PUNJABMAILUSA.COM

ਐਸ਼ੇਜ਼ ਸੀਰੀਜ : ਆਸਟਰੇਲੀਆ ਨੇ ਇੰਗਲੈਂਡ ਨੂੰ ਦੂਜੇ ਟੈਸਟ ਵਿੱਚ 120 ਦੌੜਾਂ ਨਾਲ ਹਰਾਇਆ

ਐਸ਼ੇਜ਼ ਸੀਰੀਜ : ਆਸਟਰੇਲੀਆ ਨੇ ਇੰਗਲੈਂਡ ਨੂੰ ਦੂਜੇ ਟੈਸਟ ਵਿੱਚ 120 ਦੌੜਾਂ ਨਾਲ ਹਰਾਇਆ

ਐਸ਼ੇਜ਼ ਸੀਰੀਜ : ਆਸਟਰੇਲੀਆ ਨੇ ਇੰਗਲੈਂਡ ਨੂੰ ਦੂਜੇ ਟੈਸਟ ਵਿੱਚ 120 ਦੌੜਾਂ ਨਾਲ ਹਰਾਇਆ
December 06
21:31 2017

ਐਡੀਲੇਡ, 6 ਦਸੰਬਰ (ਪੰਜਾਬ ਮੇਲ) – ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਤੇ ਜੋਸ਼ ਹੇਜ਼ਲਵੁੱਡ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਮੇਜ਼ਬਾਨ ਆਸਟਰੇਲੀਆ ਨੇ ਅੱਜ ਇਥੇ ਇੰਗਲੈਂਡ ਖ਼ਿਲਾਫ਼ ਦੂਜੇ ਟੈਸਟ ਕ੍ਰਿਕਟ ਵਿੱਚ 120 ਦੌੜਾਂ ਦੀ ਜਿੱਤ ਦਰਜ ਕਰਦਿਆਂ ਪੰਜ ਮੈਚਾਂ ਦੀ ਐਸ਼ੇਜ਼ ਲੜੀ ਵਿੱਚ 2-0 ਦੀ ਲੀਡ ਲੈ ਲਈ ਹੈ। ਹੇਜ਼ਲਵੁੱਡ ਨੇ ਪਹਿਲੇ ਦਿਨ-ਰਾਤ ਦੇ ਐਸ਼ੇਜ਼ ਟੈਸਟ ਦੇ ਪੰਜਵੇਂ ਤੇ ਆਖਰੀ ਦਿਨ ਇੰਗਲੈਂਡ ਦੇ ਕਪਤਾਨ ਜੋਅ ਰੂਟ(67) ਦਾ ਵਿਕਟ ਲੈ ਕੇ ਮਹਿਮਾਨ ਟੀਮ ਵੱਲੋਂ ਜਿੱਤ ਦਰਜ ਕਰਨ ਦੀ ਨਿੱਕੀ ਜਿਹੀ ਆਸ ਨੂੰ ਵੀ ਤੋੜ ਦਿੱਤਾ ਜਦਕਿ ਰਹਿੰਦੀ ਕਸਰ ਸਟਾਰਕ ਨੇ ਪੂਰੀ ਕਰ ਦਿੱਤੀ। ਤੇਜ਼ ਗੇਂਦਬਾਜ਼ ਨੇ ਇੰਗਲੈਂਡ ਦੇ ਹੇਠਲੇ ਕ੍ਰਮ ਨੂੰ ਸਾਫ਼ ਕਰਦਿਆਂ 88 ਦੌੜਾਂ ਬਦਲੇ ਪੰਜ ਵਿਕਟ ਲਏ। ਮਹਿਮਾਨ ਟੀਮ ਹੁਣ ਤੀਜੇ ਟੈਸਟ ਲਈ ਅਗਲੇ ਹਫ਼ਤੇ ਪਰਥ ਦੇ ਵਾਕਾ ਮੈਦਾਨ ’ਤੇ ਉਤਰੇਗੀ, ਹਾਲਾਂਕਿ ਇੰਗਲਿਸ਼ ਖ਼ਿਡਾਰੀਆਂ ’ਤੇ ਲੜੀ ਬਚਾਉਣ ਦਾ ਦਬਾਅ ਰਹੇਗਾ। 1978 ਮਗਰੋਂ ਇੰਗਲੈਂਡ ਨੇ ਇਸ ਮੈਦਾਨ ’ਤੇ ਕੋਈ ਟੈਸਟ ਨਹੀਂ ਜਿੱਤਿਆ। ਮੇਜ਼ਬਾਨ ਟੀਮ ਲਈ ਪਹਿਲੀ ਪਾਰੀ ਵਿੱਚ ਨਾਬਾਦ ਸੈਂਕੜਾ 126 ਬਣਾਉਣ ਵਾਲੇ ਸ਼ੌਨ ਮਾਰਸ਼ ਨੂੰ ‘ਮੈਨ ਆਫ਼ ਦਿ ਮੈਚ ਐਲਾਨਿਆ ਗਿਆ।
