PUNJABMAILUSA.COM

ਏ.ਜੀ.ਪੀ.ਸੀ. ਵੱਲੋਂ ਮਹਾਰਾਜਾ ਦਲੀਪ ਸਿੰਘ ‘ਤੇ ਬਣੀ ਫਿਲਮ ‘ਦ ਬਲੈਕ ਪ੍ਰਿੰਸ’ ਦੀ ਭਰਵੀਂ ਸਰਾਹਨਾ

 Breaking News

ਏ.ਜੀ.ਪੀ.ਸੀ. ਵੱਲੋਂ ਮਹਾਰਾਜਾ ਦਲੀਪ ਸਿੰਘ ‘ਤੇ ਬਣੀ ਫਿਲਮ ‘ਦ ਬਲੈਕ ਪ੍ਰਿੰਸ’ ਦੀ ਭਰਵੀਂ ਸਰਾਹਨਾ

ਏ.ਜੀ.ਪੀ.ਸੀ. ਵੱਲੋਂ ਮਹਾਰਾਜਾ ਦਲੀਪ ਸਿੰਘ ‘ਤੇ ਬਣੀ ਫਿਲਮ ‘ਦ ਬਲੈਕ ਪ੍ਰਿੰਸ’ ਦੀ ਭਰਵੀਂ ਸਰਾਹਨਾ
August 02
10:10 2017

