PUNJABMAILUSA.COM

ਐਲਕ ਗਰੋਵ ਪਾਰਕ ਦੀਆਂ ਤੀਆਂ ਨੇ ਨਵੀਆਂ ਪੈੜਾਂ ਪਾਈਆਂ

 Breaking News

ਐਲਕ ਗਰੋਵ ਪਾਰਕ ਦੀਆਂ ਤੀਆਂ ਨੇ ਨਵੀਆਂ ਪੈੜਾਂ ਪਾਈਆਂ

ਐਲਕ ਗਰੋਵ ਪਾਰਕ ਦੀਆਂ ਤੀਆਂ ਨੇ ਨਵੀਆਂ ਪੈੜਾਂ ਪਾਈਆਂ
August 18
13:38 2017

ਸੈਕਰਾਮੈਂਟੋ, 18 ਅਗਸਤ (ਪੰਜਾਬ ਮੇਲ)-ਇੰਟਰਨੈਸ਼ਨਲ ਪੰਜਾਬੀ ਕਲਚਰ ਅਕੈਡਮੀ ਵੱਲੋਂ ਸਾਲਾਨਾ ਤੀਆਂ ਦਾ ਮੇਲਾ ਐਲਕ ਗਰੋਵ ਪਾਰਕ ਵਿਖੇ ਮਨਾਇਆ ਗਿਆ। ਇਸ ਦੌਰਾਨ ਹਜ਼ਾਰਾਂ ਔਰਤਾਂ ਦੀ ਸ਼ਮੂਲੀਅਤ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ। ਪੰਜਾਬ ਵਾਂਗ ਦਰੱਖਤਾਂ ਦੀ ਛਾਂ ਹੇਠ ਮਨਾਈਆਂ ਗਈਆਂ ਇਨ੍ਹਾਂ ਤੀਆਂ ਵਿਚ ਨਿੱਕੀਆਂ ਬੱਚੀਆਂ ਤੋਂ ਲੈ ਕੇ ਬਜ਼ੁਰਗਾਂ ਔਰਤਾਂ ਨੇ 6 ਘੰਟੇ ਚੱਲੇ ਇਸ ਮੇਲੇ ਵਿਚ ਸਟੇਜ ਤੋਂ ਆਪਣੀ ਕਲਾ ਦੇ ਜੌਹਰ ਦਿਖਾਏ। ਇਸ ਵਾਰ ਸਟੇਜ ਨੂੰ ਖਾਸ ਤੌਰ ‘ਤੇ ਸਜਾਇਆ ਗਿਆ ਸੀ। ਲਾਵਾਂ-ਫੇਰੇ ਡੈਕੋਰੇਸ਼ਨ, ਸੈਕਰਾਮੈਂਟੋ ਦੇ ਸਹਿਯੋਗ ਨਾਲ ਇਸ ਸਟੇਜ ਨੂੰ ਇਕ ਪਿੰਡ ਦੀ ਦਿੱਖ ਦਿੱਤੀ ਗਈ ਸੀ। ਇਨ੍ਹਾਂ ਤੀਆਂ ਦੇ ਮੇਲੇ ਵਿਚ ਪੀਂਘਾਂ ਝੂਟਣ ਦਾ ਆਪਣਾ ਹੀ ਨਜ਼ਾਰਾ ਹੁੰਦਾ ਹੈ। ਛਾਂਦਾਰ ਦਰੱਖਤਾਂ ਹੇਠ ਲੱਗੀਆਂ ਪੀਂਘਾਂ ਝੂਟ ਕੇ ਕੁੜੀਆਂ, ਚਿੜੀਆਂ, ਮਾਵਾਂ, ਭੈਣਾਂ, ਧੀਆਂ ਸਾਉਣ ਮਹੀਨੇ ਦਾ ਚਾਅ ਪੂਰਾ ਕਰਦੀਆਂ ਹਨ।
‘ਤੀਆਂ ਤੀਜ ਦੀਆਂ’ ਦੇ ਨਾਂ ਹੇਠ ਹੋਏ ਇਸ ਮੇਲੇ ਵਿਚ ਸਭ ਤੋਂ ਪਹਿਲਾਂ ਸਿੱਠਣੀਆਂ, ਸੁਹਾਗ, ਬੋਲੀਆਂ, ਘੋੜੀਆਂ ਅਤੇ ਟੱਪੇ ਗਾਏ ਗਏ। ਉਪਰੰਤ ਇਨ੍ਹਾਂ ਤੀਆਂ ਦੀਆਂ ਪ੍ਰਬੰਧਕਾਂ ਪਿੰਕੀ ਰੰਧਾਵਾ ਅਤੇ ਪਰਨੀਤ ਗਿੱਲ ਨੇ ਆਏ ਹੋਏ ਦਰਸ਼ਕਾਂ ਦਾ ਸਵਾਗਤ ਕੀਤਾ। ਸਟੇਜ ਦੀ ਮੱਲਿਕਾ ਆਸ਼ਾ ਸ਼ਰਮਾ ਨੇ 6 ਘੰਟੇ ਲਗਾਤਾਰ ਸਟੇਜ ਦਾ ਬਾਖੂਬੀ ਸੰਚਾਲਨ ਕੀਤਾ। ਉਨ੍ਹਾਂ ਨੇ ਹਰ ਕਲਾਕਾਰ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਦਰਸ਼ਕਾਂ ਸਾਹਮਣੇ ਰੂ-ਬ-ਰੂ ਕੀਤਾ। ਪਰਨੀਤ ਸਿੱਧੂ, ਗੂੰਜਨ, ਸਿਮਰਨ ਸੰਘੇੜਾ, ਗਗਨ ਭੱਠਲ, ਅਵਨੀਤ ਚੀਮਾ ਦੀ ਕੋਚਿੰਗ ਹੇਠ ਵੱਖ-ਵੱਖ ਟੀਮਾਂ ਨੇ ਆਪਣੀ ਪੇਸ਼ਕਾਰੀ ਕੀਤੀ।
ਕੁਲਦੀਪ ਮਾਣਕ ਦੀ ਬੇਟੀ ਸ਼ਕਤੀ ਮਾਣਕ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਸੰਸਥਾ ਵੱਲੋਂ ਉਸ ਨੂੰ ਇਕ ਸਨਮਾਨ ਚਿੰਨ੍ਹ ਅਤੇ ਫੁਲਕਾਰੀ ਭੇਂਟ ਕੀਤੀ ਗਈ। ਪੂਨਮ ਮਲਹੋਤਰਾ, ਟਿੰਮੀ ਤੱਖਰ, ਮਨਿੰਦਰ ਸੰਧੂ ਅਤੇ ਡਾ. ਦਲਜੀਤ ਸੇਖੋਂ ਨੇ ਪੰਜਾਬੀ ਸੱਭਿਆਚਾਰਕ ਗੀਤ ਸੁਣਾ ਕੇ ਦਰਸ਼ਕਾਂ ਤੋਂ ਵਾਹ-ਵਾਹ ਖੱਟੀ। ਇਸ ਮੇਲੇ ਵਿਚ ਖਾਣ-ਪੀਣ ਤੋਂ ਇਲਾਵਾ ਕੱਪੜੇ, ਗਹਿਣੇ, ਮਹਿੰਦੀ, ਦੇਸੀ ਜੁੱਤੀਆਂ ਆਦਿ ਦੇ ਸਟਾਲ ਲਗਾਏ ਗਏ ਸਨ। ਕੈਲੀਫੋਰਨੀਆ ਭਰ ਤੋਂ ਆਏ 30 ਦੇ ਕਰੀਬ ਸਟਾਲ ਲੱਗਣ ਨਾਲ ਇਹ ਪੰਜਾਬ ਦਾ ਭੁਲੇਖਾ ਪਾਉਂਦੇ ਸਨ। ਬੀਬੀਆਂ ਨੇ ਇਥੋਂ ਹੱਦੋਂ ਵੱਧ ਖਰੀਦੋ-ਫਰੋਖਤ ਕੀਤੀ। ਸਤਬੀਰ ਸਿੰਘ ਬਾਜਵਾ ਅਤੇ ਪਰਿਵਾਰ ਵੱਲੋਂ ਮੁਫਤ ਪਾਣੀ, ਸੋਢੇ ਅਤੇ ਜੂਸ ਦੀ ਛਬੀਲ ਲਗਾਈ ਗਈ ਸੀ, ਜਿਸ ਕਰਕੇ ਇਥੇ ਆਈਆਂ ਹਜ਼ਾਰਾਂ ਔਰਤਾਂ ਗਰਮੀ ਤੋਂ ਬਚੀਆਂ ਰਹੀਆਂ। ਫਲਮਿੰਗੋ ਪੈਲੇਸ ਵੱਲੋਂ ਖਾਣ-ਪੀਣ ਦਾ ਸਟਾਲ ਲਾਇਆ ਗਿਆ ਸੀ। ਪ੍ਰਬੰਧਕਾਂ ਵੱਲੋਂ ਦਰਸ਼ਕਾਂ ਦੇ ਬੈਠਣ ਦਾ ਬਹੁਤ ਹੀ ਵਧੀਆ ਇੰਤਜ਼ਾਮ ਕੀਤਾ ਗਿਆ ਸੀ।
ਕੈਲੀਫੋਰਨੀਆ ਦੇ ਕਮਿਸ਼ਨਰ ਸਵ. ਸ਼੍ਰੀ ਲਾਹੌਰੀ ਰਾਮ ਦੀ ਪਤਨੀ ਪ੍ਰੀਤੋ ਰਾਮ ਇਨ੍ਹਾਂ ਤੀਆਂ ਦੇ ਮੇਲੇ ਵਿਚ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਇਨ੍ਹਾਂ ਤੀਆਂ ਲਈ ਡਾ. ਪਰਮਜੀਤ ਤੱਖਰ (ਐੱਮ.ਡੀ. ਅਤੇ ਡਾ. ਤੱਖਰ ਮੈਡੀਕਲ ਸਪਾ), ਗੁੱਡੀ ਤੱਖਰ, ਇੰਡੀਅਨ ਕੇਅਰ ਐਸੋਸੀਏਸ਼ਨ ਫੇਅਰਫੀਲਡ ਅਤੇ ਗੁਲਿੰਦਰ ਗਿੱਲ ਗਰੈਂਡ ਸਪਾਂਸਰ ਸਨ। ਇਸ ਤੋਂ ਇਲਾਵਾ ਸਤਬੀਰ ਸਿੰਘ ਬਾਜਵਾ, ਧੀਰਾ ਨਿੱਜਰ (ਕੈਂਪ ਲੋਜੀਸਟਿਕ), ਦਵਿੰਦਰ ਸਿੰਘ (ਯੂ.ਐੱਸ. ਟਰੱਕ ਐਂਡ ਟਰੇਲਰ ਰਿਪੇਅਰ), ਬਕਸ਼ੋ ਕੌਰ ਵੀਸਲਾ (ਐੱਲ.ਏ. ਮਰਚਨਡਾਇਸ, ਯੂਬਾ ਸਿਟੀ), ਸੁਖਦੇਵ ਸਿੰਘ ਢਿੱਲੋਂ (ਰੇਡੀਓ ਪੰਜਾਬ), ਮਾਈਕਲ ਬਾਠਲਾ (ਮਾਰਸ ਵਨ ਟੈਕਸ), ਸ਼ੇਰੂ ਭਾਟੀਆ (ਪੀਟਸ), ਸ਼ਿਕਾਗੋ ਪੀਜ਼ਾ, ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ, ਗੁਰਬੀਰ ਰੰਧਾਵਾ, ਪਰਦੀਪ ਪਾਲ (ਫਲਮਿੰਗੋ ਪੈਲੇਸ), ਭੁਪਿੰਦਰ ਸੰਘੇੜਾ, ਜਸਮੇਲ ਸਿੰਘ ਚਿੱਟੀ (ਫਾਈਵ ਸਟਾਰ ਟੋਇੰਗ ਇੰਕ.), ਜੌਨੀ (ਬੱਗਾ ਜਿਊਲਰਜ਼), ਸਤਿੰਦਰ ਪਾਲ ਹੇਅਰ, ਹਰਜਿੰਦਰ ਧਾਮੀ, ਗੁਰਪਾਲ ਡਡਵਾਲ, ਹੁਸ਼ਿਆਰ ਸਿੰਘ ਡਡਵਾਲ, ਸੰਦੀਪ ਸਿੰਘ ਢਾਂਡਾ (ਵੈਲਸ ਫਰਗੋ), ਅਮਿਤ ਪਾਲ, ਸ਼ਸ਼ੀ ਪਾਲ, ਅਪਾਪਾ, ਗੁਰਜਤਿੰਦਰ ਸਿੰਘ ਰੰਧਾਵਾ (ਰਿਐਲਟਰ) ਸਪਾਂਸਰ ਸਨ। ਮੇਲੇ ਵਿਚ ਐਲਕ ਗਰੋਵ ਦੇ ਮੇਅਰ ਸਟੀਵ ਲੀ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਉਨ੍ਹਾਂ ਨੇ ਪੰਜਾਬੀ ਭਾਈਚਾਰੇ ਦੀ ਤਾਰੀਫ ਕੀਤੀ ਅਤੇ ਕਿਹਾ ਕਿ ਐਲਕ ਗਰੋਵ ਸਿਟੀ ਵੱਲੋਂ ਅਗਸਤ ਨੂੰ ਵੱਖ-ਵੱਖ ਨਸਲਾਂ ਦੇ ਭਾਈਚਾਰੇ ਵੱਲੋਂ ਸੱਭਿਆਚਾਰਕ ਮਹੀਨੇ ਵਜੋਂ ਮਨਾਇਆ ਜਾ ਰਿਹਾ ਹੈ। ਇਸ ਕਰਕੇ ਤੀਆਂ ਦੇ ਇਸ ਮੇਲੇ ਨੂੰ ਸਿਟੀ ਦੇ ਕੈਲੰਡਰ ਦੇ ਪ੍ਰੋਗਰਾਮ ਵਿਚ ਜੋੜਿਆ ਗਿਆ ਸੀ। ਇਸ ਤੋਂ ਇਲਾਵਾ ਸਾਬਕਾ ਸਟੇਟ ਸੈਨੇਟਰ ਰੋਜਰ ਡਿਕਨਸਨ ਅਤੇ ਡੇਵਿਸ ਤੋਂ ਨਕੋਲ ਵਿਸ਼ੇਸ਼ ਤੌਰ ‘ਤੇ ਪਧਾਰੇ ਅਤੇ ਪ੍ਰਬੰਧਕਾਂ ਨੂੰ ਇਸ ਕਾਮਯਾਬ ਮੇਲੇ ਲਈ ਵਧਾਈ ਦਿੱਤੀ। ਇਸ ਮੇਲੇ ਨੂੰ ਕਾਮਯਾਬ ਕਰਨ ਲਈ ਪਿੰਕੀ ਰੰਧਾਵਾ ਅਤੇ ਪਰਨੀਤ ਗਿੱਲ ਨੂੰ ਪਰਮਜੀਤ ਬਾਜਵਾ, ਪ੍ਰੀਤ ਝਾਵਰ, ਸੰਦੀਪ ਨਿੱਜਰ, ਕਿਸਮਤ ਸੰਘੇੜਾ, ਕੰਤੀ ਰੰਧਾਵਾ, ਕਿਰਨ ਬਾਜਵਾ, ਅਮਰਜੀਤ ਚਿੱਟੀ, ਅਮਰਬੀਰ ਕੌਰ ਨੇ ਸਹਿਯੋਗ ਦਿੱਤਾ।

