PUNJABMAILUSA.COM

ਐਡਮਿੰਟਨ ਦੀ ਪੰਜਾਬੀ ਟਰੱਕ ਕੰਪਨੀ ਨੂੰ 15 ਕਰੋੜ ਜੁਰਮਾਨਾ

ਐਡਮਿੰਟਨ ਦੀ ਪੰਜਾਬੀ ਟਰੱਕ ਕੰਪਨੀ ਨੂੰ 15 ਕਰੋੜ ਜੁਰਮਾਨਾ

ਐਡਮਿੰਟਨ ਦੀ ਪੰਜਾਬੀ ਟਰੱਕ ਕੰਪਨੀ ਨੂੰ 15 ਕਰੋੜ ਜੁਰਮਾਨਾ
November 25
12:08 2015

7
ਐਡਮਿੰਟਨ, 25 ਨਵੰਬਰ (ਸੁਖਮਿੰਦਰ ਸਿੰਘ ਚੀਮਾ/ਪੰਜਾਬ ਮੇਲ)- ਸਟੇਟ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਕੇ ਓਵਰਲੋਡ ਟਰੱਕ ਚਲਾਉਣ ਵਾਲੀ ਐਡਮਿੰਟਨ ਦੀ ਪੰਜਾਬੀ ਟਰਾਂਸਪੋਰਟ ਕੰਪਨੀ ਨੂੰ ਪੁਲਿਸ ਵੱਲੋਂ 15 ਕਰੋੜ ਰੁਪਏ ਤੋਂ ਵੱਧ ਦਾ ਜੁਰਮਾਨਾ ਕੀਤਾ ਗਿਆ ਹੈ, ਜੋ ਕਿ ਇਕ ਰਿਕਾਰਡ ਹੈ। ਏ.ਬੀ. ਗਿੱਲ ਟਰੱਕਿੰਗ ਕੰਪਨੀ ਉਪਰ ਪਬਲਿਕ ਸੇਫਟੀ ਨਾਲ ਖਿਲਵਾੜ ਕਰਨ ਦਾ ਦੋਸ਼ ਹੈ।
ਪੁਲਿਸ ਦੇ ਬੁਲਾਰੇ ਡੇਵ ਬੈਟੀ ਦੇ ਦੱਸਣ ਅਨੁਸਾਰ ਕਮਰਸ਼ੀਅਲ ਵਹੀਕਲ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਗਿੱਲ ਟਰੱਕਿੰਗ ਨੇ ਇਕ ਮਹੀਨੇ ਦੌਰਾਨ 1907 ਗੇੜੇ ਓਵਰਲੋਡ ਟਰੱਕਾਂ ਦੇ ਲਗਾਏ, ਜੋ ਕਿ ਸ਼ਹਿਰ ਦੀਆਂ ਦੋ ਸੜਕਾਂ ਤੋਂ ਮਿੱਟੀ ਚੁੱਕਣ ਦਾ ਕੰਮ ਕਰ ਰਹੇ ਸਨ।
ਜਾਂਚ ਰਿਪੋਰਟ ਅਨੁਸਾਰ ਏ.ਬੀ. ਗਿੱਲ ਟਰਾਂਸਪੋਰਟ ਕੰਪਨੀ ਨੇ 15 ਅਗਸਤ 2015 ਤੋਂ 19 ਸਤੰਬਰ 2015 ਤੱਕ 17900 ਕਿਲੋ ਓਵਰਲੋਡ ਆਪਣੇ ਟਰੱਕਾਂ ਰਾਹੀਂ ਢੋਇਆ। ਪੁਲਿਸ ਅਨੁਸਾਰ ਪ੍ਰਤੀ ਟਰੱਕ 55300 ਕਿਲੋਗ੍ਰਾਮ ਭਾਰ ਚੁੱਕਣ ਦੀ ਆਗਿਆ ਹੈ, ਜਦੋਂਕਿ ਇਸ ਪੰਜਾਬੀ ਟਰਾਂਸਪੋਰਟ ਕੰਪਨੀ ਦੇ ਟਰੱਕ ਪ੍ਰਤੀ ਫੇਰੀ 73280 ਕਿਲੋ ਭਾਰ ਲਿਜਾਂਦੇ ਰਹੇ ਹਨ। ਅਜਿਹੀ ਸੂਰਤ ‘ਚ ਬਰੇਕ ਲਗਾਉਣੇ ਮੁਸ਼ਕਿਲ ਹੋ ਸਕਦੇ ਹਨ।
ਪੁਲਿਸ ਅਨੁਸਾਰ ਓਵਰਲੋਡ ਕਾਰਨ ਪ੍ਰਤੀ ਟਰੱਕ ਪ੍ਰਤੀ ਫੇਰੀ 9674 ਡਾਲਰ ਜੁਰਮਾਨਾ ਕੀਤਾ ਗਿਆ ਹੈ, ਜੋ ਕਿ 1907 ਗੇੜਿਆਂ ਦੇ ਹਿਸਾਬ ਨਾਲ 30 ਲੱਖ 42 ਹਜ਼ਾਰ ਡਾਲਰ ਬਣ ਗਏ। ਇਸ ਬਾਰੇ ਕੰਪਨੀ ਦੇ ਇੰਚਾਰਜ ਅਵਤਾਰ ਗਿੱਲ ਨੂੰ ਸੂਚਿਤ ਕੀਤਾ ਗਿਆ ਹੈ।
ਪੰਜਾਬੀਆਂ ਦੀ ਇਸ ਨਾਮੀ ਟਰਾਂਸਪੋਰਟ ਕੰਪਨੀ ਨੂੰ ਟ੍ਰੈਫਿਕ ਸੇਫਟੀ ਐਕਟ ਦੀ ਉਲੰਘਣਾ ਕਰਨ ਬਦਲੇ 15 ਕਰੋੜ ਰੁਪਏ ਦੇ ਜੁਰਮਾਨੇ ਦੀ ਭਰਮਾਈ ਲਈ 3 ਦਸੰਬਰ 2015 ਵਾਲੇ ਦਿਨ ਅਦਾਲਤ ‘ਚ ਤਲਬ ਕੀਤਾ ਗਿਆ ਹੈ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਭਾਰਤ ‘ਚ ਜਮਹੂਰੀਅਤ ਦੇ ਨਾਂ ‘ਤੇ ਚੱਲ ਰਹੀ ਰਜਵਾੜਾਸ਼ਾਹੀ

