ਐਨਡੀਪੀ ਦੇ ਕੌਮੀ ਆਗੂ ਜਗਮੀਤ ਸਿੰਘ ਨੇ ਕੈਨੇਡਾ ਦੇ ਮੈਂਬਰ ਪਾਰਲੀਮੈਂਟ ਵਜੋਂ ਸਹੁੰ ਚੁੱਕੀ

March 18
22:10
2019
ਔਟਵਾ, 18 ਮਾਰਚ (ਪੰਜਾਬ ਮੇਲ)- ਐਨਡੀਪੀ ਦੇ ਕੌਮੀ ਆਗੂ ਜਗਮੀਤ ਨੇ ਐਤਵਾਰ ਨੂੰ ਮੈਂਬਰ ਪਾਰਲੀਮੈਂਟ ਵਜੋਂ ਸਹੁੰ ਚੁੱਕ ਲਈ। ਜਗਮੀਤ ਸਿੰਘ ਕੈਨੇਡਾ ਦੇ ਪਹਿਲੇ ਸਿੱਖ ਹਨ ਜੋ ਕੈਨੇਡਾ ਦੀ ਕੌਮੀ ਪਾਰਟੀ ਦੇ ਆਗੂ ਵਜੋਂ ਹਾਊਸ ਆਫ਼ ਕਾਮਨਸ ਵਿੱਚ ਬੈਠਣਗੇ। ਜਗਮੀਤ ਸਿੰਘ ਨੇ ਇਸੇ ਸਾਲ ਦੇ ਫ਼ਰਵਰੀ ਹੋਈ ਜ਼ਿਮਨੀ ਚੋਣ ਦੌਰਾਨ ਬ੍ਰਿਟਿਸ਼ ਕੋਲੰਬੀਆ ਦੇ ਬਰਨਬੀ ਸਾਊਥ ਹਲਕੇ ਵਿਚੋਂਜਿੱਤ ਹਾਸਲ ਕੀਤੀ ਸੀ। ਸਹੁੰ ਚੁੱਕ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਸੱਭ ਤੋਂ ਪਹਿਲਾਂ ਜਗਮੀਤ ਸਿੰਘ ਨੇ ਬਰਨਾਬੀ ਸਾਊਥ ਹਲਕੇ ਦੇ ਲੋਕਾਂ, ਆਪਣੇ ਦੋਸਤਾਂ ਅਤੇ ਸਮੱਰਥਕਾਂ ਵੱਲੋਂ ਨਿਭਾਏ ਸਾਥ ਅਤੇ ਭਰੋਸਾ ਕਰਨ ‘ਤੇ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਸਫ਼ਲਤਾ ਉਨ•ਾਂ ਦੇ ਸਹਿਯੋਗ ਤੋਂ ਬਿਨਾਂ• ਸੰਭਵ ਨਹੀਂ ਸੀ। ਉਨ•ਾਂ ਨੇ ਕਿਹਾ ਕਿ ਬਚਪਨ ਵਿੱਚ ਉਨਾਂ• ਨੇ ਕਦੇ ਸੁਪਨੇ ‘ਚ ਵੀ ਨਹੀਂ ਸੀ ਸੋਚਿਆ ਕਿ ਉਹ ਇਸ ਮੁਕਾਮ ਤੱਕ ਪਹੁੰਚਣਗੇ ਅਤੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਹੋਣਗੇ।