ਏ.ਜੀ.ਪੀ.ਸੀ. ਨੇ ਪਾਕਿਸਤਾਨ ਸਰਕਾਰ, ਵਕਫ ਬੋਰਡ ਤੇ ਪਾਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੇਅਦਬੀ ਕਰਨ ਵਾਲੇ ਵਿਰੁੱਧ ਸਖਤ ਕਾਰਵਾਈ ਲਈ ਕਿਹਾ

372
Share

ਫਰੀਮਾਂਟ, 28 ਅਕਤੂਬਰ (ਬਲਵਿੰਦਰਪਾਲ ਸਿੰਘ ਖਾਲਸਾ/ਪੰਜਾਬ ਮੇਲ)- ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੁਰਜ਼ੋਰ ਸ਼ਬਦਾਂ ਵਿਚ ਪਾਕਿਸਤਾਨ ਸਰਕਾਰ, ਪਾਕਿਸਤਾਨ ਇਵੈਕਿਊ ਟਰੱਸਟ ਪ੍ਰਾਪਰਟੀ ਬੋਰਡ ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਸ ਹਿੰਦੂ ਦਹਿਸ਼ਤਗਰਦ ਅਨਿਲ ਕੁਮਾਰ ਵਿਰੁੱਧ ਪਾਕਿਸਤਾਨ ਕਾਨੂੰਨ ਅਨੁਸਾਰ ਸਖਤ ਕਾਰਵਾਈ ਕਰਨ ਵਾਸਤੇ ਕਿਹਾ ਹੈ, ਜਿਸਨੇ ਪਾਕਿਸਤਾਨ ਦੇ ਸਿੰਧ ਸੂਬੇ ਦੇ ਦੋ ਗੁਰਦੁਆਰਾ ਸਹਿਬਾਨ ਵਿਚ ਦੋ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਬੇਅਦਬੀ ਕੀਤੀ ਹੈ। ਏ.ਜੀ.ਪੀ.ਸੀ. ਦੇ ਪ੍ਰਧਾਨ ਭਾਈ ਜਸਵੰਤ ਸਿੰਘ ਹੋਠੀ ਤੇ ਕੋਆਰਡੀਨੇਟਰ ਡਾਕਟਰ ਪ੍ਰਿਤਪਾਲ ਸਿੰਘ ਹੁਰਾਂ ਕਿਹਾ ਕਿ ਸਿੰਧ ਸੂਬੇ ਦੇ ਕਾਂਧਰਾ ਸ਼ਹਿਰ, ਜੋ ਕਿ ਸੰਤ ਬਾਬਾ ਥਾਰਿਯਾ ਸਿੰਘ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਵਿਚ ਇਕ ਸਥਾਨਕ ਹਿੰਦੂ ਅਨਿਲ ਕੁਮਾਰ ਪੁੱਤਰ ਗੋਪੀ ਚੰਦ ਨੇ ਦੋ ਵੱਖ-ਵੱਖ ਗੁਰਦੁਆਰਾ ਸਾਹਿਬਾਨ ਅੰਦਰ ਪ੍ਰਕਾਸ਼ਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬਲੇਡ ਨਾਲ ਚੀਰ ਕੇ ਬੇਅਦਬੀ ਕੀਤੀ ਹੈ, ਮੁਲਜ਼ਮ ਅਨਿਲ ਕੁਮਾਰ ਨੇ ਗੁਰਦੁਆਰਾ ਭਾਈ ਲਾਧੂ ਸਿੰਘ ਅਤੇ ਗੁਰਦੁਆਰਾ ਭਾਈ ਨਾਰਾਇਣ ਸਿੰਘ ਅੰਦਰ ਦਾਖਲ ਹੋ ਕੇ ਇਸ ਹਿਰਦੇ ਵਲੂੰਧਰਨ ਵਾਲੀ ਘਟਨਾ ਨੂੰ ਅੰਜਾਮ ਦਿੱਤਾ।
ਡਾ. ਪ੍ਰਿਤਪਾਲ ਸਿਂੰਘ ਨੇ ਦੱਸਿਆ ਕਿ ਉਨ੍ਹਾਂ ਪਾਕਿਸਤਾਨੀ ਅਧਿਕਾਰੀਆਂ ਨਾਲ ਇਸ ਗੱਲ ਦੀ ਚਰਚਾ ਕਰਦਿਆਂ ਕਿਹਾ ਕਿ ਇਸ ਗੱਲ ਦੀ ਵੀ ਜਾਂਚ ਕੀਤੀ ਜਾਵੇ ਕਿ ਕਿਤੇ ਅਨਿਲ ਕੁਮਾਰ ਪੁੱਤਰ ਗੋਪੀ ਚੰਦ ਦੇ ਭਾਰਤੀ ਖੂਫੀਆ ਤੰਤਰ ਰਾਅ ਨਾਲ ਤਾਂ ਸੰਬਧ ਨਹੀਂ ਜੁੜੇ ਹੋਏ। ਕਿਉਂਕਿ ਭਾਰਤ ਵਿਚ ਰਾਅ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾ ਰਹੀ ਹੈ।
ਏ.ਜੀ.ਪੀ.ਸੀ. ਨੇ ਪਾਕਿਸਤਾਨ ਦੀ ਫੈਡਰਲ ਸਰਕਾਰ, ਸੂਬਾ ਸਿੰਧ ਸਰਕਾਰ ਨੂੰ ਜ਼ੋਰ ਦੇ ਕੇ ਕਿਹਾ ਹੈ ਕਿ ਪਾਕਿਸਤਾਨ ‘ਚ ਬੇਅਦਬੀ ਨਾਲ ਨਜਿੱਠਦੇ ਉਸ ਕਾਨੂੰਨ ਅਨੁਸਾਰ ਅਪਰਾਧੀ ਨੂੰ ਮਿਸਾਲੀ ਸਜ਼ਾ ਦਿੱਤੀ ਜਾਵੇ, ਤਾਂ ਕਿ ਦੂਜਿਆਂ ਨੂੰ ਕੰਨ ਹੋ ਜਾਣ ਤੇ ਕੋਈ ਵੀ ਕਿਸੇ ਵੀ ਧਾਰਮਿਕ ਗ੍ਰੰਥ ਦੀ ਬੇਅਦਬੀ ਕਰਨ ਬਾਰੇ ਸੋਚ ਨਾ ਸਕੇ। ਪਾਕਿਸਤਾਨੀ ਵਕਫ ਬੋਡਰ ਦੇ ਚੇਅਰਮੈਨ ਡਾਕਟਰ ਅਮੀਰ ਅਹਿਮਦ ਨੂੰ ਏ.ਜੀ.ਪੀ.ਸੀ. ਦੁਆਰਾ ਲਿਖੀ ਚਿੱਠੀ ਵਿਚ ਵੀ ਇਸ ਗੱਲ ‘ਤੇ ਜ਼ੋਰ ਦਿੱਤਾ ਗਿਆ ਹੈ ਕਿ ਅਪਰਾਧੀ ਬਚ ਕੇ ਨਾ ਜਾਵੇ ਤੇ ਸਰਕਾਰ ਦੁਆਰਾ ਗੁਰਦੁਆਰਾ ਸਹਿਬਾਨਾਂ ਦੀ ਹਿਫਾਜ਼ਤ ਦਾ ਪੂਰਾ ਖਿਆਲ ਰੱਖਿਆ ਜਾਵੇ।


Share