PUNJABMAILUSA.COM

ਏ.ਜੀ.ਪੀ.ਸੀ. ਨੇ ਸਿੱਖਾਂ ਨੂੰ ਅਮਰੀਕੀ ਆਰਮੀ ‘ਚ ਦਾਖਲੇ ਸਬੰਧੀ ਕਾਕਸ ਵੱਲੋਂ ਕੀਤੇ ਹੀਲੇ ਦਾ ਸਵਾਗਤ

ਏ.ਜੀ.ਪੀ.ਸੀ. ਨੇ ਸਿੱਖਾਂ ਨੂੰ ਅਮਰੀਕੀ ਆਰਮੀ ‘ਚ ਦਾਖਲੇ ਸਬੰਧੀ ਕਾਕਸ ਵੱਲੋਂ ਕੀਤੇ ਹੀਲੇ ਦਾ ਸਵਾਗਤ

ਏ.ਜੀ.ਪੀ.ਸੀ. ਨੇ ਸਿੱਖਾਂ ਨੂੰ ਅਮਰੀਕੀ ਆਰਮੀ ‘ਚ ਦਾਖਲੇ ਸਬੰਧੀ ਕਾਕਸ ਵੱਲੋਂ ਕੀਤੇ ਹੀਲੇ ਦਾ ਸਵਾਗਤ
June 29
10:04 2016

AGPCਵਾਸ਼ਿੰਗਟਨ ਡੀ.ਸੀ., 29 ਜੂਨ (ਪੰਜਾਬ ਮੇਲ)- ਫਰੈਂਡਸ ਆਫ਼ ਅਮਰੀਕਨ ਸਿੱਖ ਕਾਂਗਰੇਸ਼ਨਲ ਕਾਕਸ ਅਤੇ ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖਾਂ ਨੂੰ ਅਮਰੀਕਨ ਸਿੱਖ ਕਾਂਗਰਰੇਸ਼ਨਲ ਕਾਕਸ ਵੱਲੋਂ ਸਿੱਖਾਂ ਦੀ ਅਮਰੀਕੀ ਫੌਜ ‘ਚ ਭਰਤੀ ਸਬੰਧੀ ਕਰਵਾਈ ਗਈ ਮਹੱਤਵਪੂਰਨ ਗੋਸ਼ਟੀ ਲਈ ਕਾਕਸ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਗੋਸ਼ਟੀ ਦੌਰਾਨ ਅਹਿਮ ਵਿਚਾਰ–ਵਟਾਂਦਰਾ ਅਮਰੀਕੀ ਸਾਂਸਦਾਂ ਅਤੇ ਇੰਗਲੈਂਡ ਅਤੇ ਭਾਰਤ ਤੋਂ ਆਏ ਸੇਵਾਮੁਕਤ ਫੌਜੀ ਅਫਸਰਾਂ ਵਿਚਕਾਰ ਹੋਇਆ, ਜਿਸ ‘ਤੇ ਸਿੱਖਾਂ ਦੀ ਅਮਰੀਕੀ ਆਰਮੀ ‘ਚ ਭਰਤੀ ਲਈ ਰਾਹ ਖੋਲ੍ਹਣ ਦਾ ਇਕ ਯੋਗ ਉਪਰਾਲਾ ਕੀਤਾ ਗਿਆ ਹੈ। ਫਰੈਂਡਸ ਆਫ਼ ਸਿੱਖ ਕਾਕਸ ਤੋਂ ਸ. ਹਰਪ੍ਰੀਤ ਸਿੰਘ ਅਤੇ ਏ.ਜੀ.ਪੀ.ਸੀ. ਤੋਂ ਡਾ. ਪ੍ਰਿਤਪਾਲ ਸਿੰਘ ਨੇ ਜਾਰੀ ਆਪਣੇ ਬਿਆਨ ‘ਚ ਕਿਹਾ ਕਿ ਇਹ ਅਹਿਮ ਵਿਚਾਰ ਗੋਸ਼ਟੀ ਬਹੁਤ ਹੀ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਕਾਕਸ ਹਮੇਸ਼ਾ ਹੀ ਸਿੱਖਾਂ ਦੇ ਹੱਕਾਂ ‘ਤੇ ਪਹਿਰਾ ਦਿੰਦਾ ਆ ਰਿਹਾ ਹੈ ਅਤੇ ਇਸ ਗੋਸ਼ਟੀ ਦੌਰਾਨ ਉਨ੍ਹਾਂ ਆਪਣੇ ਇਸ ਜਾਰੀ ਅਭਿਆਨ ਨੂੰ ਹੋਰ ਵੀ ਅੱਗੇ ਤੋਰਿਆ ਹੈ। ਅਮਰੀਕੀ ਸਿੱਖ ਲੀਡਰਾਂ ਨੇ ਕਿਹਾ ਕਿ ਸਿੱਖਾਂ ਦਾ ਇਤਿਹਾਸ ਗੌਰਵਮਈ ਹੈ ਅਤੇ ਦੁਨੀਆਂ ਭਰ ਦੇ ਵੱਖ–ਵੱਖ ਦੇਸ਼ਾਂ ‘ਚ ਸਿੱਖਾਂ ਨੇ ਫੌਜਾਂ ‘ਚ ਆਪਣਾ ਅਹਿਮ ਯੋਗਦਾਨ ਪਾਉਂਦਿਆਂ ਆਪਣੀ ਸੱਚਾਈ ਤੇ ਦਲੇਰੀ ਦੀ ਜਿਉਂਦੀ–ਜਾਗਦੀ ਮਿਸਾਲ ਕਾਇਮ ਕੀਤੀ ਹੈ।
ਵਾਸ਼ਿਗੰਟਨ ਡੀ.ਸੀ. ਵਿਖੇ ਹੋਈ ਇਸ ਗੋਸ਼ਟੀ ਦੌਰਾਨ ਮੇਜਰ ਜਨਰਲ ਰਿਚਰਡ ਕਰੀਵੈੱਲ, ਡਿਫੈਂਸ ਅਟੈਚ, ਯੂ.