PUNJABMAILUSA.COM

ਏ.ਜੀ.ਪੀ.ਸੀ. ਨੇ ਨਸਲਕੁਸ਼ੀ ਰੋਕਥਾਮ ਬਾਰੇ ਅਡਾਮਾ ਡੀਂਆਂਗ ਅਤੇ ਕੈਰਨ ਸਮਿੱਥ ਦੇ ਯਤਨਾਂ ਦੀ ਕੀਤੀ ਸ਼ਲਾਘਾ

 Breaking News

ਏ.ਜੀ.ਪੀ.ਸੀ. ਨੇ ਨਸਲਕੁਸ਼ੀ ਰੋਕਥਾਮ ਬਾਰੇ ਅਡਾਮਾ ਡੀਂਆਂਗ ਅਤੇ ਕੈਰਨ ਸਮਿੱਥ ਦੇ ਯਤਨਾਂ ਦੀ ਕੀਤੀ ਸ਼ਲਾਘਾ

ਏ.ਜੀ.ਪੀ.ਸੀ. ਨੇ ਨਸਲਕੁਸ਼ੀ ਰੋਕਥਾਮ ਬਾਰੇ ਅਡਾਮਾ ਡੀਂਆਂਗ ਅਤੇ ਕੈਰਨ ਸਮਿੱਥ ਦੇ ਯਤਨਾਂ ਦੀ ਕੀਤੀ ਸ਼ਲਾਘਾ
May 15
10:16 2019

