PUNJABMAILUSA.COM

ਐਲਕ ਗਰੋਵ ਪਾਰਕ ਦੀਆਂ ਤੀਆਂ ਦੇ ਮੇਲੇ ‘ਚ ਪਈਆਂ ਧਮਾਲਾਂ

ਐਲਕ ਗਰੋਵ ਪਾਰਕ ਦੀਆਂ ਤੀਆਂ ਦੇ ਮੇਲੇ ‘ਚ ਪਈਆਂ ਧਮਾਲਾਂ

ਐਲਕ ਗਰੋਵ ਪਾਰਕ ਦੀਆਂ ਤੀਆਂ ਦੇ ਮੇਲੇ ‘ਚ ਪਈਆਂ ਧਮਾਲਾਂ
August 17
10:17 2016

1
ਸੈਕਰਾਮੈਂਟੋ, 17 ਅਗਸਤ (ਪੰਜਾਬ ਮੇਲ)- ਗੋਲਡਨ ਸਟੇਟ ਪੰਜਾਬੀ ਕਲੱਬ, ਸੈਕਰਾਮੈਂਟੋ ਵੱਲੋਂ 8ਵਾਂ ਸਾਲਾਨਾ ਤੀਆਂ ਦਾ ਮੇਲਾ ਐਲਕ ਗਰੋਵ ਪਾਰਕ ਵਿਖੇ ਕਰਵਾਇਆ ਗਿਆ। ”ਤੀਆਂ ਤੀਜ ਦੀਆਂ” ਦੇ ਨਾਮ ਹੇਠ ਹੋਏ ਇਸ ਮੇਲੇ ਵਿਚ ਪੰਜਾਬੀ ਔਰਤਾਂ, ਮੁਟਿਆਰਾਂ ਅਤੇ ਬੱਚੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। 2500 ਦੇ ਕਰੀਬ ਔਰਤਾਂ ਨੇ ਇਸ ਮੇਲੇ ਦਾ ਆਨੰਦ ਮਾਣਿਆ। 200 ਦੇ ਕਰੀਬ ਔਰਤਾਂ, ਮੁਟਿਆਰਾਂ ਅਤੇ ਬੱਚੀਆਂ ਨੇ ਸਟੇਜ ‘ਤੇ ਸੱਭਿਆਚਾਰਕ ਰੰਗ ਬੰਨ੍ਹੀਂ ਰੱਖਿਆ। ਐਲਕ ਗਰੋਵ ਪਾਰਕ ਦੇ ਖੁੱਲ੍ਹੇ ਮੈਦਾਨ ਵਿਚ ਛਾਂਦਾਰ ਦਰੱਖਤਾਂ ਹੇਠ, ਜਿਵੇਂ ਪੰਜਾਬ ਵਿਚ ਅਸਲੀ ਤੀਆਂ ਮਨਾਈਆਂ ਜਾਂਦੀਆਂ ਹਨ, ਵਾਂਗ ਹੋਏ ”ਤੀਆਂ ਤੀਜ ਦੀਆਂ” ਮੇਲੇ ਲਈ ਪ੍ਰਬੰਧਕਾਂ ਵੱਲੋਂ ਖੂਬਸੂਰਤ ਢੰਗ ਨਾਲ ਸਟੇਜ ਨੂੰ ਪੰਜਾਬੀ ਸੱਭਿਆਚਾਰਕ ਰੰਗਤ ਦਿੱਤੀ ਗਈ। ਚਰਖੇ, ਚਾਟੀਆਂ, ਛੱਜ, ਹੱਥ ਪੱਖੀਆਂ, ਫੁਲਕਾਰੀਆਂ, ਬਾਜ ਆਦਿ ਨਾਲ ਸਟੇਜ ਨੂੰ ਸਜਾਇਆ, ਸੰਵਾਰਿਆ ਗਿਆ। ਇਸ ਵਾਰ 35 ਦੇ ਕਰੀਬ ਖਾਣ-ਪੀਣ, ਕੱਪੜੇ, ਗਹਿਣੇ, ਦੇਸੀ ਜੁੱਤੀਆਂ, ਪਰਾਂਦੇ, ਮਹਿੰਦੀ ਆਦਿ ਦੇ ਸਟਾਲ ਲਗਾਏ ਗਏ, ਜਿੱਥੋਂ ਔਰਤਾਂ ਅਤੇ ਮੁਟਿਆਰਾਂ ਨੇ ਖਰੀਦੋ-ਫਰੋਖਤ ਕੀਤੀ। ਸਾਰਾ ਮਾਹੌਲ ਇਸ ਤਰ੍ਹਾਂ ਲੱਗ ਰਿਹਾ ਸੀ, ਜਿਵੇਂ ਪੰਜਾਬ ਦੇ ਕਿਸੇ ਪਿੰਡ ਦਾ ਬਹੁਤ ਵੱਡਾ ਮੇਲਾ ਅਮਰੀਕਾ ‘ਚ ਲੱਗਿਆ ਹੋਵੇ।