ਇਸ ਤੋਂ ਪਹਿਲਾਂ ਇੰਗਲੈਂਡ ਦੀ ਟੀਮ ਨੂੰ ਆਖਰੀ ਦਿਨ 178 ਦੌੜਾਂ ਦੀ ਦਰਕਾਰ ਸੀ ਤੇ ਉਸ ਦੇ ਛੇ ਖਿਡਾਰੀ ਆਊਟ ਹੋਣੇ ਬਾਕੀ ਸਨ। ਆਸਟਰੇਲੀਆ ਵੱਲੋਂ ਮਿਲੇ 345 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਮਹਿਮਾਨ ਇੰਗਲੈਂਡ ਟੀਮ ਦਾ ਕਪਤਾਨ ਜੋਅ ਰੂਟ ਅੱਜ ਆਪਣੇ ਬੀਤੀ ਰਾਤ ਦੇ ਸਕੋਰ 67 ਦੌੜਾਂ ’ਤੇ ਹੀ ਚਲਦਾ ਬਣਿਆ। ਰੂਟ, ਹੇਜ਼ਲਵੁੱਡ ਦੀ ਗੇਂਦ ’ਤੇ ਵਿਕਟਕੀਪਰ ਟਿਮ ਪੇਨ ਨੂੰ ਕੈਚ ਦੇ ਬੈਠਾ। ਨਾਈਟਵਾਚਮੈਨ ਕ੍ਰਿਸ ਵੋਕਸ (5) ਦਿਨ ਦੀ ਦੂਜੀ ਗੇਂਦ ’ਤੇ ਹੇਜ਼ਲਵੁੱਡ ਦਾ ਸ਼ਿਕਾਰ ਬਣਿਆ। ਨਾਥਨ ਲਿਓਨ ਨੇ ਲੜੀ ਵਿੱਚ ਚੌਥੀ ਵਾਰ ਆਫ਼ ਸਪਿੰਨਰ ਮੋਈਨ ਅਲੀ(2) ਦਾ ਵਿਕਟ ਲਿਆ, ਜੋ ਸਵੀਪ ਕਰਨ ਦੇ ਚੱਕਰ ਵਿੱਚ ਲੱਤ ਅੜਿੱਕਾ ਆਊਟ ਹੋ ਗਿਆ। ਕਰੈਗ ਓਵਰਟਨ (7) ਸਟਾਰਕ ਦੀ ਇਨਸਵਿੰਗਰ ਗੇਂਦ ’ਤੇ ਆਊਟ ਹੋਣ ਤੋਂ ਪਹਿਲਾਂ 39 ਮਿੰਟਾਂ ਤਕ ਕਰੀਜ਼ ’ਤੇ ਟਿਕਿਆ ਰਿਹਾ, ਪਰ ਮੇਜ਼ਬਾਨ ਟੀਮ ਵੱਲੋਂ ਨਵੀਂ ਗੇਂਦ ਲੈਣ ਮਗਰੋਂ ਸੁੱਟੀ ਪਹਿਲੀ ਹੀ ਗੇਂਦ ’ਤੇ ਲੱਤ ਅੜਿੱਕਾ ਆਊਟ ਹੋ ਗਿਆ। ਸਟਾਰਕ ਨੇ ਸਟੂਅਰਟ ਬਰੌਡ (8) ਨੂੰ ਚਾਹ ਤੋਂ ਪਹਿਲਾਂ ਵਿਕਟ ਦੇ ਪਿੱਛੇ ਕੈਚ ਆਊਟ ਕਰਵਾਇਆ। ਜੌਨੀ ਬੇਅਰਸਟਾਅ 36 ਦੌੜਾਂ ’ਤੇ ਆਊਟ ਹੋਣ ਵਾਲਾ ਆਖਰੀ ਇੰਗਲਿਸ਼ ਖਿਡਾਰੀ ਬਣਿਆ। ਹੇਜ਼ਲਵੁੱਡ ਤੇ ਲਿਓਨ ਨੇ ਦੋ ਦੋ ਲਏ ਜਦਕਿ ਇਕ ਵਿਕਟ ਪੈਟ ਕਮਿੰਨਸ ਦੇ ਹਿੱਸੇ ਆਇਆ।