ਨਿਊਯਾਰਕ, 15 ਮਈ (ਬਲਵਿੰਦਰਪਾਲ ਸਿੰਘ ਖਾਲਸਾ/ਪੰਜਾਬ ਮੇਲ)-ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੁਸਲਮਾਨਾਂ ਅਤੇ ਘੱਟ ਗਿਣਤੀ ਭਾਈਚਾਰੇ ‘ਤੇ ਹਮਲਿਆਂ ਸਬੰਧੀ ਨਸਲਕੁਸ਼ੀ ਰੋਕਥਾਮ ਬਾਰੇ ਸੰਯੁਕਤ ਰਾਸ਼ਟਰ ਸੰਘ ਦੇ ਵਿਸ਼ੇਸ਼ ਸਲਾਹਕਾਰ ਤੇ ਅੰਡਰ ਸੈਕਟਰੀ ਜਨਾਬ ਅਡਾਮਾ ਡੀਂਆਂਗ ਅਤੇ ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਸਲਾਹਕਾਰ ਦੀ ਰੱਖਿਆ ਲਈ ਜ਼ਿੰਮੇਵਾਰ ਮਿਸਟਰ ਕੈਰਨ ਸਮਿੱਥ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਉਕਤ ਸਲਾਹਕਾਰਾਂ ਵੱਲੋਂ ਕੀਤੇ ਜਾ ਰਹੇ ਯਤਨਾਂ ਵਿਚ ਸ਼੍ਰੀ ਲੰਕਾ ਦੇ ਉੱਤਰੀ ਪੱਛਮੀ ਸੂਬੇ ‘ਚ ਘਰਾਂ, ਪੂਜਾ ਦੇ ਅਸਥਾਨਾਂ ਅਤੇ ਕਾਰੋਬਾਰੀਆਂ ਵਿਰੁੱਧ ਹਮਲੇ, ਧਰਮ ਦੇ ਆਧਾਰ ‘ਤੇ ਹਿੰਸਾ ਦੇ ਕੰਮ ਵੱਧ ਰਹੇ ਹਨ, ਸਬੰਧੀ ਕੀਤੀ ਜਾ ਰਹੀ ਕਾਰਵਾਈ ਸ਼ਾਮਿਲ ਹੈ।
ਇਸ ਮੌਕੇ ਵਿਸ਼ੇਸ਼ ਸਲਾਹਕਾਰਾਂ ਨੇ ਹਾਲ ਹੀ ‘ਚ ਸ੍ਰੀਲੰਕਾ’ਚ ਈਸਾਈ ਭਾਈਚਾਰੇ ਅਤੇ ਮੁਸਲਮਾਨਾਂ ਖਿਲਾਫ਼ ਹੋਏ ਹਮਲੇ ਸਬੰਧੀ ਮਹੱਤਵਪੂਰਨ ਭੂਮਿਕਾ ਨਿਭਾਉਂਦਿਆ ਇਸ ‘ਤੇ ਠੱਲ੍ਹ ਪਾਉਣ ਬਾਰੇ ਯਤਨ ਕੀਤੇ। ਏ.ਜੀ.ਪੀ.ਸੀ. ਦੇ ਪ੍ਰਧਾਨ ਭਾਈ ਜਸਵੰਤ ਸਿੰਘ ਹੋਠੀ ਤੇ ਕੋਆਰਡੀਨੇਟਰ ਡਾਕਟਰ ਪ੍ਰਿਤਪਾਲ ਸਿੰਘ ਨੇ ਗੱਲ ਕਰਦਿਆਂ ਕਿਹਾ ਕਿ ਹਾਲ ਹੀ ‘ਚ 21 ਅਪ੍ਰੈਲ 2019 ਨੂੰ ਈਸਟਰ ਦੇ ਐਤਵਾਰ ਨੂੰ ਸ੍ਰੀਲੰਕਾ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਚਰਚਾਂ ਅਤੇ ਹੋਟਲਾਂ ਵਿਚ ਕੀਤੇ ਗਏ ਮਾਰੂ ਹਮਲਿਆਂ ਦੀ ਨਿੰਦਾ ਕੀਤੀ, ਜਿਸ ‘ਚ ਕਰੀਬ 200 ਤੋਂ ਵਧੇਰੇ ਲੋਕ ਮਾਰੇ ਗਏ ਸਨ ਅਤੇ ਸੈਂਕੜੇ ਜ਼ਖਮੀ ਹੋਏ ਸਨ, ਸਬੰਧੀ ਉਕਤ ਸਲਾਹਕਾਰਾਂ ਨੇ ਇਨ੍ਹਾਂ ਹਮਲਿਆਂ ਦੀ ਰੋਕਥਾਮ ਲਈ ਆਪਣੀ ਆਵਾਜ਼ ਬੁਲੰਦ ਕੀਤੀ। ਉਨ੍ਹਾਂ ਕਿਹਾ ਕਿ ਸ੍ਰੀਲੰਕਾ ‘ਚ ਹੋਈ ਹਿੰਸਾ ਨੇ ਦੱਖਣੀ ਏਸ਼ੀਆ ਖੇਤਰ ‘ਚ ਰਾਸ਼ਟਰਵਾਦੀ ਅਤੇ ਕੱਟੜਵਾਦੀ ਵਿਚਾਰਾਂ ਦੇ ਵੱਧ ਰਹੇ ਪ੍ਰਭਾਵ ਨੂੰ ਉਜਾਗਰ ਕੀਤਾ ਹੈ, ਜਿਸ ‘ਚ ਧਾਰਮਿਕ ਘੱਟ ਗਿਣਤੀ ਭਾਈਚਾਰਿਆਂ ਨੂੰ ਖਤਰੇ ‘ਚ ਪਾ ਦਿੱਤਾ ਗਿਆ ਹੈ।
