PUNJABMAILUSA.COM

ਐਲਕ ਗਰੋਵ ਪਾਰਕ ਦੀਆਂ ਤੀਆਂ ‘ਚ ਔਰਤਾਂ ਦਾ ਹੋਇਆ ਰਿਕਾਰਡਤੋੜ ਇਕੱਠ

 Breaking News

ਐਲਕ ਗਰੋਵ ਪਾਰਕ ਦੀਆਂ ਤੀਆਂ ‘ਚ ਔਰਤਾਂ ਦਾ ਹੋਇਆ ਰਿਕਾਰਡਤੋੜ ਇਕੱਠ

ਐਲਕ ਗਰੋਵ ਪਾਰਕ ਦੀਆਂ ਤੀਆਂ ‘ਚ ਔਰਤਾਂ ਦਾ ਹੋਇਆ ਰਿਕਾਰਡਤੋੜ ਇਕੱਠ
August 15
11:22 2018

7 ਘੰਟੇ ਲਗਾਤਾਰ ਬੀਬੀਆਂ ਨੇ ਪਾਈਆਂ ਧਮਾਲਾਂ
ਸੈਕਰਾਮੈਂਟੋ, 15 ਅਗਸਤ (ਪੰਜਾਬ ਮੇਲ)- ਇੰਟਰਨੈਸ਼ਨਲ ਪੰਜਾਬੀ ਕਲਚਰ ਅਕੈਡਮੀ ਵੱਲੋਂ 10ਵੀਂ ਸਾਲਾਨਾ ਤੀਆਂ ਦਾ ਮੇਲਾ ਐਲਕ ਗਰੋਵ ਪਾਰਕ ਵਿਖੇ ਕਰਵਾਇਆ ਗਿਆ। ਇਕ ਅਨੁਮਾਨ ਅਨੁਸਾਰ 2500 ਦੇ ਕਰੀਬ ਔਰਤਾਂ ਨੇ ਇਸ ਮੇਲੇ ਵਿਚ ਸ਼ਿਰਕਤ ਕੀਤੀ। ਪੰਜਾਬ ਵਾਂਗ ਦਰੱਖਤਾਂ ਦੀ ਛਾਂ ਹੇਠ ਲੱਗਣ ਵਾਲੀਆਂ ਇਨ੍ਹਾਂ ਤੀਆਂ ਵਿਚ ਨਿੱਕੀਆਂ ਬਾਲੜੀਆਂ ਤੋਂ ਲੈ ਕੇ ਬਜ਼ੁਰਗ ਔਰਤਾਂ ਤੱਕ ਸ਼ਾਮਲ ਹੋਈਆਂ। ਦੁਪਹਿਰ 1 ਵਜੇ ਸ਼ੁਰੂ ਹੋਇਆ ਇਹ ਮੇਲਾ ਸ਼ਾਮ ਦੇ 7 ਵਜੇ ਤੱਕ ਨਿਰੰਤਰ ਜਾਰੀ ਰਿਹਾ। ਚਰਖੇ, ਚਾਟੀਆਂ, ਮਧਾਣੀਆਂ, ਛੱਜ, ਲੈਂਪਾਂ, ਫੁਲਕਾਰੀਆਂ, ਬਾਜ, ਢੋਲਕੀਆਂ ਆਦਿ ਵਿਰਾਸਤੀ ਚੀਜ਼ਾਂ ਸਟੇਜ ਦੀ ਸ਼ੋਭਾ ਨੂੰ ਵਧਾ ਰਹੀਆਂ ਸਨ। ਪੰਜਾਬ ਵਾਂਗ ਛਾਂਦਾਰ ਦਰੱਖਤਾਂ ਦੀ ਛਾਂ ਹੇਠ ਲੱਗਣ ਵਾਲੀਆਂ ਇਨ੍ਹਾਂ ਤੀਆਂ ਵਿਚ ਪ੍ਰਬੰਧਕਾਂ ਵੱਲੋਂ ਪੀਂਘਾਂ ਵੀ ਚੜ੍ਹਾਈਆਂ ਜਾਂਦੀਆਂ ਹਨ, ਜਿੱਥੇ ਪੀਂਘਾਂ ਝੂਟ ਕੇ ਬੀਬੀਆਂ ਆਪਣੇ ਚਾਅ ਤੇ ਮਲਾਰ ਪੂਰੇ ਕਰਦੀਆਂ ਹਨ। ਖਾਣ-ਪੀਣ, ਕੱਪੜੇ, ਹਾਰ-ਸ਼ਿੰਗਾਰ ਦਾ ਸਾਮਾਨ, ਜੁੱਤੀਆਂ, ਮਹਿੰਦੀ ਆਦਿ ਦੇ 35 ਦੇ ਕਰੀਬ ਲੱਗਣ ਵਾਲੇ ਸਟਾਲ ਪੰਜਾਬ ਦੇ ਕਿਸੇ ਬਾਜ਼ਾਰ ਦਾ ਭੁਲੇਖਾ ਪਾਉਂਦੇ ਸਨ।
‘ਤੀਆਂ ਤੀਜ ਦੀਆਂ’ ਦੇ ਨਾਂ ਹੇਠ ਹੋਏ ਇਸ ਮੇਲੇ ‘ਚ ਸਭ ਤੋਂ ਪਹਿਲਾਂ ਔਰਤਾਂ ਸਟੇਜ ਤੋਂ ਸਿੱਠਣੀਆਂ, ਬੋਲੀਆਂ, ਸੁਹਾਗ, ਘੋੜੀਆਂ ਅਤੇ ਟੱਪੇ ਆਦਿ ਗਾ ਕੇ ਮੇਲੇ ਦਾ ਆਗਾਜ਼ ਕਰਦੀਆਂ ਹਨ। ਇਨ੍ਹਾਂ ਤੀਆਂ ਦੀਆਂ ਪ੍ਰਬੰਧਕਾਂ ਪਿੰਕੀ ਰੰਧਾਵਾ ਅਤੇ ਪਰਨੀਤ ਗਿੱਲ ਵੱਲੋਂ ਆਏ ਦਰਸ਼ਕਾਂ ਦਾ ਧੰਨਵਾਦ ਕੀਤਾ ਗਿਆ ਅਤੇ ਨਾਲ ਹੀ ਉਨ੍ਹਾਂ ਸਪਾਂਸਰਾਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਗਿਆ, ਜਿਨ੍ਹਾਂ ਦੀ ਬਦੌਲਤ ਇਹ ਮੇਲਾ ਪਿਛਲੇ 10 ਸਾਲ ਤੋਂ ਨਿਰੰਤਰ ਬੁਲੰਦੀਆਂ ਛੂਹ ਰਿਹਾ ਹੈ। ਸਟੇਜ ਦੀ ਮੱਲਿਕਾ ਆਸ਼ਾ ਸ਼ਰਮਾ ਨੇ ਲੇਡੀ ਸੰਗੀਤ ਤੋਂ ਬਾਅਦ ਵਾਰੋ-ਵਾਰੀ ਵੱਖ-ਵੱਖ ਵੰਨਗੀਆਂ ਪੇਸ਼ ਕੀਤੀਆਂ। ਹਰ ਆਈਟਮ ਇਕ ਤੋਂ ਇਕ ਵੱਧ ਕੇ ਸਲਾਹੁਣਯੋਗ ਸੀ। ਦਰਸ਼ਕਾਂ ਨੇ ਇਨ੍ਹਾਂ ਆਈਟਮਾਂ ਦਾ ਭਰਪੂਰ ਆਨੰਦ ਮਾਣਿਆ। ਸਤਬੀਰ ਸਿੰਘ ਬਾਜਵਾ ਅਤੇ ਪਰਿਵਾਰ ਵੱਲੋਂ ਹਰ ਸਾਲ ਵਾਂਗ ਇਸ ਵਾਰ ਵੀ ਮੁਫਤ ਪਾਣੀ, ਸੋਡੇ ਅਤੇ ਜੂਸ ਦੀ ਛਬੀਲ ਲਗਾਈ ਗਈ ਸੀ। ਜਿਸ ਨਾਲ ਔਰਤਾਂ ਨੂੰ ਗਰਮੀ ਤੋਂ ਰਾਹਤ ਮਿਲਦੀ ਰਹੀ। ਉਨ੍ਹਾਂ ਨਾਲ ਰੂਬਾ ਭੁੱਲਰ ਅਤੇ ਪਿੰ੍ਰਸ ਭੁੱਲਰ ਨੇ ਵੀ ਪੂਰਾ ਸਹਿਯੋਗ ਦਿੱਤਾ। ਫਲਮਿੰਗੋ ਪੈਲਸ ਵੱਲੋਂ ਖਾਣ-ਪੀਣ ਦਾ ਸਟਾਲ ਲਗਾਇਆ ਗਿਆ ਸੀ। ਪ੍ਰਬੰਧਕਾਂ ਵੱਲੋਂ ਦਰਸ਼ਕਾਂ ਦੇ ਬੈਠਣ ਲਈ ਬਹੁਤ ਵਧੀਆ ਇੰਤਜ਼ਾਮ ਕੀਤਾ ਗਿਆ ਸੀ।
ਕੈਲੀਫੋਰਨੀਆ ਦੇ ਵੱਖ-ਵੱਖ ਆਗੂ ਇਸ ਮੇਲੇ ਵਿਚ ਵਿਸ਼ੇਸ਼ ਤੌਰ ‘ਤੇ ਆਪਣੀ ਹਾਜ਼ਰੀ ਭਰਨ ਆਏ, ਜਿਨ੍ਹਾਂ ਵਿਚ ਅਸੈਂਬਲੀ ਮੈਂਬਰ ਜਿਮ ਕੂਪਰ, ਐਲਕ ਗਰੋਵ ਮੇਅਰ ਸਟੀਵ ਲੀ, ਮੁਡੈਸਟੋ ਸਿਟੀ ਦੇ ਵਾਈਸ ਮੇਅਰ ਮਨਮੀਤ ‘ਮੈਨੀ’ ਗਰੇਵਾਲ, ਐਲਕ ਗਰੋਵ ਸਕੂਲ ਬੋਰਡ ਦੀ ਪ੍ਰਧਾਨ ਬੌਬੀ ਐਲਨ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਆਗੂ ਇਸ ਮੌਕੇ ਹਾਜ਼ਰ ਹੋਏ। ਇਸ ਤੀਆਂ ਦੇ ਮੇਲੇ ਲਈ ਡਾ. ਪਰਮਜੀਤ ਤੱਖਰ (ਐੱਮ.ਡੀ. ਅਤੇ ਤੱਖਰ ਮੈਡੀਕਲ ਸਪਾ), ਗੁੱਡੀ ਤੱਖਰ, ਗੁਰਦੀਪ ਸਮਰਾ ਅਤੇ ਬਲਬੀਰ ਸਮਰਾ, ਇੰਡੀਅਨ ਕੇਅਰ ਐਸੋਸੀਏਸ਼ਨ, ਫੇਅਰਫੀਲਡ, ਗੁਲਿੰਦਰ ਗਿੱਲ, ਪਾਲ ਰਾਮ, ਜੈਕ ਰਾਮ ਗਰੈਂਡ ਸਪਾਂਸਰ ਸਨ। ਇਸ ਤੋਂ ਇਲਾਵਾ ਸਤਬੀਰ ਸਿੰਘ ਬਾਜਵਾ, ਧੀਰਾ ਨਿੱਜਰ (ਕੈਂਪ ਲੌਜੀਸਟਿਕ), ਦਵਿੰਦਰ ਸਿੰਘ (ਯੂ.