ਦੁਪਹਿਰ 2 ਵਜੇ ਸ਼ੁਰੂ ਹੋਏ ਇਸ ਤੀਆਂ ਦੇ ਮੇਲੇ ਵਿਚ ਸਭ ਤੋਂ ਪਹਿਲਾਂ ਇਨ੍ਹਾਂ ਤੀਆਂ ਦੇ ਪ੍ਰਬੰਧਕ ਪਿੰਕੀ ਰੰਧਾਵਾ ਅਤੇ ਪਰਨੀਤ ਗਿੱਲ ਨੇ ਆਏ ਹੋਏ ਸਮੂਹ ਦਰਸ਼ਕਾਂ ਅਤੇ ਸਟੇਜ ਦੇ ਪ੍ਰੋਗਰਾਮ ਵਿਚ ਭਾਗ ਲੈਣ ਵਾਲੀਆਂ ਸਮੂਹ ਔਰਤਾਂ, ਮੁਟਿਆਰਾਂ ਅਤੇ ਬੱਚੀਆਂ ਦਾ ਸਵਾਗਤ ਕੀਤਾ ਅਤੇ ਇਸ ਮੇਲੇ ਨੂੰ ਸਪਾਂਸਰ ਕਰਨ ਵਾਲੇ ਤੇ ਸਹਿਯੋਗ ਦੇਣ ਵਾਲੇ ਸੱਜਣਾਂ ਦਾ ਧੰਨਵਾਦ ਕੀਤਾ ਗਿਆ। ਮੇਲੇ ਦਾ ਆਗਾਜ਼ ਸਟੇਜ ਦੀ ਧਨੀ ਆਸ਼ਾ ਸ਼ਰਮਾ ਨੇ ਆਪਣੀ ਮਨਮੋਹਕ ਆਵਾਜ਼ ਨਾਲ ਕੀਤਾ। ਸਭ ਤੋਂ ਪਹਿਲਾਂ ਪੰਜਾਬੀ ਸੱਭਿਆਚਾਰਕ ਦਾ ਅਨਿੱਖੜਵਾਂ ਅੰਗ ਘੋੜੀਆਂ, ਸੁਹਾਗ ਆਦਿ ਗਾਏ ਗਏ, ਜਿਸ ਵਿਚ ਬੀਬੀਆਂ ਨੇ ਰਲ ਕੇ ਭਾਗ ਲਿਆ। ਇਸ ਉਪਰੰਤ ਗਿੱਧੇ, ਬੋਲੀਆਂ, ਡਾਂਸ, ਗੀਤ-ਸੰਗੀਤ, ਸਕਿੱਟਾਂ, ਬਾਲੀਵੁੱਡ ਡਾਂਸ ਦੀਆਂ ਆਈਟਮਾਂ ਪੇਸ਼ ਕੀਤੀਆਂ ਗਈਆਂ, ਜੋ ਕਿ ਸੂਰਜ ਢਲਣ ਤੱਕ ਜਾਰੀ ਰਹੀਆਂ। ਉਪਰੰਤ ਮੇਲੇ ਵਿਚ ਆਈਆਂ ਸਮੂਹ ਬੀਬੀਆਂ ਨੇ ਸਾਂਝੇ ਤੌਰ ‘ਤੇ ਡੀ.ਜੇ. ‘ਤੇ ਨੱਚ ਕੇ ਚਾਅ-ਮਲਾਰ ਪੂਰੇ ਕੀਤੇ।
ਸਤਬੀਰ ਸਿੰਘ ਬਾਜਵਾ ਅਤੇ ਪਰਿਵਾਰ ਵੱਲੋਂ ਇਸ ਮੌਕੇ ‘ਤੇ ਮੁਫਤ ਠੰਡੇ-ਮਿੱਠੇ ਪਾਣੀ ਦੀ ਛਬੀਲ ਲਾਈ ਗਈ, ਜਿਸ ਦਾ ਹਰ ਔਰਤ ਨੇ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। ਇਸ ਮੌਕੇ ਐਲਕ ਗਰੋਵ ਦੇ ਵਾਈਸ ਮੇਅਰ ਸਟੀਵ ਲੇਅ ਵਿਸ਼ੇਸ਼ ਤੌਰ ‘ਤੇ ਮੁੱਖ ਮਹਿਮਾਨ ਵਜੋਂ ਪਹੁੰਚੇ। ਉਨ੍ਹਾਂ ਇਸ ਮੌਕੇ ਸਮੂਹ ਪੰਜਾਬੀਆਂ ਨੂੰ ਅਜਿਹਾ ਤਿਉਹਾਰ ਮਨਾਉਣ ਦੀ ਵਧਾਈ ਦਿੱਤੀ। ਜ਼ਿਕਰਯੋਗ ਹੈ ਕਿ ਆਉਣ ਵਾਲੀਆਂ ਚੋਣਾਂ ਵਿਚ ਸਟੀਵ ਲੇਅ ਐਲਕ ਗਰੋਵ ਤੋਂ ਮੇਅਰ ਲਈ ਉਮੀਦਵਾਰ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪਿੰਕੀ ਰੰਧਾਵਾ, ਪਰਨੀਤ ਗਿੱਲ, ਹਰਸਿਮਰਨ ਬਾਜਵਾ, ਅਮਨ ਢਿੱਲੋਂ, ਡਾ. ਨਰਿੰਦਰ ਸੰਧੂ, ਸੰਦੀਪ ਨਿੱਝਰ, ਕੰਤੀ ਰੰਧਾਵਾ, ਨੀਤੀ ਭੁੱਲਰ, ਬਰਿੰਦਰ ਬੋਪਾਰਾਏ, ਪਰਮਜੀਤ ਬਾਜਵਾ, ਅਰੀਨ ਬਾਜਵਾ, ਕਿਸਮਤ ਸੰਘੇੜਾ, ਪ੍ਰੀਤ ਝਾਵਰ, ਅਮਰਜੀਤ ਚਿੱਟੀ, ਪਰਮਿੰਦਰ ਬੋਪਾਰਾਏ, ਗੁੰਜਣ ਔਲਖ, ਮਨੀਸ਼ਾ ਸ਼ਰਮਾ, ਹਰਵਿੰਦਰ ਵੀ ਹਾਜ਼ਰ ਸਨ। ਇਸ ਵਿਸ਼ਾਲ ਮੇਲੇ ਨੂੰ ਗੁਲਿੰਦਰ ਗਿੱਲ, ਮਾਈਕ ਬੋਪਾਰਾਏ (ਬੋਪਾਰਾਏ ਬ੍ਰਦਰਜ਼), ਦਵਿੰਦਰ ਸਿੰਘ (ਯੂ.ਐੱਸ. ਟਰੱਕ ਐਂਡ ਟਰੇਲਰ), ਸ਼ਿਕਾਗੋ ਪੀਜ਼ਾ, ਧੀਰਾ ਨਿੱਜਰ (ਕੈਂਪ ਲੌਜੈਸਟਿਕ), ਇੰਡੀਅਨ ਕੇਅਰ ਐਸੋਸੀਏਸ਼ਨ ਫੇਅਰਫੀਲਡ, ਪ੍ਰਦੀਪ ਪਾਲ (ਫਲਮਿੰਗੋ ਪੈਲੇਸ), ਜਸਪ੍ਰੀਤ ਸਿੰਘ ਅਟਾਰਨੀ, ਭੁਪਿੰਦਰ ਸੰਘੇੜਾ, ਇੰਦਰਜੀਤ ਮਾਨ (ਪੰਜਾਬ ਇੰਸ਼ੋਰੈਂਸ), ਜਸਮੇਲ ਚਿੱਟੀ (ਫਾਈਵ ਸਟਾਰ ਟੋਇੰਗ ਇੰਕ.), ਜੌਨੀ (ਬੱਗਾ ਪੈਲੇਸ), ਬਕਸ਼ੋ ਵੀਸਲਾ (ਐੱਲ.ਏ. ਮਰਚਨਡਾਇਸ), ਸਤਿੰਦਰ ਪਾਲ ਹੇਅਰ, ਹਰਜਿੰਦਰ ਧਾਮੀ, ਹੁਸ਼ਿਆਰ ਸਿੰਘ ਡਡਵਾਲ, ਅਮਿਤ ਪਾਲ, ਸ਼ਸ਼ੀ ਪਾਲ, ਪਰਮ ਤੱਖਰ, ਰੂਬਾ ਭੁੱਲਰ, ਪਿੰ੍ਰਸ ਭੁੱਲਰ ਨੇ ਸਮਰਥਨ ਦਿੱਤਾ। ਕੁੱਲ ਮਿਲਾ ਕੇ ਇਹ ਤੀਆਂ ਸਫਲਤਾ ਨਾਲ ਮਨਾਈਆਂ ਗਈਆਂ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    2017 ਵਿਚ 50,802 ਭਾਰਤੀਆਂ ਨੂੰ ਅਮਰੀਕੀ ਨਾਗਰਿਕਤਾ ਮਿਲੀ