ਏ.ਜੀ.ਪੀ.ਸੀ. ਦੇ ਪ੍ਰਧਾਨ ਭਾਈ ਜਸਵੰਤ ਸਿੰਘ ਹੋਠੀ ਤੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ ਨੇ ਸਾਂਝੇ ਤੌਰ ‘ਤੇ ਕਿਹਾ ਕਿ ਭਾਈਚਾਰਾ ਕੋਈ ਵੀ ਹੋਵੇ, ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਉਥੇ ਦੀਆਂ ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਕੌਮਾਂ ਬਰਾਬਰ ਹੁੰਦੀਆਂ ਹਨ, ਚਾਹੇ ਉਹ ਸਿੱਖ, ਹਿੰਦੂ, ਈਸਾਈ ਅਤੇ ਜਾਂ ਫ਼ਿਰ ਮੁਸਲਮਾਨ ਹੋਣ। ਦੋਹਾਂ ਆਗੂਆਂ ਨੇ ਕਿਹਾ ਕਿ ਸ੍ਰੀ ਲੰਕਾ ਅੰਤਰ-ਜਾਤੀ ਹਥਿਆਰਬੰਦ ਸੰਘਰਸ਼ ਦੇ ਸਦਮੇ ਤੋਂ ਅਗਾਂਹ ਵੱਧਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਅਜਿਹੇ ਹਮਲੇ ਸ੍ਰੀਲੰਕਾ ਨੂੰ ਪਛਾਂਹ ਵੱਲ ਧਕੇਲ ਰਹੇ ਹਨ। ਆਗੂਆਂ ਨੇ ਕਿਹਾ ਕਿ ਜੇਕਰ ਹੁਣ ਵੀ ਸਮਾਂ ਰਹਿੰਦਿਆ ਅਜਿਹੇ ਅੱਤਵਾਦੀ ਹਮਲਿਆਂ ਸਬੰਧੀ ਸੂਬੇ ਦੀਆਂ ਸਰਕਾਰਾਂ ਸੰਜੀਦਾ ਨਾ ਹੋਈਆਂ, ਤਾਂ ਇਹੋ ਜਿਹੀ ਹਿੰਸਾ ਦੇ ਹੋਰ ਵੱਧਣ ਦੀ ਸੰਭਾਵਨਾ ਹੈ।
ਇਸ ਮੌਕੇ ਵਿਸ਼ੇਸ਼ ਸਲਾਹਕਾਰਾਂ ਨੇ ਪ੍ਰਭਾਵਿਤ ਭਾਈਚਾਰਿਆਂ ਦੀ ਰੱਖਿਆ ਕਰਨ, ਝੂਠੀ ਜਾਣਕਾਰੀ ਫ਼ੈਲਾਉਣ ਅਤੇ ਹਿੰਸਾ ਨੂੰ ਉਕਸਾਉਣ ਲਈ ਸੁਰੱਖਿਆ ਬਲਾਂ ਦੀ ਤੈਨਾਤੀ ਸਮੇਤ ਸਰਕਾਰ ਦੀ ਤੁਰੰਤ ਪ੍ਰਤੀਕ੍ਰਿਆ ਦਾ ਸਵਾਗਤ ਕੀਤਾ ਹੈ। ਉਨ੍ਹਾਂ ਨੇ ਇਹ ਯਕੀਨੀ ਬਣਾਉਣ ਲਈ ਵੀ ਸਰਕਾਰ ਨੂੰ ਅਪੀਲ ਕੀਤੀ ਕਿ ਇਹ ਅਤੇ ਦੂਜੇ ਪਿਛਲੇ ਹਮਲਿਆਂ ਦੀ ਪੂਰੀ ਜਾਂਚ ਕੀਤੀ ਜਾਵੇ ਅਤੇ ਇਨ੍ਹਾਂ ਹਿੰਸਕ ਕਾਰਵਾਈਆਂ ਨੂੰ ਉਕਸਾਉਣ ਜਾਂ ਇਨ੍ਹਾਂ ਲਈ ਜ਼ਿੰਮੇਵਾਰ ਲੋਕਾਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਮਿਸਟਰ ਡੀਂਆਂਗ ਅਤੇ ਸਮਿੱਥ ਨੇ ਕਿਹਾ ਕਿ ਸ੍ਰੀਲੰਕਾ ‘ਚ ਅਨੇਕਤਾਵਾਦੀ ਸਮਾਜ ਹੈ ਅਤੇ ਇਕ ਸ੍ਰੀਲੰਕਾ ਬਣਨ ਲਈ ਭਾਵਨਾਵਾਂ ਦਾ ਨੇਕ ਹੋਣਾ ਜ਼ਰੂਰੀ ਹੈ। ਬੋਧੀ, ਹਿੰਦੂ, ਮੁਸਲਮਾਨ ਤੇ ਇਸਾਈ ਆਦਿ ਸਾਰੇ ਮਿਲਕੇ ਇਕ ਮਜ਼ਬੂਤ ਭਾਈਚਾਰਾ ਬਣਦੇ ਹਨ ਤੇ ਆਪਣੀ ਪਛਾਣ ਦੇ ਹੱਕਦਾਰ ਹਨ।
ਅਮਰੀਕਨ ਸਿੱਖ ਕਾਂਗਰੇਸ਼ਨਲ ਕਾਕਸ ਦੇ ਯਤਨਾਂ ਸਦਕਾ ਜਨਾਬ ਓਡਾਮਾ ਡੀਂਆਂਗ ਨਵੰਬਰ 2016 ਤੇ ਜੂਨ 2017 ‘ਚ ਅਮਰੀਕੀ ਕਾਂਗਰਸ ਵਿਚ ਸਿੱਖ ਨਸਲਕੁਸ਼ੀ ਉਤੇ ਤਿਆਰ ਕੀਤੀਆਂ ਆਪਣੀਆਂ ਵਿਸ਼ੇਸ਼ ਰਿਪੋਰਟਾਂ ਬਾਰੇ ਬੋਲ ਚੁੱਕੇ ਹਨ।

