ਐਫਬੀਆਈ ਕੈਪਿਟਲ ਬਿਲਡਿੰਗ ਵਿਚ ਹਿੰਸਾ ਭੜਕਾਉਣ ਵਾਲਿਆਂ ਦੀ ਭਾਲ ਵਿਚ ਜੁਟੀ

70
Share

ਵਾਸ਼ਿੰਗਟਨ, 8 ਜਨਵਰੀ (ਪੰਜਾਬ ਮੇਲ)-  ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿਚ ਕੈਪਿਟਲ ਬਿਲਡਿੰਗ ਵਿਚ ਹੋਈ ਹਿੰਸਾ ਪੂਰੀ ਦੁਨੀਆ ਦੇ ਲਈ ਸੁਰਖੀਆਂ ਬਣੀ। ਦੁਨੀਆ ਦੇ ਸਭ ਤੋਂ ਪੁਰਾਣੇ ਲੋਕਤੰਤਰ ਵਿਚ ਭੀੜ ਨੇ ਕੈਪਿਟਲ ਬਿਲਡਿੰਗ ਵਿਚ ਜਾ ਕੇ ਹੰਗਾਮਾ ਕੀਤਾ ਜਿਸ ਦੀ ਹਰ ਪਾਸੇ ਆਲੋਚਨਾ ਹੋ ਰਹੀ ਹੈ। ਹਿੰਸਾ ਭੜਕਾਉਣ ਦੇ ਪਿੱਛੇ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ।

ਅਜਿਹਾ ਇਸ ਲਈ ਕਿਉਂਕਿ ਟਰੰਪ ਨੇ ਅਪਣੇ ਸਮਰਥਕਾਂ ਨੂੰ ਭੜਕਾਊ ਭਾਸ਼ਣ ਨਾਲ ਉਕਸਾਇਆ ਸੀ। ਹਾਲਾਂਕਿ ਇਸ ਹਿੰਸਾ ਨੂੰ ਅੰਜਾਮ ਦੇਣ ਵਾਲੇ ਹਰ ਇੱਕ ਵਿਅਕਤੀ ’ਤੇ ਕਾਰਵਾਈ ਕੀਤੀ ਜਾਵੇਗੀ। ਫੈਡਰਲ ਬਿਓਰੋ ਆਫ਼ ਇਨਵੈਸਟੀਗੇਸ਼ਨ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਉਨ੍ਹਾਂ ਸਾਰੇ ਦੰਗਾਈਆਂ ਦੀ ਜਾਣਕਾਰੀ ਮੰਗੀ ਹੈ ਜਿਨ੍ਹਾਂ  ਨੇ ਇਸ ਹਿੰਸਾ ਵਿਚ ਹਿੱਸਾ ਲਿਆ ਸੀ।
ਇਸ ਬਿਆਨ ਵਿਚ ਦੱਸਿਆ ਗਿਆ ਹੈ ਕਿ ਐਫਬੀਆਈ ਉਨ੍ਹਾਂ ਲੋਕਾਂ ਦੀ ਭਾਲ ਕਰ ਰਹੀ ਹੈ ਜੋ ਇਨ੍ਹਾਂ ਦੰਗਾਈਆਂ ਦੀ ਪਛਾਣ ਕਰਨ ਵਿਚ ਉਨ੍ਹਾਂ ਦੀ ਮਦਦ ਕਰਨਗੇ। ਬਿਆਨ ਵਿਚ ਕਿਹਾ ਗਿਆ ਹੈ ਕਿ ਐਫਬੀਆਈ ਕੈਪਿਟਲ ਹਿਲ ਅਤੇ ਵਾਸ਼ਿੰਗਟਨ ਡੀਸੀ ਦੇ ਆਸ ਪਾਸ ਦੇ ਇਲਾਕਿਆਂ ਵਿਚ ਹਿੰਸਾ ਅਤੇ ਦੰਗਿਆਂ ਦੇ ਲਈ ਟਿਪ ਅਤੇ ਡਿਜ਼ੀਟਲ ਮੀਡੀਆ ਨੂੰ ਵੀ ਸਵੀਕਾਰ ਕਰ ਰਿਹਾ ਹੈ।  ਜਾਂਚ ਏਜੰਸੀਆਂ ਨੇ ਲੋਕਾਂ ਨੂੰ ਅੱਗੇ ਆ ਕੇ ਮਦਦ ਕਰਨ ਦੀ ਅਪੀਲ ਕੀਤੀ ਹੈ। ਐਫਬੀਆਈ ਨੇ ਕਿਹਾ ਹੈ ਕਿ ਜੇਕਰ ਆਪ ਨੇ ਹਿੰਸਾ ਦੀ ਘਟਨਾਵਾਂ ਨੂੰ ਹੁੰਦੇ ਦੇਖਿਆ ਤਾਂ ਅਸੀਂ ਆਪ ਨੂੰ ਅਪੀਲ ਕਰਦੇ ਹਾਂ ਕਿ ਸਾਨੂੰ ਇਸ ਬਾਰੇ ਜਾਣਕਾਰੀ ਦਿਓ।
ਐਫਬੀਆਈ ਨੇ ਕਿਹਾ ਕਿ ਉਹ 1-800-225-5324 ’ਤੇ ਕਾਲ ਕਰਕੇ ਜਾਂਚ ਨਾਲ ਸਬੰਧਤ ਕਿਸੇ ਜਾਣਕਾਰੀ ਜਾਂ ਟਿਪ ਨੂੰ ਸਾਂਝਾ ਕਰ ਸਕਦੇ ਹਨ।  ਦੱਸ ਦੇਈਏ ਕਿ ਟਰੰਪ ਸਮਰਥਕਾਂ ਨੇ ਕੈਪਿਟਲ ਹਿਲ ਵਿਚ ਵੜ ਕੇ ਭੰਨਤੋੜ ਕੀਤੀ ਸੀ ਜੋ ਬਾਅਦ ਵਿਚ ਹਿੰਸਾ ਵਿਚ ਬਦਲ ਗਈ।  ਟਰੰਪ ਵਾਰ ਵਾਰ ਕਹਿ ਰਹੇ ਸੀ ਕਿ ਉਨ੍ਹਾਂ ਰਾਸ਼ਟਰਪਤੀ ਚੋਣ ਵਿਚ ਜਿੱਤ ਮਿਲੀ ਹੈ। ਉਨ੍ਹਾਂ ਨੇ ਅਪਣੇ ਸਮਰਥਕਾਂ  ਨੂੰ ਜੋਅ ਬਾਈਡਨ ਦੇ ਸਰਟੀਫਿਕੇਟ ਨੂੰ ਰੋਕਣ ਦੀ ਅਪੀਲ ਕੀਤੀ ਸੀ। ਇਹੀ ਕਾਰਨ ਸੀ ਕਿ ਉਹ ਭੀੜ ਕੈਪਿਟਲ ਹਿਲ ਵਿਚ ਵੜੀ ਅਤੇ ਉਥੇ ਭੰਨਤੋੜ ਕੀਤੀ।


Share