ ਵੀਜ਼ਾ ਧਾਰਕਾਂ ਲਈ ਅਮਰੀਕਾ ਦੀ ਸੰਭਾਵਿਤ ਨਾਗਰਿਕਤਾ ਦਾ ਵਾਅਦਾ

ਟਰੰਪ ਵੱਲੋਂ ਐੱਚ-1ਬੀ ਵੀਜ਼ਾ ਧਾਰਕਾਂ ਲਈ ਅਮਰੀਕਾ ਦੀ ਸੰਭਾਵਿਤ ਨਾਗਰਿਕਤਾ ਦਾ ਵਾਅਦਾ

Read Full Article
    ਅਮਰੀਕਾ ‘ਚ ਗਰੀਨ ਕਾਰਡ ਕੋਟਾ ਹਟਾਉਣ ਨਾਲ ਭਾਰਤ ਤੇ ਚੀਨ ਦੇ ਲੋਕ ਗਰੀਨ ਕਾਰਡ ਦੀ ਦੌੜ ‘ਚ ਹੋਣਗੇ ਅੱਗੇ

ਅਮਰੀਕਾ ‘ਚ ਗਰੀਨ ਕਾਰਡ ਕੋਟਾ ਹਟਾਉਣ ਨਾਲ ਭਾਰਤ ਤੇ ਚੀਨ ਦੇ ਲੋਕ ਗਰੀਨ ਕਾਰਡ ਦੀ ਦੌੜ ‘ਚ ਹੋਣਗੇ ਅੱਗੇ

Read Full Article
    ਕਮਲਾ ਹੈਰਿਸ ਰਾਸ਼ਟਰਪਤੀ ਚੋਣ ਲੜਨ ਦਾ ਛੇਤੀ ਲਵੇਗੀ ਫੈਸਲਾ

ਕਮਲਾ ਹੈਰਿਸ ਰਾਸ਼ਟਰਪਤੀ ਚੋਣ ਲੜਨ ਦਾ ਛੇਤੀ ਲਵੇਗੀ ਫੈਸਲਾ

Read Full Article
    ਟਰੰਪ ਜਲਦੀ ਲਾਗੂ ਕਰ ਸਕਦੇ ਹਨ ਕੌਮੀ ਐਮਰਜੈਂਸੀ

ਟਰੰਪ ਜਲਦੀ ਲਾਗੂ ਕਰ ਸਕਦੇ ਹਨ ਕੌਮੀ ਐਮਰਜੈਂਸੀ

Read Full Article
    ਰੋਨਿਲ ਸਿੰਘ ਦੇ ਭਰਾ ਵੱਲੋਂ ਸੀਮਾ ਸੁਰੱਖਿਆ ਨੂੰ ਲੈ ਕੇ ਟਰੰਪ ਦੀਆਂ ਕੋਸ਼ਿਸ਼ਾਂ ਦਾ ਸਮਰਥਨ

ਰੋਨਿਲ ਸਿੰਘ ਦੇ ਭਰਾ ਵੱਲੋਂ ਸੀਮਾ ਸੁਰੱਖਿਆ ਨੂੰ ਲੈ ਕੇ ਟਰੰਪ ਦੀਆਂ ਕੋਸ਼ਿਸ਼ਾਂ ਦਾ ਸਮਰਥਨ

Read Full Article
    ਫੇਕ ਨਿਊਜ਼ ਦੇ ਝਾਂਸੇ ‘ਚ ਜ਼ਿਆਦਾ ਆ ਜਾਂਦੇ ਨੇ ਬਜ਼ੁਰਗ

ਫੇਕ ਨਿਊਜ਼ ਦੇ ਝਾਂਸੇ ‘ਚ ਜ਼ਿਆਦਾ ਆ ਜਾਂਦੇ ਨੇ ਬਜ਼ੁਰਗ

Read Full Article
    ਭਾਰਤੀ-ਅਮਰੀਕੀ ਗੀਤਾ ਗੋਪੀਨਾਥ ਨੇ ਸੰਭਾਲਿਆ ਆਈ.ਐੱਮ.ਐੱਫ. ਦੀ ਮੁੱਖ ਆਰਥਿਕ ਮਾਹਿਰ ਦਾ ਅਹੁਦਾ

ਭਾਰਤੀ-ਅਮਰੀਕੀ ਗੀਤਾ ਗੋਪੀਨਾਥ ਨੇ ਸੰਭਾਲਿਆ ਆਈ.ਐੱਮ.ਐੱਫ. ਦੀ ਮੁੱਖ ਆਰਥਿਕ ਮਾਹਿਰ ਦਾ ਅਹੁਦਾ

Read Full Article
    ਅਮਰੀਕੀ ਅਦਾਲਤ ਰਜਤ ਗੁਪਤਾ ਦੀ ਸਜ਼ਾ ਰੱਦ ਕਰਨ ਬਾਰੇ ਅਪੀਲ ਖਾਰਜ

ਅਮਰੀਕੀ ਅਦਾਲਤ ਰਜਤ ਗੁਪਤਾ ਦੀ ਸਜ਼ਾ ਰੱਦ ਕਰਨ ਬਾਰੇ ਅਪੀਲ ਖਾਰਜ

Read Full Article