ਐੱਸ. ਟਰੱਕ ਐਂਡ ਟਰੇਲਰ), ਬਕਸ਼ੋ ਕੌਰ ਬੀਸਲਾ (ਐੱਲ. ਮਰਚਨਡਾਇਸ, ਯੂਬਾ ਸਿਟੀ), ਜਸਮੇਲ ਸਿੰਘ ਚਿੱਟੀ (ਫਾਈਵ ਸਟਾਰ ਟੋਇੰਗ), ਸੁਖੇਦਵ ਸਿੰਘ ਢਿੱਲੋਂ (ਰੇਡੀਓ ਪੰਜਾਬ), ਹਰਪ੍ਰੀਤ ਸਿੰਘ (ਸ਼ਿਕਾਗੋ ਪੀਜ਼ਾ), ਭੁਪਿੰਦਰ ਸੰਘੇੜਾ, ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ, ਪਰਦੀਪ ਪਾਲ (ਫਲਮਿੰਗੋ ਪੈਲੇਸ), ਜੌਨੀ (ਬੱਗਾ ਜਿਊਲਰਜ਼), ਸੰਦੀਪ ਸਿੰਘ ਢਾਂਡਾ (ਵੈਲਸ ਫਾਰਗੋ ਬੈਂਕ), ਸਤਿੰਦਰ ਪਾਲ ਹੇਅਰ, ਹਰਜਿੰਦਰ ਧਾਮੀ, ਗੁਰਪਾਲ ਡਡਵਾਲ, ਹੁਸ਼ਿਆਰ ਸਿੰਘ ਡਡਵਾਲ, ਸ਼ਸ਼ੀਪਾਲ, ਗੁਰਦੀਪ ਗਿੱਲ, ਸੁਰਿੰਦਰ ਬਿੰਦਰਾ ਨੇ ਵੀ ਇਸ ਮੇਲੇ ਨੂੰ ਸਪਾਂਸਰ ਕੀਤਾ। ਬੱਗਾ ਜਿਊਲਰਜ਼ ਸੈਕਰਾਮੈਂਟੋ ਵੱਲੋਂ ਸੋਨੇ ਦੇ ਹਾਰ ਦਾ ਰੈਫਰਲ ਇਨਾਮ ਦਿੱਤਾ ਗਿਆ। ਜਦਕਿ ਸ਼ਰੀਫ ਜਿਊਲਰਜ਼ ਵੱਲੋਂ ਸੋਨੇ ਅਤੇ ਹੀਰੇ ਦੀ ਅੰਗੂਠੀ ਰੈਫਰਲ ਇਨਾਮ ਵਜੋਂ ਭੇਂਟ ਕੀਤੀ ਗਈ। ਇਸ ਮੇਲੇ ਦੀ ਪੂਰੀ ਫੋਟੋ ਤੇ ਵੀਡੀਓਗ੍ਰਾਫੀ ਮੋਗਾ ਵੀਡੀਓ, ਫਰਿਜ਼ਨੋ ਵੱਲੋਂ ਕੀਤੀ ਗਈ ਅਤੇ ਹੁਣ ਸਾਰੀਆਂ ਫੋਟੋਆਂ ਉਨ੍ਹਾਂ ਦੀ ਵੈੱਬਸਾਈਟ ‘ਤੇ ਉਪਲਬੱਧ ਹਨ। ਇਸ ਮੇਲੇ ‘ਚ ਸਟੇਜ ਨੂੰ ‘ਲਾਵਾਂ-ਫੇਰੇ, ਸੈਕਰਾਮੈਂਟੋ’ ਵੱਲੋਂ ਸਜਾਇਆ ਗਿਆ ਸੀ।