About Author

Punjab Mail USA

Punjab Mail USA

Related Articles

ads

Latest Category Posts

    ਡੋਨਾਲਡ ਟਰੰਪ ਦੀ ਪਾਰਟੀ ਦੇ ਸੰਸਦ ਮੈਂਬਰ ਨੇ ਟਰੰਪ ‘ਤੇ ਮਹਾਦੋਸ਼ ਚਲਾਉਣ ਦੀ ਕੀਤੀ ਮੰਗ

ਡੋਨਾਲਡ ਟਰੰਪ ਦੀ ਪਾਰਟੀ ਦੇ ਸੰਸਦ ਮੈਂਬਰ ਨੇ ਟਰੰਪ ‘ਤੇ ਮਹਾਦੋਸ਼ ਚਲਾਉਣ ਦੀ ਕੀਤੀ ਮੰਗ

Read Full Article
    ਮੱਧ ਅਮਰੀਕਾ ਦੇ ਇਲਾਕਿਆਂ ‘ਚ ਤਬਾਹਕੁੰਨ ਤੂਫਾਨਾਂ ਨੇ ਮਚਾਈ ਤਬਾਹੀ; 7 ਕਰੋੜ ਲੋਕ ਪ੍ਰਭਾਵਿਤ

ਮੱਧ ਅਮਰੀਕਾ ਦੇ ਇਲਾਕਿਆਂ ‘ਚ ਤਬਾਹਕੁੰਨ ਤੂਫਾਨਾਂ ਨੇ ਮਚਾਈ ਤਬਾਹੀ; 7 ਕਰੋੜ ਲੋਕ ਪ੍ਰਭਾਵਿਤ

Read Full Article
    ਡੋਨਾਲਡ ਟਰੰਪ ਗਰਭਪਾਤ ‘ਤੇ ਲੱਗੀ ਪਾਬੰਦੀਆਂ ਦੇ ਹੱਕ ‘ਚ

ਡੋਨਾਲਡ ਟਰੰਪ ਗਰਭਪਾਤ ‘ਤੇ ਲੱਗੀ ਪਾਬੰਦੀਆਂ ਦੇ ਹੱਕ ‘ਚ

Read Full Article
    ਅਮਰੀਕੀ ਕੰਪਨੀ ਨੇ ਦਸਤਾਰ ਨਾਲ ਜੁੜੇ ਇਸ਼ਤਿਹਾਰ ਨੂੰ ਲੈ ਕੇ ਸਿੱਖਾਂ ਤੋਂ ਮੰਗੀ ਮੁਆਫੀ