ਫਰੀਮਾਂਟ, 2 ਅਗਸਤ (ਬਲਵਿੰਦਰਪਾਲ ਸਿੰਘ ਖਾਲਸਾ/ਪੰਜਾਬ ਮੇਲ)- ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਨੇ ਬਰੈਲਸਟੇਨ ਇੰਟਰਟੇਨਮੈਂਟ ਪਾਰਟਨਰਸ ਦੁਆਰਾ ਬਣਾਈ ਅਤੇ ਨਿਰਦੇਸ਼ਕ ਕਵੀ ਰਾਜ ਦੁਆਰਾ ਨਿਰਦੇਸ਼ਤ ਫ਼ਿਲਮ ‘ਦ ਬਲੈਕ ਪ੍ਰਿੰਸ’ ਨੂੰ ਇੱਥੇ ਵੇਖਣ ਉਪਰੰਤ ਇਸਦੀ ਸ਼ਲਾਘਾ ਕਰਦਿਆਂ ਸਿੱਖ ਕੌਮ ਨੂੰ ਫ਼ਿਲਮ ਵੇਖਣ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ ਕਿ ਡਾਇਰੈਕਟਰ ਰਾਜ ਵੱਲੋਂ ਸਿੱਖ ਕੌਮ ਦੀਆਂ ਸ਼ਹਾਦਤਾਂ, ਜੀਵਨੀਆਂ ਅਤੇ ਖੁਦ ਮੁਖ਼ਤਿਆਰ ਦੇਸ਼ ਦੀ ਰੀਝ ਨੂੰ ਦਰਸਾਉਂਦੀ ਫ਼ਿਲਮ ਹੈ ‘ਦ ਬਲੈਕ ਪ੍ਰਿੰਸ’। ਉਨ੍ਹਾਂ ਕਿਹਾ ਕਿ ਇਸ ਫ਼ਿਲਮ ਨੇ ਸਿੱਖ ਰਾਜ ਦੇ ਮਹੱਤਵਪੂਰਨ ਯੋਗਦਾਨ ਨੂੰ ਜ਼ਾਹਿਰ ਕੀਤਾ ਹੈ, ਇਹ ਉਪਰਾਲਾ ਸਲਾਹੁਣਯੋਗ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦੀਆਂ ਆਪਣੇ ਦੇਸ਼ ਦੀ ਪ੍ਰਾਪਤੀ ਤੇ ਬਚਾਉਣ ਲਈ ਦਿੱਤੀਆਂ ਸ਼ਹਾਦਤਾਂ, ਮੀਰੀ-ਪੀਰੀ ਸਿੱਖ ਸਿਧਾਂਤ ਲਈ ਮਹਾਨ ਸਿੱਖ ਜਰਨੈਲਾਂ ਦੀ ਜੀਵਨੀ ‘ਤੇ ਆਧਾਰਿਤ ਅਜਿਹੀਆਂ ਫ਼ਿਲਮਾਂ ਦਾ ਨਿਰਮਾਣ ਹੋਣਾ ਚਾਹੀਦਾ ਹੈ, ਤਾਂ ਜੋ ਪੂਰੇ ਸੰਸਾਰ ਵਿਚ ਸਿੱਖ ਕੌਮ ਦੇ ਸਮੁੱਚੇ ਇਤਿਹਾਸ ਅਤੇ ਗੌਰਵਮਈ ਸੱਭਿਆਚਾਰ ਨੂੰ ਉਜਾਗਰ ਕੀਤਾ ਜਾ ਸਕੇ ਅਤੇ ਹੋਰ ਲੋਕ ਸਿੱਖਾਂ ਪ੍ਰਤੀ ਆਪਣਾ ਵਤੀਰਾ ਦਰੁੱਸਤ ਕਰ ਸਕੇ।
ਜਾਰੀ ਬਿਆਨ ‘ਚ ਏ.ਜੀ.ਪੀ.ਸੀ. ਦੇ ਪ੍ਰਧਾਨ ਸ. ਜਸਵੰਤ ਸਿੰਘ ਹੋਠੀ ਅਤੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ ਨੇ ਕਿਹਾ ਕਿ ਉਕਤ ਫ਼ਿਲਮ ਜੋ ਕਿ ਮਹਾਰਾਜਾ ਦਲੀਪ ਸਿੰਘ ਦੇ ਜੀਵਨ ‘ਤੇ ਆਧਾਰਿਤ ਹੈ, ਜਿਸ ‘ਚ ਸਤਿੰਦਰ ਸਰਤਾਜ ਮੁੱਖ ਭੂਮਿਕਾ ‘ਚ ਅਤੇ ਅਮਾਂਡਾ ਰੂਟ, ਜੋਸਨ ਫ਼ਲੈਮਿੰਗ, ਅਤੁਲ ਸ਼ਰਮਾ ਵਰਗੇ ਦਮਦਾਰ ਕਲਾਕਾਰਾਂ ਨੇ ਆਪਣੀ ਅਦਾਕਾਰੀ ਨਾਲ ਸਿੱਖ ਇਤਿਹਾਸ ਨੂੰ ਬੜੇ ਹੀ ਸੁਚੱਜੇ ਅਤੇ ਲਾਜਵਾਬ ਢੰਗ ਨਾਲ ਪੇਸ਼ ਕੀਤਾ ਹੈ। ਮਹਾਰਾਣੀ ਜਿੰਦਾ ਦੇ ਰੋਲ ਵਿਚ ਵਿਸ਼ਵ ਪ੍ਰਸਿੱਧ ਕਲਾਕਾਰਾ ਸ਼ਬਾਨਾ ਆਜ਼ਮੀ ਨੇ ਜਾਨ ਭਰ ਦਿੱਤੀ ਹੈ। ਫਿਲਮ ਦਾ ਨਿਰਮਾਣ ਪੰਜਾਬੀ ਤੋਂ ਇਲਾਵਾ ਹਿੰਦੀ ਅਤੇ ਅੰਗਰੇਜ਼ੀ ‘ਚ ਵੀ ਨਿਰਮਾਣ ਕੀਤਾ ਗਿਆ ਹੈ। ਉਨ੍ਹਾਂ ਇਸ ਮੌਕੇ ਕਿਹਾ ਕਿ ਭਾਵੇਂ ਕਿ ਸਿੱਖਾਂ ਦੀ ਗਿਣਤੀ ਘੱਟ ਹੈ ਪਰ ਉਨ੍ਹਾਂ ਦੀਆਂ ਸ਼ਹਾਦਤਾਂ ਅਣਗਿਣਤ ਹਨ, ਜਿਨ੍ਹਾਂ ਨੇ ਦੂਸਰਿਆਂ ਦੇ ਭਲੇ ਲਈ ਕਦੇ ਪਿੱਠ ਨਹੀਂ ਵਿਖਾਈ।
ਇੱਥੇ ਵਰਨਣਯੋਗ ਹੈ ਕਿ ਇਸ ਕਹਾਣੀ ਦੇ ਲੇਖਕ ਜਸਜੀਤ ਸਿੰਘ, ਅੰਤਰਰਾਸ਼ਟਰੀ ਪੱਧਰ ਦੇ ਉਘੇ ਖਿਡਾਰੀ ਅਤੇ ਇਤਿਹਾਸਕ ਖੋਜਕਰਤਾ ਹਨ। ਡਾ. ਪ੍ਰਿਤਪਾਲ ਸਿੰਘ ਨੇ ਕਿਹਾ ਕਿ ਜਿੱਥੇ ਲੋਕਾਂ ਨੂੰ ਇਸ ਫ਼ਿਲਮ ਨੇ ਉਤਸ਼ਾਹਿਤ ਕੀਤਾ, ਉੱਥੇ ਉਨ੍ਹਾਂ ਫ਼ਿਲਮਾਂ ਦਾ ਨਿਰਮਾਣ ਕਰਨ ਵਾਲੇ ਨਿਰਮਾਤਾ-ਨਿਰਦੇਸ਼ਕਾਂ ਨੂੰ ਬੇਨਤੀ ਕੀਤੀ ਕਿ ਸਿੱਖ ਇਕ ਵੱਖਰੀ ਕੌਮ ਹੈ ਤੇ ਰਾਜ ਦੀ ਮਾਲਕ ਰਹੀ ਹੈ। ਉਨ੍ਹਾਂ ਦੀਆਂ ਦੇਸ਼ ਪ੍ਰਤੀ ਸੇਵਾਵਾਂ, ਕੁਰਬਾਨੀਆਂ ਅਤੇ ਮਿਹਨਤਕਸ਼ ਜਰਨੈਲਾਂ, ਮਹਾਰਾਜਿਆਂ ਤੇ ਲੋਕਾਂ ਦੀਆਂ ਜੀਵਨੀਆਂ ‘ਤੇ ਆਧਾਰਿਤ ਫ਼ਿਲਮਾਂ ਦਾ ਨਿਰਮਾਣ ਕਰਨ, ਤਾਂ ਜੋ ਦੇਸ਼ਾਂ-ਵਿਦੇਸ਼ਾਂ ‘ਚ ਬੇਕਸੂਰ ਸਿੱਖ ਕੌਮ ਕਿਸੇ ਹਿੰਸਾ ਦਾ ਸ਼ਿਕਾਰ ਨਾ ਬਣ ਸਕੇ।