ਕੇ. ਐਬੰਸੀ, ਵਾਸ਼ਿੰਗਟਨ ਅਤੇ ਇੰਦਰਜੀਤ ਸਿੰਘ ਬੋਪਾਰਾਏ ਭਾਰਤੀ ਫੌਜ ਦੇ ਸੇਵਾਮੁਕਤ ਏਅਰ ਫੋਰਸ ਕਮਾਂਡਰ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਭਾਰਤੀ ਹਵਾਈ ਸੈਨਾ (ਫੌਜ) ਤੋਂ ਇਲਾਵਾ ਹੋਰਨਾਂ ਬ੍ਰਿਟਿਸ਼ ਆਰਮਡ ਫੋਰਸਿਜ਼ ਅਧਿਕਾਰੀਆਂ ‘ਚ ਸਿੱਖ ਦੇ ਏਕੀਕਰਨ ਦੀ ਚਰਚਾ ਕੀਤੀ ਹੈ ਅਤੇ ਕਿਹਾ ਕਿ ਅਮਰੀਕੀ ਫੌਜ ‘ਚ ਸੇਵਾ ਕਰਨ ਲਈ ਅਮਰੀਕੀ ਕਾਨੂੰਨ ਦੀ ਮਨਜ਼ੂਰੀ ਦੀ ਲੋੜ ਹੈ। ਇਸ ਮੌਕੇ ਅਮਰੀਕੀ ਆਗੂਆਂ ਨੇ ਜਸਪ੍ਰੀਤ ਕੌਰ ਅਟਾਰਨੀ ਸੰਯੁਕਤ ਸਿੱਖ, ਕਿਰਨਬੀਰ ਐੱਸ. ਗਰੇਵਾਲ ਯੂ.ਐੱਸ. ਆਰਮੀ (ਸੇਵਾਮੁਕਤ) ਦਾ ਵੱਡਮੁੱਲੇ ਵਿਚਾਰ ਪੇਸ਼ ਕਰਨ ਲਈ ਸਵਾਗਤ ਕੀਤਾ। ਇਸ ਮੌਕੇ ਡਾ. ਪ੍ਰਿਤਪਾਲ ਸਿੰਘ ਨੇ ਕਿਹਾ ਕਿ ਸਿੱਖਾਂ ਦਾ ਇਤਿਹਾਸ ਬਹੁਤ ਗੌਰਵਮਈ ਅਤੇ ਕੁਰਬਾਨੀਆਂ ਭਰਪੂਰ ਹੈ। ਜਿਨ੍ਹਾਂ ਦੀਆਂ ਸ਼ਹਾਦਤਾਂ ਇਤਿਹਾਸ ਦੇ ਸੁਨਿਹਰੇ ਪੰਨ੍ਹਿਆਂ ‘ਤੇ ਦਰਜ ਹੈ। ਉਨ੍ਹਾਂ ਕਿਹਾ ਕਿ ਭਾਵੇਂ ਕਿ ਸਿੱਖਾਂ ਦੀ ਗਿਣਤੀ ਘੱਟ ਹੈ ਪਰ ਜੇਕਰ ਦੇਸ਼ ਅਤੇ ਲੋਕਾਂ ਦੀ ਸੁਰੱਖਿਆ ਸਬੰਧੀ ਸਿੱਖ ਇਤਿਹਾਸ ਨੂੰ ਜਾਂਚਿਆ ਜਾਵੇ, ਤਾਂ ਇਸ ਵਰਗੀ ਮਿਸਾਲ ਕਿਧਰੇ ਵੀ ਨਹੀਂ ਮਿਲੇਗੀ।
ਇਸ ਮੌਕੇ ਡਾ. ਪ੍ਰਿਤਪਾਲ ਸਿੰਘ ਨੇ ਅਮਰੀਕੀ ਫੌਜ ‘ਚ ਸਿੱਖਾਂ ਨੂੰ ਆਪਣੀ ਡਿਊਟੀ ਨਿਭਾਉਣ ਸਮੇਂ ਦਸਤਾਰ ਅਤੇ ਦਾੜ੍ਹੀ ਰੱਖਣ ਦੀ ਆਗਿਆ ਅਮਰੀਕੀ ਪ੍ਰਸ਼ਾਸਨ ਨੂੰ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅਮਰੀਕੀ ਫੌਜ ਇਸ ਸਬੰਧੀ ਵਿਸ਼ੇਸ਼ ਨੀਤੀ ਨੂੰ ਅਪਨਾਉਂਦਿਆਂ ਸਿੱਖਾਂ ਨੂੰ ਖਾਸ ਛੂਟ ਦੇਣ। ਸ. ਹਰਪ੍ਰੀਤ ਸਿੰਘ ਨੇ ਕਿਹਾ ਕਿ ਅਮਰੀਕੀ ਫੌਜ ਅਤੇ ਉਸ ਵੇਲੇ ਦੀ ਰੀਤ ਦੀ ਪਾਲਣਾ ਲਈ ਸਿੱਖਾਂ ਨੂੰ ਸੇਵਾ ਨਿਭਾਉਣ ਲਈ ਵਿਸ਼ੇਸ਼ ਸੋਧ ਕਰਕੇ ਦੇਸ਼ ਪ੍ਰਤੀ ਆਪਣੇ ਮੁੱਢਲੇ ਫਰਜ਼ ਨਿਭਾਉਣ ਲਈ ਹੀਲਾ ਕਰਨਾ ਚਾਹੀਦਾ ਹੈ। ਕਿਉਂਕਿ ਦੇਸ਼ ਦੀਆਂ ਸਰਹੱਦਾਂ ‘ਤੇ ਵਧੇਰੇ ਸਿੱਖਾਂ ਨੇ ਦੁਸ਼ਮਣਾਂ ਨਾਲ ਟਾਕਰਾ ਲੈਂਦੇ ਹੋਏ ਆਪਣੇ ਦਲੇਰੀ ਤੇ ਜੋਸ਼ ਦਾ ਲੋਹਾ ਮੰਨਵਾਇਆ ਹੈ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