ਭਾਰਤ ‘ਚ ਜਮਹੂਰੀਅਤ ਦੇ ਨਾਂ ‘ਤੇ ਚੱਲ ਰਹੀ ਰਜਵਾੜਾਸ਼ਾਹੀ

Read Full Article
    ਕੈਲੀਫੋਰਨੀਆ ਦੀ ਵੋਟਰ ਸੂਚੀ ਪੰਜਾਬੀ ਜ਼ੁਬਾਨ ਵਿਚ ਕਰਾਉਣ ਲਈ ਏਜੰਡਾ ਪੇਸ਼

ਕੈਲੀਫੋਰਨੀਆ ਦੀ ਵੋਟਰ ਸੂਚੀ ਪੰਜਾਬੀ ਜ਼ੁਬਾਨ ਵਿਚ ਕਰਾਉਣ ਲਈ ਏਜੰਡਾ ਪੇਸ਼

Read Full Article
    ਅਮਰੀਕਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਈਸਟਰ ਮੌਕੇ ਸ੍ਰੀਲੰਕਾ ‘ਚ ਹੋਏ ਹਮਲਿਆਂ ਦੀ ਨਿੰਦਾ

ਅਮਰੀਕਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਈਸਟਰ ਮੌਕੇ ਸ੍ਰੀਲੰਕਾ ‘ਚ ਹੋਏ ਹਮਲਿਆਂ ਦੀ ਨਿੰਦਾ

Read Full Article
    ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ 19ਵੀਂ ਅੰਤਰਰਾਸ਼ਟਰੀ ਕਾਨਫਰੰਸ 28 ਅਪ੍ਰੈਲ ਨੂੰ

ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ 19ਵੀਂ ਅੰਤਰਰਾਸ਼ਟਰੀ ਕਾਨਫਰੰਸ 28 ਅਪ੍ਰੈਲ ਨੂੰ

Read Full Article
    ਸਿਆਟਲ ਵਿਚ ਖਾਲਸਾ ਸਾਜਣਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ 4 ਮਈ ਨੂੰ; ਤਿਆਰੀਆਂ ਮੁਕੰਮਲ

ਸਿਆਟਲ ਵਿਚ ਖਾਲਸਾ ਸਾਜਣਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ 4 ਮਈ ਨੂੰ; ਤਿਆਰੀਆਂ ਮੁਕੰਮਲ

Read Full Article
    ਅਮਰੀਕਾ ‘ਚ ਗ਼ੈਰਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਣ ਦੀ ਕੋਸ਼ਿਸ਼ ਦੌਰਾਨ 2 ਪੰਜਾਬੀ ਗ੍ਰਿਫ਼ਤਾਰ

ਅਮਰੀਕਾ ‘ਚ ਗ਼ੈਰਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਣ ਦੀ ਕੋਸ਼ਿਸ਼ ਦੌਰਾਨ 2 ਪੰਜਾਬੀ ਗ੍ਰਿਫ਼ਤਾਰ

Read Full Article
    ਹੈਲਥ ਕੇਅਰ ਫਰਾਡ ‘ਚ ਭਾਰਤੀ ਮੂਲ ਦੀ ਡਾਕਟਰ ਨੂੰ 2 ਸਾਲ ਦੀ ਕੈਦ

ਹੈਲਥ ਕੇਅਰ ਫਰਾਡ ‘ਚ ਭਾਰਤੀ ਮੂਲ ਦੀ ਡਾਕਟਰ ਨੂੰ 2 ਸਾਲ ਦੀ ਕੈਦ

Read Full Article
    ਅਮਰੀਕਾ ‘ਚ ਸ਼ਰਨਾਰਥੀਆਂ ਨੂੰ ਨਾਜਾਇਜ਼ ਰੂਪ ‘ਚ ਹਿਰਾਸਤ ‘ਚ ਲੈਣ ਵਾਲਾ ਦੱਖਣਪੰਥੀ ਸੰਗਠਨ ਦਾ ਮੈਂਬਰ ਗਿ੍ਫ਼ਤਾਰ