About Author

Punjab Mail USA

Punjab Mail USA

Related Articles

ads

Latest Category Posts

    ਪੂਰਬੀ ਅਮਰੀਕਾ ਵਿੱਚ ਗਰਮੀ ਦਾ ਕਹਿਰ, ਛੇ ਲੋਕਾਂ ਦੀ ਮੌਤ

ਪੂਰਬੀ ਅਮਰੀਕਾ ਵਿੱਚ ਗਰਮੀ ਦਾ ਕਹਿਰ, ਛੇ ਲੋਕਾਂ ਦੀ ਮੌਤ

Read Full Article
    ਅਮਰੀਕਾ ‘ਚ ਪੁਲਿਸ ਅਧਿਕਾਰੀ ਨੇ ਅਸ਼ਵੇਤ ਮਹਿਲਾ ਸੰਸਦ ਮੈਂਬਰ ਨੂੰ ਫੇਸਬੁੱਕ ‘ਤੇ ਦਿੱਤੀ ਗੋਲੀ ਮਾਰਨ ਦੀ ਧਮਕੀ

ਅਮਰੀਕਾ ‘ਚ ਪੁਲਿਸ ਅਧਿਕਾਰੀ ਨੇ ਅਸ਼ਵੇਤ ਮਹਿਲਾ ਸੰਸਦ ਮੈਂਬਰ ਨੂੰ ਫੇਸਬੁੱਕ ‘ਤੇ ਦਿੱਤੀ ਗੋਲੀ ਮਾਰਨ ਦੀ ਧਮਕੀ

Read Full Article
    ਅਮਰੀਕਾ ‘ਚ ਪਾਕਿਸਤਾਨੀ ਦੂਤਘਰ ਵੱਲੋਂ ਲਾਬਿਸਟ ਦੇ ਤੌਰ ‘ਤੇ ਟਾਮ ਰੇਨੋਲਡਸ ਨੂੰ ਨਿਯੁਕਤ

ਅਮਰੀਕਾ ‘ਚ ਪਾਕਿਸਤਾਨੀ ਦੂਤਘਰ ਵੱਲੋਂ ਲਾਬਿਸਟ ਦੇ ਤੌਰ ‘ਤੇ ਟਾਮ ਰੇਨੋਲਡਸ ਨੂੰ ਨਿਯੁਕਤ

Read Full Article
    ਫਲੋਰਲ ਪਾਰਕ ਵਿਚ 52 ਸਾਲਾ ਸ਼ਖਸ ਨੇ ਮੰਦਰ ਨੇੜੇ ਕੀਤਾ ਹਿੰਦੂ ਪੁਜਾਰੀ ‘ਤੇ ਹਮਲਾ

ਫਲੋਰਲ ਪਾਰਕ ਵਿਚ 52 ਸਾਲਾ ਸ਼ਖਸ ਨੇ ਮੰਦਰ ਨੇੜੇ ਕੀਤਾ ਹਿੰਦੂ ਪੁਜਾਰੀ ‘ਤੇ ਹਮਲਾ

Read Full Article
    ਟਰੰਪ ਵੱਲੋਂ ਯੂਜ਼ੀਨ ਸਕਾਲੀਆ ਨਵਾਂ ਲੇਬਰ ਮੰਤਰੀ ਨਾਮਜ਼ਦ

ਟਰੰਪ ਵੱਲੋਂ ਯੂਜ਼ੀਨ ਸਕਾਲੀਆ ਨਵਾਂ ਲੇਬਰ ਮੰਤਰੀ ਨਾਮਜ਼ਦ

Read Full Article
    ‘ਸਈਦ ਦੀਆਂ ਗ੍ਰਿਫਤਾਰੀ ਨਾਲ ਅੱਤਵਾਦੀ ਗਤੀਵਿਧੀਆਂ ‘ਚ ਨਹੀਂ ਪਿਆ ਕੋਈ ਫਰਕ’

‘ਸਈਦ ਦੀਆਂ ਗ੍ਰਿਫਤਾਰੀ ਨਾਲ ਅੱਤਵਾਦੀ ਗਤੀਵਿਧੀਆਂ ‘ਚ ਨਹੀਂ ਪਿਆ ਕੋਈ ਫਰਕ’

Read Full Article
    ਟਰੰਪ ਪ੍ਰਸ਼ਾਸਨ ਵੱਲੋਂ ਮੈਰਿਟ ਆਧਾਰਿਤ ਕਾਨੂੰਨੀ ਇਮੀਗਰੇਸ਼ਨ ਵਧਾਉਣ ਬਾਰੇ ਵਿਚਾਰਾਂ

ਟਰੰਪ ਪ੍ਰਸ਼ਾਸਨ ਵੱਲੋਂ ਮੈਰਿਟ ਆਧਾਰਿਤ ਕਾਨੂੰਨੀ ਇਮੀਗਰੇਸ਼ਨ ਵਧਾਉਣ ਬਾਰੇ ਵਿਚਾਰਾਂ

Read Full Article
    ਅਮਰੀਕਾ ਵੱਲੋਂ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨਾਲ ਜੁੜੀਆਂ ਸੰਸਥਾਵਾਂ ਅਤੇ 12 ਵਿਅਕਤੀਆਂ ‘ਤੇ ਪਾਬੰਦੀਆਂ

