PUNJABMAILUSA.COM

ਐਡੀਲੇਡ ਟੈਸਟ: ਪਹਿਲੇ ਦਿਨ ਡਿੱਗੇ 12 ਵਿਕਟ

ਐਡੀਲੇਡ ਟੈਸਟ: ਪਹਿਲੇ ਦਿਨ ਡਿੱਗੇ 12 ਵਿਕਟ

ਐਡੀਲੇਡ ਟੈਸਟ: ਪਹਿਲੇ ਦਿਨ ਡਿੱਗੇ 12 ਵਿਕਟ
November 27
20:59 2015

3
ਐਡੀਲੇਡ, 27 ਨਵੰਬਰ (ਪੰਜਾਬ ਮੇਲ)- ਆਸਟਰੇਲੀਆ ਨੇ ਦਿਨ ਰਾਤ ਕ੍ਰਿਕਟ ਟੈਸਟ ਦੇ ਪਹਿਲੇ ਦਿਨ ਅੱਜ ਇਥੇ ਨਿੳੂਜ਼ੀਲੈਂਡ ਨੂੰ ਪਹਿਲੀ ਪਾਰੀ ’ਚ 202 ਦੌਡ਼ਾਂ ’ਤੇ ਆੳੂਟ ਕਰਨ ਤੋਂ ਬਾਅਦ ਦੋ ਵਿਕਟਾਂ ਦੇ ਨੁਕਸਾਨ ਨਾਲ 54 ਦੌਡ਼ਾਂ ਬਣਾ ਲੲੀਆਂ ਹਨ। ਮੈਚ ਦਾ ਪਹਿਲਾ ਦਿਨ ਪ੍ਰਬੰਧਕਾਂ ਦੀ ੳੁਮੀਦ ਮੁਤਾਬਕ ਰਿਹਾ ਕਿੳੁਂਕਿ ਗੁਲਾਬੀ ਗੇਂਦ ਸਫ਼ੇਦ ਰੋਸ਼ਨੀ ’ਚ ਸਵਿੰਗ ਹੋ ਰਹੀ ਸੀ ਤੇ ਮੈਚ ਵੇਖਣ ਲੲੀ 47 ਹਜ਼ਾਰ ਤੋਂ ਵੱਧ ਦਰਸ਼ਕ ਪੁੱਜੇ। ਪਹਿਲੇ ਦਿਨ ਦੀ ਖੇਡ ਖ਼ਤਮ ਹੋਣ ਸਮੇਂ ਕਪਤਾਨ ਸਟੀਵ ਸਮਿਥ 24 ਤੇ ਐਡਮ ਵੋਗਸ ਨੌਂ ਦੌਡ਼ਾਂ ਨਾਲ ਨਾਬਾਦ ਸਨ। ਮੇਜ਼ਬਾਨ ਆਸਟਰੇਲੀਆ ਨੇ ਦੋਵਾਂ ਸਲਾਮੀ ਬੱਲੇਬਾਜ਼ਾਂ ਡੇਵਿਡ ਵਾਰਨਰ(1) ਤੇ ਜੋਅ ਬਰਨਸ(14) ਦੇ ਵਿਕਟ ਗੁਆਏ।
ਨਿੳੂਜ਼ੀਲੈਂਡ ਦੇ ਕਪਤਾਨ ਬਰੈਂਡਨ ਮੈਕੁਲਮ ਨੇ ਅੱਜ ਐਡੀਲੇਡ ਓਵਲ ਦੇ ਮੈਦਾਨ ’ਤੇ ਇਸ ਇਤਿਹਾਸਕ ਟੈਸਟ ਮੈਚ ਵਿੱਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਟੀਮ ਨੇ ਸਕਾਰਾਤਮਕ ਸ਼ੁਰੂਆਤ ਕਰਦਿਆਂ ਟੀ ਬ੍ਰੇਕ ਤੋਂ ਪਹਿਲਾਂ ਦੋ ਵਿਕਟਾਂ ਦੇ ਨੁਕਸਾਨ ਨਾਲ 80 ਦੌਡ਼ਾਂ ਬਣਾੲੀਆਂ। ਸਲਾਮੀ ਬੱਲੇਬਾਜ਼ ਮਾਰਟਿਨ ਗੁਪਟਿਲ(1) ਹਾਲਾਂਕਿ ਸਸਤੇ ’ਚ ਹੀ ਪੈਵੇਲੀਅਨ ਪਰਤ ਗਿਆ। ੳੁਸ ਨੂੰ ਜੋਸ਼ ਹੈਜ਼ਲਵੁੱਡ ਨੇ ਲੱਤ ਅਡ਼ਿੱਕਾ ਆੳੂਟ ਕੀਤਾ। ਨਿੳੂਜ਼ੀਲੈਂਡ ਦੀ ਦੂਜੀ ਵਿਕਟ ਕੇਨ ਵਿਲੀਅਮਸਨ(22) ਦੇ ਰੂਪ ’ਚ ਡਿੱਗੀ ਤੇ ੳੁਹ ਮਿਸ਼ੇਲ ਸਟਾਰਕ ਦਾ ਸ਼ਿਕਾਰ ਬਣਿਆ। ਦੂਜੇ ਸੈਸ਼ਨ ’ਚ ਆਸਟਰੇਲੀਆ ਨੇ ਪੰਜ ਵਿਕਟ ਲੲੇ। ਇਸ ਸੈਸ਼ਨ ’ਚ ਟੌਮ ਲਾਥਮ(50), ਬਰੈਂਡਨ ਮੈਕੁਲਮ(4), ਰੋਸ ਟੇਲਰ(21), ਮਿਸ਼ੇਲ ਸਾਂਤਨਰ(31) ਤੇ ਮਾਰਕ ਕਰੈਗ(11) ਆਪਣੀਆਂ ਵਿਕਟਾਂ ਗੁਆ ਬੈਠੇੇ। ਗੇਂਦਬਾਜ਼ ਮਿਸ਼ੇਲ ਸਟਾਰਕ ਦੇ ਚੱਪਣੀ ਦੀ ਸੱਟ ਕਾਰਨ ਮੈਦਾਨ ਛੱਡਣ ਤੋਂ ਪਹਿਲਾਂ ੳੁਸ ਨੇ 24 ਦੌਡ਼ਾਂ ਦੇ ਕੇ ਤਿੰਨ ਅਹਿਮ ਵਿਕਟ ਲਏ। ੳੁਸ ਨੂੰ ਮਗਰੋਂ ਸਕੈਨ ਲੲੀ ਹਸਪਤਾਲ ਲਿਜਾਇਆ ਗਿਆ ਤੇ ਇਸ ਦੌਰਾਨ ਆਸਟਰੇਲਿਆੲੀ ਟੀਮ ਦੇ ਮਾਲਸ਼ੀੲੇ ਗਰੈਂਟ ਬਾਲਡਵਿਨ ਨੂੰ ਸਟਾਰਕ ਦੀ ਥਾਂ ਮੈਦਾਨ ’ਚ ੳੁਤਰਨਾ ਪਿਆ। ਰਾਤ ਦੇ ਖਾਣੇ ਤੋਂ ਬਾਅਦ ਮੇਜ਼ਬਾਨ ਟੀਮ ਨੇ ਨੌਂ ਓਵਰਾਂ ’ਚ ਹੀ ਮਹਿਮਾਨ ਟੀਮ ਦੀ ਪਾਰੀ ਨੂੰ 202 ਦੌਡ਼ਾਂ ’ਤੇ ਸਮੇਟ ਦਿੱਤਾ। ਟੈਸਟ ਕ੍ਰਿਕਟ ਨੂੰ ਅਲਵਿਦਾ ਕਹਿਣ ਵਾਲੇ ਮਿਸ਼ੇਲ ਜਾਨਸਨ ਦੀ ਥਾਂ ਟੀਮ ’ਚ ਸ਼ਾਮਲ ਕੀਤੇ ਪੀਟਰ ਸਿਡਲ ਨੇ ਆਖਰੀ ਸੈਸ਼ਨ ਵਿੱਗ ਡਗ ਬ੍ਰੇਸਵੈਲ ਨੂੰ 11 ਦੌਡ਼ਾਂ ’ਤੇ ਆੳੂਟ ਕਰਕੇ ਆਪਣੇ ਕਰੀਅਰ ਦਾ 200ਵਾਂ ਟੈਸਟ ਵਿਕਟ ਹਾਸਲ ਕੀਤਾ। ਆਸਟਰੇਲੀਆ ਵੱਲੋਂ ਨਾਥਨ ਲਿਓਨ ਤੇ ਪੀਟਰ ਸਿਡਲ ਨੇ ਕ੍ਰਮਵਾਰ 42 ਤੇ 54 ਦੌਡ਼ਾਂ ਬਦਲੇ ਦੋ ਦੋ ਵਿਕਟਾਂ ਲੲੀਆਂ। ਹੋਰਨਾਂ ਗੇਂਦਬਾਜ਼ਾਂ ’ਚ ਮਿਸ਼ੇਲ ਸਟਾਰਕ ਤੇ ਜੋਸ਼ ਹੈਜ਼ਲਵੁੱਡ ਨੇ ਤਿੰਨ ਤਿੰਨ ਵਿਕਟਾਂ ਲੲੀਆਂ।
ਇਸ ਦੌਰਾਨ ਪਹਿਲੀ ਪਾਰੀ ਵਿੱਚ ਆਸਟਰੇਲੀਆ ਦੀ ਸ਼ੁਰੂਆਤ ਵੀ ਕੋੲੀ ਬਹੁਤੀ ਚੰਗੀ ਨਹੀਂ ਰਹੀ। ਡੇਵਿਡ ਵਾਰਨਰ ਪਾਰੀ ਦੇ ਚੌਥੇ ਹੀ ਓਵਰ ’ਚ ਟਰੈਂਟ ਬੋਲਟ ਦੀ ਗੇਂਦ ’ਤੇ ਤੀਜੀ ਸਲਿਪ ’ਚ ਟਿਮ ਸਾੳੂਦੀ ਨੂੰ ਕੈਚ ਦੇ ਬੈਠਾ ਜਦਕਿ ਜੋਅ ਬਰਨਜ਼, ਬ੍ਰੇਸਵੈਲ ਦੀ ਗੇਂਦ ਨੂੰ ਵਿਕਟਾਂ ’ਤੇ ਖੇਡ ਬੈਠਾ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਅਮਰੀਕਾ ਤੇ ਭਾਰਤ ਦੀ ਚੋਣ ਪ੍ਰਣਾਲੀ ‘ਚ ਵੱਡਾ ਫਰਕ