ਅਮਰੀਕਾ ‘ਚ ਸ਼ਰਨਾਰਥੀਆਂ ਨੂੰ ਨਾਜਾਇਜ਼ ਰੂਪ ‘ਚ ਹਿਰਾਸਤ ‘ਚ ਲੈਣ ਵਾਲਾ ਦੱਖਣਪੰਥੀ ਸੰਗਠਨ ਦਾ ਮੈਂਬਰ ਗਿ੍ਫ਼ਤਾਰ

Read Full Article
    ਅਮਰੀਕਾ ਚ ਭਾਰਤਵੰਸ਼ੀ ਡਾਕਟਰ ‘ਤੇ ਹੈਲਥ ਕੇਅਰ ਫਰਾਡ ਦੇ ਮਾਮਲੇ ‘ਚ ਦੋਸ਼ ਤੈਅ

ਅਮਰੀਕਾ ਚ ਭਾਰਤਵੰਸ਼ੀ ਡਾਕਟਰ ‘ਤੇ ਹੈਲਥ ਕੇਅਰ ਫਰਾਡ ਦੇ ਮਾਮਲੇ ‘ਚ ਦੋਸ਼ ਤੈਅ

Read Full Article
    ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਕੈਲੇਫੋਰਨੀਆ ‘ਚ ਮਿਲੀ ਵੱਡੀ ਰਾਹਤ

ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਕੈਲੇਫੋਰਨੀਆ ‘ਚ ਮਿਲੀ ਵੱਡੀ ਰਾਹਤ

Read Full Article
    ਮੁਕੇਸ਼ ਅੰਬਾਨੀ ਸਣੇ 100 ਪ੍ਰਭਾਵਸ਼ਾਲੀ ਲੋਕਾਂ ਦੀ ਲਿਸਟ ਵਿਚ 3 ਭਾਰਤੀ

ਮੁਕੇਸ਼ ਅੰਬਾਨੀ ਸਣੇ 100 ਪ੍ਰਭਾਵਸ਼ਾਲੀ ਲੋਕਾਂ ਦੀ ਲਿਸਟ ਵਿਚ 3 ਭਾਰਤੀ

Read Full Article
    ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਦਿਵਸ ਦੀਆਂ ਪਾਕਿਸਤਾਨ ‘ਚ ਜ਼ੋਰਦਾਰ ਤਿਆਰੀਆਂ

ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਦਿਵਸ ਦੀਆਂ ਪਾਕਿਸਤਾਨ ‘ਚ ਜ਼ੋਰਦਾਰ ਤਿਆਰੀਆਂ

Read Full Article
    ਪ੍ਰਵਾਸੀ ਸਿੱਖਾਂ ਦਾ ਨਨਕਾਣਾ ਸਾਹਿਬ ਵਿਖੇ ਗੁਰਪੁਰਬ ‘ਤੇ ਹੋਵੇਗਾ ਭਰਵਾਂ ਸੁਆਗਤ ਗਵਰਨਰ ਪੰਜਾਬ

ਪ੍ਰਵਾਸੀ ਸਿੱਖਾਂ ਦਾ ਨਨਕਾਣਾ ਸਾਹਿਬ ਵਿਖੇ ਗੁਰਪੁਰਬ ‘ਤੇ ਹੋਵੇਗਾ ਭਰਵਾਂ ਸੁਆਗਤ ਗਵਰਨਰ ਪੰਜਾਬ

Read Full Article
    ਗੁਰਜਤਿੰਦਰ ਰੰਧਾਵਾ ਨੂੰ ਕੈਲੀਫੋਰਨੀਆ ਸੈਕਟਰੀ ਆਫ ਸਟੇਟ ਦਾ ਐਡਵਾਈਜ਼ਰੀ ਬੋਰਡ ਮੈਂਬਰ ਕੀਤਾ ਗਿਆ ਨਿਯੁਕਤ

ਗੁਰਜਤਿੰਦਰ ਰੰਧਾਵਾ ਨੂੰ ਕੈਲੀਫੋਰਨੀਆ ਸੈਕਟਰੀ ਆਫ ਸਟੇਟ ਦਾ ਐਡਵਾਈਜ਼ਰੀ ਬੋਰਡ ਮੈਂਬਰ ਕੀਤਾ ਗਿਆ ਨਿਯੁਕਤ

Read Full Article
    ਰਿਚਮੰਡ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਵਿਸਾਖੀ ਮੇਲਾ

ਰਿਚਮੰਡ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਵਿਸਾਖੀ ਮੇਲਾ

Read Full Article