Read Full Article
    ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

Read Full Article
    ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

Read Full Article
    ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

Read Full Article
    ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

Read Full Article
    ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

Read Full Article
    ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

Read Full Article
    ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਹੋਏ ਪੰਜਾਬ ਦੇ 4 ਪੁੱਤ

ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਹੋਏ ਪੰਜਾਬ ਦੇ 4 ਪੁੱਤ

Read Full Article
    ਪੁਲਵਾਮਾ ਅੱਤਵਾਦੀ ਹਮਲਾ : 42 ਹੋਈ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ

ਪੁਲਵਾਮਾ ਅੱਤਵਾਦੀ ਹਮਲਾ : 42 ਹੋਈ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ

Read Full Article
    ਪੁਲਵਾਮਾ ਅੱਤਵਾਦੀ ਹਮਲਾ : ਆਦਿਲ ਅਹਿਮਦ ਡਾਰ ਚਚੇਰੇ ਭਰਾ ਦੀ ਮੌਤ ਤੋਂ ਬਾਅਦ ਬਣਿਆ ਸੀ ਅੱਤਵਾਦੀ

ਪੁਲਵਾਮਾ ਅੱਤਵਾਦੀ ਹਮਲਾ : ਆਦਿਲ ਅਹਿਮਦ ਡਾਰ ਚਚੇਰੇ ਭਰਾ ਦੀ ਮੌਤ ਤੋਂ ਬਾਅਦ ਬਣਿਆ ਸੀ ਅੱਤਵਾਦੀ

Read Full Article
    ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਅਤੇ ਸੁਰੱਖਿਆ ਦੇਣਾ ਤੁਰੰਤ ਬੰਦ ਕਰੇ : ਅਮਰੀਕਾ

ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਅਤੇ ਸੁਰੱਖਿਆ ਦੇਣਾ ਤੁਰੰਤ ਬੰਦ ਕਰੇ : ਅਮਰੀਕਾ

Read Full Article
    ਨਿਊ ਬ੍ਰੰਜ਼ਵਿਕ ਵਿਚ ਟਰੈਕਟਰ-ਟਰੇਲਰ ਥੱਲੇ ਆਉਣ ਕਾਰਨ ਭਾਰਤੀ ਦੀ ਮੌਤ

ਨਿਊ ਬ੍ਰੰਜ਼ਵਿਕ ਵਿਚ ਟਰੈਕਟਰ-ਟਰੇਲਰ ਥੱਲੇ ਆਉਣ ਕਾਰਨ ਭਾਰਤੀ ਦੀ ਮੌਤ

Read Full Article
    ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ

ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ

Read Full Article
    ਕਰਮਦੀਪ ਧਾਲੀਵਾਲ ਦੀ ਸੜਕ ਹਾਦਸੇ ‘ਚ ਹੋਈ ਮੌਤ

ਕਰਮਦੀਪ ਧਾਲੀਵਾਲ ਦੀ ਸੜਕ ਹਾਦਸੇ ‘ਚ ਹੋਈ ਮੌਤ

Read Full Article
    ਪੈਰਾਡਾਈਜ਼ ਅੱਗ ਬੁਝਾਊ ਦਸਤਿਆਂ ਲਈ 30 ਹਜ਼ਾਰ ਡਾਲਰ ਹੋਇਆ ਇਕੱਤਰ

ਪੈਰਾਡਾਈਜ਼ ਅੱਗ ਬੁਝਾਊ ਦਸਤਿਆਂ ਲਈ 30 ਹਜ਼ਾਰ ਡਾਲਰ ਹੋਇਆ ਇਕੱਤਰ

Read Full Article