ਅਮਰੀਕਾ ਤੇ ਭਾਰਤ ਦੀ ਚੋਣ ਪ੍ਰਣਾਲੀ ‘ਚ ਵੱਡਾ ਫਰਕ

Read Full Article
    ਅਮਰੀਕੀ ਗਰੀਨ ਕਾਰਡ ਦੇ ਚਾਹਵਾਨਾਂ ਨੂੰ ਛੱਡਣੀ ਹੋਵੇਗੀ ਸਰਕਾਰੀ ਸਹਾਇਤਾ

ਅਮਰੀਕੀ ਗਰੀਨ ਕਾਰਡ ਦੇ ਚਾਹਵਾਨਾਂ ਨੂੰ ਛੱਡਣੀ ਹੋਵੇਗੀ ਸਰਕਾਰੀ ਸਹਾਇਤਾ

Read Full Article
    ਪੰਜਾਬ ਮੇਲ ਨੂੰ ਮਹੀਨੇ ਦਾ ਸਰਵਉੱਤਮ ‘ਸਮਾਲ ਬਿਜ਼ਨੈਸ’ ਐਲਾਨਿਆ

ਪੰਜਾਬ ਮੇਲ ਨੂੰ ਮਹੀਨੇ ਦਾ ਸਰਵਉੱਤਮ ‘ਸਮਾਲ ਬਿਜ਼ਨੈਸ’ ਐਲਾਨਿਆ

Read Full Article
    ਸਿੱਖ ਅਟਾਰਨੀ ਜਨਰਲ ‘ਤੇ ਨਸਲੀ ਟਿੱਪਣੀ ਕਰਨ ਵਾਲੇ 5 ਪੁਲਿਸ ਕਰਮੀਆਂ ਵੱਲੋਂ ਅਸਤੀਫਾ

ਸਿੱਖ ਅਟਾਰਨੀ ਜਨਰਲ ‘ਤੇ ਨਸਲੀ ਟਿੱਪਣੀ ਕਰਨ ਵਾਲੇ 5 ਪੁਲਿਸ ਕਰਮੀਆਂ ਵੱਲੋਂ ਅਸਤੀਫਾ

Read Full Article
    ਐਲਕ ਗਰੋਵ ਸਿਟੀ ਵੱਲੋਂ ਪੁਰਾਣੀਆਂ ਇਮਾਰਤਾਂ ਦੇ ਰਖ-ਰਖਾਵ ਲਈ ਹੋਈ ਮੀਟਿੰਗ

ਐਲਕ ਗਰੋਵ ਸਿਟੀ ਵੱਲੋਂ ਪੁਰਾਣੀਆਂ ਇਮਾਰਤਾਂ ਦੇ ਰਖ-ਰਖਾਵ ਲਈ ਹੋਈ ਮੀਟਿੰਗ

Read Full Article
    ਸੈਕਰਾਮੈਂਟੋ ਦੇ ਸਟੋਰ ਮਾਲਕਾਂ ‘ਤੇ ਆ ਰਹੀ ਹੈ ਇਕ ਹੋਰ ਆਫਤ

ਸੈਕਰਾਮੈਂਟੋ ਦੇ ਸਟੋਰ ਮਾਲਕਾਂ ‘ਤੇ ਆ ਰਹੀ ਹੈ ਇਕ ਹੋਰ ਆਫਤ

Read Full Article
    ਸਿੱਖ ਕਲਾ ਦੀ ਪ੍ਰਦਰਸ਼ਨੀ ਨੂੰ ਵੇਖਣ ਲਈ ਇਲਾਕੇ ਦੇ ਲੋਕਾਂ ‘ਚ ਭਾਰੀ ਉਤਸ਼ਾਹ ਪਾਇਆ ਗਿਆ

ਸਿੱਖ ਕਲਾ ਦੀ ਪ੍ਰਦਰਸ਼ਨੀ ਨੂੰ ਵੇਖਣ ਲਈ ਇਲਾਕੇ ਦੇ ਲੋਕਾਂ ‘ਚ ਭਾਰੀ ਉਤਸ਼ਾਹ ਪਾਇਆ ਗਿਆ

Read Full Article
    ਸਿੱਖ ਅਮਰੀਕਨ ਵੈਟਰਨ ਅਲਾਇੰਸ ਨੂੰ ਸਿੱਖ ਆਫ ਅਮਰੀਕਾ ਨੇ ਦਿੱਤੀ ਹਮਾਇਤ

ਸਿੱਖ ਅਮਰੀਕਨ ਵੈਟਰਨ ਅਲਾਇੰਸ ਨੂੰ ਸਿੱਖ ਆਫ ਅਮਰੀਕਾ ਨੇ ਦਿੱਤੀ ਹਮਾਇਤ

Read Full Article
    14ਵੇਂ ਵਿਸ਼ਵ ਕਬੱਡੀ ਕੱਪ ਦੀ ਸਫਲਤਾ ਲਈ ਸਮੂਹ ਪੰਜਾਬੀਆਂ ਦਾ ਧੰਨਵਾਦ : ਗਾਖਲ

14ਵੇਂ ਵਿਸ਼ਵ ਕਬੱਡੀ ਕੱਪ ਦੀ ਸਫਲਤਾ ਲਈ ਸਮੂਹ ਪੰਜਾਬੀਆਂ ਦਾ ਧੰਨਵਾਦ : ਗਾਖਲ

Read Full Article
    ਅਮਰੀਕਾ ‘ਚ ਖਾਸ ਸਰਕਾਰੀ ਲਾਭ ਲੈਣ ਵਾਲਿਆਂ ਨੂੰ ਗ੍ਰੀਨ ਕਾਰਡ ਲੈਣਾ ਹੋਵੇਗਾ ਔਖਾ!

