PUNJABMAILUSA.COM

ਏਸ਼ੀਆ ‘ਚ ਜਲਵਾਯੂ ਤਬਦੀਲੀ ਦੇ ਤਬਾਹਕੁੰਨ ਨਤੀਜੇ ਆਉਣਗੇ ਸਾਹਮਣੇ

ਏਸ਼ੀਆ ‘ਚ ਜਲਵਾਯੂ ਤਬਦੀਲੀ ਦੇ ਤਬਾਹਕੁੰਨ ਨਤੀਜੇ ਆਉਣਗੇ ਸਾਹਮਣੇ

ਏਸ਼ੀਆ ‘ਚ ਜਲਵਾਯੂ ਤਬਦੀਲੀ ਦੇ ਤਬਾਹਕੁੰਨ ਨਤੀਜੇ ਆਉਣਗੇ ਸਾਹਮਣੇ
July 16
04:30 2017

ਨਵੀਂ ਦਿੱਲੀ, 15 ਜੁਲਾਈ (ਪੰਜਾਬ ਮੇਲ)– ਪ੍ਰਸ਼ਾਂਤ ਸਾਗਰ ਦੇ ਮੁਲਕਾਂ ਤੇ ਏਸ਼ਿਆਈ ਦੇਸ਼ਾਂ ਵਿੱਚ ਜਲਵਾਯੂ ਤਬਦੀਲੀ ਦੇ ਤਬਾਹਕੁਨ ਨਤੀਜੇ ਸਾਹਮਣੇ ਆਉਣਗੇ। ਇਸ ਨਾਲ ਦੱਖਣੀ ਭਾਰਤ ਵਿੱਚ 2030ਵਿਆਂ ਵਿੱਚ ਝੋਨਾ ਉਤਪਾਦਨ ਵਿੱਚ ਪੰਜ ਫੀਸਦੀ ਤੱਕ ਕਮੀ ਆ ਸਕਦੀ ਹੈ। ‘ਏਸ਼ੀਅਨ ਡਿਵੈਲਪਮੈਂਟ ਬੈਂਕ’ (ਏਡੀਬੀ) ਅਤੇ ‘ਪੋਟਸਡੈਮ ਇੰਸਟੀਚਿਊਟ ਫਾਰ ਕਲਾਈਮੇਟ ਇੰਪੈਕਟ ਰਿਸਰਚ’ (ਪੀਆਈਕੇ) ਦੀ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਕਿ ਬਿਨਾਂ ਰੁਕੇ ਹੋ ਰਹੀ ਜਲਵਾਯੂ ਤਬਦੀਲੀ ਨਾਲ ਇਨ੍ਹਾਂ ਮੁਲਕਾਂ ਦੀ ਭਵਿੱਖੀ ਤਰੱਕੀ ਉਤੇ ਮਾੜਾ ਪ੍ਰਭਾਵ ਪੈ ਸਕਦਾ ਹੈ। ਇਸ ਨਾਲ ਮੌਜੂਦਾ ਵਿਕਾਸ ਲਾਭਾਂ ਨੂੰ ਪੁੱਠਾ ਗੇੜ ਆਉਣ ਤੋਂ ਇਲਾਵਾ ਜੀਵਨ ਮਿਆਰ ਹੇਠ ਆ ਸਕਦੇ ਹਨ। ਰਿਪੋਰਟ ਮੁਤਾਬਕ ਏਸ਼ੀਆ ਵਿੱਚ ਬਹੁਗਿਣਤੀ ਲੋਕ ਅਜਿਹੀਆਂ ਗਤੀਵਿਧੀਆਂ ਵਿੱਚ ਸ਼ਾਮਲ ਹਨ, ਜਿਸ ਨਾਲ ਤੂਫ਼ਾਨਾਂ ਦੀ ਸੰਭਾਵਨਾ ਨੂੰ ਹੱਲਾਸ਼ੇਰੀ ਮਿਲਦੀ ਹੈ। ਇਨ੍ਹਾਂ ਮੁਲਕਾਂ ਵਿੱਚ ਖ਼ਾਸ ਤੌਰ ਉਤੇ ਚੀਨ, ਭਾਰਤ, ਬੰਗਲਾਦੇਸ਼ ਅਤੇ ਇੰਡੋਨੇਸ਼ੀਆ ਸ਼ਾਮਲ ਹਨ। ਰਿਪੋਰਟ ਵਿੱਚ ਕਿਹਾ ਗਿਆ ਕਿ ਬੰਗਲਾਦੇਸ਼, ਭਾਰਤ ਤੇ ਪਾਕਿਸਤਾਨ ਦੇ ਹੇਠਲੇ ਤੱਟੀ ਇਲਾਕਿਆਂ ਦੇ 13 ਕਰੋੜ ਲੋਕਾਂ ਉਤੇ ਇਸ ਸਦੀ ਦੇ ਅੰਤ ਤੱਕ ਉਜਾੜੇ ਦਾ ਸਾਹਮਣਾ ਕਰਨ ਦਾ ਖ਼ਤਰਾ ਮੰਡਰਾ ਰਿਹਾ ਹੈ। ਇਸ ਤੋਂ ਇਲਾਵਾ ਭਾਰਤ ਦੇ ਉੱਤਰੀ ਰਾਜਾਂ ਵਿੱਚ ਕਣਕ ਤੇ ਝੋਨੇ ਦੇ ਉਤਪਾਦਨ ਉਤੇ ਅਸਰ ਪੈ ਸਕਦਾ ਹੈ। ਦੱਖਣੀ ਰਾਜਾਂ ਵਿੱਚ ਝੋਨੇ ਦਾ ਉਤਪਾਦਨ 2030ਵਿਆਂ ਤੱਕ ਪੰਜ ਫੀਸਦੀ, 2050ਵਿਆਂ ਤੱਕ 14.5 ਫੀਸਦੀ ਅਤੇ 2080ਵਿਆਂ ਤੱਕ 17 ਫੀਸਦੀ ਘਟ ਸਕਦਾ ਹੈ।