ਅਮਰੀਕਾ ਵੱਲੋਂ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨਾਲ ਜੁੜੀਆਂ ਸੰਸਥਾਵਾਂ ਅਤੇ 12 ਵਿਅਕਤੀਆਂ ‘ਤੇ ਪਾਬੰਦੀਆਂ

Read Full Article
    ਅਮਰੀਕੀ ਜੰਗੀ ਜਹਾਜ਼ ਨੇ ਈਰਾਨੀ ਡਰੋਨ ਕੀਤਾ ਢੇਰ

ਅਮਰੀਕੀ ਜੰਗੀ ਜਹਾਜ਼ ਨੇ ਈਰਾਨੀ ਡਰੋਨ ਕੀਤਾ ਢੇਰ

Read Full Article
    ਅਮਰੀਕਾ ਨੇ ਰੋਕੀ ਪਾਕਿ ਦੀ ਸੁਰੱਖਿਆ ਮਦਦ

ਅਮਰੀਕਾ ਨੇ ਰੋਕੀ ਪਾਕਿ ਦੀ ਸੁਰੱਖਿਆ ਮਦਦ

Read Full Article
    ਵਾਸ਼ਿੰਗਟਨ ਡੀ.ਸੀ ਵਿੱਚ ਸਿੱਖ ਭਾਈਚਾਰੇ ਨੇ ਸੰਯੁਕਤ ਅਰਬ ਅਮੀਰਾਤ ਦੇ ਇਕ ਉੱਚ ਪੱਧਰੀ ਸਰਕਾਰੀ ਅਤੇ ਇੰਟਰਫੇਥ ਡੈਲੀਗੇਸ਼ਨ ਦਾ ਭਰਵਾਂ ਸਵਾਗਤ ਕੀਤਾ

ਵਾਸ਼ਿੰਗਟਨ ਡੀ.ਸੀ ਵਿੱਚ ਸਿੱਖ ਭਾਈਚਾਰੇ ਨੇ ਸੰਯੁਕਤ ਅਰਬ ਅਮੀਰਾਤ ਦੇ ਇਕ ਉੱਚ ਪੱਧਰੀ ਸਰਕਾਰੀ ਅਤੇ ਇੰਟਰਫੇਥ ਡੈਲੀਗੇਸ਼ਨ ਦਾ ਭਰਵਾਂ ਸਵਾਗਤ ਕੀਤਾ

Read Full Article
    ਅਮਰੀਕੀ ਸਦਨ ‘ਚ ਟਰੰਪ ਖਿਲਾਫ ਮਹਾਦੋਸ਼ ਚਲਾਉਣ ਵਾਲਾ ਮਤਾ ਖ਼ਾਰਜ

ਅਮਰੀਕੀ ਸਦਨ ‘ਚ ਟਰੰਪ ਖਿਲਾਫ ਮਹਾਦੋਸ਼ ਚਲਾਉਣ ਵਾਲਾ ਮਤਾ ਖ਼ਾਰਜ

Read Full Article
    ਅਮਰੀਕੀ ਸੰਸਦ ਵੱਲੋਂ ਸਾਊਦੀ ਅਰਬ ਨੂੰ ਹਥਿਆਰ ਵੇਚਣ ‘ਤੇ ਰੋਕ

ਅਮਰੀਕੀ ਸੰਸਦ ਵੱਲੋਂ ਸਾਊਦੀ ਅਰਬ ਨੂੰ ਹਥਿਆਰ ਵੇਚਣ ‘ਤੇ ਰੋਕ

Read Full Article
    ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

Read Full Article
    ਪਤਨੀ ਨੂੰ ਮਾਰਨ ਦੇ ਦੋਸ਼ ਹੇਠ ਪੰਜਾਬੀ ਵਿਅਕਤੀ ਦੋਸ਼ੀ ਕਰਾਰ

ਪਤਨੀ ਨੂੰ ਮਾਰਨ ਦੇ ਦੋਸ਼ ਹੇਠ ਪੰਜਾਬੀ ਵਿਅਕਤੀ ਦੋਸ਼ੀ ਕਰਾਰ

Read Full Article