About Author

Punjab Mail USA

Punjab Mail USA

Related Articles

ads

Latest Category Posts

    ਪੰਜਾਬ ‘ਚ ਹੁਣ ਜ਼ਿਮਨੀ ਚੋਣਾਂ ਦੀ ਹੋਵੇਗੀ ਅਗਨੀ ਪ੍ਰੀਖਿਆ

ਪੰਜਾਬ ‘ਚ ਹੁਣ ਜ਼ਿਮਨੀ ਚੋਣਾਂ ਦੀ ਹੋਵੇਗੀ ਅਗਨੀ ਪ੍ਰੀਖਿਆ

Read Full Article
    ਫਰਿਜ਼ਨੋ ‘ਚ ਲਾਪਤਾ ਪੰਜਾਬੀ ਟਰੱਕ ਡਰਾਈਵਰ ਦੀ ਮ੍ਰਿਤਕ ਦੇਹ ਨਹਿਰ ‘ਚੋਂ ਬਰਾਮਦ

ਫਰਿਜ਼ਨੋ ‘ਚ ਲਾਪਤਾ ਪੰਜਾਬੀ ਟਰੱਕ ਡਰਾਈਵਰ ਦੀ ਮ੍ਰਿਤਕ ਦੇਹ ਨਹਿਰ ‘ਚੋਂ ਬਰਾਮਦ

Read Full Article
    ਕੈਲੀਫੋਰਨੀਆ ਸੂਬੇ ਦੀ ਮੀਟਿੰਗ ਦੌਰਾਨ ਪੰਜਾਬੀ ਭਾਸ਼ਾ ਬਾਰੇ ਵੀ ਹੋਏ ਵਿਚਾਰ ਵਟਾਂਦਰੇ

ਕੈਲੀਫੋਰਨੀਆ ਸੂਬੇ ਦੀ ਮੀਟਿੰਗ ਦੌਰਾਨ ਪੰਜਾਬੀ ਭਾਸ਼ਾ ਬਾਰੇ ਵੀ ਹੋਏ ਵਿਚਾਰ ਵਟਾਂਦਰੇ

Read Full Article
    ਸ਼ਹੀਦ ਊਧਮ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੀ ਹੋਈ ਅਹਿਮ ਮੀਟਿੰਗ

ਸ਼ਹੀਦ ਊਧਮ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੀ ਹੋਈ ਅਹਿਮ ਮੀਟਿੰਗ

Read Full Article
    ਇੰਦਰਜੀਤ ਗਰੇਵਾਲ ਪੰਜਾਬੀ ਸਾਹਿਤ ਸਭਾ ਦੇ ਨਵੇਂ ਪ੍ਰਧਾਨ ਨਿਯੁਕਤ

ਇੰਦਰਜੀਤ ਗਰੇਵਾਲ ਪੰਜਾਬੀ ਸਾਹਿਤ ਸਭਾ ਦੇ ਨਵੇਂ ਪ੍ਰਧਾਨ ਨਿਯੁਕਤ

Read Full Article
    ‘ਆਸੀਸ਼ ਪ੍ਰੋਗਰਾਮ’ ਦੌਰਾਨ ਫਰਿਜ਼ਨੋ ‘ਚ ਲੱਗੀਆਂ ਰੌਣਕਾਂ

‘ਆਸੀਸ਼ ਪ੍ਰੋਗਰਾਮ’ ਦੌਰਾਨ ਫਰਿਜ਼ਨੋ ‘ਚ ਲੱਗੀਆਂ ਰੌਣਕਾਂ

Read Full Article
    ਅਮਰੀਕਾ ‘ਚ 2019 ਦਾ ਕਬੱਡੀ ਸੀਜ਼ਨ 7 ਸਤੰਬਰ ਤੋਂ 13 ਅਕਤੂਬਰ ਤੱਕ

ਅਮਰੀਕਾ ‘ਚ 2019 ਦਾ ਕਬੱਡੀ ਸੀਜ਼ਨ 7 ਸਤੰਬਰ ਤੋਂ 13 ਅਕਤੂਬਰ ਤੱਕ

Read Full Article
    ਨਿਊਜਰਸੀ ਵਿਖੇ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ

ਨਿਊਜਰਸੀ ਵਿਖੇ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ

Read Full Article
    ਡੋਨਾਲਡ ਟਰੰਪ ਦੀ ਪਾਰਟੀ ਦੇ ਸੰਸਦ ਮੈਂਬਰ ਨੇ ਟਰੰਪ ‘ਤੇ ਮਹਾਦੋਸ਼ ਚਲਾਉਣ ਦੀ ਕੀਤੀ ਮੰਗ