2017 ਵਿਚ 50,802 ਭਾਰਤੀਆਂ ਨੂੰ ਅਮਰੀਕੀ ਨਾਗਰਿਕਤਾ ਮਿਲੀ

Read Full Article
    ਹਾਦਸੇ ’ਚ ਵਾਲ ਵਾਲ ਬਚੀ ਹਿਲੇਰੀ

ਹਾਦਸੇ ’ਚ ਵਾਲ ਵਾਲ ਬਚੀ ਹਿਲੇਰੀ

Read Full Article
    ਟਰੰਪ ਵੱਲੋਂ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕਰ ਕੇ ਹਿਰਾਸਤ ‘ਚ ਲੈਣ ਦੀ ਚਿਤਾਵਨੀ

ਟਰੰਪ ਵੱਲੋਂ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕਰ ਕੇ ਹਿਰਾਸਤ ‘ਚ ਲੈਣ ਦੀ ਚਿਤਾਵਨੀ

Read Full Article
    ਸੈਂਕੜੇ ਭਾਰਤੀ ਕੰਪਨੀਆਂ ‘ਚ ਅਮਰੀਕਾ ‘ਚ ਬਦਲੇ ਵੀਜ਼ਾ ਨਿਯਮਾਂ ਕਰਕੇ ਮਚਿਆ ਹਾਹਾਕਾਰ

ਸੈਂਕੜੇ ਭਾਰਤੀ ਕੰਪਨੀਆਂ ‘ਚ ਅਮਰੀਕਾ ‘ਚ ਬਦਲੇ ਵੀਜ਼ਾ ਨਿਯਮਾਂ ਕਰਕੇ ਮਚਿਆ ਹਾਹਾਕਾਰ

Read Full Article
    ਰਾਸ਼ਟਰਪਤੀ ਟਰੰਪ ਦੀ ਪਤਨੀ ਮੇਲਾਨੀਆ ਦਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚਿਆ

ਰਾਸ਼ਟਰਪਤੀ ਟਰੰਪ ਦੀ ਪਤਨੀ ਮੇਲਾਨੀਆ ਦਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚਿਆ

Read Full Article
    ਮਾਈਕਲ ਤੂਫ਼ਾਨ ਨੇ ਅਮਰੀਕਾ ‘ਚ ਲਈ 30 ਲੋਕਾਂ ਦੀ ਜਾਨ

ਮਾਈਕਲ ਤੂਫ਼ਾਨ ਨੇ ਅਮਰੀਕਾ ‘ਚ ਲਈ 30 ਲੋਕਾਂ ਦੀ ਜਾਨ

Read Full Article
    ਵੱਖ-ਵੱਖ ਦੇਸ਼ਾਂ ਦੀ ਸਿਆਸਤ ‘ਚ ਸਰਗਰਮ ਹੈ ਸਿੱਖ ਭਾਈਚਾਰਾ

ਵੱਖ-ਵੱਖ ਦੇਸ਼ਾਂ ਦੀ ਸਿਆਸਤ ‘ਚ ਸਰਗਰਮ ਹੈ ਸਿੱਖ ਭਾਈਚਾਰਾ

Read Full Article
    ਸਨੀ ਸੰਧੂ ਮੋਡੈਸਟੋ ਦੇ ਨਵੇਂ ਜੱਜ ਨਿਯੁਕਤ

ਸਨੀ ਸੰਧੂ ਮੋਡੈਸਟੋ ਦੇ ਨਵੇਂ ਜੱਜ ਨਿਯੁਕਤ

Read Full Article
    ਐਲਕ ਗਰੋਵ ਵਿਖੇ ‘ਰੋਸ਼ਨੀਆਂ ਦਾ ਤਿਉਹਾਰ’ 30 ਅਕਤੂਬਰ ਨੂੰ ਮਨਾਇਆ ਜਾਵੇਗਾ

