PUNJABMAILUSA.COM

ਐਸ਼ੇਜ਼ ਲੜੀ: ਕੁੱਕ ਦਾ ਦੂਹਰਾ ਸੈਂਕੜਾ, ਇੰਗਲੈਂਡ ਮਜ਼ਬੂਤ

ਐਸ਼ੇਜ਼ ਲੜੀ: ਕੁੱਕ ਦਾ ਦੂਹਰਾ ਸੈਂਕੜਾ, ਇੰਗਲੈਂਡ ਮਜ਼ਬੂਤ

ਐਸ਼ੇਜ਼ ਲੜੀ: ਕੁੱਕ ਦਾ ਦੂਹਰਾ ਸੈਂਕੜਾ, ਇੰਗਲੈਂਡ ਮਜ਼ਬੂਤ
December 28
21:25 2017

ਮੈਲਬਰਨ, 28 ਦਸੰਬਰ (ਪੰਜਾਬ ਮੇਲ)- ਅਲਿਸਟੇਅਰ ਕੁੱਕ ਦੇ ਦੂਹਰੇ ਸੈਂਕੜੇ ਦੀ ਬਦੌਲਤ ਇੰਗਲੈਂਡ ਨੇ ਆਸਟਰੇਲੀਆ ਦੇ ਖਿਲਾਫ਼ ਚੌਥੇ ਐਸ਼ੇਜ਼ ਕ੍ਰਿਕਟ ਟੈਸਟ ਦੇ ਤੀਜੇ ਦਿਨ ਪਹਿਲੀ ਪਾਰੀ ਵਿੱਚ 164 ਦੌੜਾਂ ਦੀ ਲੀਡ ਨਾਲ ਮੈਚ ਉੱਤੇ ਸ਼ਿਕੰਜਾ ਕੱਸ ਦਿੱਤਾ ਹੈ। ਲੜੀ ਦੇ ਪਹਿਲੇ ਤਿੰਨ ਮੈਚਾਂ ਵਿੱਚ ਵੱਡੀ ਪਾਰੀ ਖੇਡਣ ਵਿੱਚ ਨਾਕਾਮ ਰਹੇ ਸਾਬਕਾ ਕਪਤਾਨ ਕੁੱਕ ਨੇ 409 ਗੇਂਦਾਂ ਵਿੱਚ 27 ਚੌਕਿਆਂ ਦੀ ਮੱਦਦ ਨਾਲ 244 ਦੌੜਾਂ ਬਣਾ ਕੇ ਖੇਡ ਰਹੇ ਹਨ। ਇਸ ਨਾਲ ਇੰਗਲੈਂਡ ਨੇ 9 ਵਿਕਟਾਂ ਉੱਤੇ 491 ਦੌੜਾਂ ਬਣਾ ਲਈਆਂ ਹਨ। ਜੇਮਜ਼ ਐਂਡਰਸਨ ਦੂਜੇ ਸਿਰੇ ਉੱਤੇ ਉਸਦਾ ਸਾਥ ਨਿਭਾਅ ਰਿਹਾ ਹੈ, ਜਿਸ ਨੇ ਅਜੇ ਖਾਤਾ ਨਹੀ ਖੋਲ੍ਹਿਆ। ਆਸਟਰੇਲੀਆ ਨੇ ਪਹਿਲੀ ਪਾਰੀ ਵਿੱਚ 327 ਦੌੜਾਂ ਬਣਾਈਆਂ ਸਨ। ਕੁੱਕ ਆਪਣੀ ਇਸ ਪਾਰੀ ਦੌਰਾਨ ਮੈਲਬਰਨ ਕਿ੍ਕਟ ਗਰਾਊਂਡ ਵਿੱਚ ਸਭ ਤੋਂ ਵੱਡਾ ਵਿਅਕਤੀਗਤ ਸਕੋਰ ਬਣਾਉਣ ਵਾਲਾ ਮਹਿਮਾਨ ਖਿਡਾਰੀ ਬਣ ਗਿਆ ਹੈ। ਉਸਨੇ ਵੈਸਟ ਇੰਡੀਜ਼ ਦੇ ਮਹਾਨ ਬੱਲੇਬਾਜ਼ ਵਿਵ ਰਿਚਰਡਜ਼ ਦੀ 1984 ਵਿੱਚ ਖੇਡੀ 208 ਦੌੜਾਂ ਦੀ ਪਾਰੀ ਨੂੰ ਪਿੱਛੇ ਛੱਡ ਦਿੱਤਾ ਹੈ। ਇਸ ਤੋਂ ਪਹਿਲਾਂ ਉਸ ਨੇ ਇਸ ਮੈਦਾਨ ਵਿੱਚ ਇੰਗਲੈਂਡ ਦੀ ਤਰਫੋਂ ਸਰਵਉੱਚ ਵਿਅਕਤੀਗਤ ਸਕੋਰ ਵਾਲੇ ਬੱਲੇਬਾਜ਼ ਹੇਮੰਡ ਦੇ ਰਿਕਾਰਡ ਨੂੰ ਵੀ ਪਿੱਛੇ ਪਾ ਦਿੱਤਾ ਹੈ। ਉਸਨੇ 1928 ਵਿੱਚ ਇੱਥੇ 200 ਦੌੜਾਂ ਬਣਾਈਆਂ ਸਨ। ਕੁੱਕ ਇਸ ਪਾਰੀ ਵਿੱਚ ਸਭ ਤੋਂ ਵੱਧ ਟੈਸਟ ਦੌੜਾਂ ਬਣਾਉਣ ਵਾਲਿਆਂ ਦੀ ਸੂਚੀ ਵਿੱਚ ਵੀ ਅੱਠਵੇਂ ਸਥਾਨ ਉੱਤੇ ਪੁੱਜ ਗਿਆ ਹੈ। ਆਪਣਾ 151 ਟੈਸਟ ਖੇਡ ਰਹੇ ਕੁੱਕ ਦੇ ਨਾਂ ਉੱਤੇ ਹੁਣ 11956 ਦੌੜਾਂ ਦਰਜ ਹਨ। ਪਹਿਲੇ ਤਿੰਨ ਮੈਚ ਜਿੱਤ ਕੇ ਲੜੀ ਵਿੱਚ 3-0 ਦੀ ਲੀਡ ਹਾਸਲ ਕਰ ਚੁੱਕੀ ਆਸਟਰੇਲੀਆ ਦੀ ਟੀਮ ਆਖ਼ਰੀ ਸੈਸ਼ਨ ਵਿੱਚ ਦੌੜਾਂ ਬਣਨ ਦੀ ਗਤੀ ਘੱਟ ਨਹੀ ਕਰ ਸਕੀ। ਸਟੁਅਰਟ ਬਰੌਡ (56) ਨੇ ਕੁੱਕ ਦਾ ਚੰਗਾ ਸਾਥ ਦਿੰਦਿਆਂ ਉਸਦੇ ਨਾਲ 9ਵੇਂ ਵਿਕਟ ਲਈ ਇੱਕ ਸੌ ਦਸ ਗੇਂਦਾਂ ਵਿੱਚ 100 ਦੌੜਾਂ ਜੋੜੀਆਂ। ਪੈਟ ਕਮਿਨਸ ਨੇ (117 ਦੌੜਾਂ ਪਿੱਛੇ ਤਿੰਨ ਵਿਕਟਾਂ) ਨੇ ਬਰੌਡ ਨੂੰ ਉਸਮਾਨ ਖ਼ਵਾਜ਼ਾ ਦੇ ਹੱਥੋਂ ਕੈਚ ਕਰਵਾ ਕੇ ਇਸ ਸਾਂਝੇਦਾਰੀ ਨੂੰ ਤੋੜਿਆ।
ਕੁੱਕ ਨੇ ਵਿਰੋਧ ਕਪਤਾਨ ਸਟੀਵ ਸਮਿਥ ਵੱਲੋਂ ਮਿਲੇ ਦੋ ਜੀਵਨਦਾਨਾਂ ਦਾ ਪੂਰਾ ਫਾਇਦਾ ਉਠਾਇਆ। ਸਮਿਥ ਨੇ ਕੱਲ੍ਹ 66 ਦੌੜਾਂ ਉੱਤੇ ਸਲਿੱਪ ਵਿੱਚ ਕੁੱਕ ਦਾ ਕੈਚ ਛੱਡਣ ਬਾਅਦ ਅੱਜ 153 ਦੌੜਾਂ ਦੇ ਨਿਜੀ ਸਕੋਰ ਉੱਤੇ ਸਕਵਾਇਰ ਲੈੱਗ ਉੱਤੇ ਉਸਦਾ ਕੈਚ ਛੱਡ ਦਿੱਤਾ। ਇੰਗਲੈਂਡ ਨੇ ਅੱਜ 299 ਦੌੜਾਂ ਜੋੜ ਕੇ ਸੱਤ ਵਿਕਟਾਂ ਗਵਾਈਆਂ। ਸਵੇਰ ਦੇ ਸੈਸ਼ਨ ਵਿੱਚ ਕਪਤਾਨ ਜੋ ਰੂਟ ਇੱਕ ਵਾਰ ਫਿਰ ਅਰਧ ਸੈਂਕੜੇ ਨੂੰ ਵੱਡੀ ਪਾਰੀ ਵਿੱਚ ਨਹੀ ਬਦਲ ਸਕੇ। ਉਸਨੇ ਸਵੇਰੇ ਆਉਂਦਿਆਂ ਹੀ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਅਤੇ 61 ਦੌੜਾਂ ਬਣਾ ਕੇ ਪਵੇਲੀਅਨ ਪਰਤ ਗਏ। ਉਨ੍ਹਾਂ ਕੁੱਕ ਦੇ ਨਾਲ ਤੀਜੇ ਵਿਕਟ ਲਈ 138 ਦੌੜਾਂ ਦੀ ਸਾਂਝੇਦਾਰੀ ਕੀਤੀ। ਡੇਵਿਡ ਮਾਲਨ 14 ਦੌੜਾਂ ਬਣਾ ਕੇ ਜੋਸ਼ ਹੇਜਲਵੁੱਡ ਦੀ ਗੇਂਦ ਉੱਤੇ ਆਊਟ ਹੋ ਗਿਆ। ਇੰਗਲੈਂਡ ਨੇ ਦੂਜੇ ਸੈਸ਼ਨ ਵਿੱਚ ਜਾਨੀ ਵੇਅਰਸਟਾ (22) ਅਤੇ ਮੋਈਨ ਅਲੀ 20 ਦੀਆਂ ਵਿਕਟਾ ਗਵਾਈਆਂ। ਲਿਓਨ ਨੇ ਬੇਅਰਸਟਾ ਨੂੰ ਵਿਕਟ ਕੀਪਰ ਟਿਮਪੈਨ ਦੇ ਹੱਥੋਂ ਅਤੇ ਕੈਚ ਕਰਵਾਇਆ ਜਦੋਂ ਕਿ ਮੋਈਨ ਇਸ ਆਫ ਸਪਿੰਨਰ ਦੀ ਗੇਂਦ ਉੱਤੇ ਸ਼ੌਨ ਮੌਰਸ਼ ਨੂੰ ਕੈਚ ਦੇ ਬੈਠੇ। ਇਹ ਵਿਸ਼ੇਸ਼ ਹੈ ਕਿ ਮੌਜੂਦਾ ਲੜੀ ਦੀਆਂ ਸੱਤ ਪਾਰੀਆਂ ਵਿੱਚ ਲਿਓਨ ਨੇ ਛੇਵੀਂ ਵਾਰ ਮੋਈਨ ਨੂੰ ਆਊਟ ਕੀਤਾ। ਚਾਹ ਤੋਂ ਬਾਅਦ ਕਿ੍ਸ ਵੋਕਸ (26) ਕਮਿਨਸ ਦੀ ਗੇਂਦ ਉੱਤੇ ਵਿਕਟ ਪਿੱਛੇ ਕੈਚ ਦੇ ਬੈਠੇ। ਟਾਮ ਕੁਰੇਨ (4) ਵੀ ਹੇਜਲਵੁੱਡ (95 ਦੌੜਾਂ ਪਿੱਛੇ ਤਿੰਨ ਵਿਕਟਾਂ) ਦੀ ਗੇਂਦ ਉੱਤੇ ਕੈਚ ਦੇ ਬੈਠਿਆ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

Read Full Article
    ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

Read Full Article
    ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

Read Full Article
    ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

Read Full Article
    H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

Read Full Article
    ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

Read Full Article
    ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

Read Full Article
    ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

Read Full Article
    ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

Read Full Article
    ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

Read Full Article
    ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

Read Full Article
    ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

Read Full Article
    ਭਾਰਤੀ ਮੂਲ ਦੇ ਰਾਜ ਸ਼ਾਹ ਨੇ ਟਰੰਪ ਪ੍ਰਸ਼ਾਸਨ ਨੂੰ ਕਿਹਾ ਅਲਵਿਦਾ

ਭਾਰਤੀ ਮੂਲ ਦੇ ਰਾਜ ਸ਼ਾਹ ਨੇ ਟਰੰਪ ਪ੍ਰਸ਼ਾਸਨ ਨੂੰ ਕਿਹਾ ਅਲਵਿਦਾ

Read Full Article
    ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

Read Full Article
    ਅਮਰੀਕੀ ਹਵਾਈ ਜਹਾਜ਼ ‘ਚ ਸਵਾਰ ਵਿਅਕਤੀ ਕੋਲ ਸੀ ਬੰਦੂਕ; ਹਵਾਈ ਅੱਡੇ ‘ਤੇ ਸੁਰੱਖਿਆ ਜਾਂਚ ‘ਚ ਨਹੀਂ ਹੋ ਸਕੀ ਡਿਟੈਕਟ

ਅਮਰੀਕੀ ਹਵਾਈ ਜਹਾਜ਼ ‘ਚ ਸਵਾਰ ਵਿਅਕਤੀ ਕੋਲ ਸੀ ਬੰਦੂਕ; ਹਵਾਈ ਅੱਡੇ ‘ਤੇ ਸੁਰੱਖਿਆ ਜਾਂਚ ‘ਚ ਨਹੀਂ ਹੋ ਸਕੀ ਡਿਟੈਕਟ

Read Full Article