ਅਮਰੀਕੀ ਕੰਪਨੀ ਨੇ ਦਸਤਾਰ ਨਾਲ ਜੁੜੇ ਇਸ਼ਤਿਹਾਰ ਨੂੰ ਲੈ ਕੇ ਸਿੱਖਾਂ ਤੋਂ ਮੰਗੀ ਮੁਆਫੀ

Read Full Article
    ਹੋਂਡੁਰਾਸ ਦੇ ਰੋਏਤਾਨ ਟਾਪੂ ਦੇ ਤੱਟ ‘ਤੇ ਛੋਟਾ ਜਹਾਜ਼ ਹਾਦਸਾਗ੍ਰਸਤ; 4 ਕੈਨੇਡੀਅਨ ਨਾਗਰਿਕ ਤੇ 1 ਅਮਰੀਕੀ ਪਾਇਲਟ ਦੀ ਮੌਤ

ਹੋਂਡੁਰਾਸ ਦੇ ਰੋਏਤਾਨ ਟਾਪੂ ਦੇ ਤੱਟ ‘ਤੇ ਛੋਟਾ ਜਹਾਜ਼ ਹਾਦਸਾਗ੍ਰਸਤ; 4 ਕੈਨੇਡੀਅਨ ਨਾਗਰਿਕ ਤੇ 1 ਅਮਰੀਕੀ ਪਾਇਲਟ ਦੀ ਮੌਤ

Read Full Article
    ਸਾਬਕਾ ਸੀ.ਆਈ.ਏ. ਅਧਿਕਾਰੀ ਨੂੰ ਚੀਨ ਲਈ ਜਾਸੂਸੀ ਕਰਨ ਦੇ ਦੋਸ਼ ਹੇਠ 20 ਸਾਲਾ ਕੈਦ ਦੀ ਸਜ਼ਾ

ਸਾਬਕਾ ਸੀ.ਆਈ.ਏ. ਅਧਿਕਾਰੀ ਨੂੰ ਚੀਨ ਲਈ ਜਾਸੂਸੀ ਕਰਨ ਦੇ ਦੋਸ਼ ਹੇਠ 20 ਸਾਲਾ ਕੈਦ ਦੀ ਸਜ਼ਾ

Read Full Article
    ਸਾਨ ਫਰਾਂਸਿਸਕੋ ਏਅਰਪੋਰਟ ‘ਤੇ ਚਿਹਰੇ ਦੀ ਪਛਾਣ ਕਰਨ ਵਾਲੀ ਤਕਨੀਕ ‘ਤੇ ਲੱਗੀ ਪਾਬੰਦੀ

ਸਾਨ ਫਰਾਂਸਿਸਕੋ ਏਅਰਪੋਰਟ ‘ਤੇ ਚਿਹਰੇ ਦੀ ਪਛਾਣ ਕਰਨ ਵਾਲੀ ਤਕਨੀਕ ‘ਤੇ ਲੱਗੀ ਪਾਬੰਦੀ

Read Full Article
    ਨਿਊਯਾਰਕ ‘ਚ 1200 ਵਿਦੇਸ਼ੀ ਵਿਦਿਆਰਥੀ ਸਿੱਖ ਧਰਮ ਬਾਰੇ ਪੜ੍ਹਨਗੇ

ਨਿਊਯਾਰਕ ‘ਚ 1200 ਵਿਦੇਸ਼ੀ ਵਿਦਿਆਰਥੀ ਸਿੱਖ ਧਰਮ ਬਾਰੇ ਪੜ੍ਹਨਗੇ

Read Full Article
    ਅਲਬਾਮਾ ਸਟੇਟ ਸੈਨੇਟ ਵੱਲੋਂ ਗਰਭਪਾਤ ‘ਤੇ ਪਾਬੰਦੀ ਲਾਉਣ ਵਾਲਾ ਬਿੱਲ ਪਾਸ