About Author

Punjab Mail USA

Punjab Mail USA

Related Articles

ads

    ਮੁੱਖ ਮੰਤਰੀ  ਕੈਪਟਨ ਅਮਰਿੰਦਰ ਸਿੰਘ ਦੀ ਮਾਤਾ ਮਹਿੰਦਰ ਕੌਰ ਦਾ ਦੇਹਾਂਤ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮਾਤਾ ਮਹਿੰਦਰ ਕੌਰ ਦਾ ਦੇਹਾਂਤ

Read Full Article
    ਇਰਾਕ ਦੇ ਵਿਦੇਸ਼ ਮੰਤਰੀ ਇਬਰਾਹਿਮ ਅਲ-ਜਾਫ਼ਰੀ ਨੇ ਕਿਹਾ; ਅਗਵਾ ਭਾਰਤੀਆਂ ਸਬੰਧੀ ਕੋਈ ਠੋਸ ਸਬੂਤ ਨਹੀਂ

ਇਰਾਕ ਦੇ ਵਿਦੇਸ਼ ਮੰਤਰੀ ਇਬਰਾਹਿਮ ਅਲ-ਜਾਫ਼ਰੀ ਨੇ ਕਿਹਾ; ਅਗਵਾ ਭਾਰਤੀਆਂ ਸਬੰਧੀ ਕੋਈ ਠੋਸ ਸਬੂਤ ਨਹੀਂ

Read Full Article
    ਅਮਰੀਕਾ ‘ਚ ਗੈਰ ਕਾਨੂੰਨੀ ਢੰਗ ਨਾਲ ਵੜੇ ਨੌਂ ਜਣਿਆਂ ਦੀ ਮੌਤ

ਅਮਰੀਕਾ ‘ਚ ਗੈਰ ਕਾਨੂੰਨੀ ਢੰਗ ਨਾਲ ਵੜੇ ਨੌਂ ਜਣਿਆਂ ਦੀ ਮੌਤ

Read Full Article
    ਨਿਠਾਰੀ ਕਾਂਡ – ਮਨਿੰਦਰ ਪੰਧੇਰ ਤੇ ਸੁਰਿੰਦਰ ਕੋਹਲੀ ਨੂੰ ਫਾਂਸੀ ਦੀ ਸਜ਼ਾ

