PUNJABMAILUSA.COM

ਐਨਆਰਆਈ ਲਾੜੇ ਪਤਨੀਆਂ ਨੂੰ ਧੋਖਾ ਦੇ ਕੇ ਨਹੀਂ ਭੱਜ ਸਕਣਗੇ ਵਿਦੇਸ਼

ਐਨਆਰਆਈ ਲਾੜੇ ਪਤਨੀਆਂ ਨੂੰ ਧੋਖਾ ਦੇ ਕੇ ਨਹੀਂ ਭੱਜ ਸਕਣਗੇ ਵਿਦੇਸ਼

ਐਨਆਰਆਈ ਲਾੜੇ ਪਤਨੀਆਂ ਨੂੰ ਧੋਖਾ ਦੇ ਕੇ ਨਹੀਂ ਭੱਜ ਸਕਣਗੇ ਵਿਦੇਸ਼
July 03
21:24 2017

ਨਵੀਂ ਦਿੱਲੀ, 3 ਜੁਲਾਈ (ਪੰਜਾਬ ਮੇਲ)- ਹਮੇਸ਼ਾ ਸ਼ਿਕਾਇਤਾਂ ਮਿਲਦੀਆਂ ਰਹੀਆਂ ਹਨ ਕਿ ਐਨਆਰਆਈ, ਲਾੜੀ ਦੀ ਭਾਲ ਵਿਚ ਭਾਰਤ ਆਉਂਦੇ ਹਨ। ਵਿਦੇਸ਼ਾਂ ਵਿਚ ਅਪਣੀ ਹੈਸੀਅਤ ਦਾ ਬਖਾਨ ਕਰਕੇ ਲੜਕੀ ਵਾਲਿਆਂ ਨੂੰ ਝਾਂਸਾ ਦੇ ਕੇ ਵਿਆਹ ਕਰ ਲੈਂਦੇ ਹਨ, ਲੇਕਿਨ ਕੁਝ ਦਿਨਾਂ ਬਾਅਦ ਲਾੜੀ ਨੂੰ ਛੱਡ ਕੇ ਭਾਰਤ ਤੋਂ ਫਰਾਰ ਹੋ ਜਾਂਦੇ ਹਨ। ਜਾਂ ਵਿਦੇਸ਼ ਲਿਜਾ ਕੇ ਉਨ੍ਹਾਂ ਦਾ ਸ਼ੋਸ਼ਣ ਕਰਦੇ ਹਨ। ਲੰਬੀ ਕਾਨੂੰਨੀ ਕਾਰਵਾਈ ਕਾਰਨ ਜਦ ਸਾਰੀ ਉਮੀਦਾਂ ਮਿਟ ਜਾਂਦੀਆਂ ਹਨ ਤਾਂ ਲਾੜੀ ਨੂੰ ਰੋਅ ਰੋਅ ਕੇ ਸਬਰ ਕਰਨਾ ਪੈਂਦਾ ਹੈ। ਅਜਿਹੇ ਧੋਖੇਬਾਜ਼ ਐਨਆਰਆਈ ਲਾੜਿਆਂ ਤੋਂ ਪ੍ਰੇਸ਼ਾਨ ਔਰਤਾਂ ਦੀ ਮਦਦ ਦੇ ਲਈ ਸਰਕਾਰ ਨੇ ਠੋਸ ਯੋਜਨਾ ਬਣਾਉਣ ਦਾ ਫ਼ੈਸਲਾ ਕੀਤਾ ਹੈ। ਮਹਿਲਾ ਤੇ ਬਾਲ ਕਲਿਆਣ ਮੰਤਰਾਲਾ ਅਜਿਹੀ ਵਿਵਸਥਾ ਕਰਨ ਜਾ ਰਿਹਾ ਹੈ ਜਿਸ ਨਾਲ ਐਨਆਰਆਈ ਲਾੜਿਆਂ ਵਲੋਂ ਛੱਡੀ ਗਈ ਮਹਿਲਾਵਾਂ ਨੂੰ ਤੁਰੰਤ ਰਾਹਤ ਮਿਲ ਸਕੇ। ਮੌਜੂਦਾ ਕਾਨੂੰਨ ਰਸਮੀ ਕਾਰਵਾਈਆਂ ਨਾਲ ਭਰੇ ਪਏ ਹਨ, ਜਿਨ੍ਹਾਂ ਦਾ ਫਾਇਦਾ ਲੈ ਕੇ ਇਹ ਐਨਆਰਆਈ ਖੁਦ ਨੂੰ ਬਚਾ ਲੈਂਦੇ ਹਨ। ਕਈ ਐਨਆਰਆਈ ਪਤੀ ਦੇਸ਼ ਵਿਚ ਅਪਣੀ ਪਤਨੀਆਂ ਨੂੰ ਛੱਡ ਕੇ ਵਿਦੇਸ਼ ਭੱਜ ਜਾਂਦੇ ਹਨ। ਜਿੱਥੇ ਉਨ੍ਹਾਂ ਨੂੰ ਫੜਨਾ ਜਾਂ ਕਾਰਵਾਈ ਕਰਨਾ ਮੁਸ਼ਕਲ ਹੁੰਦਾ ਹੈ। ਇਨ੍ਹਾਂ ਵਿਦੇਸ਼ ਜਾਣ ਤੋਂ ਰੋਕਣ ਦੇ ਲਈ ਅਦਾਲਤ ਦੇ ਆਦੇਸ਼ ਜ਼ਰੂਰੀ ਹੁੰਦੇ ਹਨ। ਜਦ ਤੱਕ ਆਦੇਸ਼ ਜਾਰੀ ਹੁੰਦੇ ਹਨ ਤਦ ਤੱਕ ਐਨਆਰਆਈ ਲਾੜੇ ਵਿਦੇਸ਼ ਫਰਾਰ ਹੋ ਜਾਂਦੇ ਹਨ। ਮਹਿਲਾ ਬਾਲ ਵਿਕਾਸ ਮੰਤਰੀ ਮੇਨਕ ਗਾਂਧੀ ਨੇ ਕਿਹਾ ਕਿ ਅਸੀਂ ਐਨਆਰਆਈ ਪਤੀਆਂ ਦੀ ਧੋਖੇਬਾਜ਼ੀ ਦੀ ਸ਼ਿਕਾਰ ਮਹਿਲਾਵਾਂ ਨੂੰ ਤੁਰੰਤ ਰਾਹਤ ਦੇਣ ਦੀ ਵਿਵਸਥਾ ਤਿਆਰ ਕਰਨੀ ਚਾਹੁੰਦੇ ਹਨ। ਇਸ ਦੇ ਲਈ ਇਕ ਹੀ ਜਗ੍ਹਾ ‘ਤੇ ਐਨਆਰਆਈ ਪਤੀਆਂ ਦੀ ਸ਼ਿਕਾਇਤਾਂ ਕਰਨ ਦੀ ਇਕ ਪ੍ਰਣਾਲੀ ਤਿਆਰ ਹੋ ਰਹੀ ਹੈ। ਅਜੇ ਸਰਕਾਰ ਐਨਜੀਓ ਦੇ ਜ਼ਰੀਏ ਅਜਿਹੀ ਮਹਿਲਾਵਾਂ ਦੀ ਮਦਦ ਕਰਦੀ ਹੈ। ਅਜੇ ਤੱਕ ਸਰਕਾਰ ਨੂੰ ਜ਼ਿਆਦਾਤਰ ਅਜਿਹੀ ਸ਼ਿਕਾਇਤਾਂ ਮਿਲਦੀਆਂ ਹਨ, ਜਿਸ ਵਿਚ ਐਨਆਰਆਈ ਪਤੀ, ਪਤਨੀਆਂ ਦਾ ਪਾਸਪੋਰਟ ਜ਼ਬਰਦਸਤੀ ਰੱਖ ਲੈਂਦੇ ਹਨ ਅਤੇ ਉਨ੍ਹਾਂ ਯਾਤਰਾ ਕਰਨ ਨਹੀਂ ਦਿੰਦੇ। ਜਾਂ ਭਾਰਤ ਵਿਚ ਵਿਆਹ ਕਰਕੇ ਵਿਦੇਸ਼ ਭੱਜ ਜਾਂਦੇ ਹਨ। ਜਾਂ ਫੇਰ ਵਿਆਹ ਕਰਨ ਤੋਂ ਬਾਅਦ ਵਿਦੇਸ਼ਾਂ ਵਿਚ ਮਹਿਲਾਵਾਂ ਨੂੰ ਇਕੱਲਾ ਛੱਡ ਦਿੰਦੇ ਹਨ। ਸਰਕਾਰ ਨੇ ਮਹਿਲਾਵਾਂ ਦੀ ਮਦਦ ਦੇ ਲਈ ਇਕ ਕਮੇਟੀ ਬਣਾਈ ਹੈ। ਕਮੇਟੀ ਅਜਿਹੀ ਵਿਵਸਥਾ ਬਣਾਉਣ ਦੀ ਸਿਫਾਰਸ਼ ਕਰ ਰਹੀ ਹੈ, ਜਿਸ ਵਿਚ ਦੇਸ਼ ਛੱਡ ਕੇ ਭੱਜਣ ਵਾਲੇ ਐਨਆਰਆਈ ਲਾੜਿਆਂ ਨੂੰ ਫੜਨ ਦੇ ਲਈ ਬਗੈਰ ਕੋਰਟ ਦੇ ਹੁਕਮ ਦੇ ਹੀ ਏਅਰਪੋਰਟ ‘ਤੇ ਲੁਕ ਆਊਟ ਨੋਟਿਸ ਜਾਰੀ ਕੀਤਾ ਜਾ ਸਕੇ। ਇਸ ਤਰ੍ਹਾਂ ਉਸ ਦੇ ਲਈ ਦੇਸ਼ ਛੱਡ ਕੇ ਭੱਜਣਾ ਮੁਸ਼ਕਲ ਹੋਵੇਗਾ। ਸਰਕਾਰ ਐਨਆਰਆਈ ਪਤੀਆਂ ਨਾਲ ਵਿਆਹ ਕਰਨ ਵਾਲੀ ਮਹਿਲਾਵਾਂ ਨੂੰ ਦੋ ਪਾਸਪੋਰਟ ਜਾਰੀ ਕਰਨ, ਵਿੱਤੀ ਤੇ ਕਾਨੂੰਨੀ ਮਦਦ ਦੇਣ ਜਿਹੇ ਤਮਾਮ ਵਿਕਲਪਾਂ ‘ਤੇ ਵਿਚਾਰ ਕਰ ਰਹੀ ਹੈ। ਇਕ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਵਿਕਸਿਤ ਕਰਨ ਜਾ ਰਹੀ ਹੈ। ਕਮੇਟੀ ਵਿਚ ਗ੍ਰਹਿ, ਵਿਦੇਸ਼ ਅਤੇ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਦੇ ਅਧਿਕਾਰੀ ਸ਼ਾਮਲ ਹਨ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

Read Full Article
    ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ  ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

Read Full Article
    ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

Read Full Article
   
Read Full Article
    ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

Read Full Article
    APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

Read Full Article
    ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

Read Full Article
    ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

Read Full Article
    ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

Read Full Article
    ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

Read Full Article
    ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

Read Full Article
    ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

Read Full Article
    ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

Read Full Article
    ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

Read Full Article
    ਅਮਰੀਕਾ  ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

ਅਮਰੀਕਾ ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

Read Full Article