ਅਲਬਾਮਾ ਸਟੇਟ ਸੈਨੇਟ ਵੱਲੋਂ ਗਰਭਪਾਤ ‘ਤੇ ਪਾਬੰਦੀ ਲਾਉਣ ਵਾਲਾ ਬਿੱਲ ਪਾਸ

Read Full Article
    ਟਰੰਪ ਵੱਲੋਂ ਹੁਆਵੇਈ ਤੇ ਉਸ ਦੀਆਂ ਸਹਿਯੋਗੀ ਕੰਪਨੀਆਂ ਬਲੈਕ ਲਿਸਟ

ਟਰੰਪ ਵੱਲੋਂ ਹੁਆਵੇਈ ਤੇ ਉਸ ਦੀਆਂ ਸਹਿਯੋਗੀ ਕੰਪਨੀਆਂ ਬਲੈਕ ਲਿਸਟ

Read Full Article
    ਔਰਤਾਂ ਵੱਲੋਂ ਠੁਕਰਾਏ ਵਿਅਕਤੀ ਨੇ 5 ਸਾਲਾ ਬੱਚੇ ਨੂੰ ਮਾਲ ਦੀ ਬਾਲਕੋਨੀ ‘ਚੋਂ ਸੁੱਟਿਆ

ਔਰਤਾਂ ਵੱਲੋਂ ਠੁਕਰਾਏ ਵਿਅਕਤੀ ਨੇ 5 ਸਾਲਾ ਬੱਚੇ ਨੂੰ ਮਾਲ ਦੀ ਬਾਲਕੋਨੀ ‘ਚੋਂ ਸੁੱਟਿਆ

Read Full Article
    ਕੈਨੇਡੀਅਨ ਲੋਕਾਂ ਨੂੰ ਅਮਰੀਕੀ ਸਰਹੱਦ ਪਾਰ ਲਈ ਕਰਨਾ ਪੈ ਸਕਦੈ ਹੈ ਲੰਬਾ ਇੰਤਜ਼ਾਰ

ਕੈਨੇਡੀਅਨ ਲੋਕਾਂ ਨੂੰ ਅਮਰੀਕੀ ਸਰਹੱਦ ਪਾਰ ਲਈ ਕਰਨਾ ਪੈ ਸਕਦੈ ਹੈ ਲੰਬਾ ਇੰਤਜ਼ਾਰ

Read Full Article
    ਐਮਾਜ਼ਨ ਵੱਲੋਂ ਆਪਣੇ ਕਰਮਚਾਰੀ ਨੂੰ ਪੈਕੇਟ ਡਿਲੀਵਰੀ ਦਾ ਕੰਮ ਸੌਂਪਣ ਦਾ ਫੈਸਲਾ

ਐਮਾਜ਼ਨ ਵੱਲੋਂ ਆਪਣੇ ਕਰਮਚਾਰੀ ਨੂੰ ਪੈਕੇਟ ਡਿਲੀਵਰੀ ਦਾ ਕੰਮ ਸੌਂਪਣ ਦਾ ਫੈਸਲਾ

Read Full Article
    ਅਮਰੀਕਾ ਵੱਲੋਂ ਬਗਦਾਦ ਸਥਿਤ ਦੂਤਘਰ ਖਾਲੀ ਕਰਨ ਦੇ ਹੁਕਮ

ਅਮਰੀਕਾ ਵੱਲੋਂ ਬਗਦਾਦ ਸਥਿਤ ਦੂਤਘਰ ਖਾਲੀ ਕਰਨ ਦੇ ਹੁਕਮ

Read Full Article
    ਇੰਡਿਆਨਾ ਵਿੱਚ ਕਾਰ ਹਾਦਸੇ ਦੌਰਾਨ ਦੋ ਸਿੱਖ ਭਰਾਵਾਂ ਦੀ ਮੌਤ

ਇੰਡਿਆਨਾ ਵਿੱਚ ਕਾਰ ਹਾਦਸੇ ਦੌਰਾਨ ਦੋ ਸਿੱਖ ਭਰਾਵਾਂ ਦੀ ਮੌਤ

Read Full Article