ਨਿਠਾਰੀ ਕਾਂਡ – ਮਨਿੰਦਰ ਪੰਧੇਰ ਤੇ ਸੁਰਿੰਦਰ ਕੋਹਲੀ ਨੂੰ ਫਾਂਸੀ ਦੀ ਸਜ਼ਾ

Read Full Article
    ਇਰਾਕ ਵਲੋਂ ਅਮਰੀਕੀ ਕੈਦੀਆਂ  ਨੂੰ ਰਿਹਾਅ ਕਰਨ ਦੀ ਮੰਗ ਖਾਰਜ

ਇਰਾਕ ਵਲੋਂ ਅਮਰੀਕੀ ਕੈਦੀਆਂ ਨੂੰ ਰਿਹਾਅ ਕਰਨ ਦੀ ਮੰਗ ਖਾਰਜ

Read Full Article
    ਫਰਜ਼ੀ ਢੰਗ ਨਾਲ ਗਰੀਨ ਕਾਰਡ ਹਾਸਲ ਕਰਾਉਣ ਲਈ ਭਾਰਤੀ ਦਾ ਪਾਕਿਸਤਾਨੀ ਨਾਲ ਕਰਵਾਇਆ ਵਿਆਹ

ਫਰਜ਼ੀ ਢੰਗ ਨਾਲ ਗਰੀਨ ਕਾਰਡ ਹਾਸਲ ਕਰਾਉਣ ਲਈ ਭਾਰਤੀ ਦਾ ਪਾਕਿਸਤਾਨੀ ਨਾਲ ਕਰਵਾਇਆ ਵਿਆਹ

Read Full Article
    ਇਰਾਨ ਤੇ ਉੱਤਰੀ ਕੋਰੀਆ ਖ਼ਿਲਾਫ਼ ਨਵੀਆਂ ਪਾਬੰਦੀਆਂ ਦੀ ਤਿਆਰੀ ਕਰ ਰਿਹਾ ਅਮਰੀਕੀ

ਇਰਾਨ ਤੇ ਉੱਤਰੀ ਕੋਰੀਆ ਖ਼ਿਲਾਫ਼ ਨਵੀਆਂ ਪਾਬੰਦੀਆਂ ਦੀ ਤਿਆਰੀ ਕਰ ਰਿਹਾ ਅਮਰੀਕੀ

Read Full Article
    ਲਾਹੌਰ ਵਿੱਚ ਬੰਬ ਧਮਾਕਾ; 26 ਮੌਤਾਂ 58 ਤੋਂ ਵੱਧ ਫੱਟੜ

ਲਾਹੌਰ ਵਿੱਚ ਬੰਬ ਧਮਾਕਾ; 26 ਮੌਤਾਂ 58 ਤੋਂ ਵੱਧ ਫੱਟੜ

Read Full Article
    ਭਾਰਤੀ ਮਹਿਲਾ ਕ੍ਰਿਕਟ ਦਾ ਭਵਿੱਖ ਚਿੱਟੇ ਦਿਨ ਵਾਂਗ ਉਜਵਲ : ਮਿਤਾਲੀ

ਭਾਰਤੀ ਮਹਿਲਾ ਕ੍ਰਿਕਟ ਦਾ ਭਵਿੱਖ ਚਿੱਟੇ ਦਿਨ ਵਾਂਗ ਉਜਵਲ : ਮਿਤਾਲੀ

Read Full Article
    ਮੈਕਸਿਕੋ ‘ਚ ਅਲੱਗ-ਅਲੱਗ ਘਟਨਾਵਾਂ ਵਿਚ ਪੰਜ ਲੋਕਾਂ ਦੀ ਗੋਲੀ ਮਾਰ ਕੇ ਹੱਤਿਆ

ਮੈਕਸਿਕੋ ‘ਚ ਅਲੱਗ-ਅਲੱਗ ਘਟਨਾਵਾਂ ਵਿਚ ਪੰਜ ਲੋਕਾਂ ਦੀ ਗੋਲੀ ਮਾਰ ਕੇ ਹੱਤਿਆ

Read Full Article

Latest Posts

    ਮੁੱਖ ਮੰਤਰੀ  ਕੈਪਟਨ ਅਮਰਿੰਦਰ ਸਿੰਘ ਦੀ ਮਾਤਾ ਮਹਿੰਦਰ ਕੌਰ ਦਾ ਦੇਹਾਂਤ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮਾਤਾ ਮਹਿੰਦਰ ਕੌਰ ਦਾ ਦੇਹਾਂਤ

Read Full Article