ਡੋਨਾਲਡ ਟਰੰਪ ਦੀ ਪਾਰਟੀ ਦੇ ਸੰਸਦ ਮੈਂਬਰ ਨੇ ਟਰੰਪ ‘ਤੇ ਮਹਾਦੋਸ਼ ਚਲਾਉਣ ਦੀ ਕੀਤੀ ਮੰਗ

Read Full Article
    ਮੱਧ ਅਮਰੀਕਾ ਦੇ ਇਲਾਕਿਆਂ ‘ਚ ਤਬਾਹਕੁੰਨ ਤੂਫਾਨਾਂ ਨੇ ਮਚਾਈ ਤਬਾਹੀ; 7 ਕਰੋੜ ਲੋਕ ਪ੍ਰਭਾਵਿਤ

ਮੱਧ ਅਮਰੀਕਾ ਦੇ ਇਲਾਕਿਆਂ ‘ਚ ਤਬਾਹਕੁੰਨ ਤੂਫਾਨਾਂ ਨੇ ਮਚਾਈ ਤਬਾਹੀ; 7 ਕਰੋੜ ਲੋਕ ਪ੍ਰਭਾਵਿਤ

Read Full Article
    ਡੋਨਾਲਡ ਟਰੰਪ ਗਰਭਪਾਤ ‘ਤੇ ਲੱਗੀ ਪਾਬੰਦੀਆਂ ਦੇ ਹੱਕ ‘ਚ

ਡੋਨਾਲਡ ਟਰੰਪ ਗਰਭਪਾਤ ‘ਤੇ ਲੱਗੀ ਪਾਬੰਦੀਆਂ ਦੇ ਹੱਕ ‘ਚ

Read Full Article
    ਅਮਰੀਕੀ ਕੰਪਨੀ ਨੇ ਦਸਤਾਰ ਨਾਲ ਜੁੜੇ ਇਸ਼ਤਿਹਾਰ ਨੂੰ ਲੈ ਕੇ ਸਿੱਖਾਂ ਤੋਂ ਮੰਗੀ ਮੁਆਫੀ

ਅਮਰੀਕੀ ਕੰਪਨੀ ਨੇ ਦਸਤਾਰ ਨਾਲ ਜੁੜੇ ਇਸ਼ਤਿਹਾਰ ਨੂੰ ਲੈ ਕੇ ਸਿੱਖਾਂ ਤੋਂ ਮੰਗੀ ਮੁਆਫੀ

Read Full Article
    ਹੋਂਡੁਰਾਸ ਦੇ ਰੋਏਤਾਨ ਟਾਪੂ ਦੇ ਤੱਟ ‘ਤੇ ਛੋਟਾ ਜਹਾਜ਼ ਹਾਦਸਾਗ੍ਰਸਤ; 4 ਕੈਨੇਡੀਅਨ ਨਾਗਰਿਕ ਤੇ 1 ਅਮਰੀਕੀ ਪਾਇਲਟ ਦੀ ਮੌਤ

ਹੋਂਡੁਰਾਸ ਦੇ ਰੋਏਤਾਨ ਟਾਪੂ ਦੇ ਤੱਟ ‘ਤੇ ਛੋਟਾ ਜਹਾਜ਼ ਹਾਦਸਾਗ੍ਰਸਤ; 4 ਕੈਨੇਡੀਅਨ ਨਾਗਰਿਕ ਤੇ 1 ਅਮਰੀਕੀ ਪਾਇਲਟ ਦੀ ਮੌਤ

Read Full Article
    ਸਾਬਕਾ ਸੀ.ਆਈ.ਏ. ਅਧਿਕਾਰੀ ਨੂੰ ਚੀਨ ਲਈ ਜਾਸੂਸੀ ਕਰਨ ਦੇ ਦੋਸ਼ ਹੇਠ 20 ਸਾਲਾ ਕੈਦ ਦੀ ਸਜ਼ਾ

ਸਾਬਕਾ ਸੀ.ਆਈ.ਏ. ਅਧਿਕਾਰੀ ਨੂੰ ਚੀਨ ਲਈ ਜਾਸੂਸੀ ਕਰਨ ਦੇ ਦੋਸ਼ ਹੇਠ 20 ਸਾਲਾ ਕੈਦ ਦੀ ਸਜ਼ਾ

Read Full Article
    ਸਾਨ ਫਰਾਂਸਿਸਕੋ ਏਅਰਪੋਰਟ ‘ਤੇ ਚਿਹਰੇ ਦੀ ਪਛਾਣ ਕਰਨ ਵਾਲੀ ਤਕਨੀਕ ‘ਤੇ ਲੱਗੀ ਪਾਬੰਦੀ

ਸਾਨ ਫਰਾਂਸਿਸਕੋ ਏਅਰਪੋਰਟ ‘ਤੇ ਚਿਹਰੇ ਦੀ ਪਛਾਣ ਕਰਨ ਵਾਲੀ ਤਕਨੀਕ ‘ਤੇ ਲੱਗੀ ਪਾਬੰਦੀ

Read Full Article