PUNJABMAILUSA.COM

ਏ.ਟੀ.ਐੱਮ. ‘ਚ ਹੈ ਨੋਟਾਂ ਦੀ ਕਿੱਲਤ; ਆਨਲਾਇਨ ਵਿਕ ਰਹੇ ਨੇ ਨੋਟ

ਏ.ਟੀ.ਐੱਮ. ‘ਚ ਹੈ ਨੋਟਾਂ ਦੀ ਕਿੱਲਤ; ਆਨਲਾਇਨ ਵਿਕ ਰਹੇ ਨੇ ਨੋਟ

ਏ.ਟੀ.ਐੱਮ. ‘ਚ ਹੈ ਨੋਟਾਂ ਦੀ ਕਿੱਲਤ; ਆਨਲਾਇਨ ਵਿਕ ਰਹੇ ਨੇ ਨੋਟ
April 23
04:35 2018

-ਨੋਟ ਲੀਗਲ ਟੈਂਡਰ ਇਸ ਨੂੰ ਵੇਚਣਾ ਅਪਰਾਧ
ਨਵੀਂ ਦਿੱਲੀ, 23 ਅਪ੍ਰੈਲ (ਪੰਜਾਬ ਮੇਲ)- ਏ.ਟੀ.ਐੱਮ. ਦਾ ਨਕਦੀ ਸੰਕਟ ਅਜੇ ਪੂਰੀ ਤਰ੍ਹਾਂ ਨਾਲ ਖਤਮ ਨਹੀਂ ਹੋਇਆ। ਬੈਂਕ ਕੋਲੋਂ ਵੀ ਨੋਟ ਲੈਣ ਜਾਓ ਤਾਂ ਨਵੇਂ ਨੋਟ ਅਸਾਨੀ ਨਾਲ ਨਹੀਂ ਮਿਲਦੇ। ਪਰ ਹੁਣ ਨਵੇਂ ਨੋਟ ਖਰੀਦਣ ਲਈ ਡਿਜੀਟਲ ਚੋਣ ਮੌਜੂਦ ਹੈ। ਪੁਰਾਣੇ ਨੋਟਾਂ ਦੇ ਨਾਲ-ਨਾਲ ਹੁਣ ਨਵੇਂ ਨੋਟ ਵੀ ਆਨ ਲਾਈਨ ਵਿਕ ਰਹੇ ਹਨ। 10, 50 ਅਤੇ 200 ਦੇ ਨੋਟਾਂ ਦੀਆਂ ਗੱਠੀਆਂ ਧੜੱਲੇ ਨਾਲ ਆਪਣੀ ਕੀਮਤ ਤੋਂ ਵਧ ਕੀਮਤ ‘ਤੇ ਆਨ ਲਾਈਨ ਵਿਕ ਰਹੀਆਂ ਹਨ। ਹਾਲਾਂਕਿ ਇਹ ਤਰੀਕਾ ਪੂਰੀ ਤਰ੍ਹਾਂ ਨਾਲ ਗੈਰ ਕਾਨੂੰਨੀ ਹੈ। ਖਾਸ ਗੱਲ ਇਹ ਹੈ ਕਿ ਨੋਟਾਂ ਦੀ ਗਾਰੰਟੀ ਲਈ ਸਾਈਟ ਨੇ ਲਿਖਿਆ – ਇਹ ਨੋਟ ਆਰ.ਬੀ.ਆਈ. ਦੇ ਨਵੇਂ ਗਵਰਨਰ ਉਰਜਿਤ ਆਰ. ਪਟੇਲ ਦੇ ਹਸਤਾਖਰ ਵਾਲੇ ਹਨ। ਇਕ ਰੁਪਏ ਦੇ ਨਵੇਂ ਨੋਟ ਲਈ ਲਿਖਿਆ ਹੈ ਕਿ ਇਹ ਸਾਬਕਾ ਵਿੱਤ ਸਕੱਤਰ ਸ਼ਕਤੀਕਾਂਤ ਦਾਸ ਦੇ ਹਸਤਾਖਰ ਵਾਲੇ ਹਨ।
ਈ.ਬੇ. ਡਾਟ ਇਨ ‘ਤੇ 10 ਰੁਪਏ ਦੇ 100 ਨੋਟ 1620 ਰੁਪਏ ਵਿਚ ਵੇਚੇ ਜਾ ਰਹੇ ਹਨ। 200 ਰੁਪਏ ਦੇ ਨਵੇਂ ਨੋਟਾਂ ਦੀ ਗੱਠੀ 26,000 ਰੁਪਏ ਵਿਚ ਮਿਲ ਰਹੀ ਹੈ। ਇਸ ਦੇ ਨਾਲ ਹੀ 1 ਰੁਪਏ ਦੇ 100 ਨਵੇਂ ਨੋਟਾਂ ਦੀ ਆਨ ਲਾਈਨ ਕੀਮਤ 555 ਰੁਪਏ ਹੈ। ਇਨ੍ਹਾਂ ਨੂੰ ਆਪਣੇ ਘਰ ਮੰਗਵਾਉਣ ਲਈ 50 ਤੋਂ 100 ਰੁਪਏ ਵਿਚ ਸ਼ਿਪਿੰਗ ਚਾਰਜ ਵੱਖਰੇ ਦੇਣੇ ਪੈਂਦੇ ਹਨ।
ਬੈਂਕ ਦੇ ਕਰਮਚਾਰੀਆਂ ਅਨੁਸਾਰ 10,50 ਅਤੇ 200 ਰੁਪਏ ਦੇ ਨਵੇਂ ਨੋਟ ਬੈਂਕ ਦੀ ਬ੍ਰਾਂਚ ਨੂੰ ਸੀਮਤ ਮਾਤਰਾ ਵਿਚ ਭੇਜੇ ਜਾਂਦੇ ਹਨ। ਵਿਆਹਾਂ ਲਈ ਲੋਕਾਂ ਨੇ ਪਹਿਲਾਂ ਹੀ ਨਵੇਂ ਨੋਟਾਂ ਲਈ ਬੈਂਕਰ ਦੋਸਤਾਂ ਨੂੰ ਸਿਫਾਰਸ਼ ਕੀਤੀ ਹੁੰਦੀ ਹੈ।
– ਇਸ ਲਈ ਇਹ ਨੋਟ ਆਮ ਲੋਕਾਂ ਦੀ ਪਹੁੰਚ ਤੋਂ ਹਮੇਸ਼ਾ ਬਾਹਰ ਹੀ ਰਹਿੰਦੇ ਹਨ। 1 ਰੁਪਏ ਦੇ ਨਵੇਂ ਨੋਟ ਦੀ ਕੀਮਤ ਸਭ ਤੋਂ ਵਧ ਹੁੰਦੀ ਹੈ। ਇਸ ਲਈ ਇਸਦੀ ਗੱਠੀ ਆਨ ਲਾਈਨ 531 ਰੁਪਏ ਵਿਚ ਵਿਕ ਰਹੀ ਹੈ। ਆਰਡਰ ਕਰਨ ਦੇ 2 ਤੋਂ 3 ਦਿਨਾਂ ਬਾਅਦ ਗ੍ਰਾਹਕ ਦੇ ਘਰ ਨੋਟਾਂ ਦੀ ਸਪਲਾਈ ਹੋ ਜਾਂਦੀ ਹੈ।
– ਆਲ ਇੰਡੀਆ ਅਫਸਰ ਐਸੋਸੀਏਸ਼ਨ ਦੇ ਪ੍ਰਧਾਨ ਐੱਸ.ਐੱਸ.ਸਿਸੋਦੀਆ ਨੇ ਕਿਹਾ ਕਿ ਰੁਪਿਆ ਕਾਨੂੰਨੀ ਟੈਂਡਰ ਹੈ। ਇਸ ਨੂੰ ਉੱਚੀ ਕੀਮਤ ‘ਤੇ ਵੇਚਿਆ ਨਹੀਂ ਜਾ ਸਕਦਾ। ਇਹ ਇਕ ਕਾਨੂੰਨੀ ਅਪਰਾਧ ਹੈ। ਉਨ੍ਹਾਂ ਨੇ ਦੱਸਿਆ ਕਿ ਲੀਗਲ ਟੈਂਡਰ ਨੂੰ ਸਰਕਾਰ ਦੀ ਆਗਿਆ ਤੋਂ ਬਿਨ੍ਹਾਂ ਵੇਚਣਾ ਤਾਂ ਦੂਰ ਦੀ ਗੱਲ ਹੈ ਨਸ਼ਟ ਵੀ ਨਹੀਂ ਕੀਤਾ ਜਾ ਸਕਦਾ।
ਇਸ ਮਾਮਲੇ ਵਿਚ ਕਈ ਕੋਸ਼ਿਸ਼ਾਂ ਦੇ ਬਾਅਦ ਵੀ ਅਧਿਕਾਰਤ ਬੁਲਾਰੇ ਨਾਲ ਸੰਪਰਕ ਨਹੀਂ ਹੋ ਸਕਿਆ।