About Author

Punjab Mail USA

Punjab Mail USA

Related Articles

ads

Latest Category Posts

    ਪੂਰਬ ਸੀਰੀਆ ਤੋਂ ਹਟਾਏ ਜਾ ਰਹੇ ਅਮਰੀਕੀ ਫ਼ੌਜੀ ਪੱਛਮੀ ਇਰਾਕ ‘ਚ ਕੀਤੇ ਜਾਣਗੇ ਤਾਇਨਾਤ

ਪੂਰਬ ਸੀਰੀਆ ਤੋਂ ਹਟਾਏ ਜਾ ਰਹੇ ਅਮਰੀਕੀ ਫ਼ੌਜੀ ਪੱਛਮੀ ਇਰਾਕ ‘ਚ ਕੀਤੇ ਜਾਣਗੇ ਤਾਇਨਾਤ

Read Full Article
    ਅਮਰੀਕਾ ਵਿਚ ਗੂਗਲ ਨੇ ਡਰੋਨ ਰਾਹੀਂ ਪਹਿਲੀ ਡਲਿਵਰੀ ਕੀਤੀ

ਅਮਰੀਕਾ ਵਿਚ ਗੂਗਲ ਨੇ ਡਰੋਨ ਰਾਹੀਂ ਪਹਿਲੀ ਡਲਿਵਰੀ ਕੀਤੀ

Read Full Article
    ਭਾਰਤ-ਅਮਰੀਕਾ ਵਿਚਾਲੇ ਦੋ-ਪੱਖੀ ਰੱਖਿਆ ਵਪਾਰ 18 ਅਰਬ ਡਾਲਰ ਤੱਕ ਪਹੁੰਚਣ ਦੀ ਸੰਭਾਵਨਾ

ਭਾਰਤ-ਅਮਰੀਕਾ ਵਿਚਾਲੇ ਦੋ-ਪੱਖੀ ਰੱਖਿਆ ਵਪਾਰ 18 ਅਰਬ ਡਾਲਰ ਤੱਕ ਪਹੁੰਚਣ ਦੀ ਸੰਭਾਵਨਾ

Read Full Article
    ਭਾਰਤੀ ਵੇਟਲਿਫਟਰ ਸੁਧਾਕਰ ਜੈਅੰਤ ਦੀ ਗਰੈਂਡ ਕੈਨੀਯਨ ਨੇੜੇ ਕਾਰ ਹਾਦਸੇ ‘ਚ ਮੌਤ

ਭਾਰਤੀ ਵੇਟਲਿਫਟਰ ਸੁਧਾਕਰ ਜੈਅੰਤ ਦੀ ਗਰੈਂਡ ਕੈਨੀਯਨ ਨੇੜੇ ਕਾਰ ਹਾਦਸੇ ‘ਚ ਮੌਤ

Read Full Article
    ਆਤਮ ਸਮਰਪਣ ਕਰਨ ‘ਚ ਅਸਫਲ ਰਹਿਣ ‘ਤੇ ਭਾਰਤੀ ਮੂਲ ਦੇ ਵਿਅਕਤੀ ਨੂੰ 9 ਮਹੀਨੇ ਦੀ ਵਾਧੂ ਸਜ਼ਾ

ਆਤਮ ਸਮਰਪਣ ਕਰਨ ‘ਚ ਅਸਫਲ ਰਹਿਣ ‘ਤੇ ਭਾਰਤੀ ਮੂਲ ਦੇ ਵਿਅਕਤੀ ਨੂੰ 9 ਮਹੀਨੇ ਦੀ ਵਾਧੂ ਸਜ਼ਾ

Read Full Article
    ਟਰੰਪ ਕੈਬਨਿਟ ਤੋਂ ਊਰਜਾ ਮੰਤਰੀ ਰਿਕ ਪੇਰੀ ਨੇ ਦਿੱਤਾ ਅਸਤੀਫ਼ਾ

ਟਰੰਪ ਕੈਬਨਿਟ ਤੋਂ ਊਰਜਾ ਮੰਤਰੀ ਰਿਕ ਪੇਰੀ ਨੇ ਦਿੱਤਾ ਅਸਤੀਫ਼ਾ

Read Full Article
    ਟਵਿੱਟਰ ਨੇ ਅਮਰੀਕੀ ਰਾਸ਼ਟਰਪਤੀ ਦਾ ਅਕਾਊਂਟ ਬੰਦ ਕਰਨ ਤੋਂ ਕੀਤਾ ਮਨ੍ਹਾਂ

