ਏ.ਜੀ.ਪੀ.ਸੀ. ਵੱਲੋਂ ਮੈਨੀ ਗਰੇਵਾਲ ਦੇ ਕਾਉਂਟੀ ਸੁਪਰਵਾਈਜ਼ਰ ਬਣਨ ‘ਤੇ ਖੁਸ਼ੀ ਦਾ ਪ੍ਰਗਟਾਵਾ

75
Share

ਫਰੀਮਾਂਟ, 25 ਨਵੰਬਰ (ਪੰਜਾਬ ਮੇਲ)- ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ ਅਤੇ ਪ੍ਰਧਾਨ ਸ. ਜਸਵੰਤ ਸਿੰਘ ਹੋਠੀ ਨੇ ਮੈਨੀ ਗਰੇਵਾਲ ਦੇ ਸਟੈਂਸਲਸ ਕਾਉਂਟੀ ਦੇ ਸੁਪਰਵਾਈਜ਼ਰ ਨਿਯੁਕਤ ਹੋਣ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਇਨ੍ਹਾਂ ਆਗੂਆਂ ਨੇ ਕਿਹਾ ਕਿ ਸਿੱਖ ਕੌਮ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਹੁਣ ਅਮਰੀਕੀ ਰਾਜਨੀਤੀ ‘ਚ ਦਸਤਾਰਧਾਰੀ ਸਿੱਖ ਸਰਗਰਮ ਹੋਣਾ ਸ਼ੁਰੂ ਹੋ ਗਏ ਹਨ। ਮੈਨੀ ਗਰੇਵਾਲ ਦੀ ਨਿਯੁਕਤੀ ਅਮਰੀਕਾ ਵਿਚ ਸਿੱਖ ਕੌਮ ਦੀ ਪਹਿਚਾਣ ਬਨਾਉਣ ‘ਚ ਸਹਾਈ ਹੋਵੇਗੀ। ਇਨ੍ਹਾਂ ਆਗੂਆਂ ਨੇ ਕਿਹਾ ਕਿ ਮੈਨੀ ਗਰੇਵਾਲ ਪਿਛਲੇ ਲੰਮੇ ਸਮੇਂ ਤੋਂ ਅਮਰੀਕੀ ਰਾਜਨੀਤੀ ‘ਚ ਸਰਗਰਮ ਹੈ। ਉਹ ਇਕ ਸੁਲਝੀ ਹੋਈ ਸ਼ਖਸੀਅਤ ਹੈ। ਇਸਦੀ ਮਿਹਨਤ ਅਤੇ ਲਗਨ ਅੱਜ ਇਸ ਨੂੰ ਉੱਚ ਕੋਟੀ ਦੇ ਅਹੁਦੇ ‘ਤੇ ਲੈ ਗਈ ਹੈ। ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਚਾਹੁੰਦੀ ਹੈ ਕਿ ਹੋਰ ਵੀ ਸਿੱਖ ਅਮਰੀਕੀ ਰਾਜਨੀਤੀ ਵਿਚ ਸ਼ਾਮਲ ਹੋਣ ਅਤੇ ਆਪਣੀ ਕੌਮ ਦਾ ਨਾਮ ਉੱਚਾ ਕਰਨ।


Share