ਐਲਕ ਗਰੋਵ ਪਾਰਕ ਦੀਆਂ ਤੀਆਂ 14 ਅਗਸਤ ਨੂੰ

ਸੈਕਰਾਮੈਂਟੋ, 20 ਜੁਲਾਈ (ਪੰਜਾਬ ਮੇਲ)- ਐਲਕ ਗਰੋਵ ਪਾਰਕ ‘ਚ ਹਰ ਸਾਲ ਲੱਗਣ ਵਾਲੀਆਂ ਤੀਆਂ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਗੋਲਡਨ ਸਟੇਟ ਪੰਜਾਬੀ ਕਲੱਬ ਵੱਲੋਂ ਕਰਵਾਈਆਂ ਜਾਂਦੀਆਂ ਇਨ੍ਹਾਂ ਤੀਆਂ ਲਈ ਅੱਜਕੱਲ੍ਹ ਐਲਕ ਗਰੋਵ ਪਾਰਕ ਵਿਚ ਹੀ ਤਿਆਰੀਆਂ ਚੱਲ ਰਹੀਆਂ ਹਨ, ਜਿਥੇ 200 ਦੇ ਕਰੀਬ ਬੱਚੀਆਂ, ਔਰਤਾਂ ਅਤੇ ਬਜ਼ੁਰਗ ਗਿੱਧੇ, ਫੈਸ਼ਨ ਸ਼ੋਅ, ਗੀਤ-ਸੰਗੀਤ, ਬੈਲੇ, ਜਾਗੋ ਆਦਿ ਲਈ ਪ੍ਰੈਕਟਿਸ ਕਰਨ ਲਈ ਪਹੁੰਚਦੀਆਂ ਹਨ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਇਨ੍ਹਾਂ ਤੀਆਂ ਵਿਚ ਫੈਸ਼ਨ ਸ਼ੋਅ ਹੋਵੇਗਾ। 14 ਅਗਸਤ ਦੁਪਹਿਰ 1 ਵਜੇ ਤੋਂ ਐਲਕ ਗਰੋਵ ਪਾਰਕ ‘ਚ ਦਰੱਖਤਾਂ ਦੀ ਛਾਂ ਹੇਠ ਲੱਗਣ ਵਾਲੀਆਂ ਇਨ੍ਹਾਂ ਤੀਆਂ ਵਿਚ ਇਸ ਵਾਰ 40 ਦੇ ਕਰੀਬ ਕੱਪੜੇ, ਗਹਿਣੇ, ਮਹਿੰਦੀ, ਖਾਣ-ਪੀਣ, ਪੀਜ਼ਾ, ਆਈਸ ਕਰੀਮ ਆਦਿ ਦੇ ਸਟਾਲ ਲੱਗ ਰਹੇ ਹਨ, ਜੋ ਕਿ ਇਕ ਪੰਜਾਬ ਦਾ ਮਾਹੌਲ ਪੇਸ਼ ਕਰਨਗੇ। ਪਿਛਲੇ ਕਈ ਸਾਲਾਂ ਤੋਂ ਇਨ੍ਹਾਂ ਤੀਆਂ ਨੂੰ ਦੇਖਣ ਲਈ ਕੈਲੀਫੋਰਨੀਆ ਭਰ ਤੋਂ ਔਰਤਾਂ, ਬੀਬੀਆਂ, ਬੱਚੀਆਂ ਪਹੁੰਚ ਕੇ ਆਨੰਦ ਮਾਣਦੀਆਂ ਹਨ। ਹੋਰ ਜਾਣਕਾਰੀ ਲਈ ਫੋਨ ਨੰਬਰ 916-320-9444 ਜਾਂ 916-240-6969 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
There are no comments at the moment, do you want to add one?
Write a comment