ਅਮਰੀਕਾ ‘ਚ ਖਾਸ ਸਰਕਾਰੀ ਲਾਭ ਲੈਣ ਵਾਲਿਆਂ ਨੂੰ ਗ੍ਰੀਨ ਕਾਰਡ ਲੈਣਾ ਹੋਵੇਗਾ ਔਖਾ!

Read Full Article
    ਸਿੱਖ ਅਟਾਰਨੀ ਜਨਰਲ ਗੁਰਬੀਰ ਗਰੇਵਾਲ ‘ਤੇ ਨਸਲੀ ਟਿੱਪਣੀ ਕਰਨ ਵਾਲੇ ਪੰਜ ਪੁਲਿਸ ਕਰਮੀਆਂ ਨੇ ਅਸਤੀਫਾ ਦਿੱਤਾ

ਸਿੱਖ ਅਟਾਰਨੀ ਜਨਰਲ ਗੁਰਬੀਰ ਗਰੇਵਾਲ ‘ਤੇ ਨਸਲੀ ਟਿੱਪਣੀ ਕਰਨ ਵਾਲੇ ਪੰਜ ਪੁਲਿਸ ਕਰਮੀਆਂ ਨੇ ਅਸਤੀਫਾ ਦਿੱਤਾ

Read Full Article
    ਅਮਰੀਕੀ ‘ਚ ਸਰਕਾਰੀ ਸਹਾਇਤਾ ਦਾ ਲਾਭ ਲੈਣ ਵਾਲੇ ਪ੍ਰਵਾਸੀਆਂ ਨੂੰ ਨਹੀਂ ਮਿਲੇਗੀ ਗ੍ਰੀਨ ਕਾਰਡ!

ਅਮਰੀਕੀ ‘ਚ ਸਰਕਾਰੀ ਸਹਾਇਤਾ ਦਾ ਲਾਭ ਲੈਣ ਵਾਲੇ ਪ੍ਰਵਾਸੀਆਂ ਨੂੰ ਨਹੀਂ ਮਿਲੇਗੀ ਗ੍ਰੀਨ ਕਾਰਡ!

Read Full Article
    ਸੰਯੁਕਤ ਰਾਸ਼ਟਰ ਮੁਖੀ ਭਾਰਤ ਯਾਤਰਾ ‘ਤੇ ਆਉਣਗੇ

ਸੰਯੁਕਤ ਰਾਸ਼ਟਰ ਮੁਖੀ ਭਾਰਤ ਯਾਤਰਾ ‘ਤੇ ਆਉਣਗੇ

Read Full Article
    ਅਮਰੀਕਾ ‘ਚ ਅੰਗਦਾਨ ਕਰਨ ਵਾਲਿਆਂ ਲਈ ਆਯੋਜਿਤ ਹੋਏ ਕੌਮਾਂਤਰੀ ਖੇਡ ਮੁਕਾਬਲੇ ‘ਚ ਚੰਡੀਗੜ੍ਹ ਦੇ ਜੋੜੇ ਨੇ ਜਿੱਤੇ 14 ਮੈਡਲ

ਅਮਰੀਕਾ ‘ਚ ਅੰਗਦਾਨ ਕਰਨ ਵਾਲਿਆਂ ਲਈ ਆਯੋਜਿਤ ਹੋਏ ਕੌਮਾਂਤਰੀ ਖੇਡ ਮੁਕਾਬਲੇ ‘ਚ ਚੰਡੀਗੜ੍ਹ ਦੇ ਜੋੜੇ ਨੇ ਜਿੱਤੇ 14 ਮੈਡਲ

Read Full Article
    ਪੁਲਾੜ ਯਾਤਰੀ ਬਣਨਾ ਚਾਹੁੰਦੀ ਸੀ ਇਵਾਂਕਾ ਟਰੰਪ

ਪੁਲਾੜ ਯਾਤਰੀ ਬਣਨਾ ਚਾਹੁੰਦੀ ਸੀ ਇਵਾਂਕਾ ਟਰੰਪ

Read Full Article