ਐਡਮਿੰਟਨ ਵਿਖੇ ਪੰਜਾਬੀ ਨੌਜਵਾਨ ਦੀ ਟਰੱਕ ਐਕਸੀਡੈਂਟ ‘ਚ ਮੌਤ

530
ਜਸਪ੍ਰੀਤ ਮੱਲ੍ਹੀ
Share

ਐਡਮਿੰਟਨ, 19 ਅਗਸਤ (ਪੰਜਾਬ ਮੇਲ)- ਐਡਮਿੰਟਨ ਵਸਦੇ ਹਸਮੁੱਖ ਸੁਭਾਅ ਦੇ ਮਾਲਕ ਅਤੇ ਹਰਮਨ ਪਿਆਰੇ ਜਸਪ੍ਰੀਤ ਮੱਲ੍ਹੀ ਦੀ ਸੜਕ ਹਾਦਸੇ ‘ਚ ਮੌਤ ਹੋ ਗਈ। ਇਹ ਭਿਆਨਕ ਹਾਦਸਾ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਪ੍ਰਿੰਸਰੋਪਡ ਕੋਲ ਵਾਪਰਿਆ, ਜਦੋਂ ਟਰੱਕ ਅਚਾਨਕ ਬੇਕਾਬੂ ਹੋ ਕੇ ਖੱਡ ਵਿਚ ਜਾ ਡਿੱਗਿਆ ਤੇ ਜਸਪ੍ਰੀਤ ਸਿੰਘ ਮੱਲ੍ਹੀ ਦੀ ਮੌਕੇ ‘ਤੇ ਮੌਤ ਹੋ ਗਈ।
ਇਸ ਮੌਕੇ ਐੱਮ.ਪੀ. ਟਿੰਮ ਉੱਪਲ, ਸਾਬਕਾ ਵਿਧਾਇਕ ਪੀਟਰ ਸੰਧੂ, ਪਤਵੰਤ ਸਿੰਘ ਸੇਖੋਂ ਦਾਖਾ, ਪ੍ਰਿਤਪਾਲ ਸਿੰਘ ਸੇਖੋਂ ਦਾਖਾ, ਕੁਲਦੀਪ ਸਿੰਘ ਬਰਾੜ ਸ਼ਾਹੋਕੇ, ਪੱਪੀ ਪੰਧੇਰ, ਹਰਦਿਆਲ ਸਿੰਘ ਬੋਪਾਰਾਏ, ਪਰਮਿੰਦਰ ਸਿੰਘ ਬੱਦੋਵਾਲ ਨੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨੇ ਕਿਹਾ ਕਿ ਜਸਪ੍ਰੀਤ ਸਿੰਘ ਮੱਲ੍ਹੀ ਬਹੁਤ ਮਿਲਾਪੜੇ ਅਤੇ ਚੰਗੇ ਸੁਭਾਅ ਵਾਲਾ ਇਨਸਾਨ ਸੀ। ਜਸਪ੍ਰੀਤ ਮੱਲ੍ਹੀ ਦੇ ਜਾਣ ਨਾਲ ਸਾਨੂੰ ਸਾਰਿਆਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਪ੍ਰਮਾਤਮਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।


Share