About Author

Punjab Mail USA

Punjab Mail USA

Related Articles

ads

Latest Category Posts

    ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

Read Full Article
    ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

Read Full Article
    ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

Read Full Article
    ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

Read Full Article
    ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

Read Full Article
    ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

Read Full Article
    ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

Read Full Article
    ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

Read Full Article
    ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਹੋਏ ਪੰਜਾਬ ਦੇ 4 ਪੁੱਤ

ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਹੋਏ ਪੰਜਾਬ ਦੇ 4 ਪੁੱਤ

Read Full Article
    ਪੁਲਵਾਮਾ ਅੱਤਵਾਦੀ ਹਮਲਾ : 42 ਹੋਈ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ

ਪੁਲਵਾਮਾ ਅੱਤਵਾਦੀ ਹਮਲਾ : 42 ਹੋਈ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ

Read Full Article
    ਪੁਲਵਾਮਾ ਅੱਤਵਾਦੀ ਹਮਲਾ : ਆਦਿਲ ਅਹਿਮਦ ਡਾਰ ਚਚੇਰੇ ਭਰਾ ਦੀ ਮੌਤ ਤੋਂ ਬਾਅਦ ਬਣਿਆ ਸੀ ਅੱਤਵਾਦੀ

ਪੁਲਵਾਮਾ ਅੱਤਵਾਦੀ ਹਮਲਾ : ਆਦਿਲ ਅਹਿਮਦ ਡਾਰ ਚਚੇਰੇ ਭਰਾ ਦੀ ਮੌਤ ਤੋਂ ਬਾਅਦ ਬਣਿਆ ਸੀ ਅੱਤਵਾਦੀ

Read Full Article
    ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਅਤੇ ਸੁਰੱਖਿਆ ਦੇਣਾ ਤੁਰੰਤ ਬੰਦ ਕਰੇ : ਅਮਰੀਕਾ

ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਅਤੇ ਸੁਰੱਖਿਆ ਦੇਣਾ ਤੁਰੰਤ ਬੰਦ ਕਰੇ : ਅਮਰੀਕਾ

Read Full Article
    ਨਿਊ ਬ੍ਰੰਜ਼ਵਿਕ ਵਿਚ ਟਰੈਕਟਰ-ਟਰੇਲਰ ਥੱਲੇ ਆਉਣ ਕਾਰਨ ਭਾਰਤੀ ਦੀ ਮੌਤ

ਨਿਊ ਬ੍ਰੰਜ਼ਵਿਕ ਵਿਚ ਟਰੈਕਟਰ-ਟਰੇਲਰ ਥੱਲੇ ਆਉਣ ਕਾਰਨ ਭਾਰਤੀ ਦੀ ਮੌਤ

Read Full Article
    ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ

ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ

Read Full Article
    ਕਰਮਦੀਪ ਧਾਲੀਵਾਲ ਦੀ ਸੜਕ ਹਾਦਸੇ ‘ਚ ਹੋਈ ਮੌਤ

ਕਰਮਦੀਪ ਧਾਲੀਵਾਲ ਦੀ ਸੜਕ ਹਾਦਸੇ ‘ਚ ਹੋਈ ਮੌਤ

Read Full Article