ਐਲਕ ਗਰੋਵ ਵਿਖੇ ‘ਰੋਸ਼ਨੀਆਂ ਦਾ ਤਿਉਹਾਰ’ 30 ਅਕਤੂਬਰ ਨੂੰ ਮਨਾਇਆ ਜਾਵੇਗਾ

Read Full Article
    ਸੈਕਰਾਮੈਂਟੋ ਦੇ ਸਟੋਰ ਮਾਲਕਾਂ ‘ਤੇ ਲਟਕੀ ਇਕ ਹੋਰ ਤਲਵਾ

ਸੈਕਰਾਮੈਂਟੋ ਦੇ ਸਟੋਰ ਮਾਲਕਾਂ ‘ਤੇ ਲਟਕੀ ਇਕ ਹੋਰ ਤਲਵਾ

Read Full Article
    ਨਟੋਮਸ ਸਕੂਲ ਬੋਰਡ ਲਈ ਉਮੀਦਵਾਰ ਜੱਗ ਬੈਂਸ ਨੂੰ ਮਿਲ ਰਿਹੈ ਹੁੰਗਾਰਾ

ਨਟੋਮਸ ਸਕੂਲ ਬੋਰਡ ਲਈ ਉਮੀਦਵਾਰ ਜੱਗ ਬੈਂਸ ਨੂੰ ਮਿਲ ਰਿਹੈ ਹੁੰਗਾਰਾ

Read Full Article
    ਆਈ.ਟੀ. ਕੰਪਨੀਆਂ ਵੱਲੋਂ ਐੱਚ-1ਬੀ ਵੀਜ਼ਾ ਸਬੰਧੀ ਅਮਰੀਕੀ ਇਮੀਗ੍ਰੇਸ਼ਨ ਏਜੰਸੀ ਵਿਰੁੱਧ ਮੁਕੱਦਮਾ

ਆਈ.ਟੀ. ਕੰਪਨੀਆਂ ਵੱਲੋਂ ਐੱਚ-1ਬੀ ਵੀਜ਼ਾ ਸਬੰਧੀ ਅਮਰੀਕੀ ਇਮੀਗ੍ਰੇਸ਼ਨ ਏਜੰਸੀ ਵਿਰੁੱਧ ਮੁਕੱਦਮਾ

Read Full Article
    ਉਸਤਾਦ ਲਾਲ ਚੰਦ ਯਮਲਾ ਜੱਟ ਮੇਲਾ ਯਾਦਗਾਰੀ ਹੋ ਨਿਬੜਿਆ

ਉਸਤਾਦ ਲਾਲ ਚੰਦ ਯਮਲਾ ਜੱਟ ਮੇਲਾ ਯਾਦਗਾਰੀ ਹੋ ਨਿਬੜਿਆ

Read Full Article
    ਐੱਚ-1ਬੀ ਦੀ ਮਿਆਦ ਨੂੰ ਨਵੇਂ ਨਿਯਮਾਂ ਤਹਿਤ ਘਟਾਇਆ

ਐੱਚ-1ਬੀ ਦੀ ਮਿਆਦ ਨੂੰ ਨਵੇਂ ਨਿਯਮਾਂ ਤਹਿਤ ਘਟਾਇਆ

Read Full Article
    ਅਮਰੀਕੀ ਸੈਨੇਟਰ ਵੱਲੋਂ ਟਰੰਪ ਤੋਂ ਚੀਨ ਨੂੰ ਮੁਦਰਾ ‘ਚ ਹੇਰ-ਫੇਰ ਕਰਨ ਵਾਲਾ ਦੇਸ਼ ਐਲਾਨਣ ਦੀ ਅਪੀਲ

ਅਮਰੀਕੀ ਸੈਨੇਟਰ ਵੱਲੋਂ ਟਰੰਪ ਤੋਂ ਚੀਨ ਨੂੰ ਮੁਦਰਾ ‘ਚ ਹੇਰ-ਫੇਰ ਕਰਨ ਵਾਲਾ ਦੇਸ਼ ਐਲਾਨਣ ਦੀ ਅਪੀਲ

Read Full Article