About Author

Punjab Mail USA

Punjab Mail USA

Related Articles

ads

Latest Category Posts

    ਹੁਣ ਹੜ੍ਹਾਂ ਦੀ ਮਾਰ ਹੇਠ ਪੰਜਾਬ ਦੇ ਲੋਕ

ਹੁਣ ਹੜ੍ਹਾਂ ਦੀ ਮਾਰ ਹੇਠ ਪੰਜਾਬ ਦੇ ਲੋਕ

Read Full Article
    ਯੂਬਾ ਸਿਟੀ ਨਿਵਾਸੀ ਸਰਬਜੀਤ ਸਿੰਘ ਸੜਕ ਹਾਦਸੇ ‘ਚ ਹਲਾਕ

ਯੂਬਾ ਸਿਟੀ ਨਿਵਾਸੀ ਸਰਬਜੀਤ ਸਿੰਘ ਸੜਕ ਹਾਦਸੇ ‘ਚ ਹਲਾਕ

Read Full Article
    ਐਲਕ ਗਰੋਵ ਦਾ ਮੇਲਾ 24 ਅਗਸਤ ਨੂੰ

ਐਲਕ ਗਰੋਵ ਦਾ ਮੇਲਾ 24 ਅਗਸਤ ਨੂੰ

Read Full Article
    ਸਤਿੰਦਰ ਸਰਤਾਜ਼ ਦਾ ਸ਼ੋਅ ਯਾਦਗਾਰੀ ਹੋ ਨਿਬੜਿਆ

ਸਤਿੰਦਰ ਸਰਤਾਜ਼ ਦਾ ਸ਼ੋਅ ਯਾਦਗਾਰੀ ਹੋ ਨਿਬੜਿਆ

Read Full Article
    ਗਦਰੀ ਬਾਬਿਆਂ ਦਾ ਯਾਦ ‘ਚ ਕਰਵਾਏ ਜਾਣ ਵਾਲੇ ਮੇਲੇ ਦੀਆਂ ਤਿਆਰੀਆਂ ਮੁਕੰਮਲ

ਗਦਰੀ ਬਾਬਿਆਂ ਦਾ ਯਾਦ ‘ਚ ਕਰਵਾਏ ਜਾਣ ਵਾਲੇ ਮੇਲੇ ਦੀਆਂ ਤਿਆਰੀਆਂ ਮੁਕੰਮਲ

Read Full Article
    ਪੰਜਾਬੀ ਕਲਚਰਲ ਸੈਂਟਰ ਯੂ.ਐੱਸ.ਏ. ਵਿਖੇ ਸਿਹਤ ਕੈਂਪ ਦੌਰਾਨ ਕੁਦਰਤੀ ਢੰਗ ਨਾਲ ਰਿਸ਼ਟ-ਪੁਸ਼ਟ ਰਹਿਣ ਦੇ ਢੰਗ ਦੱਸੇ

ਪੰਜਾਬੀ ਕਲਚਰਲ ਸੈਂਟਰ ਯੂ.ਐੱਸ.ਏ. ਵਿਖੇ ਸਿਹਤ ਕੈਂਪ ਦੌਰਾਨ ਕੁਦਰਤੀ ਢੰਗ ਨਾਲ ਰਿਸ਼ਟ-ਪੁਸ਼ਟ ਰਹਿਣ ਦੇ ਢੰਗ ਦੱਸੇ

Read Full Article
    ਸਿਆਟਲ ‘ਚ ਫੁਲਕਾਰੀ ਤੀਆਂ ਦੇ ਮੇਲੇ ‘ਚ ਲੱਗੀਆਂ ਰੌਣਕਾਂ

ਸਿਆਟਲ ‘ਚ ਫੁਲਕਾਰੀ ਤੀਆਂ ਦੇ ਮੇਲੇ ‘ਚ ਲੱਗੀਆਂ ਰੌਣਕਾਂ

Read Full Article
    ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਆਗਮਨ ਗੁਰਪੁਰਬ ‘ਤੇ ਪਹੁੰਚਣ ਲਈ ਪਾਕਿ ਵਫਦ ਵੱਲੋਂ ਖੁੱਲ੍ਹਾ ਸੱਦਾ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਆਗਮਨ ਗੁਰਪੁਰਬ ‘ਤੇ ਪਹੁੰਚਣ ਲਈ ਪਾਕਿ ਵਫਦ ਵੱਲੋਂ ਖੁੱਲ੍ਹਾ ਸੱਦਾ

Read Full Article
    ਟਰੰਪ ਨੇ ਕਸ਼ਮੀਰ ਮੁੱਦੇ ‘ਤੇ ਫਿਰ ਕੀਤੀ ਵਿਚੋਲਗੀ ਦੀ ਪੇਸ਼ਕਸ਼

ਟਰੰਪ ਨੇ ਕਸ਼ਮੀਰ ਮੁੱਦੇ ‘ਤੇ ਫਿਰ ਕੀਤੀ ਵਿਚੋਲਗੀ ਦੀ ਪੇਸ਼ਕਸ਼

Read Full Article
    ਵਰਜੀਨੀਆ ਵਿਖੇ ਕਾਰ ਸੜਕ ਹਾਦਸੇ ‘ਚ ਨਿਊਜਰਸੀ ’ਚ ਰਹਿੰਦੇ ਇੱਕੋ ਹੀ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ

ਵਰਜੀਨੀਆ ਵਿਖੇ ਕਾਰ ਸੜਕ ਹਾਦਸੇ ‘ਚ ਨਿਊਜਰਸੀ ’ਚ ਰਹਿੰਦੇ ਇੱਕੋ ਹੀ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ

Read Full Article
    ਦੱਖਣੀ ਕੈਰੋਲੀਨਾ ‘ਚ ਇਕ ਸ਼ਖਸ ਦੇ ਸਿਰ ‘ਤੇ ਡਿੱਗੀ ਆਸਮਾਨੀ ਬਿਜਲੀ

ਦੱਖਣੀ ਕੈਰੋਲੀਨਾ ‘ਚ ਇਕ ਸ਼ਖਸ ਦੇ ਸਿਰ ‘ਤੇ ਡਿੱਗੀ ਆਸਮਾਨੀ ਬਿਜਲੀ

Read Full Article
    ਅਮਰੀਕਾ ‘ਚ ਅਲਬਾਮਾ ਸਟੇਟ ਯੂਨੀਵਰਸਿਟੀ ਨੇੜੇ ਵਾਪਰੀ ਗੋਲੀਬਾਰੀ ਦੀ ਘਟਨਾ; 2 ਦੀ ਮੌਤ, 3 ਜ਼ਖਮੀ

ਅਮਰੀਕਾ ‘ਚ ਅਲਬਾਮਾ ਸਟੇਟ ਯੂਨੀਵਰਸਿਟੀ ਨੇੜੇ ਵਾਪਰੀ ਗੋਲੀਬਾਰੀ ਦੀ ਘਟਨਾ; 2 ਦੀ ਮੌਤ, 3 ਜ਼ਖਮੀ

Read Full Article
    ਅਮਰੀਕਾ ‘ਚ ਹਿਰਾਸਤ ਕੇਂਦਰ ‘ਚ ਭੁੱਖ ਹੜਤਾਲ ‘ਤੇ ਬੈਠੇ ਭਾਰਤੀ ਇਮੀਗ੍ਰਾਂਟ ਨੂੰ ਪਾਈਪ ਰਾਹੀਂ ਜ਼ਬਰਦਸਤੀ ਖਵਾਇਆ ਖਾਣਾ

ਅਮਰੀਕਾ ‘ਚ ਹਿਰਾਸਤ ਕੇਂਦਰ ‘ਚ ਭੁੱਖ ਹੜਤਾਲ ‘ਤੇ ਬੈਠੇ ਭਾਰਤੀ ਇਮੀਗ੍ਰਾਂਟ ਨੂੰ ਪਾਈਪ ਰਾਹੀਂ ਜ਼ਬਰਦਸਤੀ ਖਵਾਇਆ ਖਾਣਾ

Read Full Article
    ਭਾਰਤੀ-ਅਮਰੀਕੀ ਸੰਸਦ ਮੈਂਬਰ ਰੋਅ ਖੰਨਾ ‘ਕਾਂਗਰੈਸ਼ਨਲ ਪਾਕਿਸਤਾਨ ਕੌਕਸ’ ‘ਚ ਹੋਏ ਸ਼ਾਮਲ

ਭਾਰਤੀ-ਅਮਰੀਕੀ ਸੰਸਦ ਮੈਂਬਰ ਰੋਅ ਖੰਨਾ ‘ਕਾਂਗਰੈਸ਼ਨਲ ਪਾਕਿਸਤਾਨ ਕੌਕਸ’ ‘ਚ ਹੋਏ ਸ਼ਾਮਲ

Read Full Article
    ਫਿਲਾਡੇਲਫੀਆ ਵਿਚ ਗੋਲੀਬਾਰੀ, ਛੇ ਪੁਲਿਸ ਕਰਮੀ ਜ਼ਖਮੀ

ਫਿਲਾਡੇਲਫੀਆ ਵਿਚ ਗੋਲੀਬਾਰੀ, ਛੇ ਪੁਲਿਸ ਕਰਮੀ ਜ਼ਖਮੀ

Read Full Article