ਟਵਿੱਟਰ ਨੇ ਅਮਰੀਕੀ ਰਾਸ਼ਟਰਪਤੀ ਦਾ ਅਕਾਊਂਟ ਬੰਦ ਕਰਨ ਤੋਂ ਕੀਤਾ ਮਨ੍ਹਾਂ

Read Full Article
    ਭਾਰਤੀ ਮੂਲ ਦਾ ਅਮਰੀਕੀ ਕਾਰ ‘ਚ ਲਾਸ਼ ਲੈ ਕੇ ਪੁੱਜਾ ਥਾਣੇ

ਭਾਰਤੀ ਮੂਲ ਦਾ ਅਮਰੀਕੀ ਕਾਰ ‘ਚ ਲਾਸ਼ ਲੈ ਕੇ ਪੁੱਜਾ ਥਾਣੇ

Read Full Article
    ਰੋਜ਼ਵਿਲ ਵਿਚ ਭਾਰਤੀ ਵੱਲੋਂ ਪਰਿਵਾਰ ਦੇ 4 ਜੀਆਂ ਦੀ ਹੱਤਿਆ

ਰੋਜ਼ਵਿਲ ਵਿਚ ਭਾਰਤੀ ਵੱਲੋਂ ਪਰਿਵਾਰ ਦੇ 4 ਜੀਆਂ ਦੀ ਹੱਤਿਆ

Read Full Article
    ਕਿਤੇ ਫਿਰ ਤਾਂ ਨਹੀਂ ਅਟਕ ਰਹੀ ਬੰਦੀ ਸਿੰਘਾਂ ਦੀ ਰਿਹਾਈ

ਕਿਤੇ ਫਿਰ ਤਾਂ ਨਹੀਂ ਅਟਕ ਰਹੀ ਬੰਦੀ ਸਿੰਘਾਂ ਦੀ ਰਿਹਾਈ

Read Full Article
    ਸਿੱਖਾਂ ਦਾ ਅਮਰੀਕੀ ਅਰਥਚਾਰੇ ‘ਚ ਅਹਿਮ ਯੋਗਦਾਨ : ਲੈਫਟੀਨੈਂਟ ਗਵਰਨਰ

ਸਿੱਖਾਂ ਦਾ ਅਮਰੀਕੀ ਅਰਥਚਾਰੇ ‘ਚ ਅਹਿਮ ਯੋਗਦਾਨ : ਲੈਫਟੀਨੈਂਟ ਗਵਰਨਰ

Read Full Article
    ਐਲਕ ਗਰੋਵ ਪੁਲਿਸ ਮੁਖੀ ਨੇ ਕਮਿਸ਼ਨ ਮੈਂਬਰਾਂ ਨਾਲ ਕੀਤੀ ਮੁਲਾਕਾਤ

ਐਲਕ ਗਰੋਵ ਪੁਲਿਸ ਮੁਖੀ ਨੇ ਕਮਿਸ਼ਨ ਮੈਂਬਰਾਂ ਨਾਲ ਕੀਤੀ ਮੁਲਾਕਾਤ

Read Full Article
    ਹਾਦਸੇ ‘ਚ ਪੰਜਾਬੀ ਨੌਜਵਾਨ ਹਲਾਕ

ਹਾਦਸੇ ‘ਚ ਪੰਜਾਬੀ ਨੌਜਵਾਨ ਹਲਾਕ

Read Full Article
    ਸਪੋਕੇਨ ‘ਚ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੂਰਬ ਮਨਾਇਆ

ਸਪੋਕੇਨ ‘ਚ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੂਰਬ ਮਨਾਇਆ

Read Full Article
    ਬੇਕਰਸਫੀਲਡ ਵਿਖੇ ਕਰਵਾਈ 7ਵੀਂ ਸਾਲਾਨਾ ਬਾਈਕ ਰੈਲੀ ਯਾਦਗਾਰੀ ਹੋ ਨਿਬੜੀ

ਬੇਕਰਸਫੀਲਡ ਵਿਖੇ ਕਰਵਾਈ 7ਵੀਂ ਸਾਲਾਨਾ ਬਾਈਕ ਰੈਲੀ ਯਾਦਗਾਰੀ ਹੋ ਨਿਬੜੀ

Read Full Article